ਅੱਜ ਦੀ ਗ੍ਰਹਿ ਸਥਿਤੀ : 10 ਅਗਸਤ 2019, ਸ਼ਨਿਚਰਵਾਰ, ਸਾਵਣ ਮਹੀਨਾ, ਸ਼ੁਕਲ ਪੱਖ, ਦਸਮੀ ਦਾ ਰਾਸ਼ੀਫਲ।

ਅੱਜ ਦਾ ਦਿਸ਼ਾਸ਼ੂਲ : ਪੱਛਮ।

ਅੱਜ ਦਾ ਰਾਹੁਕਾਲ : ਸਵੇਰੇ 09.00 ਵਜੇ ਤੋਂ ਸਵੇਰੇ 10.30 ਵਜੇ ਤਕ।

ਕੱਲ੍ਹ ਦਾ ਦਿਸ਼ਾਸ਼ੂਲ : ਪੱਛਮ

ਕੱਲ੍ਹ ਦਾ ਪੁਰਬ ਤੇ ਤਿਉਹਾਰ : ਪੁੱਤਰਦਾ ਇਕਾਦਸ਼ੀ।

ਭੱਦਰਾ : ਸਵੇਰੇ 10.53 ਵਜੇ ਤਕ।

ਵਿਸ਼ੇਸ਼ : ਗੁਰੂ ਮਾਰਗੀ।

ਵਿਕਰਮ ਸੰਵਤ 2076, ਸ਼ਕੇ 1941, ਦੱਖਣਾਇਣ, ਉੱਤਰ ਗੋਲ, ਵਰਖਾ ਰੁੱਤ, ਸਾਵਣ ਮਹੀਨਾ, ਸ਼ੁਕਲ ਪੱਖ, ਇਕਾਦਸ਼ੀ 10 ਘੰਟੇ 53 ਮਿੰਟ ਤਕ ਮਗਰੋਂ ਦਵਾਦਸ਼ੀ, ਮੂਲ ਨਛੱਤਰ 24 ਘੰਟੇ 45 ਮਿੰਟ ਤਕ ਮਗਰੋਂ ਪੂਰਵਾਛਾੜਾ ਨਛੱਤਰ, ਵੈਧਿ੍ਤ ਯੋਗ 10 ਘੰਟੇ 19 ਮਿੰਟ ਤਕ ਮਗਰੋਂ ਵਿਸ਼ਕੁੰਭ ਯੋਗ, ਧਨੁ 'ਚ ਚੰਦਰਮਾ।

ਮੇਖ : ਚੱਲੀ ਆ ਰਹੀ ਸਮੱਸਿਆ ਦਾ ਹੱਲ ਹੋਵੇਗਾ। ਰਿਸ਼ਤਿਆਂ 'ਚ ਮਿਠਾਸ ਆਵੇਗੀ। ਪਰਿਵਾਰ ਜੀਵਨ ਸੁਖੀ ਹੋਵੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਪੁਰਾਣੇ ਦੋਸਤਾਂ ਨਾਲ ਮੁਲਾਕਾਤ ਹੋਵੇਗੀ।

ਬਿ੍ਖ : ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਅਧੀਨ ਮੁਲਾਜ਼ਮਾਂ ਜਾਂ ਭਰਾ ਭੈਣ ਕਾਰਨ ਤਣਾਅ ਮਿਲ ਸਕਦਾ ਹੈ ਜਦਕਿ ਕਾਰੋਬਾਰੀ ਮਾਮਲਿਆਂ 'ਚ ਤਰੱਕੀ ਹੋਵੇਗੀ।

ਮਿਥੁਨ : ਸਿੱਖਿਆ ਮੁਕਾਬਲੇ ਦੇ ਖੇਤਰ 'ਚ ਚੱਲ ਰਹੇ ਯਤਨ 'ਚ ਵਾਧਾ ਹੋਵੇਗਾ। ਦੂਜੇ ਤੋਂ ਸਹਿਯੋਗ ਲੈਣ 'ਚ ਸਫਲ ਹੋਵੋਗੇ। ਵਿਗੜੇ ਕੰਮ ਬਣਨਗੇ। ਵਿਆਹੁਤਾ ਜੀਵਨ 'ਚ ਤਣਾਅ ਆ ਸਕਦਾ ਹੈ।

ਕਰਕ : ਸਿਹਤ ਪ੍ਰਤੀ ਸੁਚੇਤ ਰਹੋ। ਫਿਜ਼ੂਲ ਦੀਆਂ ਉਲਝਣਾਂ ਰਹਿਣਗੀਆਂ। ਆਰਥਿਕ ਮਾਮਲਿਆਂ 'ਚ ਜੋਖਿਮ ਨਾ ਉਠਾਓ। ਯਾਤਰਾ ਦੀ ਸਥਿਤੀ ਸੁਖਦ ਰਹੇਗੀ। ਕਿਸੇ ਪਿਆਰੇ ਨਾਲ ਅਚਾਨਕ ਮੁਲਾਕਾਤ ਹੋਵੇਗੀ।

ਸਿੰਘ : ਸੰਤਾਨ ਦੀ ਜ਼ਿੰਮੇਵਾਰੀ ਦੀ ਪੂਰਤੀ ਹੋਵੇਗੀ। ਸਿੱਖਿਆ ਮੁਕਾਬਲੇ ਦੇ ਖੇਤਰ 'ਚ ਚੱਲ ਰਹੇ ਯਤਨਾਂ 'ਚ ਵਾਧਾ ਹੋਵੇਗਾ। ਵਿਗੜੇ ਕੰਮ ਬਣਨਗੇ। ਕਾਰੋਬਾਰੀ ਵੱਕਾਰ ਵਧੇਗਾ।

ਕੰਨਿਆ : ਆਰਥਿਕ ਪੱਖ ਮਜ਼ਬੂਤ ਹੋਵੇਗਾ ਪਰ ਕਿਸੇ ਪਰਿਵਾਰਕ ਮਹਿਲਾ ਤੋਂ ਤਣਾਅ ਵੀ ਮਿਲ ਸਕਦਾ ਹੈ। ਸੰਤਾਨ ਦੀ ਜ਼ਿੰਮੇਵਾਰੀ ਦੀ ਪੂਰਤੀ ਹੋਵੇਗੀ। ਯਾਤਰਾ ਸੁਖੀ ਰਹਿਣ ਦੀ ਸੰਭਾਵਨਾ ਹੈ।

ਤੁਲਾ : ਸਿੱਖਿਆ ਮੁਕਾਬਲੇ ਦੇ ਖੇਤਰ 'ਚ ਸਫਲਤਾ ਮਿਲੇਗੀ ਪਰ ਅਧੀਨ ਕੰਮ ਕਰਦੇ ਮੁਲਾਜ਼ਮ ਜਾਂ ਭਰਾ ਭੈਣ ਕਾਰਨ ਤਣਾਅ ਦੀ ਸਥਿਤੀ ਬਣ ਸਕਦੀ ਹੈ। ਵਿਆਹੁਤਾ ਜੀਵਨ 'ਚ ਤਣਾਅ ਆ ਸਕਦਾ ਹੈ।

ਬਿ੍ਸ਼ਚਕ : ਕਾਰੋਬਾਰੀ ਮਾਮਲਿਆਂ 'ਚ ਤਰੱਕੀ ਹੋਵੇਗੀ। ਸ਼ਾਸਨ ਸੱਤਾ ਦਾ ਸਹਿਯੋਗ ਮਿਲੇਗਾ। ਰੁਜ਼ਗਾਰ ਦੇ ਖੇਤਰ 'ਚ ਤਰੱਕੀ ਹੋਵੇਗੀ। ਪਰਿਵਾਰਕ ਕੰਮ 'ਚ ਮਸਰੂਫ ਹੋ ਸਕਦੇ ਹੋ।

ਧਨੁ : ਕਿਸੇ ਕੰਮ ਦੇ ਸੰਪੰਨ ਹੋਣ ਨਾਲ ਸਵੈ ਵਿਸ਼ਵਾਸ 'ਚ ਵਾਧਾ ਹੋਵੇਗਾ। ਰਿਸ਼ਤਿਆਂ 'ਚ ਮਿਠਾਸ ਆਵੇਗੀ। ਪਰਿਵਾਰਕ ਜੀਵਨ ਸੁਖੀ ਹੋਵੇਗਾ। ਕਿਸੇ ਮਿੱਤਰ ਨਾਲ ਮੁਲਾਕਾਤ ਹੋਵੇਗੀ।

ਮਕਰ : ਆਰਥਿਕ ਪੱਖ ਮਜ਼ਬੂਤ ਹੋਵੇਗਾ ਪਰ ਵਿਆਹੁਤਾ ਜੀਵਨ 'ਚ ਸੰਜਮ ਰੱਖੋ। ਫਿਜ਼ੂਲ ਦੇ ਵਾਦ ਵਿਵਾਦ ਹੋ ਸਕਦੇ ਹਨ। ਸੰਤਾਨ ਦੇ ਸਬੰਧ 'ਚ ਸੁਖਦ ਸਮਾਚਾਰ ਮਿਲੇਗਾ।

ਕੁੰਭ : ਜੀਵਨਸਾਥੀ ਦਾ ਸਹਿਯੋਗ ਤੇ ਪਿਆਰ ਮਿਲੇਗਾ। ਕਾਰੋਬਾਰੀ ਵੱਕਾਰ ਵਧੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਸਿੱਖਿਆ ਮੁਕਾਬਲੇ ਦੇ ਖੇਤਰ 'ਚ ਚੱਲ ਰਹੀ ਮਿਹਨਤ ਸਾਰਥਕ ਹੋਵੇਗੀ।

ਮੀਨ : ਰੁਜ਼ਗਾਰ ਦੇ ਖੇਤਰ 'ਚ ਕੀਤੀ ਗਈ ਮਿਹਨਤ ਸਾਰਥਕ ਹੋਵੇਗੀ। ਧਨ, ਯਸ਼, ਕੀਰਤੀ 'ਚ ਵਾਧਾ ਹੋਵੇਗਾ। ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ। ਮਹਿਲਾ ਅਧਿਕਾਰੀ ਤੋਂ ਸਹਿਯੋਗ ਲੈਣ 'ਚ ਸਫਲ ਰਹੋਗੇ।