ਅੱਜ ਦੀ ਗ੍ਰਹਿ ਸਥਿਤੀ : 15 ਫਰਵਰੀ 2020 ਸਨਿਚਰਵਾਰ, ਫੱਗਣ ਮਹੀਨਾ, ਕ੍ਰਿਸ਼ਨ ਪੱਖ, ਸਪਤਮੀ ਦਾ ਰਾਸ਼ੀਫਲ।

ਅੱਜ ਤੇ ਕੱਲ੍ਹ ਦਾ ਦਿਸ਼ਾਸ਼ੂਲ : ਪੂਰਬ।

ਅੱਜ ਦਾ ਰਾਹੂਕਾਲ : ਸਵੇਰੇ 09.00 ਵਜੇ ਤੋਂ ਬਾਅਦ ਦੁਪਹਿਰ 10.30 ਵਜੇ ਤਕ।

ਅੱਜ ਦਾ ਪੂਰਬ ਤੇ ਤਿਉਹਾਰ : ਕਾਲਾਸ਼ਟਮੀ।

ਕੱਲ੍ਹ ਦਾ ਦਿਸ਼ਾਸ਼ੂਲ : ਪੱਛਮੀ।

ਅੱਜ ਦਾ ਪੁਰਬ ਤੇ ਤਿਉਹਾਰ : ਜਾਨਕੀ ਜੈਅੰਤੀ।

ਵਿਕਰਮ ਸੰਮਤ 2076, ਸ਼ਕੇ 1941, ਉੱਤਰਾਇਣ, ਦੱਖਣ ਗੋਲ, ਸੀਤ ਰੁੱਤ, ਫੱਗਣ ਮਹੀਨਾ, ਕ੍ਰਿਸ਼ਨ ਪੱਖ ਅਸ਼ਟਮੀ 15 ਘੰਟੇ 14 ਮਿੰਟ ਤਕ ਉਸ ਤੋਂ ਬਾਅਦ ਜੇਠ ਨਖੱਤਰ, ਧਰੁਵ ਯੋਗ 11 ਘੰਟੇ 49 ਮਿੰਟ ਤਕ ਉਸ ਤੋਂ ਬਾਅਦ ਵਯਾਘਾਤ ਯੋਗ, ਬ੍ਰਿਸਚਕ 'ਚ ਚੰਦਰਮਾ।

ਮੇਖ : ਯਾਤਰਾ ਜਾਂ ਵਿਭਾਗੀ ਬਦਲਾਅ ਦੀ ਸੰਭਾਵਨਾ ਹੈ। ਪਰਿਵਾਰਕ ਸਮੱਸਿਆਵਾਂ ਤੋਂ ਦੂਰ ਰਹੋ, ਤਣਾਅ ਦੇਣਗੀਆਂ। ਘਰ ਦੇ ਮੁਖੀਆ ਦਾ ਸਹਿਯੋਗ ਮਿਲੇਗਾ।

ਬ੍ਰਿਖ : ਆਰਥਿਕ ਪੱਖ ਮਜ਼ਬੂਤ ਹੋਵੇਗਾ। ਯਾਤਰਾ ਦੀ ਸਥਿਤੀ ਸੁਖਦ ਹੋਵੇਗੀ। ਜੀਵਨਸਾਥੀ ਦਾ ਸਹਿਯੋਗ ਮਿਲੇਗਾ। ਆਪਸੀ ਸਬੰਧਾਂ ਵਿਚ ਮਿਠਾਸ ਆਵੇਗੀ। ਨਿਵੇਸ਼ ਲਾਹੇਵੰਦ ਹੋਵੇਗਾ।

ਮਿਥੁਨ : ਸ਼ਨੀ ਦੇ ਮਾਰਗੀ ਹੋਣ ਨਾਲ ਕਾਰੋਬਾਰ 'ਚ ਸਫਲਤਾ ਮਿਲੇਗੀ। ਜੀਵਨਸਾਥੀ ਦਾ ਸਹਿਯੋਗ ਮਿਲੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ।

ਕਰਕ : ਪਰਿਵਾਰਕ ਜੀਵਨ ਸੁਖਮਈ ਹੋਵੇਗਾ। ਸੰਤਾਨ ਦੇ ਸਬੰਧ ਵਿਚ ਸੁਖਦ ਖ਼ਬਰ ਮਿਲੇਗੀ। ਕਿਸੇ ਕੰਮ ਦੇ ਸੰਪੰਨ ਹੋਣ ਨਾਲ ਤੁਹਾਡਾ ਪ੍ਰਭਾਵ ਵਧੇਗਾ।

ਸਿੰਘ : ਕੁਝ ਪਰਿਵਾਰਕ ਸਮੱਸਿਆ ਦੀ ਲਪੇਟ 'ਚ ਆ ਸਕਦੇ ਹੋ। ਸਿੱਖਿਆ ਦੇ ਖੇਤਰ ਵਿਚ ਸਫਲਤਾ ਮਿਲੇਗੀ। ਯਾਤਰਾ ਦੀ ਸਥਿਤੀ ਸੁਖਦ ਰਹੇਗੀ।

ਕੰਨਿਆ : ਕਾਰੋਬਾਰ ਮਾਣ ਵਧੇਗਾ। ਨਿਰਮਾਣ, ਖੋਜ ਜਾਂ ਧਾਰਮਿਕ ਕੰਮਾਂ ਵਿਚ ਚੱਲ ਰਹੀਆਂ ਕੋਸ਼ਿਸ਼ਾਂ 'ਚ ਕਾਮਯਾਬੀ ਮਿਲੇਗੀ। ਸਿਆਸੀ ਇੱਛਾਵਾਂ ਦੀ ਪੂਰਤੀ ਹੋਵੇਗੀ।

ਤੁਲਾ : ਰਚਨਾਤਮਕ ਕੋਸ਼ਿਸ਼ ਸਫਲ ਹੋਣਗੀਆਂ। ਸ਼ਨੀ ਦੇ ਮਾਰਗੀ ਹੋਣ ਨਾਲ ਕਾਰੋਬਾਰ ਯੋਜਨਾ ਵਿਚ ਸਫਲਤਾ ਮਿਲੇਗੀ। ਧਨ ਤੇ ਮਾਣ ਵਧੇਗਾ।

ਬ੍ਰਿਸ਼ਚਕ : ਸਾਸ਼ਨ ਸੱਤਾ ਦਾ ਸਹਿਯੋਗ ਮਿਲੇਗਾ। ਕਾਰੋਬਾਰ ਕੋਸ਼ਿਸ਼ ਸਫਲ ਹੋਣਗੀਆਂ। ਵਿਰੋਧੀ ਨਾਕਾਮ ਹੋਣਗੇ। ਰਿਸ਼ਤਿਆਂ ਵਿਚ ਮਿਠਾਸ ਆਵੇਗੀ। ਸਮਾਜਿਕ ਖੇਤਰ 'ਚ ਸਨਮਾਨ ਮਿਲੇਗਾ।

ਧਨੁ : ਕੰਮਾਂ ਵਿਚ ਰੁਕਾਵਟ ਆ ਸਕਦੀ ਹੈ। ਪਰਿਵਾਰਕ ਜੀਵਨ ਸੁਖਮਈ ਹੋਵੇਗਾ। ਯਾਤਰਾ ਦੀ ਸਥਿਤੀ ਸੁਖਦ ਰਹੇਗੀ। ਨਿੱਜੀ ਸਬੰਧ ਦ੍ਰਿੜ ਹੋਣਗੇ।

ਮਕਰ : ਸਬੰਧਾਂ 'ਚ ਨੇੜਤਾ ਆਵੇਗੀ ਪਰ ਬੇਕਾਰ ਦੀਆਂ ਉਲਝਣਾਂ ਵੀ ਰਹਿਣਗੀਆਂ। ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਭੱਜ ਦੌੜ ਰਹੇਗੀ।

ਕੁੰਭ : ਸ਼ਨੀ ਦੇ ਮਾਰਗੀ ਹੋਣ ਨਾਲ ਆਰਥਿਕ ਯੋਜਨਾ ਸਫਲ ਹੋਵੇਗੀ। ਰਚਨਾਤਮਕ ਕੋਸ਼ਿਸ਼ ਸਾਰਥਿਕ ਹੋਵੇਗੀ। ਪਰਿਵਾਰਕ ਜੀਵਨ ਸੁਖਮਈ ਹੋਵੇਗਾ।

ਮੀਨ : ਸੁਖਮਈ ਸਮਾਚਾਰ ਮਿਲੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਗ੍ਰਹਿ ਵਰਤੋਂ ਦੀਆਂ ਚੀਜ਼ਾਂ ਵਿਚ ਵਾਧਾ ਹੋਵੇਗਾ। ਨੇਤਰ ਵਿਕਾਰ ਜਾਂ ਮੌਸਮ ਦੇ ਰੋਗ ਨਾਲ ਸੰਬੰਧਤ ਪਰੇਸ਼ਾਨੀ ਮਿਲ ਸਕਦੀ ਹੈ।

Posted By: Susheel Khanna