ਅੱਜ ਦੀ ਗ੍ਰਹਿ ਸਥਿਤੀ : 4 ਸਤੰਬਰ 2019, ਬੁੱਧਵਾਰ, ਭਾਦੋਂ ਮਹੀਨਾ, ਸ਼ੁਕਲ ਪੱਖ, ਪਾਸ਼ਠੀ ਦਾ ਰਾਸ਼ੀਫਲ

ਅੱਜ ਦਾ ਰਾਹੂਕਾਲ : ਸਵੇਰੇ 12.00 ਵਜੇ ਤੋਂ ਦੁਪਹਿਰ 01.30 ਵਜੇ ਤਕ।

ਅੱਜ ਤੇ ਕੱਲ੍ਹ ਦਾ ਦਿਸ਼ਾਸ਼ੂਲ : ਉੱਤਰ, ਦੱਖਣ।

ਅੱਜ ਦੀ ਭੱਦਰਾ : ਸਵੇਰੇ 09.45 ਵਜੇ ਤਕ।

ਕੱਲ੍ਹ 5 ਸਤੰਬਰ, 2019 ਦਾ ਪੰਚਾਂਗ : ਵਿਕਰਮੀ ਸੰਮਤ 2076, ਸ਼ਕੇ 1941, ਉੱਤਰਾਇਨ, ਉੱਤਰ ਗੋਲ, ਬਰਸਾਤ ਰੁਤ, ਭਾਦੋਂ ਮਹੀਨਾ, ਸ਼ੁਕਲ ਪੱਖ, ਸਪਤਮੀ 20 ਘੰਟੇ 50 ਮਿੰਟ ਉਪਰੰਤ ਅਸ਼ਟਮੀ, ਅਨੁਰਾਧਾ ਨਛੱਤਰ ਉਪਰੰਤ ਜੇਸ਼ਠਾ ਨਛੱਤਰ, ਬੈਧ੍ਰਤਿ ਯੋਗ ਉਪਰੰਤ ਵਿਸ਼ਕੁੰਭ ਯੋਗ, ਬਿ੍ਸ਼ਚਕ ’ਚ ਚੰਦਰਮਾ।

ਮੇਖ : ਅਣਚਾਹੀ ਯਾਤਰਾ ਕਰਨੀ ਪੈ ਸਕਦੀ ਹੈ। ਕਿਸੇ ਪਰਿਵਾਰਕ ਮੈਂਬਰ ਦੇ ਕਾਰਨ ਤਣਾਅ ਮਿਲੇਗਾ। ਸਿੱਖਿਆ ਦੇ ਖੇਤਰ ਵਿਚ ਕੁਝ ਤਣਾਅ ਰਹੇਗਾ।

ਬਿ੍ਖ : ਪਰਿਵਾਰਕ ਜੀਵਨ ਸੁਖਮਈ ਹੋਵੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਧਨ ਹਾਨੀ ਦਾ ਯੋਗ ਹੈ। ਜੀਵਨਸਾਥੀ ਦਾ ਭਰਪੂਰ ਸਹਿਯੋਗ ਮਿਲੇਗਾ। ਯਾਤਰਾ ਦੀ ਸੰਭਾਵਨਾ ਹੈ।

ਮਿਥੁਨ : ਸ਼ਾਹੀ ਖ਼ਰਚ ਤੋਂ ਬਚਣਾ ਹੋਵੇਗਾ ਔਖਾ। ਧਨ ਹਾਨੀ ਦਾ ਯੋਗ ਹੈ। ਖ਼ਰਚ ਕੰਟਰੋਲ ਨਾ ਕਰਨ ’ਤੇ ਕਰਜ਼ ਦੀ ਸਥਿਤੀ ਆ ਸਕਦੀ ਹੈ।

ਕਰਕ : ਗਜਕੇਸਰੀ ਯੋਗ ਸੰਤਾਨ ਦੀ ਪ੍ਰਗਤੀ ਵਿਚ ਸਹਾਇਕ ਹੋਵੇਗਾ। ਸਿੱਖਿਆ ਪ੍ਰਤੀਯੋਗਤਾ ਦੇ ਖੇਤਰ ’ਚ ਕੀਤੀ ਗਈ ਮਿਹਨਤ ਸਾਰਥਿਕ ਹੋਵੇਗੀ।

ਸਿੰਘ : ਘਰੇਲੂ ਕਾਰਜਾਂ ਵਿਚ ਰੁਝੇ ਰਹਿ ਸਕਦੇ ਹੋ। ਬਜ਼ੁਰਗ ਔਰਤ ਦੇ ਕਾਰਨ ਤਣਾਅ ਮਿਲੇਗਾ ਜਦਕਿ ਕਾਰੋਬਾਰ ਮਾਮਲਿਆਂ ਵਿਚ ਸਫਲਤਾ ਮਿਲੇਗੀ।

ਕੰਨਿਆ : ਪਰਿਵਾਰਕ ਅਤੇ ਕਾਰੋਬਾਰ ਮਾਮਲਿਆਂ ਵਿਚ ਚੱਲ ਰਹੀ ਕੋਸ਼ਿਸ਼ ਕਾਮਯਾਬ ਹੋਵੇਗੀ। ਸਾਸ਼ਨ ਸੱਤਾ ਦਾ ਸਹਿਯੋਗ ਮਿਲੇਗਾ। ਮਹਿਮਾਨ ਦੇ ਆਉਣ ਦੀ ਸੰਭਾਵਨਾ ਹੈ।

ਤੁਲਾ : ਆਰਥਿਕ ਯੋਜਨਾ ਸਫਲ ਹੋਵੇਗੀ। ਰਿਸ਼ਤਿਆਂ ਵਿਚ ਮਿਠਾਸ ਆਵੇਗੀ। ਆਮਦਨ ਦੇ ਸਾਧਨ ਵਧਣਗੇ। ਰੁਕੇ ਹੋਏ ਕੰਮ ਸੰਪੰਨ ਹੋਣਗੇ।

ਬਿ੍ਸ਼ਚਕ : ਤੁਹਾਡੀ ਰਾਸ਼ੀ ’ਤੇ ਗਜਕੇਸਰੀ ਯੋਗ ਬਣ ਰਿਹਾ ਹੈ, ਜਿਸ ਨਾਲ ਸਨਮਾਨ ਵਧੇਗਾ। ਕੋਈ ਅਜਿਹਾ ਕੰਮ ਵੀ ਸੰਭਵ ਹੈ, ਜਿਸ ਦੀ ਇਕ ਲੰਮੇਂ ਸਮੇਂ ਤੋਂ ਉਡੀਕ ਸੀ। ਯਾਤਰਾ ਦੀ ਸੰਭਾਵਨਾ ਹੈ।

ਧਨੁ : ਤੁਹਾਡੇ 12ਵੇਂ ਚੰਦਰਮਾ ਹੋਣ ਨਾਲ ਮਾਨਸਿਕ ਤਣਾਅ ਮਿਲੇਗਾ। ਕੰਮ ਵਿਚ ਰੁਕਾਵਟ ਆ ਸਕਦੀ ਹੈ। ਸਿਹਤ ਅਤੇ ਮਾਣ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ।

ਮਕਰ : ਕਾਰੋਬਾਰ ’ਚ ਪ੍ਰਗਤੀ ਹੋਵੇਗੀ। ਕਿਸੇ ਕੰਮ ਦੇ ਸੰਪੰਨ ਹੋਣ ਨਾਲ ਤੁਹਾਡੇ ਪ੍ਰਭਾਵ ਅਤੇ ਸਨਮਾਨ ਵਿਚ ਵਾਧਾ ਹੋਵੇਗਾ। ਸੰਤਾਨ ਚਿੰਤਾ ਦੇ ਸਕਦੀ ਹੈ।

ਕੁੰਭ : ਨਿੱਜੀ ਸਬੰਧ ਦ੍ਰਿੜ ਹੋਣਗੇ। ਮਹਿਲਾ ਅਧਿਕਾਰੀ ਜਾਂ ਰਾਜਨੇਤਾ ਦਾ ਸਹਿਯੋਗ ਮਿਲੇਗਾ। ਰਿਸ਼ਤਿਆਂ ਵਿਚ ਨੇੜਤਾ ਆਵੇਗੀ।

ਮੀਨ : ਯਾਤਰਾ ਦੀ ਸਥਿਤੀ ਸੁਖਦ ਹੋਵੇਗੀ। ਜੀਵਿਕਾ ਦੇ ਖੇਤਰ ਵਿਚ ਪ੍ਰਗਤੀ ਹੋਵੇਗੀ। ਸਮਾਜਿਕ ਮਾਣ ਵਧੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਕਾਰੋਬਾਰ ਵਿਚ ਨਿਵੇਸ਼ ਲਾਭਦਾਇਕ ਰਹੇਗਾ।

Posted By: Susheel Khanna