ਜੇਐੱਨਐੱਨ, ਨਵੀਂ ਦਿੱਲੀ : Makar Sankranti 2020 : ਇਸ ਵਾਰ ਮਾਘੀ 14 ਜਨਵਰੀ ਦਿਨ ਮੰਗਲਵਾਰ ਨੂੰ ਮਨਾਈ ਜਾ ਰਹੀ ਹੈ। ਜੰਤਰੀ ਮੁਤਾਬਿਕ ਸੰਗਰਾਂਦ ਦਾ ਦਿਹਾੜਾ 14 ਨੂੰ ਹੋਣ ਕਰਕੇ ਪੰਜਾਬ 'ਚ ਮਕਰ ਸੰਕ੍ਰਾਂਤੀ ਕੱਲ੍ਹ ਮਨਾਈ ਜਾ ਰਹੀ ਹੈ। ਜਦਕਿ ਹਿੰਦੂ ਪੰਚਾਂਗ ਮੁਤਾਬਿਕ 15 ਜਨਵਰੀ ਬੁੱਧਵਾਰ ਨੂੰ ਮਕਰ ਸੰਕ੍ਰਾਂਤੀ ਤੇ ਪੋਂਗਲ ਮਨਾਏ ਜਾਣਗੇ। ਮਕਰ ਸੰਕ੍ਰਾਂਤੀ 'ਤੇ ਪੁੰਨ-ਦਾਨ ਤੇ ਇਸ਼ਨਾਨ ਦਾ ਖ਼ਾਸ ਮਹੱਤਵ ਹੁੰਦਾ ਹੈ। ਇਸ ਦਿਨ ਸੂਰਜ ਦੇਵ 14 ਜਨਵਰੀ ਨੂੰ ਰਾਤ 2 ਵਜ ਕੇ 8 ਮਿੰਟ 'ਤੇ ਉਤਰਾਇਣ ਹੋਣਗੇ ਯਾਨੀ ਸੂਰਜ ਚਾਲ ਆਪਣੀ ਰਾਸ਼ੀ ਬਦਲ ਕੇ ਧਨੂ ਤੋਂ ਮਕਰ ਰਾਸ਼ੀ 'ਚ ਪ੍ਰਵੇਸ਼ ਕਰੇਗਾ। ਸੂਰਜ ਦੇ ਦੱਖਣਾਇਨ ਹੋਣ ਦੇ ਇਸ ਮਹਾਪੁਰਬ 'ਤੇ ਸਰਵਾਰਥ ਸਿੱਧੀ ਤੇ ਰਵੀ, ਕੁਮਾਰ ਯੋਗ ਦਾ ਸੰਯੋਗ ਵੀ ਬਣੇਗਾ। ਮਾਘੀ ਦਾ ਪੁਰਬ ਪੋਹ ਮਹੀਨੇ ਦੇ ਸ਼ੁਕਲ ਪੱਖ ਨੂੰ ਮਨਾਇਆ ਜਾਂਦਾ ਹੈ।

ਇਸ ਵਾਰ ਮਕਰ ਸੰਕ੍ਰਾਂਤੀ ਬੁੱਧਵਾਰ ਨੂੰ ਹੈ ਇਸ ਲਈ ਸਾਰਾ ਦਿਨ ਦਾਨ-ਪੁੰਨ ਤੇ ਇਸ਼ਨਾਨ ਕੀਤਾ ਜਾ ਸਕੇਗਾ। ਇਸ ਦਿਨ ਧਨੂ ਮਲਮਾਸ ਦੀ ਵੀ ਸਮਾਪਤੀ ਹੋ ਰਹੀ ਹੈ ਤੇ ਇਸ ਦਿਨ ਤੋਂ ਸ਼ੁੱਭ ਕਾਰਜ ਤੇ ਮੰਗਲ ਕਾਰਜਾਂ ਦੀ ਸ਼ੁਰੂਆਤ ਵੀ ਹੋ ਜਾਵੇਗੀ। ਇਸ ਦਿਨ ਤੋਂ ਵਿਆਹ, ਗ੍ਰਹਿ ਪ੍ਰਵੇਸ਼, ਮੁੰਡਨ, ਮਕਾਨ ਦੀ ਖ਼ਰੀਦ-ਵਿਕਰੀ ਆਦਿ ਸ਼ੁੱਭ ਕਾਰਜਾਂ ਦਾ ਆਰੰਭ ਹੋ ਜਾਵੇਗਾ। ਮਾਨਤਾ ਹੈ ਕਿ ਕੀਤੇ ਗਏ ਦਾਨ-ਪੁੰਨ ਦਾ ਖ਼ਾਸ ਫਲ਼ ਪ੍ਰਾਪਤ ਹੁੰਦਾ ਹੈ। ਇਸ ਦਿਨ ਸੂਰਜ ਦੇ ਰਾਸ਼ੀ ਪਰਿਵਰਤਨ ਨਾਲ ਸ਼ਨੀ ਦੀਆਂ ਪ੍ਰਿਅ ਵਸਤਾਂ ਦਾ ਦਾਨ ਕਰਨ ਦੀ ਪਰੰਪਰਾ ਹੈ। ਸ਼ਨੀ ਸਬੰਧੀ ਦਾਨ ਕਰਨ ਨਾਲ ਸੂਰਜ ਦੇਵ ਦੀ ਖ਼ਾਸ ਕਿਰਪਾ ਪ੍ਰਾਪਤ ਹੁੰਦੀ ਹੈ।

ਮਕਰ ਸੰਕ੍ਰਾਂਤੀ ਦਾ ਸ਼ੁੱਭ ਮਹੂਰਤ

ਪੁੰਨਕਾਲ ਦਾ ਸਮਾਂ : ਸਵੇਰੇ ਸੱਤ ਵਜ ਕੇ 15 ਮਿੰਟ ਤੋਂ 5 ਵਜ ਕੇ 46 ਮਿੰਟ ਤਕ

ਮਹਾਪੁੰਨਕਾਲ ਦਾ ਸਮਾਂ : ਸਵੇਰੇ ਸੱਤ ਵਜ ਕੇ 15 ਮਿੰਟ ਤੋਂ 9 ਵਜੇ ਤਕ

Posted By: Seema Anand