ਅੱਜ ਦੀ ਗ੍ਰਹਿ ਸਥਿਤੀ : 13 ਜਨਵਰੀ 2019, ਐਤਵਾਰ, ਪੋਹ ਮਹੀਨਾ, ਸ਼ੁਕਲ ਪੱਖ, ਸਪਤਮੀ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ : ਸ਼ਾਮ 04.30 ਵਜੇ ਤੋਂ ਸ਼ਾਮ 06.00 ਵਜੇ ਤਕ।

ਅੱਜ ਦਾ ਦਿਸ਼ਾਸ਼ੂਲ : ਪੱਛਮ।

ਕੱਲ੍ਹ ਦਾ ਦਿਸ਼ਾਸ਼ੂਲ : ਪੂਰਬ।

ਅੱਜ ਦੀ ਭਦਰਾ : ਰਾਤ 11.42 ਵਜੇ ਤੋਂ 14 ਜਨਵਰੀ ਬਾਅਦ ਦੁਪਹਿਰ 12.52 ਵਜੇ ਤਕ।

ਕੱਲ੍ਹ 14 ਜਨਵਰੀ, 2019 ਦਾ ਪੰਚਾਂਗ : ਸੰਵਤ ਵਿਰੋਧਕ੍ਰਿਤ 2075, ਸ਼ਕੇ 1940, ਉੱਤਰਾਇਨ, ਦੱਖਣ ਗੋਲ, ਹੇਮੰਤ ਰੁੱਤ, ਪੋਹ ਮਹੀਨਾ, ਸ਼ੁਕਲ ਪੱਖ ਅਸ਼ਟਮੀ ਉਸ ਤੋਂ ਬਾਅਦ ਨੌਮੀ, ਰੇਵਤੀ ਨਛੱਤਰ ਉਸ ਤੋਂ ਬਾਅਦ ਅਸ਼ਵਨੀ ਨਛੱਤਰ, ਸ਼ਿਵ ਯੋਗ ਉਸ ਤੋਂ ਬਾਅਦ ਸਿੱਧੀ ਯੋਗ, ਮੀਨ 'ਚ ਚੰਦਰਮਾ ਉਸ ਤੋਂ ਬਾਅਦ ਮੇਖ 'ਚ।


1) ਮੇਖ ਰਾਸ਼ੀ

ਸਿਹਤ - ਸਿਹਤ ਪੱਖੋਂ ਠੀਕ ਰਹੇਗਾ, ਥੋੜ੍ਹਾ ਗੁੱਸਾ ਕੰਟਰੋਲ ਕਰੋ।।

ਪੜ੍ਹਾਈ - ਆਪਣੀ ਪੜ੍ਹਾਈ ਵਾਸਤੇ ਬਾਹਰੀ ਮਦਦ ਦੀ ਉਮੀਦ ਬੇਕਾਰ ਸਾਬਿਤ ਹੋਵੇਗੀ, ਭਾਵ ਖ਼ੁਦ ਮਿਹਨਤ ਕਰੋ।

ਨੌਕਰੀ, ਵਪਾਰ - ਕੰਮ ਪ੍ਰਤੀ ਰੁਝਾਨ ਆਲਸ ਭਰਿਆ ਰਹੇਗਾ, ਲਟਕਾਓ ਨਾ ਕੰਮ ਖਤਮ ਕਰੋ।।

ਪਰਿਵਾਰ, ਦੋਸਤ - ਪਤਨੀ ਪ੍ਰਤੀ ਛੋਟੀ-ਮੋਟੀ ਨਾਰਾਜ਼ਗੀ ਰਹੇਗੀ, ਬਜ਼ੁਰਗਾਂ ਦੀ ਸੇਵਾ ਕਰਨੀ ਪਵੇਗੀ।।

ਉਪਾਅ - ਪੀਲਾ ਕੱਪੜਾ ਮੰਦਰ ਚੜ੍ਹਾਓੁ।


2) ਬ੍ਰਿਖ ਰਾਸ਼ੀ

ਸਿਹਤ - 14, 15 ਉਦਾਸੀ, ਖਿੱਝ ਭਰਿਆ ਦਿਨ ਰਹਿ ਸਕਦਾ ਹੈ।

ਪੜ੍ਹਾਈ - ਹਰ ਕੰਮ ਵਿਚ ਦੇਰੀ, ਆਲਸ ਕਰੋਗੇ।।

ਨੌਕਰੀ, ਵਪਾਰ - ਸਰਕਾਰੀ ਨੌਕਰੀ ਵਿਚ ਅਫਸਰ ਤੰਗ ਕਰਨਗੇ, ਕੰਮ ਪੈਂਡਿੰਗ ਰਹੇਗਾ।।

ਪਰਿਵਾਰ, ਦੋਸਤ - ਜ਼ਿਆਦਾ ਪੁਰਾਣੀਆਂ ਗੱਲਾਂ ਦੀ ਚਰਚਾ ਬਹਿਸ ਦਾ ਰੂਪ ਲਵੇਗੀ, ਬਚਾਅ ਕਰੋ।।

ਉਪਾਅ - ਪੁਰਾਣਾ ਗੁੜ ਤੇ ਨਮਕ ਦਾਨ ਕਰੋ।।


3) ਮਿਥੁਨ ਰਾਸ਼ੀ

ਸਿਹਤ - 16, 17 ਤੋਂ ਇਲਾਵਾ ਠੀਕ ਰਹੇਗਾ, ਆਲਸ ਘਟਾਉਤਾਂ ਹਫਤਾ ਠੀਕ।।

ਪੜ੍ਹਾਈ - ਜ਼ਿਆਦਾ ਚੁਸਤੀ ਦਿਖਾਉਣ ਦੀ ਬਜਾਏ ਪੜ੍ਹਾਈ ਪ੍ਰਤੀ ਮਿਹਨਤ ਵਧੀਆ ਰਹੇਗੀ।।

ਨੌਕਰੀ, ਵਪਾਰ - ਆਪਣੇ ਤੋਂ ਸੀਨੀਅਰ ਨੂੰ ਗਲਤ ਸਾਬਿਤ ਕਰਨ ਦੀ ਕੋਸ਼ਿਸ਼ ਬੇਇਜਤੀ ਕਰਵਾ ਸਕਦੀ ਹੈ।।

ਪਰਿਵਾਰ, ਦੋਸਤ - ਵੱਡਿਆਂ ਦੀ ਲੜਾਈ 'ਚ ਆਪਣੀ ਸਲਾਹ ਦੇਣ ਤੋਂ ਬਚੋ।

ਉਪਾਅ - ਕਾਲਾ ਚਿੱਟਾ ਕੰਬਲ ਦਾਨ ਕਰੋ।।


4) ਕਰਕ ਰਾਸ਼ੀ

ਸਿਹਤ - ਸਿਹਤ ਠੀਕ ਪਰ ਖਿੱਝ ਰਹਿਣ ਦੀ ਆਸ ਸਾਰਾ ਹਫ਼ਤਾ ਰਹੇਗੀ।।

ਪੜ੍ਹਾਈ - ਪੜ੍ਹਾਈ ਦੀ ਬਜਾਏ ਮਨੋਰੰਜਨ ਪ੍ਰਤੀ ਧਿਆਨ ਜ਼ਿਆਦਾ ਰਹੇਗਾ।।

ਨੌਕਰੀ, ਵਪਾਰ - ਕੰਮ ਪ੍ਰਤੀ ਆਲਸ ਤੰਗ ਕਰੇਗਾ, ਨੁਕਸਾਨ ਹੋ ਸਕਦਾ ਹੈ।।

ਪਰਿਵਾਰ, ਦੋਸਤ - ਮਿੱਤਰਾਂ ਪ੍ਰਤੀ ਸਪੱਸ਼ਟ ਸੋਚ ਰੱਖਣ ਦਾ ਸਮਾਂ ਹੈ ਪਰ ਬੋਲਣ ਤੋਂ ਟਲੋ।

ਉਪਾਅ - ਸਰ੍ਹੋਂ ਦਾ ਤੇਲ ਦਾਨ ਕਰੋ।।


5) ਸਿੰਘ ਰਾਸ਼ੀ

ਸਿਹਤ - ਸ਼ੁਰੂਆਤੀ ਦੋ ਦਿਨ ਬੁਖ਼ਾਰ ਤੋਂ ਇਲਾਵਾ ਸਾਰਾ ਹਫ਼ਤਾ ਠੀਕ ਰਹੇਗਾ।।

ਪੜ੍ਹਾਈ - ਪੁਰਾਣੇ ਪੈਂਡਿੰਗ ਸਿਲੇਬਸ ਪ੍ਰਤੀ ਸੀਰੀਅਸ ਹੋ ਜਾਓ।।

ਨੌਕਰੀ, ਵਪਾਰ - ਹਰ ਆਦਮੀ ਪ੍ਰਤੀ ਗੁੱਸਾ ਨਾ ਰੱਖੋ, ਇਹ ਲੜਾਈ ਕਰਵਾ ਸਕਦਾ ਹੈ।।

ਪਰਿਵਾਰ, ਦੋਸਤ - ਭਰਾਵਾਂ ਪ੍ਰਤੀ ਥੋੜ੍ਹਾ ਸ਼ਾਂਤੀ ਅਤੇ ਸਬਰ ਨਾਲ ਕੰਮ ਕਰਨਾ ਪਵੇਗਾ।

ਉਪਾਅ - ਗੁੜ ਦਾਨ ਕਰੋ।।


6) ਕੰਨਿਆ ਰਾਸ਼ੀ

ਸਿਹਤ - ਪੇਟ ਪ੍ਰਤੀ ਪਰੇਸ਼ਾਨੀ ਵਧਦੀ-ਘਟਦੀ ਰਹੇਗੀ, ਖਾਣਾ ਸਾਦਾ ਖਾਓ।।

ਪੜ੍ਹਾਈ - ਕਾਫ਼ੀ ਘੱਟ ਪੜ੍ਹਾਈ ਕਰ ਸਕੋਗੇ, ਘੁੰਮਣਾ-ਫਿਰਨਾ ਘਟਾਓ।।

ਨੌਕਰੀ, ਵਪਾਰ - ਕੰਮ ਪ੍ਰਤੀ ਜ਼ਿਆਦਾ ਤਜ਼ਰਬੇ ਨਾ ਕਰੋ, ਨੁਕਸਾਨ ਹੋ ਸਕਦਾ ਹੈ।।

ਪਰਿਵਾਰ, ਦੋਸਤ - ਦੋਸਤਾਂ ਨਾਲ ਘੁੰਮਣ ਦੀ ਬਜਾਏ ਪਰਿਵਾਰ ਪ੍ਰਤੀ ਸਮਾਂ ਕੱਢੋ।।

ਉਪਾਅ - ਮੰਦਰ ਵਿੱਚ ਦੁੱਧ ਚੜ੍ਹਾਓ।


7) ਤੁਲਾ ਰਾਸ਼ੀ

ਸਿਹਤ - ਰੁਟੀਨ ਬਦਲੋ ਅਤੇ ਥੋੜ੍ਹਾ ਕਸਰਤ ਪ੍ਰਤੀ ਧਿਆਨ ਦਿਓ।

ਪੜ੍ਹਾਈ - ਅੱਧੇ ਮਨ ਨਾਲ ਪੜ੍ਹਾਈ ਕਰ ਰਹੇ ਹੋ, ਜਿਸ ਕਾਰਨ ਪੱਛੜ ਰਹੇ ਹੋ।।

ਨੌਕਰੀ, ਵਪਾਰ - ਕੰਮ ਠੀਕ ਪਰ ਰੁਕਾਵਟਾਂ ਆਉਣ ਦੀ ਉਮੀਦ ਹੈ।।

ਪਰਿਵਾਰ, ਦੋਸਤ - ਮਿੱਤਰ ਨੂੰ ਪੈਸੇ ਦੀ ਮਦਦ ਕਰਨੀ ਪੈ ਸਕਦੀ ਹੈ ਜੋ ਪਰਿਵਾਰ ਵਿਚ ਨਾਰਾਜ਼ਗੀ ਦਾ ਕਰਨ ਬਣੇਗੀ।

ਉਪਾਅ - ਲਾਲ ਗੁਲਾਬ ਹਨੂੰਮਾਨ ਜੀ ਨੂੰ ਚੜ੍ਹਾਓ।।


8) ਬ੍ਰਿਸ਼ਚਕ ਰਾਸ਼ੀ

ਸਿਹਤ - ਆਖ਼ਰੀ ਦੋ ਦਿਨ 18, 19 ਨਿਰਾਸ਼ਾ ਭਾਰੂ ਹੋਣ ਕਾਰਨ ਸਿਹਤ ਵਿਗੜ ਸਕਦੀ ਹੈ।।

ਪੜ੍ਹਾਈ - ਪੜ੍ਹਾਈ ਵਿਚ ਮਨਮਰਜ਼ੀ ਕਰ ਰਹੇ ਹੋ, ਨਜ਼ਰੀਆ ਬਦਲੋ।।

ਨੌਕਰੀ, ਵਪਾਰ - ਤੁਹਾਡਾ ਕੰਮ ਠੀਕ ਪਰ ਪੈਸਾ ਜ਼ਿਆਦਾ ਖ਼ਰਚ ਹੋਵੇਗਾ।।

ਪਰਿਵਾਰ, ਦੋਸਤ - ਦੋਸਤਾਂ ਪ੍ਰਤੀ ਚਿੰਤਾ ਰਹੇਗੀ, ਛੋਟੇ ਭੈਣ-ਭਰਾਵਾਂ ਦਾ ਵੀ ਖ਼ਿਆਲ ਕਰੋ।।

ਉਪਾਅ - ਹਰਾ ਚਾਰਾ ਦਾਨ ਕਰੋ।।


9) ਧਨੂ ਰਾਸ਼ੀ

ਸਿਹਤ - ਜ਼ਿਆਦਾ ਵਿਆਹ-ਸ਼ਾਦੀਆਂ ਵਰਗਾ ਖਾਣਾ ਖਾਣ ਤੋਂ ਪਰਹੇਜ਼ ਕਰੋ ਤਾਂ ਹਫਤਾ ਠੀਕ ਰਹੇਗਾ।।

ਪੜ੍ਹਾਈ - ਕਿਤਾਬਾਂ 'ਤੇ ਕਾਫ਼ੀ ਖ਼ਰਚਾ ਕਰੋਗੇ ਪਰ ਪੜ੍ਹਾਈ ਘੱਟ ਰਹੇਗੀ।।

ਨੌਕਰੀ, ਵਪਾਰ - ਖ਼ਰਚਾ ਰੁਕਣ ਦਾ ਨਾਂ ਨਹੀਂ ਲੈ ਰਿਹਾ, ਕਮਾਈ ਲਈ ਮਿਹਨਤ ਵਧਾਓ।।

ਪਰਿਵਾਰ, ਦੋਸਤ - ਪਰਿਵਾਰਿਕ ਗੱਲਾਂ ਜਾਂ ਬਹਿਸ ਤੋਂ ਦੂਰ ਰਹੋ।।

ਉਪਾਅ - ਮੰਦਰ ਵਿਚ ਇਤਰ ਚੜ੍ਹਾਓ।।


10) ਮਕਰ ਰਾਸ਼ੀ

ਸਿਹਤ - ਜ਼ਿਆਦਾ ਵਰਤ ਜਾਂ ਭੁੱਖਾ ਰਹਿਣਾ ਸਿਹਤ ਖ਼ਰਾਬ ਕਰ ਸਕਦਾ ਹੈ।।

ਪੜ੍ਹਾਈ - ਬਾਹਰੀ ਰੁਝੇਵੇਂ ਪੜ੍ਹਾਈ ਦਾ ਟਾਈਮ ਖ਼ਰਾਬ ਕਰਨਗੇ।।

ਨੌਕਰੀ, ਵਪਾਰ - ਵਪਾਰ ਵਿਚ ਜ਼ਿਆਦਾ ਪੈਸਾ ਨਾ ਲਗਾਓ, ਖ਼ਰਚਾ ਘਟਾਓ।।

ਪਰਿਵਾਰ, ਦੋਸਤ - ਬਿਨਾਂ ਮਤਲਬ ਆਪਣੀ ਬਹਿਸ ਜਾਂ ਜਿਦ ਨੁਕਸਾਨ ਕਰੇਗੀ।।

ਉਪਾਅ - ਮਾਂਹ ਦੀ ਦਾਲ ਦਾਨ ਕਰੋ।।


11) ਕੁੰਭ ਰਾਸ਼ੀ

ਸਿਹਤ - ਸਿਹਤ ਵਧੀਆ ਰਹੇਗਾ, ਰੁਟੀਨ ਬਣਾ ਕੇ ਚੱਲੋ।।

ਪੜ੍ਹਾਈ - ਪੜ੍ਹਾਈ ਵਿਚ ਕਾਹਲੀ ਨਾ ਕਰੋ, ਹੌਲੀ-ਹੌਲੀ ਸਾਰੇ ਕੰਮ ਪੂਰੇ ਹੋ ਜਾਣਗੇ।।

ਨੌਕਰੀ, ਵਪਾਰ - ਕੰਮ ਪ੍ਰਤੀ ਘੁੰਮਣਾ ਜਾਂ ਸਫ਼ਰ ਕਰਨਾ ਪੈ ਸਕਦਾ ਹੈ।।

ਪਰਿਵਾਰ, ਦੋਸਤ - ਘੁੰਮਣ ਦਾ ਪ੍ਰੋਗਰਾਮ ਬਣਾ ਸਕਦੇ ਹੋ, ਬੱਚੇ ਖ਼ੁਸ਼ ਰਹਿਣਗੇ।।

ਉਪਾਅ - ਮਠਿਆਈ ਦਾਨ ਕਰੋ।।


12) ਮੀਨ ਰਾਸ਼ੀ

ਸਿਹਤ - ਖਾਣਾ ਪੀਣਾ ਸੁਧਾਰੋ, ਰੁਟੀਨ ਠੀਕ ਰੱਖੋ ਤਾਂ ਸਿਹਤ ਠੀਕ ਰਹੇਗੀ।।

ਪੜ੍ਹਾਈ - ਪੜ੍ਹਾਈ ਘੱਟ ਰਹੇਗੀ, ਮਿਹਨਤ ਵੀ ਘੱਟ ਕਰੋਗੇ।।

ਨੌਕਰੀ, ਵਪਾਰ - ਕਮਾਈ ਘੱਟ ਕਾਰਨ ਮਨ ਉਦਾਸ ਰਹੇਗਾ ਪਰ ਨਵੇਂ ਮੌਕੇ ਆਉਂਦੇ ਰਹਿਣਗੇ।।

ਪਰਿਵਾਰ, ਦੋਸਤ - ਜ਼ਿਆਦਾ ਲੰਬੀ ਸੋਚ ਪਰਿਵਾਰ ਪ੍ਰਤੀ ਨਿਰਾਸ਼ਾ ਕਰ ਸਕਦੀ ਹੈ।।

ਉਪਾਅ - ਸਫ਼ੈਦ ਫੁੱਲ ਜਲ ਪ੍ਰਵਾਹ ਕਰੋ।

Posted By: Sukhdev Singh