ਅੱਜ ਦੀ ਗ੍ਰਹਿ ਸਥਿਤੀ : 7 ਨਵੰਬਰ 2019 ਵੀਰਵਾਰ, ਕੱਤਕ, ਸ਼ੁਕਲ ਪੱਖ, ਦਸ਼ਮੀ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ : ਦੁਪਹਿਰ 01.30 ਵਜੇ ਤੋਂ ਬਾਅਦ ਦੁਪਹਿਰ 03.00 ਵਜੇ ਤਕ।

ਅੱਜ ਤੇ ਕੱਲ੍ਹ ਦਾ ਦਿਸ਼ਾਸ਼ੂਲ : ਦੱਖਣ, ਪੱਛਮੀ।

ਵਿਸ਼ੇਸ਼ : ਵਕਰੀ ਬੁੱਧ ਤੁਲਾ 'ਚ।

ਕੱਲ੍ਹ ਦਾ ਵਿਸ਼ੇਸ਼ : ਤੁਲਸੀ ਵਿਆਹ ਉਤਸਵ।


ਕੱਲ੍ਹ 8 ਨਵੰਬਰ, 2019 ਦਾ ਪੰਚਾਂਗ : ਵਿਕਰਮੀ ਸੰਮਤ 2076, ਸ਼ਕੇ 1941, ਉੱਤਰਾਇਨ, ਉੱਤਰ ਗੋਲ, ਸਰਦ ਰੁੱਤ, ਕੱਤਕ ਮਹੀਨਾ, ਸ਼ੁਕਲ ਪੱਖ ਇਕਦਾਸ਼ੀ ਉਪਰੰਤ ਦੁਆਦਸ਼ੀ, ਪੂਰਬਾਭਾਦਰਪਦ ਨਛੱਤਰ ਉਪਰੰਤ ਉਤਰਭਾਦਰਪਦ ਨਛੱਤਰ, ਵਿਆਧਾਤ ਯੋਗ ਉਪਰੰਤ ਹਰਸ਼ਣ ਯੋਗ, ਮੀਨ ਵਿਚ ਚੰਦਰਮਾ।


ਮੇਖ : ਪਰਿਵਾਰਕ ਸਮੱਸਿਆ ਦੀ ਲਪੇਟ 'ਚ ਆ ਸਕਦੇ ਹੋ। ਆਰਥਿਕ ਮਾਮਲਿਆਂ 'ਚ ਤਣਾਅ ਦੀ ਸਥਿਤੀ ਰਹੇਗੀ ਪਰ ਪਿਤਾ ਜਾਂ ਧਰਮ ਗੁਰੂ ਦਾ ਸਹਿਯੋਗ ਮਿਲੇਗਾ।


ਬ੍ਰਿਖ : ਕੰਮ ਵਾਲੀ ਥਾਂ 'ਚ ਰੁਕਾਵਟਾਂ ਆਉਣਗੀਆਂ। ਸਿਹਤ ਪ੍ਰਤੀ ਸੁਚੇਤ ਰਹਿਣਾ ਹੋਵੇਗਾ। ਪਤੀ-ਪਤਨੀ ਜੀਵਨ 'ਚ ਸੁਧਾਰ ਹੋਵੇਗਾ। ਜ਼ੁਬਾਨ 'ਤੇ ਕੰਟਰੋਲ ਰੱਖੋ। ਮੌਸਮ ਦੇ ਰੋਗ ਪ੍ਰਤੀ ਸੁਚੇਤ ਰਹੋ।


ਮਿਥੁਨ : ਮਹਿਲਾ ਅਧਿਕਾਰੀ ਤੋਂ ਸਹਿਯੋਗ ਮਿਲੇਗਾ। ਪਰਿਵਾਰ 'ਚ ਮਾਣ ਵਧੇਗਾ। ਮਾਲੀ ਪੱਖ ਮਜ਼ਬੂਤ ਹੋਵੇਗਾ। ਦੂਜੇ ਤੋਂ ਸਹਿਯੋਗ ਲੈਣ 'ਚ ਸਫਲਤਾ ਮਿਲੇਗੀ।


ਕਰਕ : ਯਾਤਰਾ ਦੀ ਸਥਿਤੀ ਸੁਖਦ ਰਹੇਗੀ। ਸਿੱਖਿਆ ਮੁਕਾਬਲੇ ਦੇ ਖੇਤਰ 'ਚ ਚੱਲ ਰਹੀਆਂ ਕੋਸ਼ਿਸ਼ਾਂ ਕਾਮਯਾਬ ਹੋਣਗੀਆਂ। ਸਬੰਧਾਂ 'ਚ ਮਿਠਾਸ ਆਵੇਗੀ।


ਸਿੰਘ : ਸਮਾਜਿਕ ਕੰਮਾਂ 'ਚ ਰੁਚੀ ਬਣੇਗੀ। ਯਾਤਰਾ ਦੀ ਸਥਿਤੀ ਸੰਭਵ ਹੈ। ਪਰਿਵਾਰਕ ਕੰਮਾਂ 'ਚ ਰੁਝੇਵੇਂ ਰਹਿਣਗੇ। ਆਰਥਿਕ ਮਾਮਲਿਆਂ 'ਚ ਜ਼ੋਖਮ ਨਾ ਚੁੱਕੋ।


ਕੰਨਿਆ : ਯਾਤਰਾ ਦੀ ਸਥਿਤੀ ਸੁਖਦ ਰਹੇਗੀ। ਹਾਂ-ਪੱਖੀ ਕੰਮਾਂ ਵਿਚ ਹਿੱਸੇਦਾਰੀ ਰਹੇਗੀ। ਔਲਾਦ ਪ੍ਰਤੀ ਜ਼ਿੰਮੇਵਾਰੀ ਪੂਰੀ ਹੋਵੇਗੀ। ਕਾਰੋਬਾਰ 'ਚ ਸਨਮਾਨ ਵਧੇਗਾ। ਆਰਥਿਕ ਤਰੱਕੀ ਹੋਵੇਗੀ।


ਤੁਲਾ : ਮਾਲੀ ਪੱਖ ਮਜ਼ਬੂਤ ਹੋਵੇਗਾ। ਘਰੇਲੂ ਚੀਜ਼ਾਂ 'ਚ ਵਾਧਾ ਹੋਵੇਗਾ। ਸਾਸ਼ਨ ਸੱਤਾ ਦਾ ਸਹਿਯੋਗ ਰਹੇਗਾ। ਅਧਿਕਾਰੀ ਦਾ ਸਹਿਯੋਗ ਮਿਲੇਗਾ।


ਬ੍ਰਿਸ਼ਚਕ : ਜੀਵਨਸਾਥੀ ਦਾ ਸਹਿਯੋਗ ਮਿਲੇਗਾ। ਪਰਿਵਾਰ 'ਚ ਸਨਮਾਨ ਵਧੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਅਜਿਹਾ ਕੰਮ ਕਰਨ ਤੋਂ ਸੰਕੋਚ ਕਰੋ ਜਿਸ ਨਾਲ ਮਾਨਸਿਕ ਦੁਖ ਮਿਲੇ।


ਧਨੁ : ਕੇਮਦਰੁਮ ਯੋਗ ਹੋਣ ਕਾਰਨ ਪਰਿਵਾਰਕ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜ਼ੁਬਾਨ 'ਤੇ ਕੰਟਰੋਲ ਰੱਖੋ। ਰਿਸ਼ਤਿਆਂ 'ਚ ਤਣਾਅ ਆਵੇਗਾ।


ਮਕਰ : ਕਾਰੋਬਾਰੀ 'ਚ ਸਫਲਤਾ ਮਿਲੇਗੀ। ਗੁੱਸੇ 'ਤੇ ਕੰਟਰੋਲ ਕਰਨਾ ਹਿੱਤ 'ਚ ਹੋਵੇਗਾ। ਰਚਨਾਤਮਕ ਕੰਮਾਂ ਵਿਚ ਰੁਚੀ ਵਧੇਗੀ। ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ।


ਕੁੰਭ : ਆਰਥਿਕ ਪੱਖ ਮਜ਼ਬੂਤ ਹੋਵੇਗਾ। ਮੁਹਾਰਤ ਨਾਲ ਕੀਤਾ ਗਿਆ ਕੰਮ ਸੰਪੰਨ ਹੋਵੇਗਾ। ਖਾਣ-ਪੀਣ ਵਿਚ ਸਾਵਧਾਨੀ ਰੱਖੋ। ਬੇਕਾਰ ਭੱਜ ਦੌੜ ਹੋ ਸਕਦੀ ਹੈ।


ਮੀਨ : ਉੱਚ ਅਧਿਕਾਰੀ ਦਾ ਸਹਿਯੋਗ ਮਿਲੇਗਾ। ਸਿਆਸੀ ਸਹਿਯੋਗ ਲੈਣ 'ਚ ਸਫਲਤਾ ਮਿਲੇਗੀ। ਪਰਿਵਾਰਕ ਜੀਵਨ ਸੁਖਮਈ ਹੋਵੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ।

Posted By: Susheel Khanna