ਸੌਂਦੇ ਸਮੇਂ ਸਾਡਾ ਦਿਮਾਗ਼ ਅਚੇਤ ਅਵਸਥਾ 'ਚ ਹੁੰਦਾ ਹੈ। ਸੁਪਨਾ ਸ਼ਾਸਤਰ ਅਨੁਸਾਰ ਹਰ ਸੁਪਨੇ ਦਾ ਕੋਈ ਨਾ ਕੋਈ ਮਤਲਬ ਹੁੰਦਾ ਹੈ। ਕੁਝ ਸੁਪਨੇ ਚੰਗੇ ਹੁੰਦੇ ਹਨ ਤੇ ਕੁਝ ਬੁਰੇ। ਇਸ ਖ਼ਬਰ ਜ਼ਰੀਏ ਅਸੀਂ ਤੁਹਾਨੂੰ ਅਜਿਹੇ ਹੀ ਕੁਝ ਸੁਪਨਿਆਂ ਬਾਰੇ ਦੱਸ ਰਹੇ ਹਾਂ ਜੋ ਤੁਹਾਡੀ ਜ਼ਿੰਦਗੀ ਨਾਲ ਜੁੜੇ ਹੋ ਸਕਦੇ ਹਨ। ਜੋਤਸ਼ੀ ਅਨੁਸਾਰ 18 ਤੋਂ 40 ਸਾਲ ਦੀ ਉਮਰ ਦਰਮਿਆਨ ਆਉਣ ਵਾਲੇ ਸੁਪਨਿਆਂ ਦਾ ਸਾਡੀ ਜੀਵਨ 'ਤੇ ਬਹੁਤਾ ਪ੍ਰਭਾਵ ਪੈਂਦਾ ਹੈ। ਇਨ੍ਹਾਂ 'ਚ ਕੁਝ ਸੁਪਨੇ ਚੰਚਲ ਹੋ ਸਕਦੇ ਹਨ ਪਰ ਕੁਝ ਸੁਪਨੇ ਅਜਿਹੇ ਹੁੰਦੇ ਹਨ ਜੋ ਵਿਅਕਤੀ ਦੀ ਜ਼ਿੰਦਗੀ ਦੇ ਨਿੱਜੀ ਰਾਜ਼ ਖੋਲ੍ਹ ਦਿੰਦੇ ਹਨ। ਇਨ੍ਹਾਂ ਬਾਰੇ 'ਚ ਵਿਸਥਾਰ ਨਾਲ ਜਾਣੋ...

  • 18 ਤੋਂ 40 ਸਾਲ ਤਕ ਕਿਸੇ ਔਰਤ ਜਾਂ ਮਰਦ ਨੂੰ ਸੁਪਨੇ 'ਚ ਗੰਦਾ ਪਾਣੀ ਦਿਖਾਈ ਦੇਵੇ ਤਾਂ ਸਮਝ ਜਾਓ ਕਿ ਤੁਹਾਡੇ ਆਸਪਾਸ ਬਹੁਤ ਸਾਰੀ ਨਕਾਰਾਤਮਕ ਊਰਜਾ ਹੈ। ਇਸ ਕਰਕੇ ਤੁਹਾਡੇ ਨਾਲ ਕੁਝ ਚੰਗਾ ਨਹੀਂ ਹੋ ਰਿਹਾ। ਅਜਿਹੀ ਸਥਿਤੀ 'ਚ ਘਰ ਅਤੇ ਆਸਪਾਸ ਗੰਗਾ ਜਲ ਛਿੜਕੋ। ਇਸ ਨਾਲ ਤੁਹਾਡੇ ਕਾਰਜ ਪੂਰੇ ਹੋਣਗੇ।
  • ਜੇਕਰ ਵਿਅਕਤੀ ਨੂੰ ਸੁਪਨੇ 'ਚ ਪਾਣੀ ਦੀਆਂ ਤੇਜ਼ ਲਹਿਰਾਂ ਦਿਖਾਈ ਦੇਣ ਤਾਂ ਉਹ ਸਮਝ ਜਾਵੇ ਕਿ ਉਹ ਭਵਿੱਖ ਸਬੰਧੀ ਸਹੀ ਫ਼ੈਸਲਾ ਨਹੀਂ ਲੈ ਰਿਹਾ। ਅਜਿਹੇ ਵਿਅਕਤੀ ਨੂੰ ਆਪਣੇ ਉਪਰੋਂ ਇਕ ਨਾਰੀਅਲ ਤੇ ਪੂਜਾ ਸੁਪਾਰੀ ਨੂੰ ਉਤਾਰ ਕੇ ਕਿਸੇ ਵਹਿੰਦੀ ਹੋਈ ਨਦੀ 'ਚ ਸੁੱਟਣਾ ਚਾਹੀਦਾ ਹੈ।

  • ਜਿਨ੍ਹਾਂ ਲੋਕਾਂ ਨੂੰ ਸੁਪਨੇ 'ਚ ਵਾਰ-ਵਾਰ ਪਾਣੀ ਦਿਖਾਈ ਦਿੰਦਾ ਹੈ ਉਹ ਲੋਕ ਖੁਦ ਨੂੰ ਦੂਸਰਿਆਂ ਤੋਂ ਕਮਜ਼ੋਰ ਸਮਝਦੇ ਹਨ ਅਤੇ ਭਵਿੱਖ ਨੂੰ ਲੈ ਕੇ ਗੰਭੀਰ ਨਹੀਂ ਹੁੰਦੇ। ਅਜਿਹੇ ਲੋਕ ਜੇਕਰ ਲਗਾਤਾਰ ਸੱਤ ਸ਼ਨਿਚਰਵਾਰ ਤਕ ਹਨੂੰਮਾਨ ਮੰਦਰ 'ਚ ਜਾ ਕੇ ਹਨੁੰਮਾਨ ਚਾਲੀਸਾ ਦਾ ਪਾਠ ਕਰਨਗੇ ਤਾਂ ਉਨ੍ਹਾਂ ਦਾ ਜੀਵਨ ਸਕਾਰਾਤਮਕਤਾ ਨਾਲ ਭਰ ਜਾਵੇਗਾ ਅਤੇ ਉਹ ਸਫ਼ਲ ਹੋਣਗੇ।

Posted By: Susheel Khanna