ਜੇਐੱਨਐੱਨ, ਨਵੀਂ ਦਿੱਲੀ : 12 ਰਾਸ਼ੀਆਂ 'ਚੋਂ ਹਰੇਕ ਵਿਅਕਤੀ ਦੀ ਵੱਖਰੀ ਰਾਸ਼ੀ ਹੁੰਦੀ ਹੈ ਜਿਸ ਦੀ ਮਦਦ ਨਾਲ ਜਾਣ ਸਕਦਾ ਹੈ ਕਿ ਉਸ ਦਾ ਅੱਜ ਦਾ ਦਿਨ ਕਿਵੇਂ ਦਾ ਹੋਵੇਗਾ? ਜੋਤਿਸ਼ 'ਚ ਗ੍ਰਹਿਆਂ ਦੀ ਚਾਲ ਨਾਲ ਸ਼ੁੱਭ ਤੇ ਅਸ਼ੁੱਭ ਘੜੀਆਂ ਬਣਦੀਆਂ ਹਨ ਜਿਹੜੀਆਂ ਸਾਡੇ ਜੀਵਨ ਨੂੰ ਪ੍ਰਭਾਵਿਤ ਕਰਦੀਆਂ ਹਨ। ਜੇਕਰ ਤੁਹਾਡੀ ਰਾਸ਼ੀ ਬਾਰੇ ਅੱਜ ਦਾ ਦਿਨ ਚੰਗਾ ਹੈ ਤਾਂ ਤੁਸੀਂ ਉਸ ਨੂੰ ਸੈਲੀਬ੍ਰੇਟ ਕਰ ਸਕਦੇ ਹੋ, ਉੱਥੇ ਹੀ ਜੇਕਰ ਅੱਜ ਦਾ ਦਿਨ ਤੁਹਾਡੇ ਲਈ ਖ਼ਰਾਬ ਹੈ ਤਾਂ ਤੁਸੀਂ ਪੰਡਤ ਜੀ ਦੇ ਦਿੱਤੇ ਸੁਝਾਵਾਂ ਨੂੰ ਅਪਣਾ ਕੇ ਕੁਝ ਚੰਗਾ ਕਰ ਸਕਦੇ ਹੋ।

ਅੱਜ ਦਾ ਪੰਚਾਂਗ

ਫੱਗਣ ਮਹੀਨਾ, ਕ੍ਰਿਸ਼ਨ ਪੱਖ, ਮੱਸਿਆ।

ਅੱਜ ਦਾ ਦਿਸ਼ਾਸ਼ੂਲ : ਪੱਛਮੀ।

ਅੱਜ ਦਾ ਰਾਹੂਕਾਲ : ਸਵੇਰੇ 9 ਤੋਂ ਸਾਢੇ 10 ਵਜੇ ਤਕ।

ਅੱਜ ਦਾ ਪੁਰਬ ਤੇ ਤਿਉਹਾਰ : ਇਸ਼ਨਾਨ ਤੇ ਦਾਨ ਦੀ ਮੱਸਿਆ।

ਰਾਸ਼ੀਫਲ

ਮੇਖ : ਮੰਗਲਕਾਰੀ ਜਾਂ ਸੱਭਿਆਚਾਰਕ ਉਤਸਵ 'ਚ ਹਿੱਸੇਦਾਰੀ ਦਾ ਮੌਕਾ ਮਿਲੇਗਾ। ਪਰਿਵਾਰਕ ਜੀਵਨ ਸੁਖਮਈ ਹੋਵੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ।

ਬ੍ਰਿਖ : ਵਿਆਹੁਤਾ ਜੀਵਨ ਸੁਖਮਈ ਹੋਵੇਗਾ। ਉੱਚ ਅਧਿਕਾਰੀ ਦਾ ਸਹਿਯੋਗ ਮਿਲ ਸਕਦਾ ਹੈ। ਰਚਨਾਤਮਕ ਯਤਨਾਂ ਦਾ ਫਲ ਮਿਲੇਗਾ। ਮਹਿਲਾ ਅਧਿਕਾਰੀ ਤੋਂ ਸਹਿਯੋਗ ਲੈਣ 'ਚ ਸਫ਼ਲ ਰਹੋਗੇ।

ਮਿਥੁਨ : ਪਿਤਾ ਜਾਂ ਧਰਮ ਗੁਰੂ ਦਾ ਸਹਿਯੋਗ ਮਿਲੇਗਾ। ਰਚਨਾਤਮਕ ਯਤਨਾਂ ਦਾ ਫਲ ਮਿਲੇਗਾ। ਕਿਸੇ ਕੰਮ ਦੇ ਸੰਪੰਨ ਹੋਣ ਨਾਲ ਆਤਮਵਿਸ਼ਵਾਸ 'ਚ ਵਾਧਾ ਹੋਵੇਗਾ।

ਸਿੰਘ : ਸ਼ਾਸਨ ਸੱਤਾ ਦਾ ਸਹਿਯੋਗ ਮਿਲੇਗਾ। ਕਿਸੇ ਕਾਰਜ ਦੇ ਸੰਪੂਰਨ ਹੋਣ ਨਾਲ ਤੁਹਾਡੇ ਪ੍ਰਭਾਵ 'ਚ ਵਾਧਾ ਹੋਵੇਗਾ। ਵਪਾਰਕ ਮਾਮਲਿਆਂ 'ਚ ਤਰੱਕੀ ਮਿਲੇਗੀ।

ਕੰਨਿਆ : ਰੋਜ਼ੀ-ਰੋਟੀ ਦੇ ਖੇਤਰ 'ਚ ਤਰੱਕੀ ਮਿਲੇਗੀ। ਸਨਮਾਨ 'ਚ ਵਾਧਾ ਹੋਵੇਗਾ ਪਰ ਸਿਹਤ ਪ੍ਰਤੀ ਸੁਚੇਤ ਰਹੋ। ਅਜਿਹੀ ਕੋਈ ਗੱਲ ਹੋ ਸਕਦੀ ਹੈ ਜਿਹੜੀ ਤੁਹਾਡੇ ਹਿੱਤ 'ਚ ਨਾ ਹੋਵੇ।

ਤੁਲਾ : ਆਰਥਿਕ ਪੱਖ ਮਜ਼ਬੂਤ ਹੋਵੇਗਾ। ਧਨ, ਸਨਮਾਨ, ਯਸ਼, ਕੀਰਤੀ 'ਚ ਵਾਧਾ ਹੋਵੇਗਾ। ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ। ਸਿਆਸੀ ਖਾਹਸ਼ਾਂ ਦੀ ਪੂਰਤੀ ਹੋਵੇਗੀ।

ਬ੍ਰਿਸ਼ਚਕ : ਆਰਥਿਕ ਪੱਖ ਮਜ਼ਬੂਤ ਹੋਵੇਗਾ। ਘਰੇਲੂ ਕਾਰਜਾਂ 'ਚ ਰੁੱਝੇ ਰਹੋਗੇ। ਵਪਾਰਕ ਯੋਜਨਾਵਾਂ ਸਫ਼ਲ ਹੋਣਗੀਆਂ। ਰਚਨਾਤਮਕ ਕਾਰਜਾਂ 'ਚ ਸਫ਼ਲਤਾ ਮਿਲੇਗੀ।

ਧਨੂ : ਅਧੀਨ ਕੰਮ ਕਰਦੇ ਮੁਲਾਜ਼ਮਾਂ, ਮਿੱਤਰ ਜਾਂ ਭਰਾ ਤੋਂ ਸਹਿਯੋਗ ਮਿਲੇਗਾ। ਘਰੇਲੂ ਜ਼ਰੂਰਤ ਵਾਲੀਆਂ ਵਸਤਾਂ 'ਚ ਵਾਧਾ ਹੋਵੇਗਾ। ਸਨਮਾਨ 'ਚ ਵਾਧਾ ਹੋਵੇਗਾ।

ਮਕਰ : ਆਰਥਿਕ ਸਮੱਸਿਆ ਵਧੇਗੀ ਪਰ ਮੰਗਲਮਈ ਜਾਂ ਹੋਰ ਭੌਤਿਕ ਕਾਰਜਾਂ 'ਚ ਖ਼ਰਚਾ ਹੋਵੇਗਾ। ਚੱਲ ਜਾਂ ਅਚੱਲ ਜਾਇਦਾਦ ਲਈ ਚੱਲ ਰਹੇ ਯਤਨਾਂ ਨੂੰ ਬਲ ਮਿਲੇਗਾ।

ਕੁੰਭ : ਨਿੱਜੀ ਸਬੰਧ ਗੂੜ੍ਹੋ ਹੋਣਗੇ। ਧਨ, ਸਨਮਾਨ, ਯਸ਼, ਕੀਰਤੀ 'ਚ ਵਾਧਾ ਹੋਵੇਗਾ। ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ। ਮੰਗਲ ਕਾਰਜਾਂ ਦੀ ਦਿਸ਼ਾ 'ਚ ਯਤਨ ਸਫਲ ਹੋਣਗੇ।

ਮੀਨ : ਧਨ, ਸਨਮਾਨ ਯਸ਼, ਕੀਰਤੀ 'ਚ ਵਾਧਾ ਹੋ ਸਕਦਾ ਹੈ। ਭਗਵਾਨ ਸ਼ਿਵ ਦੀ ਉਪਾਸਨਾ ਕਰੋ। ਵਪਾਰਕ ਯੋਜਨਾਵਾਂ ਮਜ਼ਬੂਤ ਹੋਣਗੀਆਂ। ਰਚਨਾਤਮਕ ਕਾਰਜਾਂ 'ਚ ਤਰੱਕੀ ਹੋਵੇਗੀ।

Posted By: Seema Anand