ਦੀਪਕ ਅਰੋੜਾ

----------

ਇਸ ਹਫਤੇ

13 ਫਰਵਰੀ - ਭੀਸ਼ਮ ਅਸ਼ਟਮੀ, ਸੰਗਰਾਂਦ

----------

1) ਮੇਖ ਰਾਸ਼ੀ

ਸਿਹਤ - ਇਸ ਹਫ਼ਤੇ ਸਿਹਤ ਠੀਕ ਰਹੇਗੀ, ਮਿੱਠੇ ਦਾ ਪਰਹੇਜ਼ ਕਰੋ।

ਪੜ੍ਹਾਈ - ਪੜ੍ਹਾਈ ਪ੍ਤੀ ਆਲਸ ਚਲ ਰਿਹਾ ਹੈ, ਰੂਟੀਨ ਬਦਲਣੀ ਪੈ ਸਕਦੀ ਹੈ।

ਨੌਕਰੀ - ਛੋਟੀ-ਮੋਟੀ ਪਰੇਸ਼ਾਨੀ ਚੱਲਦੀ ਰਹੇਗੀ, ਖਰਚਾ ਕੰਟਰੋਲ ਰਹੇਗਾ।

ਪਰਿਵਾਰ - ਆਪਣਾ ਸੁਭਾਅ ਸ਼ਾਂਤ ਰੱਖਣ ਦੀ ਕੋਸ਼ਿਸ਼ ਕਰੋ, ਬੇਕਾਰ ਪਰੇਸ਼ਾਨੀ ਆ ਸਕਦੀ ਹੈ।

ਉਪਾਅ - ਪੀਲੀ ਮਠਿਆਈ ਗਊ ਨੂੰ ਪਾਉ। (ਸਟਾਰ 3)

2) ਬਿ੍ਖ ਰਾਸ਼ੀ

ਸਿਹਤ - ਸਿਹਤ ਥੋੜ੍ਹੀ ਖ਼ਰਾਬ ਰਹੇਗੀ, ਸ਼ੁਰੂਆਤੀ 10 ਤੇ 11 ਫਰਵਰੀ ਜ਼ਿਆਦਾ ਖ਼ਰਾਬ ਰਹਿਣ ਦੀ ਆਸ ਹੈ

ਪੜ੍ਹਾਈ - ਪੜ੍ਹਾਈ ਪ੍ਤੀ ਸੁਸਤੀ ਰਹੇਗੀ, 12 ਫਰਵਰੀ ਤੋਂ ਬਾਅਦ ਹਫ਼ਤਾ ਠੀਕ ਰਹੇਗਾ।

ਨੌਕਰੀ - ਖਰਚੇ ਕਾਫੀ ਕਾਬੂ ਕਰਨ ਦੀ ਲੋੜ ਹੈ, ਤੰਗੀ ਆ ਸਕਦੀ ਹੈ।

ਪਰਿਵਾਰ - ਪਤਨੀ ਨਾਲ ਬੇਕਾਰ ਜਿੱਦ ਨਾ ਕਰੋ, ਥੋੜ੍ਹਾ ਪੈਸੇ ਪ੍ਤੀ ਤਾਲਮੇਲ ਬਣਾ ਕੇ ਚੱਲੋ।

ਉਪਾਅ : ਖੋਏ ਦੀ ਮਠਿਆਈ ਮੰਦਰ ਚੜ੍ਹਾਓ। (ਸਟਾਰ 3)

---------

3) ਮਿਥੁਨ ਰਾਸ਼ੀ

ਸਿਹਤ - 12 ਤੇ 13 ਫਰਵਰੀ ਨੂੰ ਕਾਫੀ ਸੁਸਤੀ ਰਹੇਗੀ, ਹਰ ਕੰਮ ਲਟਕਾਉਗੇ।

ਪੜ੍ਹਾਈ - ਪੜ੍ਹਨਾ ਕਾਫੀ ਅੌਖਾ ਜਾਪੇਗਾ, ਬਾਹਰੀ ਮਨੋਰੰਜਨ ਵੱਲ ਧਿਆਨ ਰਹੇਗਾ।

ਨੌਕਰੀ - ਵਪਾਰ ਪ੍ਤੀ ਜ਼ਿਆਦਾ ਮਿਹਨਤ ਦੀ ਜ਼ਰੂਰਤ ਹੈ, ਸਿਰਫ ਗੱਲਾਂ ਨਾਲ ਕੰਮ ਨਹੀਂ ਬਨਣਾ।

ਪਰਿਵਾਰ - ਮਾਪਿਆਂ ਪ੍ਤੀ ਕਾਫੀ ਆਦਰ ਤੇ ਸਬਰ ਰੱਖਣ ਦੀ ਲੋੜ ਰਹੇਗੀ।

ਉਪਾਅ - ਕਣਕ ਦੀ ਰੋਟੀ ਦਾਨ ਕਰੋ। (ਸਟਾਰ 2)

---------

4) ਕਰਕ ਰਾਸ਼ੀ

ਸਿਹਤ - ਸਿਹਤ ਖ਼ਰਾਬੀ ਕਾਰਨ ਸੁਭਾਅ ਚਿੜਚਿੜਾ ਹੋ ਰਿਹਾ ਹੈ।

ਪੜ੍ਹਾਈ - ਆਲਸ ਤਿਆਗ ਦਿਉ ਤਾਂ ਪੜ੍ਹਾਈ 'ਚ ਸੁਧਾਰ ਹੋ ਸਕਦਾ ਹੈ।

ਨੌਕਰੀ - ਵਪਾਰ ਪੈਸੇ ਦੀ ਤੰਗੀ ਕਾਰਨ ਪਰੇਸ਼ਾਨੀ 'ਚ ਚੱਲੇਗਾ।

ਪਰਿਵਾਰ - ਬੇਕਾਰ ਬਹਿਸ ਪਤਨੀ ਨਾਲ ਨਾਰਾਜ਼ਗੀ ਕਰਵਾ ਸਕਦੀ ਹੈ।

ਉਪਾਅ - ਹਰਾ ਚਾਰਾ ਦਾਨ ਕਰੋ। (ਸਟਾਰ 2)

---------

5) ਸਿੰਘ ਰਾਸ਼ੀ

ਸਿਹਤ - ਮਨ ਵਿਚ ਖੁਸ਼ੀ ਜਾਂ ਪਾਜ਼ੀਟਿਵ ਸੋਚ ਰਹੇਗੀ, ਸਿਹਤ ਸੁਧਾਰ ਰਹੇਗਾ।

ਪੜ੍ਹਾਈ - ਪੜ੍ਹਾਈ ਵਿਚ ਬੇਕਾਰ ਟਾਈਮ ਖ਼ਰਾਬੀ ਕਰੋਗੇ, ਪੜ੍ਹਨਾ ਅੌਖਾ ਜਾਪੇਗਾ।

ਨੌਕਰੀ - ਮਿਹਨਤ ਕਰਨ ਪ੍ਤੀ ਜ਼ਿਆਦਾ ਰੁਚੀ ਨਹੀਂ ਰਹੇਗੀ, ਸਿਰਫ ਕਾਗਜ਼ੀ ਕਾਰਵਾਈ ਹੀ ਪੂਰੀ ਕਰੋਗੇ।

ਪਰਿਵਾਰ - ਮਾਪਿਆਂ ਪ੍ਤੀ ਨਾਰਾਜ਼ਗੀ ਥੋੜ੍ਹੀ ਚਲ ਸਕਦੀ ਹੈ, ਬਾਕੀ ਠੀਕ ਰਹੇਗਾ।

ਉਪਾਅ - ਮੰਦਰ 'ਚ ਦੁੱਧ ਚੜ੍ਹਾਓ। (ਸਟਾਰ 3)

---------

6) ਕੰਨਿਆ ਰਾਸ਼ੀ

ਸਿਹਤ - ਸ਼ੁਰੂਆਤੀ ਦੋ ਦਿਨ ਿਢੱਡ ਨਰਮ ਰਹੇਗਾ, ਬਾਕੀ ਹਫ਼ਤਾ ਠੀਕ ਚੱਲੇਗਾ।

ਪੜ੍ਹਾਈ - ਬੇਕਾਰ ਦਿਨ ਖ਼ਰਾਬ ਕਰੋਗੇ, ਰਾਤ ਪੜ੍ਹਨ ਦੀ ਕੋਸ਼ਿਸ਼ ਕਰੋਗੇ।

ਨੌਕਰੀ - ਕਮਾਈ ਪ੍ਤੀ ਚਿੰਤਾ ਵੱਧ ਰਹੀ ਹੈ, ਜ਼ਿਆਦਾ ਗੁੱਸਾ ਕਰਨ ਤੋਂ ਪਰਹੇਜ ਕਰੋ।

ਪਰਿਵਾਰ - ਭਰਾਵਾਂ ਤੇ ਮਾਤਾ ਪ੍ਤੀ ਬੋਲਣ ਤੋਂ ਪਹਿਲਾਂ ਕਾਫੀ ਸੋਚ ਵਿਚਾਰ ਕਰਕੇ ਹੀ ਬੋਲੋ।

ਉਪਾਅ - ਸ਼ਿਵਲਿੰਗ 'ਤੇ ਸ਼ਹਿਦ ਚੜ੍ਹਾਓ। (ਸਟਾਰ 3)

---------

7) ਤੁਲਾ ਰਾਸ਼ੀ

ਸਿਹਤ - ਸਰਦੀ ਪ੍ਤੀ ਖਾਸ ਧਿਆਨ ਰੱਖਣ ਦੀ ਜ਼ਰੂਰਤ ਹੈ। 12 ਤੇ 13 ਫਰਵਰੀ ਬੁਰੇ ਦਿਨ ਹਨ।

ਪੜ੍ਹਾਈ - ਪੜ੍ਹਾਈ ਲਈ ਰੋਜ਼ਾਨਾ ਟਾਈਮ ਕੱਢਣਾ ਪਵੇਗਾ, ਇਕ-ਦੋ ਦਿਨ ਨਹੀਂ।

ਨੌਕਰੀ - ਨੌਕਰੀਪੇਸ਼ਾ ਠੀਕ ਪਰ ਵਪਾਰੀ ਕਾਫੀ ਜੁਗਾੜ 'ਚ ਰਹਿਣਗੇ, ਭਾਵ ਦਿਮਾਗ ਲਗਾਉਣਾ ਪਵੇਗਾ।

ਪਰਿਵਾਰ - ਪਿਤਾ ਨਾਲ ਨਾਰਾਜ਼ਗੀ ਕਾਫੀ ਨੁਕਸਾਨ ਕਰ ਸਕਦੀ ਹੈ, ਧਿਆਨ ਕਰੋ।

ਉਪਾਅ - ਜੌਂ ਦਾਨ ਕਰੋ। (ਸਟਾਰ 3)

---------

8) ਬਿ੍ਸ਼ਚਕ ਰਾਸ਼ੀ

ਸਿਹਤ - ਸਿਹਤ ਠੀਕ ਪਰ ਉਦਾਸੀ ਰਹਿ ਸਕਦੀ ਹੈ, ਸੁਸਤੀ ਨਾ ਕਰੋ।

ਪੜ੍ਹਾਈ - ਪੜ੍ਹਾਈ ਪ੍ਤੀ ਰੁਟੀਨ ਦੀ ਕਮੀ ਰਹੇਗੀ, ਬਹੁਤ ਥੋੜ੍ਹਾ ਸਮਾਂ ਪੜ੍ਹ ਸਕੋਗੇ।

ਨੌਕਰੀ - ਕੰਮ ਪ੍ਤੀ ਕਾਫੀ ਮਿਹਨਤ ਕਰਨੀ ਪਵੇਗੀ, ਪੈਸਾ ਆਉਣ ਦੀ ਆਸ ਰਹੇਗੀ।

ਪਰਿਵਾਰ - ਹਰ ਗੱਲ ਉਪਰ ਖਿੱਝਣ ਦੀ ਆਦਤ ਹਟਾਉ, ਮਾਹੌਲ ਸੁਧਰ ਰਿਹਾ ਹੈ।

ਉਪਾਅ - ਸ਼ਕਰਪਾਰੇ ਹਨੂੰਮਾਨ ਮੰਦਰ ਚੜ੍ਹਾਓ। (ਸਟਾਰ 3)

---------

9) ਧਨੂ ਰਾਸ਼ੀ

ਸਿਹਤ - ਹਲਕੀ-ਫੁਲਕੀ ਦੰਦਾਂ ਪ੍ਤੀ ਪਰੇਸ਼ਾਨੀ ਆ ਸਕਦੀ ਹੈ, ਬਾਕੀ ਹਫ਼ਤਾ ਠੀਕ ਰਹੇਗਾ।

ਪੜ੍ਹਾਈ - ਬੇਕਾਰ ਟਾਈਮ ਖ਼ਰਾਬ ਕਰੋਗੇ, ਥੋੜ੍ਹਾ ਸੁਧਾਰ ਕਰੋ।

ਨੌਕਰੀ - ਕਮਾਈ ਠੀਕ ਰਹੇਗੀ, ਪਰ ਖਰਚਾ ਵੀ ਵੱਧ ਰਹੇਗਾ।

ਪਰਿਵਾਰ - ਸਹੁਰਿਆਂ ਪ੍ਤੀ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ, ਬੇਕਾਰ ਝਗੜਾ ਕਰਨ ਤੋਂ ਬਚਾਅ ਕਰੋ।

ਉਪਾਅ - ਦਲੀਆ ਗਰੀਬਾਂ 'ਚ ਵੰਡੋ। (ਸਟਾਰ 3)

---------

10) ਮਕਰ ਰਾਸ਼ੀ

ਸਿਹਤ - ਆਖ਼ਰੀ ਤਿੰਨ ਦਿਨ 13, 15 ਤੇ 16 ਫਰਵਰੀ ਗੈਸ ਦੀ ਸ਼ਿਕਾਇਤ ਰਹਿ ਸਕਦੀ ਹੈ।

ਪੜ੍ਹਾਈ - ਘੁੰਮਣ ਵੱਲ ਸਾਰਾ ਹਫ਼ਤਾ ਧਿਆਨ ਰਹੇਗਾ, ਪੜ੍ਹਾਈ ਘੱਟ ਕਰੋਗੇ

ਨੌਕਰੀ - ਨੌਕਰੀ ਬਦਲਣ ਦਾ ਵਿਚਾਰ ਰਹੇਗਾ, ਪਰ ਚੰਗੀ ਨੌਕਰੀ ਜਲਦੀ ਨਹੀਂ ਮਿਲੇਗੀ।

ਪਰਿਵਾਰ - ਆਪਣੇ ਪ੍ਤੀ ਜ਼ਿਆਦਾ ਵਿਸ਼ਵਾਸ ਨੁਕਸਾਨ ਕਰ ਸਕਦਾ ਹੈ, ਗੁੱਸਾ ਘਟਾਉ।

ਉਪਾਅ - ਚੌਲ ਪੰਛੀਆਂ ਨੂੰ ਖਿਲਾਓ। (ਸਟਾਰ 2)

---------

11) ਕੁੰਭ ਰਾਸ਼ੀ

ਸਿਹਤ - ਥੋੜ੍ਹਾ ਘੁੰਮਣਾ ਘਟਾਉ ਤਾਂ ਸਿਹਤ ਠੀਕ ਰਹੇਗੀ।

ਪੜ੍ਹਾਈ - ਪੜ੍ਹਾਈ ਪ੍ਤੀ ਨਿਸ਼ਚਿੰਤ ਰਹਿਣਾ ਨੁਕਸਾਨ ਕਰ ਸਕਦਾ ਹੈ।

ਨੌਕਰੀ - ਵਪਾਰ ਠੀਕ ਚੱਲੇਗਾ, ਨੌਕਰੀ ਵਿਚ ਥੋੜ੍ਹਾ ਸੁਧਾਰ ਰੱਖਣਾ ਪਵੇਗਾ।

ਪਰਿਵਾਰ - ਬੱਚਿਆਂ ਦੇ ਖਰਚੇ ਜ਼ਿਆਦਾ ਮਹਿਸੂਸ ਹੋਣਗੇ ਪਰ ਹੌਲੀ-ਹੌਲੀ ਘਟਾਉ।

ਉਪਾਅ - ਬੱਚਿਆਂ ਨੂੰ ਟਾਫੀਆਂ ਵੰਡੋ। (ਸਟਾਰ 3)

---------

12) ਮੀਨ ਰਾਸ਼ੀ

ਸਿਹਤ - ਸਿਹਤ ਪ੍ਤੀ ਹਫ਼ਤਾ ਠੀਕ ਹੈ ਪਰ ਦਿਮਾਗੀ ਪਰੇਸ਼ਾਨੀ ਘਟਾਉ।

ਪੜ੍ਹਾਈ - ਆਪਣੀ ਕਈ ਰੁਟੀਨ ਬਦਲਣੀ ਪਵੇਗੀ, ਕਿਉਂਕਿ ਕਾਫੀ ਘੱਟ ਟਾਈਮ ਪੜ੍ਹਾਈ ਲਈ ਹੈ।

ਨੌਕਰੀ - ਜ਼ਿਆਦਾ ਵੱਡਾ ਕੰਮ ਸ਼ੁਰੂ ਨਾ ਕਰੋ, ਥੋੜ੍ਹਾ ਸਮਾਂ ਇੰਤਜ਼ਾਰ ਕਰੋ।

ਪਰਿਵਾਰ - ਆਪਣੀ ਬੋਲੀ ਤੇ ਨਾਰਾਜ਼ਗੀ ਕੰਟਰੋਲ ਕਰੋ, ਇਹ ਸਮਾਂ ਠੀਕ ਨਹੀਂ ਹੈ।

ਉਪਾਅ - ਪੰਛੀ ਆਜ਼ਾਦ ਕਰਵਾਉ। (ਸਟਾਰ 3)