-ਦੀਪਕ ਅਰੋੜਾ

ਮੇਖ

ਸਿਹਤ - ਸਰਕਾਰ ਦੀਆਂ ਹਿਦਾਇਤਾਂ ਦਾ ਪਾਲਨ ਕਰੋ ਤੇ ਟੀਕਾਕਰਣ ਜ਼ਰੂਰ ਕਰਵਾਓ।

ਪੜ੍ਹਾਈ, ਸਿੱਖਿਆ - ਸਕੂਲਾਂ ਵਿਚ ਆਨਲਾਈਨ ਪੜ੍ਹਾਈ ਜਾਰੀ ਰੱਖੋ।

ਨੌਕਰੀ, ਵਪਾਰ - ਵਪਾਰ ਹੌਲੀ-ਹੌਲੀ ਮੰਦੀ ਤੋਂ ਬਾਹਰ ਨਿਕਲੇਗਾ, ਮਿਹਨਤ ਜ਼ਰੂਰੀ ਹੈ।

ਪਰਿਵਾਰ, ਦੋਸਤ - ਬਿਨ੍ਹਾ ਵਜ੍ਹਾ ਦੋਸਤਾਂ ਨਾਲ ਘੁੰਮਣਾ ਬੰਦ ਕਰੋ ਤੇ ਖ਼ਰਚਿਆਂ ’ਤੇ ਕੰਟਰੋਲ ਕਰੋ।

ਉਪਾਅ - ਗਰੀਬਾਂ ਲਈ ਲੰਗਰ ਲਾਉ। (ਸਟਾਰ 3)

ਬਿ੍ਖ

ਸਿਹਤ - ਗਲੇ ਦੀ ਸ਼ਿਕਾਇਤ ਹੋਣ ’ਤੇ ਗਰਮ ਪਾਣੀ ਦੇ ਗਰਾਰੇ ਕਰੋ।

ਪੜ੍ਹਾਈ, ਸਿੱਖਿਆ - ਪੜ੍ਹਾਈ ’ਚ ਲਾਪਰਵਾਹੀ ਕਰਨ ਦਾ ਨੁਕਸਾਨ ਹੋਵੇਗਾ।

ਨੌਕਰੀ, ਵਪਾਰ - ਆਸ-ਪਾਸ ਦੇ ਦੁਕਾਨਦਾਰਾਂ ’ਤੇ ਫੋਕਸ ਕਰਦੇ ਰਹੋ ਤੇ ਵਪਾਰ ਨੂੰ ਪੂਰਾ ਸਮਾਂ ਦੇਵੋ।

ਪਰਿਵਾਰ, ਦੋਸਤ - ਬਿਨ੍ਹਾ ਵਜ੍ਹਾ ਪੈਸੇ ਦੀ ਬਰਬਾਦੀ ਪਰੇਸ਼ਾਨੀ ਦਾ ਕਾਰਨ ਬਣੇਗੀ।

ਉਪਾਅ - ਗੁਰਦੁਆਰੇ ਵਿਚ ਸੇਵਾ ਕਰੋ। (ਸਟਾਰ 2)

ਮਿਥੁਨ

ਸਿਹਤ - ਬਾਹਰੀ ਕਰਾਰਾ ਖਾਣਾ ਖਾਣ ਤੋਂ ਪਰਹੇਜ਼ ਕਰੋ।

ਪੜ੍ਹਾਈ, ਸਿੱਖਿਆ - ਸਵੇਰੇ ਸਵੱਖਤੇ ਤੇ ਰਾਤ ਨੂੰ ਮਨ ਲਗਾ ਕੇ ਪੜ੍ਹਾਈ ਕਰੋ।

ਨੌਕਰੀ, ਵਪਾਰ - ਘਰ ਦੇ ਖ਼ਰਚਿਆਂ ਦੇ ਨਾਲ-ਨਾਲ ਜੋੜਨਾ ਵੀ ਸਿੱਖੋ।

ਪਰਿਵਾਰ, ਦੋਸਤ - ਘਰ ਵਿਚ ਭੂਆ ਤੇ ਧੀਆਂ ਨੂੰ ਖੁਸ਼ ਰੱਖੋ।

ਉਪਾਅ - ਘਰ ’ਚ ਗੰਦਗੀ ਇਕੱਠੀ ਨਾ ਹੋਣ ਦਿਉ। (ਸਟਾਰ 3)

ਕਰਕ

ਸਿਹਤ - ਪਿੱਠ ਅਤੇ ਲੱਤ ਦਰਦ ਦੀ ਪਰੇਸ਼ਾਨੀ ਰਹੇਗੀ, ਡਾਕਟਰ ਨੂੰ ਦਿਖਾਉ।

ਪੜ੍ਹਾਈ, ਸਿੱਖਿਆ - ਪੜ੍ਹਾਈ ਤੋਂ ਪਿੱਛੇ ਰਹੇ ਹੋ, ਪੜ੍ਹਨਾ ਜਾਰੀ ਰੱਖੋ।

ਨੌਕਰੀ, ਵਪਾਰ - ਖ਼ਰਚਾ ਨਾ ਕਰੋ, ਘੱਟ ਆਮਦਨ ਪਰੇਸ਼ਾਨੀ ਪੈਦਾ ਕਰੇਗੀ।

ਪਰਿਵਾਰ, ਦੋਸਤ - ਦੋਸਤਾਂ ’ਤੇ ਖਰਚਾ ਕਰਨਾ ਬੰਦ ਕਰੋ, ਪਰੇਸ਼ਾਨੀ ਦਾ ਕਾਰਨ ਬਣੇਗਾ।

ਉਪਾਅ - ਘਰ ਵਿਚ ਕਾਲਾ ਕੁੱਤਾ ਪਾਲੋ। (ਸਟਾਰ 3)

ਸਿੰਘ

ਸਿਹਤ - ਜ਼ਿਆਦਾ ਕੰਮ ਕਰਨਾ ਅਤੇ ਰਾਤ ਭਰ ਜਾਗਦੇ ਰਹਿਣਾ ਪਰੇਸ਼ਾਨੀ ਦਾ ਕਾਰਨ ਬਣੇਗਾ।

ਪੜ੍ਹਾਈ, ਸਿੱਖਿਆ - ਸਮੇਂ-ਸਮੇਂ ’ਤੇ ਸਿਲੇਬਸ ’ਤੇ ਫੋਕਸ ਰੱਖਣਾ ਜ਼ਰੂਰੀ ਹੈ।

ਨੌਕਰੀ, ਵਪਾਰ - ਆਮਦਨੀ ਘੱਟ ਹੈ, ਇਸ ਲਈ ਖ਼ਰਚਿਆਂ ’ਤੇ ਕੰਟਰੋਲ ਕਰੋ।

ਪਰਿਵਾਰ, ਦੋਸਤ - ਘਰ ਦੇ ਵੱਡਿਆਂ ਦੀ ਗੱਲ ਸੁਣ ਕੇ ਕੰਮ ਕਰਨਾ ਚੰਗਾ ਰਹੇਗਾ।

ਉਪਾਅ - ਪੰਛੀਆਂ ਨੂੰ ਦਾਣਾ ਪਾਉ। (ਸਟਾਰ 2)


ਕੰਨਿਆ

ਸਿਹਤ - ਦੋ ਦਿਨ ਪੇਟ ਗੈਸ ਦੀ ਪਰੇਸ਼ਾਨੀ ਬਣ ਸਕਦੀ ਹੈ।

ਪੜ੍ਹਾਈ, ਸਿੱਖਿਆ - ਪੜ੍ਹਾਈ ਵਿਚ ਸਫਲਤਾ ਲਈ ਅਧਿਐਨ ਜਾਰੀ ਰੱਖੋ।

ਨੌਕਰੀ, ਵਪਾਰ - ਦੁਕਾਨ ’ਤੇ ਕੰਮ ਕਰਦੇ ਨੌਕਰਾਂ ਨੂੰ ਖੁੱਲ੍ਹਦੇਣਾ ਪਰੇਸ਼ਾਨੀ ਪੈਦਾ ਕਰੇਗਾ।

ਪਰਿਵਾਰ, ਦੋਸਤ - ਦੇਰ ਤਕ ਬਾਹਰ ਰਹਿਣਾ ਝਗੜੇ ਦਾ ਕਾਰਨ ਬਣੇਗਾ।

ਉਪਾਅ - ਕਾਲੇ ਕੁੱਤਿਆਂ ਨੂੰ ਘਰ ਵਿਚ ਬਣੀ ਪਹਿਲੀ ਰੋਟੀ ਪਾਉ। (ਸਟਾਰ 2)

ਤੁਲਾ

ਸਿਹਤ - ਨੀਂਦ ਪੂਰੀ ਨਾ ਕਰਨਾ ਸਿਹਤ ਖਰਾਬੀ ਦਾ ਕਾਰਨ ਬਣੇਗਾ।

ਪੜ੍ਹਾਈ, ਸਿੱਖਿਆ - ਪੜ੍ਹਾਈ ਵਿਚ ਆਲਸ ਪਰੇਸ਼ਾਨੀ ਦਾ ਕਾਰਨ ਬਣੇਗਾ।

ਨੌਕਰੀ, ਵਪਾਰ - ਰਿਸ਼ਤੇਦਾਰ ਨੂੰ ਕੰਮ-ਕਾਜ ’ਚ ਨਾਲ ਰੱਖਣਾ ਪਰੇਸ਼ਾਨੀ ਦਾ ਕਾਰਨ ਬਣੇਗਾ।

ਪਰਿਵਾਰ, ਦੋਸਤ - ਬੱਚਿਆਂ ਤੇ ਬਜ਼ੁਰਗਾਂ ਨੂੰ ਸਮਾਂ ਦੇਣ ਦੀ ਜ਼ਰੂਰਤ ਹੈ।

ਉਪਾਅ - ਗ਼ਰੀਬਾਂ ਨੂੰ ਸਮੋਸੇ ਖਿਲਾਓ। (ਸਟਾਰ 3)


ਬਿ੍ਸ਼ਚਕ

ਸਿਹਤ - ਗਲੇ ਦੀ ਸ਼ਿਕਾਇਤ ਰਹੇਗੀ, ਡਾਕਟਰ ਦੀ ਸਲਾਹ ਲਵੋ।

ਪੜ੍ਹਾਈ, ਸਿੱਖਿਆ - ਦਿਲ ਲਗਾ ਕੇ ਪੜ੍ਹਨਾ ਫਾਇਦੇਮੰਦ ਰਹੇਗਾ।

ਨੌਕਰੀ, ਵਪਾਰ - ਬਾਹਰੀ ਭੱਜ-ਨੱਠ ਛੱਡ ਕੇ ਪਰਿਵਾਰ ਦੇ ਕੰਮ-ਕਾਜ ਵਿਚ ਧਿਆਨ ਦਿਉ।

ਪਰਿਵਾਰ, ਦੋਸਤ - ਘਰ-ਪਰਿਵਾਰ ਨੂੰ ਜ਼ਿਆਦਾ ਸਮਾਂ ਦੇਵੋ।

ਉਪਾਅ - ਹਨੂਮਾਨ ਦੀ ਪੂਜਾ ਕਰੋ। (ਸਟਾਰ 3)

ਧਨੁ

ਸਿਹਤ - ਹਫਤੇ ਦੇ ਆਖ਼ਰੀ ਦਿਨ ਸਿਹਤ ਖਰਾਬ ਹੋ ਸਕਦੀ ਹੈ, ਧਿਆਨ ਰੱਖੋ।

ਪੜ੍ਹਾਈ, ਸਿੱਖਿਆ - ਕਿਤਾਬਾਂ ਪੂਰੀਆਂ ਕਰੋ ਅਤੇ ਮਨ ਲਗਾ ਕੇ ਪੜ੍ਹੋ।

ਨੌਕਰੀ, ਵਪਾਰ - ਘੱਟ ਕਮਾਈ ਹੋਣਾ ਬਜਟ ਖਰਾਬ ਕਰ ਰਿਹਾ ਹੈ।

ਪਰਿਵਾਰ, ਦੋਸਤ - ਪਰਿਵਾਰ ਤੋਂ ਦੂਰ ਰਹਿਣ ਵਾਲੇ ਦੋਸਤਾਂ ਤੋਂ ਦੂਰੀ ਬਣਾਓੁ।

ਉਪਾਅ - ਕਾਲੇ ਕੁੱਤੇ ਦੀ ਸੇਵਾ ਕਰੋ। (ਸਟਾਰ 3)


ਮਕਰ

ਸਿਹਤ - ਪਿੱਠ ਦਰਦਾਂ ਦੀ ਸ਼ਿਕਾਇਤ ਆ ਸਕਦੀ ਹੈ, ਡਾਕਟਰ ਦੀ ਸਲਾਹ ਨਾਲ ਦਵਾਈ ਲਵੋ।

ਪੜ੍ਹਾਈ, ਸਿੱਖਿਆ - ਚੰਗੇ ਬੱਚਿਆਂ ਦੀ ਸੰਗਤ ਅੱਵਲ ਆਉਣ ਵਿਚ ਫ਼ਾਇਦਾ ਕਰਵਾਏਗੀ।

ਨੌਕਰੀ, ਵਪਾਰ - ਹਾਲੇ ਵਪਾਰ ਵਿਚ ਪਰੇਸ਼ਾਨੀ ਰਹੇਗੀ, ਦੋ-ਤਿੰਨ ਮਹੀਨੇ ਬਾਅਦ ਕਾਰੋਬਾਰ ਲੀਹਾਂ ’ਤੇ ਪਰਤੇਗਾ।

ਪਰਿਵਾਰ, ਦੋਸਤ - ਵਪਾਰ ਵਿਚ ਬਦਲਾਅ ਜ਼ਰੂਰੀ ਹਨ, ਆਮਦਨੀ ਵਧੇਗੀ।

ਉਪਾਅ - ਰਾਹਗੀਰਾਂ ਨੂੰ ਲੰਗਰ ਖਿਲਾਓ। (ਸਟਾਰ 2)

ਕੁੰਭ

ਸਿਹਤ - ਪੌਸ਼ਟਿਕ ਖਾਣਾ ਸਿਹਤ ਲਈ ਠੀਕ ਰਹੇਗਾ।

ਪੜ੍ਹਾਈ, ਸਿੱਖਿਆ - ਪੜ੍ਹਾਈ ਤੋਂ ਮਨ ਚੁਰਾਉਣਾ ਇਮਤਿਹਾਨ ਵਿਚ ਨੁਕਸਾਨ ਦਾ ਕਾਰਨ ਬਣੇਗਾ।

ਨੌਕਰੀ, ਵਪਾਰ - ਜਿੰਨਾ ਸਮਾਂ ਵਪਾਰ ਨੂੰ ਵੱਧ ਦੇਵੋਗੇ, ਫ਼ਾਇਦਾ ਮਿਲੇਗਾ।

ਪਰਿਵਾਰ, ਦੋਸਤ - ਮਾਤਾ-ਪਿਤਾ ਨੂੰ ਪੂਰਾ ਸਮਾਂ ਦਿਓ ਤੇ ਉਹਨਾਂ ਦੀ ਆਗਿਆ ਦਾ ਪਾਲਣ ਕਰੋ।

ਉਪਾਅ - ਗਰੀਬਾਂ ਲਈ ਕੜੀ ਚੌਲ ਦਾ ਲੰਗਰ ਲਗਾਓ। (ਸਟਾਰ 2)

ਮੀਨ

ਸਿਹਤ - ਰਾਤ ਨੂੰ ਸਮੇਂ ’ਤੇ ਨੀਂਦ ਪੂਰੀ ਕਰਨਾ ਜਰੂਰੀ ਹੈ, ਸਿਹਤ ਖਰਾਬੀ ਦਾ ਕਾਰਨ ਬਣ ਸਕਦੀ ਹੈ।

ਪੜ੍ਹਾਈ, ਸਿੱਖਿਆ - ਮਨ ਲਗਾ ਕੇ ਪੜ੍ਹਾਈ ਕਰੋ।

ਨੌਕਰੀ, ਵਪਾਰ - ਨਵੇਂ ਕਾਰੋਬਾਰ ਵਿਚ ਪੈਸੇ ਲਗਾਉਣੇ ਪਰੇਸ਼ਾਨੀ ਦਾ ਕਾਰਨ ਬਨਣਗੇ।

ਪਰਿਵਾਰ, ਦੋਸਤ - ਬਿਨ੍ਹਾ ਵਜ੍ਹਾ ਦੇ ਝਗੜਿਆਂ ਤੋਂ ਦੂਰੀ ਬਣਾ ਕੇ ਰੱਖਣਾ ਹੀ ਸਮਝਦਾਰੀ ਹੋਵੇਗੀ।

ਉਪਾਅ - ਮੰਦਿਰ ਵਿਚ ਪੁਜਾਰੀਆਂ ਨੂੰ ਕੱਪੜੇ ਦਾਨ ਕਰੋ। (ਸਟਾਰ 3)

Posted By: Jagjit Singh