ਅੱਜ ਦੀ ਗ੍ਰਹਿ ਸਥਿਤੀ : 14 ਸਤੰਬਰ 2019, ਸ਼ਨਿਚਰਵਾਰ, ਭਾਦੋਂ ਮਹੀਨਾ, ਸ਼ੁਕਲ ਪੱਖ, ਪੁੰਨਿਆ ਦਾ ਰਾਸ਼ੀਫਲ।


ਅੱਜ ਦਾ ਦਿਸ਼ਾਸ਼ੂਲ : ਪੂਰਬ।


ਅੱਜ ਦਾ ਰਾਹੂਕਾਲ : ਸਵੇਰੇ 09.00 ਵਜੇ ਤੋਂ ਬਾਅਦ ਦੁਪਹਿਰ 10.30 ਵਜੇ ਤਕ।।


ਅੱਜ ਦਾ ਤਿਉਹਾਰ : ਇਸ਼ਨਾਨ ਦੀ ਪੁੰਨਿਆ ਤੇ ਸ਼ਰਾਧ।


ਕੱਲ੍ਹ 15 ਸਤੰਬਰ, 2019 ਦਾ ਪੰਚਾਂਗ : ਵਿਕਰਮ ਸੰਵਤ 2076, ਸ਼ਕੇ 1941, ਦੱਖਣਾਇਣ, ਉੱਤਰ ਗੋਲ, ਸ਼ਰਦ ਰੁੱਤ, ਅੱਸੂ ਮਹੀਨਾ, ਕ੍ਰਿਸ਼ਨ ਪੱਖ ਪ੍ਰਤਿਪਦਾ 12 ਘੰਟੇ 24 ਮਿੰਟ ਤਕ ਉਸ ਤੋਂ ਬਾਅਦ ਦੂਜਾ, ਉੱਤਰ ਭਾਦਰਪਦ ਨਛੱਤਰ 25 ਘੰਟੇ 44 ਮਿੰਟ ਤਕ ਉਸ ਤੋਂ ਬਾਅਦ ਰੇਵਤੀ ਨਛਤਰ, ਗੰਡ ਯੋਗ 22 ਘੰਟੇ 13 ਮਿੰਟਤਕ ਉਸ ਤੋਂ ਬਾਅਦ ਵਾਧਾ ਯੋਗ, ਮੀਨ ਵਿਚ ਚੰਦਰਮਾ।।


ਮੇਖ : ਪਰਿਵਾਰਕ ਸਮੱਸਿਆਵਾਂ ਤੋਂ ਗ੍ਰਸਿਤ ਹੋ ਸਕਦੇ ਹੋ। ਆਰਥਿਕ ਮਾਮਲਿਆਂ ਵਿਚ ਜ਼ੋਖ਼ਿਮ ਨਾ ਚੁੱਕੋ। ਸਿੱਖਿਆ ਮੁਕਾਬਲੇ ਵਿਚ ਚਲ ਰਹੀ ਕੋਸ਼ਿਸ਼ ਫਲੀਫੂਤ ਹੋਵੇਗੀ।


ਬ੍ਰਿਖ : ਰਿਸ਼ਤਿਆਂ ਵਿਚ ਮਿਠਾਸ ਆਵੇਗੀ। ਸੰਤਾਨ ਦੀ ਜ਼ਿੰਮੇਵਾਰੀ ਦੀ ਪੂਰਤੀ ਹੋਵੇਗੀ। ਰਚਨਾਤਮਕ ਕੋਸ਼ਿਸ਼ ਫਲੀਭੂਤ ਹੋਵੇਗੀ। ਗ੍ਰਹਿ ਕਾਰਜ ਵਿਚ ਰੁਝੇਵਾਂ ਹੋ ਸਕਦੇ ਹਨ। ਪੁਰਾਣੇ ਮਿੱਤਰਾਂ ਨਾਲ ਭੇਟ ਹੋਵੇਗੀ।


ਮਿਥੁਨ : ਰਚਨਾਤਮਕ ਕੋਸ਼ਿਸ਼ਾਂ ਸਫਲ ਹੋਣਗੀਆਂ। ਸਮਾਜਿਕ ਵੱਕਾਰ ਵਧੇਗਾ। ਆਰਥਿਕ ਮਾਮਲਿਆਂ ਵਿਚ ਤਰੱਕੀ ਮਿਲੇਗੀ।


ਕਰਕ : ਆਰਥਿਕ ਪੱਖ ਮਜ਼ਬੂਤ ਹੋਵੇਗਾ। ਕਾਰੋਬਾਰ ਵਿਚ ਨਿਵੇਸ਼ ਕਰਨਾ ਫ਼ਾਇਦੇਮੰਦ ਹੈ। ਘਰੇਲੂ ਵਰਤੋਂ ਵਾਲੀਆਂ ਚੀਜ਼ਾਂ 'ਚ ਵਾਧਾ ਹੋਵੇਗਾ।


ਸਿੰਘ : ਸਿਆਸੀ ਕੰਮ ਨੇਪਰੇ ਚੜ੍ਹਨਗੇ। ਕਾਰੋਬਾਰੀ ਵੱਕਾਰ ਵਧੇਗਾ। ਧਨ, ਸਨਮਾਨ, ਯਸ਼, ਕੀਰਤੀ ਵਿਚ ਵਾਧਾ ਹੋਵੇਗਾ। ਰੋਜ਼ੀ-ਰੋਟੀ ਦੇ ਖੇਤਰ ਵਿਚ ਸਫਲਤਾ ਮਿਲੇਗੀ। ਆਰਥਿਕ ਪੱਖ ਮਜ਼ਬੂਤ ਹੋਵੇਗਾ।


ਕੰਨਿਆ : ਚਿਰਾਂ ਤੋਂ ਉਡੀਕੇ ਜਾ ਰਹੇ ਕੰਮ ਦੇ ਸੰਪੰਨ ਹੋਣ ਨਾਲ ਤੁਹਾਡੇ ਪ੍ਰਭਾਵ ਤੇ ਵੱਕਾਰ ਵਿਚ ਵਾਧਾ ਹੋਵੇਗਾ। ਬੁੱਧੀ ਤੇ ਕੌਸ਼ਲ ਨਾਲ ਕੀਤਾ ਗਿਆ ਕੰਮ ਸੰਪੰਨ ਹੋਵੇਗਾ।


ਤੁਲਾ : ਕਾਰੋਬਾਰੀ ਵੱਕਾਰ ਵਧੇਗਾ। ਧਨ, ਯਸ਼, ਕੀਰਤੀ ਵਿਚ ਵਾਧਾ ਹੋਵੇਗਾ। ਤੋਹਫ਼ੇ ਜਾਂ ਸਨਮਾਨ ਵਿਚ ਵਾਧਾ ਹੋਵੇਗਾ। ਜੀਵਨਸਾਥੀ ਦਾ ਸਹਿਯੋਗ ਤੇ ਪਿਆਰ ਮਿਲੇਗਾ।


ਬ੍ਰਿਸ਼ਚਕ : ਸਮਾਜਿਕ ਵੱਕਾਰ ਵਧੇਗਾ। ਸਬੰਧਾਂ ਵਿਚ ਨੇੜਤਾ ਆਵੇਗੀ। ਪਰਿਵਾਰਕ ਜ਼ਿੰਮੇਵਾਰੀਆਂ ਦੀ ਪੂਰਤੀ ਹੋਵੇਗੀ।। ਕਿਸੇ ਕੰਮ ਦੇ ਪੂਰਾ ਹੋਣ 'ਤੇ ਮਾਣ ਮਿਲੇਗਾ।


ਧਨੁ : ਆਰਥਿਕ ਯਤਨਾਂ 'ਚ ਵਾਧਾ ਹੋਵੇਗਾ। ਰਿਸ਼ਤਿਆਂ 'ਚ ਮਿਠਾਸ ਆਵੇਗੀ। ਜੀਵਨਸਾਥੀ ਦਾ ਸਹਿਯੋਗ ਤੇ ਪਿਆਰ ਮਿਲੇਗਾ।


ਮਕਰ : ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਰੁਪਏ ਪੈਸੇ ਦੇ ਲੈਣ ਦੇਣ 'ਚ ਸਾਵਧਾਨੀ ਰੱਖੋ। ਆਰਥਿਕ ਮਾਮਲਿਆਂ 'ਚ ਤਰੱਕੀ ਹੋਵੇਗੀ।


ਕੁੰਭ : ਨਿੱਜੀ ਸਬੰਧ ਗੂੜ੍ਹੇ ਹੋਣਗੇ। ਵਿਰੋਧੀ ਸਰਗਰਮ ਰਹਿਣਗੇ ਪਰ ਬੁੱਧੀ ਕੌਸ਼ਲ ਨਾਲ ਕੀਤਾ ਗਿਆ ਕੰਮ ਸਫਲਤਾ ਦੇਵੇਗਾ। ਰਚਨਾਤਮਕ ਕੰਮਾਂ ਵਿਚ ਕੀਤਾ ਗਿਆ ਪੁਰਸ਼ਾਰਥ ਸਾਰਥਕ ਹੋਵੇਗਾ।


ਮੀਨ : ਆਰਥਿਕ ਪੱਖ ਮਜ਼ਬੂਤ ਹੋਵੇਗਾ। ਵਿਰੋਧੀ ਸਰਗਰਮ ਰਹਿਣਗੇ। ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ। ਸਿਆਸੀ ਪੱਧਰ 'ਤੇ ਸਫਲਤਾ ਮਿਲੇਗੀ।

Posted By: Susheel Khanna