ਇਸ ਹਫਤੇ

6 ਜਨਵਰੀ - ਮੇਲਾ ਪਾਤਸ਼ਾਹੀ ਨੌਵੀਂ (ਸੰਗਰੂਰ)


1) ਮੇਖ ਰਾਸ਼ੀ

ਸਿਹਤ - ਇਸ ਹਫਤੇ ਉਦਾਸੀ, ਸੁਸਤੀ ਜਿਆਦਾ ਹਾਵੀ ਰਹੇਗੀ, ਕੰਮ ਪ੍ਰਤੀ ਆਲਸ ਰਹੇਗਾ।

ਪੜ੍ਹਾਈ, ਸਿੱਖਿਆ - ਪੜ੍ਹਾਈ ਲਈ ਕਾਫੀ ਘੱਟ ਰੁਚੀ ਰਹੇਗੀ, ਬੇਕਾਰ ਟਾਈਮ ਖਰਾਬ ਦਾ ਅੰਦੇਸ਼ਾ ਹੈ।

ਨੌਕਰੀ, ਵਪਾਰ - ਖਰਚਾ ਨੁਕਸਾਨ ਜਿਆਦਾ ਰਹੇਗਾ, ਕੰਮ ਵਿਚ ਮੁਨਾਫਾ ਵੀ ਘਟਦਾ ਜਾਪੇਗਾ।

ਪਰਿਵਾਰ, ਦੋਸਤ - ਮਿੱਤਰਾਂ ਪ੍ਰਤੀ ਝੁਕਾਅ ਜਿਆਦਾ ਰਹੇਗਾ, ਪਰ ਬਹਿਸ ਤੋਂ ਬਚੋ।

ਉਪਾਅ - ਸਫੇਦ ਮਿਠਾਈ ਮੰਦਿਰ ਚੜ੍ਹਾਉ। (ਸਟਾਰ 2)


2) ਬ੍ਰਿਖ ਰਾਸ਼ੀ

ਸਿਹਤ - 9, 10 ਨੂੰ ਜੁਕਾਮ ਸੰਬੰਧੀ ਪਰੇਸ਼ਾਨੀ ਤੰਗ ਕਰ ਸਕਦੀ ਹੈ।

ਪੜ੍ਹਾਈ, ਸਿੱਖਿਆ - ਪੜ੍ਹਾਈ ਤੋਂ ਮਨ ਹਟਦਾ ਜਾ ਰਿਹਾ ਹੈ, ਪੜ੍ਹਾਈ ਪ੍ਰਤੀ ਰੁਝਾਨ ਕਾਫੀ ਘੱਟ ਰਹੇਗਾ।

ਨੌਕਰੀ, ਵਪਾਰ - ਸਰਕਾਰੀ ਨੌਕਰੀ ਵਿਚ ਸੀਨੀਅਰ ਨਾਰਾਜਗੀ ਦਰਸਾਉਣਗੇ, ਵਪਾਰੀ ਅਫਸਰਾਂ ਤੋਂ ਪਰੇਸ਼ਾਨ ਰਹਿਣਗੇ।

ਪਰਿਵਾਰ, ਦੋਸਤ - ਤਾਇਆ-ਚਾਚਾ ਪ੍ਰਤੀ ਥੋੜ੍ਹੀ ਪਰੇਸ਼ਾਨੀ ਮਹਿਸੂਸ ਕਰੋਗੇ, ਫਿਜੂਲ ਪਰੇਸ਼ਾਨੀ ਟਾਲੋ।

ਉਪਾਅ - ਸਰਸੋਂ ਦੇ ਤੇਲ ਦੀ ਬਣੀ ਸਬਜੀ ਦਾਨ ਕਰੋ। (ਸਟਾਰ 2)


3) ਮਿਥੁਨ ਰਾਸ਼ੀ

ਸਿਹਤ - ਆਮ ਤੌਰ 'ਤੇ ਸਿਹਤ ਠੀਕ ਰਹੇਗੀ। 11, 12 ਨੂੰ ਸ਼ੂਗਰ ਰੋਗੀ ਪਰੇਸ਼ਾਨੀ ਮਹਿਸੂਸ ਕਰਨਗੇ।

ਪੜ੍ਹਾਈ, ਸਿੱਖਿਆ - ਟੀਚਰਾਂ ਪ੍ਰਤੀ ਨਾਰਾਜਗੀ ਜਾਂ ਸਹਿਯੋਗ ਦੀ ਕਮੀ ਜਾਪੇਗੀ।

ਨੌਕਰੀ, ਵਪਾਰ - ਕੁਝ ਨਵੇਂ ਵਿਰੋਧੀ ਸਾਹਮਣੇ ਆਉਣਗੇ, ਜਿਸ ਨਾਲ ਵਪਾਰ ਘਟੇਗਾ।

ਪਰਿਵਾਰ, ਦੋਸਤ - ਆਪਣੀ ਪਤਨੀ ਲਈ ਕਈ ਕੰਮ ਕਰਨੇ ਪੈਣਗੇ, ਭਾਵ ਉਨ੍ਹਾਂ ਦੀ ਖੁਸ਼ੀ ਵਾਸਤੇ ਉਪਰਾਲੇ ਕਰੋਗੇ।

ਉਪਾਅ - ਮੰਦਿਰ ਵਿਚ ਹਲਵਾ ਦਾਨ ਕਰੋ। (ਸਟਾਰ 2)


4) ਕਰਕ ਰਾਸ਼ੀ

ਸਿਹਤ - ਛੋਟੀ-ਛੋਟੀਆਂ ਪਰੇਸ਼ਾਨੀਆਂ ਮਹਿਸੂਸ ਕਰੋਗੇ ਪਰ ਹਿੰਮਤ ਬਣੀ ਰਹੇਗੀ।

ਪੜ੍ਹਾਈ, ਸਿੱਖਿਆ - ਪੜ੍ਹਾਈ ਪ੍ਰਤੀ ਦਿੱਤਾ ਟਾਇਮ ਫਾਇਦਾ ਨਹੀਂ ਕਰੇਗਾ, ਪਰ ਹਿੰਮਤ ਬਣੀ ਰਹੇਗੀ।

ਨੌਕਰੀ, ਵਪਾਰ - ਵਿਰੋਧੀ ਕਾਫੀ ਸੁਚੇਤ ਹੋਣਗੇ ਪਰ ਵਿਫਲ ਰਹਿਣਗੇ।

ਪਰਿਵਾਰ, ਦੋਸਤ - ਆਪਣੀ ਸਲਾਹ ਦੇਣ ਦੀ ਬਜਾਏ ਸਹੀ ਸਮਾਂ ਦਾ ਇੰਤਜਾਰ ਕਰੋ।

ਉਪਾਅ - ਸਤਨਾਜਾ ਦਾਨ ਕਰੋ। (ਸਟਾਰ 2)


5) ਸਿੰਘ ਰਾਸ਼ੀ

ਸਿਹਤ - ਦਿਮਾਗੀ ਚਿੰਤਾਵਾਂ ਹਟਾਉ ਤਾਂ ਇਹ ਹਫਤਾ ਆਰਾਮ ਨਾਲ ਬੀਤੇਗਾ।

ਪੜ੍ਹਾਈ, ਸਿੱਖਿਆ - ਹਰ ਵਿਸ਼ਾ ਸਮਝਣ ਦੀ ਬਜਾਏ ਇਕ-ਦੋ ਉੱਪਰ ਧਿਆਨ ਦਿਉ ਤਾਂ ਫਾਇਦਾ ਰਹੇਗਾ।

ਨੌਕਰੀ, ਵਪਾਰ - ਕੰਮ ਪ੍ਰਤੀ ਬੋਝ ਜਾਂ ਪਰੇਸ਼ਾਨੀ ਰਹੇਗੀ, ਥੋੜ੍ਹਾ-ਥੋੜ੍ਹਾ ਨਿਪਟਾਂਦੇ ਰਹੋ।

ਪਰਿਵਾਰ, ਦੋਸਤ - ਸਭ ਪ੍ਰਤੀ ਧਿਆਨ ਕਰਨ ਦੀ ਬਜਾਏ ਖੁਸ਼ ਰਹਿਣ ਦੀ ਕੋਸ਼ਿਸ਼ ਜਿਆਦਾ ਫਾਇਦਾ ਕਰੇਗੀ।

ਉਪਾਅ - ਨਾਰੀਅਲ ਮੰਦਿਰ ਚੜਾਉ। (ਸਟਾਰ 2)

-----------

6) ਕੰਨਿਆ ਰਾਸ਼ੀ

ਸਿਹਤ - ਸਿਹਤ ਠੀਕ ਰਹੇਗੀ ਪਰ ਪੇਟ ਭਾਰੀ ਜਾਪੇਗਾ।

ਪੜ੍ਹਾਈ, ਸਿੱਖਿਆ - ਪੜ੍ਹਾਈ ਪ੍ਰਤੀ ਮਨ ਨਿਰਾਸ਼ ਰਹੇਗਾ, ਭਾਵ ਘੱਟ ਤਰੱਕੀ ਰਹੇਗੀ।

ਨੌਕਰੀ, ਵਪਾਰ - ਕੰਮ ਵਿਚ ਫਾਇਦਾ ਨਜਰ ਆਵੇਗਾ ਪਰ ਕਾਹਲੀ ਨਾ ਕਰੋ।

ਪਰਿਵਾਰ, ਦੋਸਤ - ਮਹਿਮਾਨ ਆਉਣ ਦੀ ਆਸ ਹੈ, ਇਸ ਲਈ ਯਾਤਰਾ ਟਲ ਜਾਵੇਗੀ।

ਉਪਾਅ - ਪਕੌੜੇ ਦਾਨ ਕਰੋ। (ਸਟਾਰ 3)


7) ਤੁਲਾ ਰਾਸ਼ੀ

ਸਿਹਤ - ਸਫਰ ਪ੍ਰਤੀ ਸਜਗ ਰਹੋ, ਜਿਆਦਾ ਘੁੰਮਣ ਨਾਲ ਸਿਹਤ ਖਰਾਬ ਹੋ ਸਕਦੀ ਹੈ।

ਪੜ੍ਹਾਈ, ਸਿੱਖਿਆ - ਜਿਆਦਾ ਚਿੰਤਾ ਜਾਂ ਤਨਾਅ ਬੇਕਾਰ ਨੁਕਸਾਨ ਹੀ ਕਰੇਗਾ, ਇਰਖਾ ਤੋਂ ਬਚੋ।

ਨੌਕਰੀ, ਵਪਾਰ - ਪੈਸੇ ਦੀ ਸਹੀ ਵਰਤੋਂ ਕਾਫੀ ਅਹਿਮ ਰੋਲ ਨਿਭਾਏਗੀ, ਭਾਵ ਖਰਚਾ ਘਟਾਉ।

ਪਰਿਵਾਰ, ਦੋਸਤ - ਮਿੱਤਰਾਂ ਦੀ ਸਲਾਹ ਪੈਸੇ ਪ੍ਰਤੀ ਫਾਇਦਾ ਨਹੀਂ ਕਰੇਗੀ, ਆਪਣੀ ਸਮਝ ਵਰਤੋ।

ਉਪਾਅ - ਗਊਸ਼ਾਲਾ ਗੁੜ ਪਾਉ। (ਸਟਾਰ 3)


8) ਬ੍ਰਿਸ਼ਚਕ ਰਾਸ਼ੀ

ਸਿਹਤ - 9, 10 ਸੁਸਤੀ ਥਕਾਵਟ ਜਿਆਦਾ ਰਹੇਗੀ, ਖਾਨ ਪ੍ਰਤੀ ਧਿਆਨ ਜਿਆਦਾ ਰਹੇਗਾ।

ਪੜ੍ਹਾਈ, ਸਿੱਖਿਆ - ਕੰਮਕਾਜ ਸੰਬੰਧੀ ਪੜ੍ਹਾਈ ਦਾ ਬੋਝ ਬਣ ਰਿਹਾ ਹੈ, ਕੋਰਸ ਅਪਲਾਈ ਕਰੋਗੇ।

ਨੌਕਰੀ, ਵਪਾਰ - ਨਵੇਂ ਕੰਮ ਦੀ ਬਜਾਏ ਪੁਰਾਣੇ ਕੰਮ ਪੂਰੇ ਕਰੋ ਤਾਂ ਫਾਇਦਾ ਰਹੇਗਾ।

ਪਰਿਵਾਰ, ਦੋਸਤ - ਬੱਚਿਆਂ ਪ੍ਰਤੀ ਨਰਮ ਸੁਭਾਅ ਦੀ ਕੋਸ਼ਿਸ਼ ਕਰੋ, ਬੱਚੇ ਵਿਗੜ ਰਹੇ ਹਨ।

ਉਪਾਅ - ਮਿੱਠੀ ਰੋਟੀ ਗਾਂ ਨੂੰ ਪਾਉ। (ਸਟਾਰ 3)


9) ਧਨੂ ਰਾਸ਼ੀ

ਸਿਹਤ - ਹਫਤੇ ਦੇ ਆਖਿਰੀ 11, 12 ਸਿਹਤ ਸੰਬੰਧੀ ਖਰਚਾ ਕਰੋਗੇ ਜੋ ਬੇਕਾਰ ਜਾ ਸਕਦਾ ਹੈ।

ਪੜ੍ਹਾਈ, ਸਿੱਖਿਆ - ਪੜ੍ਹਾਈ ਪ੍ਰਤੀ ਖਰਚਾ ਕਰੋਗੇ ਪਰ ਲਾਭ ਨਹੀਂ ਲੈ ਸਕੋਗੇ।

ਨੌਕਰੀ, ਵਪਾਰ - ਜਿਆਦਾ ਵੱਡਾ ਕੰਮ ਸ਼ੁਰੂ ਕਰਨ ਦੀ ਬਜਾਏ ਛੋਟੇ-ਛੋਟੇ ਪੈਂਡਿੰਗ ਕੰਮ ਖਤਮ ਕਰੋ।

ਪਰਿਵਾਰ, ਦੋਸਤ - ਪਰਿਵਾਰ ਲਈ ਖਰਚਾ ਕਰਨਾ ਪਵੇਗਾ, ਕੱਪੜੇ ਕੰਬਲ ਖਰੀਦੋਗੇ।

ਉਪਾਅ - ਪੁਰਾਣੇ ਕੱਪੜੇ ਦਾਨ ਕਰੋ। (ਸਟਾਰ 3)


10) ਮਕਰ ਰਾਸ਼ੀ

ਸਿਹਤ - ਸਾਧਾਰਨ ਤੌਰ 'ਤੇ ਸਿਹਤ ਠੀਕ ਪਰ ਨੀਂਦ ਘੱਟ ਕਾਰਨ ਅੱਖਾਂ ਵਿਚ ਪਰੇਸ਼ਾਨੀ ਆ ਸਕਦੀ ਹੈ।

ਪੜ੍ਹਾਈ, ਸਿੱਖਿਆ - ਪੜ੍ਹਾਈ ਤਾਂ ਕਰੋਗੇ ਪਰ ਮਾਨਸਿਕ ਭਟਕਾਅ ਬਹੁਤ ਪਰੇਸ਼ਾਨ ਕਰੇਗਾ।

ਨੌਕਰੀ, ਵਪਾਰ - ਜਿਆਦਾ ਵੱਡੇ ਖਰਚੇ ਕਰਨ ਦੀ ਬਜਾਏ ਛੋਟੇ-ਛੋਟੇ ਕੰਮ ਨਿਪਟਾਉ।

ਪਰਿਵਾਰ, ਦੋਸਤ - ਸਭ ਪ੍ਰਤੀ ਇਮਾਨਦਾਰੀ ਰੱਖਣੀ ਸੰਭਵ ਨਹੀਂ, ਇਸ ਲਈ ਸ਼ਾਂਤਚਿਤ ਰਹੋ।

ਉਪਾਅ - ਲੰਗਰ ਵਿਚ ਦਾਲਾਂ ਦਿਉ। (ਸਟਾਰ 2)


11) ਕੁੰਭ ਰਾਸ਼ੀ

ਸਿਹਤ - 6, 7, 8 ਸ਼ੁਰੂਆਤੀ ਦਿਨ ਥੋੜ੍ਹਾ ਉਦਾਸੀ ਨਿਰਾਸ਼ਾ ਘੇਰ ਸਕਦੀ ਹੈ।

ਪੜ੍ਹਾਈ, ਸਿੱਖਿਆ - ਪੜ੍ਹਾਈ ਘੱਟ ਦਿਖਾਵਾ ਜਿਆਦਾ ਆਪਣਾ ਹੀ ਨੁਕਸਾਨ ਕਰਦਾ ਹੈ।

ਨੌਕਰੀ, ਵਪਾਰ - ਖਰਚਾ ਕਰਨਾ ਫਾਇਦੇ ਦੀ ਗਾਰੰਟੀ ਨਹੀਂ ਹੁੰਦਾ, ਮਿਹਨਤ ਵੀ ਕਰੋ।

ਪਰਿਵਾਰ, ਦੋਸਤ - ਜਿਆਦਾ ਸਲਾਹ ਦੇਣ ਦੀ ਬਜਾਏ ਸਿਰਫ ਆਪਣਾ ਆਪ ਸੁਧਾਰਨ ਵੱਲ ਧਿਆਨ ਕਰੋ।

ਉਪਾਅ - ਧਾਰਮਿਕ ਯਾਤਰਾ ਕਰੋ। (ਸਟਾਰ 2)


12) ਮੀਨ ਰਾਸ਼ੀ

ਸਿਹਤ - ਸਰਦੀ ਤੋਂ ਬਚਾਅ ਕਰੋ, ਖਾਸਕਰ ਰਾਤ ਦੇ ਸਮੇਂ।

ਪੜ੍ਹਾਈ, ਸਿੱਖਿਆ - ਪੜ੍ਹਾਈ ਲਈ ਟਾਈਮ ਕੱਢਣਾ ਜਰੂਰੀ ਹੈ, ਆਲਸ ਘਟਾਉ।


ਨੌਕਰੀ, ਵਪਾਰ - ਕਮਾਈ ਘੱਟ ਹੋਣਾ ਵੱਡੀ ਚਿੰਤਾ ਰਹੇਗੀ, ਤਰੀਕੇ ਬਦਲੋ।

ਪਰਿਵਾਰ, ਦੋਸਤ - ਬੱਚੇ ਜਿਆਦਾ ਪਰੇਸ਼ਾਨ ਕਰਨਗੇ, ਜਿਆਦਾ ਸਖਤੀ ਨਾ ਕਰੋ।

ਉਪਾਅ - ਮੰਦਿਰ ਪੀਲਾ ਪ੍ਰਸਾਦ ਚੜਾਉ। (ਸਟਾਰ 3)

Posted By: Seema Anand