12 ਰਾਸ਼ੀਆਂ 'ਚੋਂ ਹਰੇਕ ਵਿਅਕਤੀ ਦੀ ਵੱਖਰੀ ਰਾਸ਼ੀ ਹੁੰਦੀ ਹੈ ਜਿਸ ਦੀ ਮਦਦ ਨਾਲ ਵਿਅਕਤੀ ਇਹ ਜਾਣ ਸਕਦਾ ਹੈ ਕਿ ਉਸ ਦਾ ਅੱਜ ਦਾ ਦਿਨ ਕਿਵੇਂ ਦਾ ਹੋਵੇਗਾ ? ਜੋਤਿਸ਼ 'ਚ ਗ੍ਰਹਿਆਂ ਦੀ ਚਾਲ ਨਾਲ ਸ਼ੁੱਭ ਤੇ ਅਸ਼ੁੱਭ ਘੜੀਆਂ ਬਣਦੀਆਂ ਹਨ ਜਿਹੜੀਆਂ ਸਾਡੇ ਜੀਵਨ ਨੂੰ ਪ੍ਰਭਾਵਿਤ ਕਰਦੀਆਂ ਹਨ। ਜੇਕਰ ਤੁਹਾਡੀ ਰਾਸ਼ੀ ਮੁਤਾਬਿਕ ਅੱਜ ਦਾ ਦਿਨ ਵਧੀਆ ਹੈ ਤਾਂ ਤੁਸੀਂ ਉਸ ਨੂੰ ਸੈਲੀਬ੍ਰੇਟ ਕਰ ਸਕਦੇ ਹੋ, ਉੱਥੇ ਹੀ ਜੇਕਰ ਅੱਜ ਦਾ ਦਿਨ ਤੁਹਾਡੇ ਲਈ ਖ਼ਰਾਬ ਹੈ ਤਾਂ ਤੁਸੀਂ ਪੰਡਿਤ ਜੀ ਦੇ ਦਿੱਤੇ ਗਏ ਸੁਝਾਅ ਅਪਣਾ ਕੇ ਕੁਝ ਵਧੀਆ ਕਰ ਸਕਦੇ ਹੋ।

ਅੱਜ ਦਾ ਪੰਚਾਗ

ਦਿਨ : ਬੁੱਧਵਾਰ, ਕੱਤਕ ਮਹੀਨਾ, ਸ਼ੁਕਲ ਪੱਖ, ਨੌਮੀ ਦਾ ਰਾਸ਼ੀਫਲ।

ਅੱਜ ਦਾ ਦਿਸ਼ਾਸ਼ੂਲ : ਉੱਤਰ।

ਅੱਜ ਦਾ ਰਾਹੂਕਾਲ : ਦੁਪਹਿਰੇ 12 ਤੋਂ 1:30 ਵਜੇ ਤਕ।

ਰਾਸ਼ੀਫਲ

ਮੇਖ : ਪਰਿਵਾਰਕ ਵੱਕਾਰ ਵਧੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਰਚਨਾਤਮਕ ਕਾਰਜਾਂ 'ਚ ਪ੍ਰਗਤੀ ਹੋਵੇਗੀ। ਜੀਵਨ ਸਾਥੀ ਦਾ ਸਹਿਯੋਗ ਮਿਲੇਗਾ। ਸਿਹਤ ਪ੍ਰਤੀ ਸੁਚੇਤ ਰਹਿਣ ਦੀ ਜ਼ਰੂਰਤ ਹੈ।

ਬ੍ਰਿਖ : ਸਿੱਖਿਆ ਮੁਕਾਬਲਿਆਂ ਦੇ ਖੇਤਰ 'ਚ ਸਫ਼ਲਤਾ ਮਿਲੇਗੀ। ਪਰਿਵਾਰਕ ਜੀਵਨ ਸੁਖਮਈ ਹੋਵੇਗਾ। ਜੀਵਨ ਸਾਥੀ ਦਾ ਸਹਿਯੋਗ ਤੇ ਪਿਆਰ ਮਿਲੇਗਾ।

ਮਿਥੁਨ : ਤੋਹਫ਼ੇ ਜਾਂ ਸਨਮਾਨ 'ਚ ਵਾਧਾ ਹੋਵੇਗਾ। ਰਿਸ਼ਤਿਆਂ 'ਚ ਪਿਆਰ ਵਧੇਗਾ ਪਰ ਮਨ ਅਣਪਛਾਤੇ ਡਰ ਕਾਰਨ ਪੀੜਤ ਹੋ ਸਕਦਾ ਹੈ। ਸਿਰਜਣ ਜਾਂ ਨਿਰਮਾਣ ਕਾਰਜ ਦੇ ਖੇਤਰ 'ਚ ਜਾਰੀ ਕੋਸ਼ਿਸ਼ਾਂ ਸਫ਼ਲ ਹੋਣਗੀਆਂ।

ਕਰਕ : ਵਿਰੋਧੀ ਸਰਗਰਮ ਰਹਿਣਗੇ। ਸਿਹਤ ਪ੍ਰਤੀ ਸੁਚੇਤ ਰਹਿਣ ਦੀ ਜ਼ਰੂਰਤ ਹੈ। ਭੱਜ-ਦੌੜ ਰਹੇਗੀ। ਵਿਅਕਤੀ ਵਿਸ਼ੇਸ਼ ਦਾ ਸਹਿਯੋਗ ਮਿਲੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ।

ਸਿੰਘ : ਸਿੱਖਿਆ ਮੁਕਾਬਲੇ ਦੇ ਖੇਤਰ 'ਚ ਜਾਰੀ ਯਤਨ ਅੰਜਾਮ ਤਕ ਪਹੁੰਚਣਗੇ। ਰਚਨਾਤਮਕ ਕਾਰਜਾਂ 'ਚ ਸਫ਼ਲਤਾ ਮਿਲੇਗੀ। ਕੀਤੀ ਗਈ ਮਿਹਨਤ ਸਾਰਥਿਕ ਸਿੱਧ ਹੋਵੇਗੀ।

ਕੰਨਿਆ : ਜੀਵਨ ਸਾਥੀ ਦਾ ਸਹਿਯੋਗ ਮਿਲੇਗਾ। ਪਰਿਵਾਰਕ ਵੱਕਾਰ ਵਧੇਗਾ। ਯਾਤਰਾ ਆਦਿ ਦੀ ਸਥਿਤੀ ਸੁਖਦ ਰਹੇਗੀ। ਸਬੰਧਾਂ 'ਚ ਪਿਆਰ ਵਧੇਗਾ।

ਤੁਲਾ : ਪਰਿਵਾਰਕ ਕਰਤੱਵਾਂ ਦੀ ਪੂਰਤੀ ਹੋਵੇਗੀ। ਸਿੱਖਿਆ ਮੁਕਾਬਲਿਆਂ ਦੇ ਖੇਤਰ 'ਚ ਸਫ਼ਲਤਾ ਮਿਲੇਗੀ। ਮਹਿਲਾ ਅਧਿਕਾਰੀ ਤੋਂ ਸਹਿਯੋਗ ਮਿਲ ਸਕਦਾ ਹੈ।

ਬ੍ਰਿਸ਼ਚਕ : ਨਿੱਜੀ ਸਬੰਧ ਮਜ਼ਬੂਤ ਹੋਣਗੇ। ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ। ਵਪਾਰਕ ਕਾਰਜਾਂ 'ਚ ਸਫ਼ਲਤਾ ਮਿਲੇਗੀ। ਸਬੰਧਾਂ 'ਚ ਨੇੜਤਾ ਵਧੇਗੀ।

ਧਨੂ : ਵਪਾਰਕ ਯੋਜਨਾ ਸਫ਼ਲ ਹੋਵੇਗੀ। ਜੀਵਨ ਸਾਥੀ ਦਾ ਸਹਿਯੋਗ ਤੇ ਪਿਆਰ ਮਿਲੇਗਾ। ਰਿਸ਼ਤਿਆਂ 'ਚ ਨੇੜਤਾ ਵਧੇਗੀ। ਪਰਿਵਾਰਕ ਵੱਕਾਰ ਵਧੇਗਾ।

ਮਕਰ : ਯਾਤਰਾ ਆਦਿ ਦੀ ਸਥਿਤੀ ਸੁਖਦ ਹੋਵੇਗੀ। ਕਿਸੇ ਕਾਰਜ ਦੇ ਮੁਕੰਮਲ ਹੋਣ ਨਾਲ ਤੁਹਾਡੇ ਪ੍ਰਭਾਵ ਤੇ ਵੱਕਾਰ 'ਚ ਵਾਧਾ ਹੋਵੇਗਾ ਪਰ ਭਰਾ ਜਾਂ ਗੁਆਂਢੀ ਕੋਲੋਂ ਤਣਾਅ ਮਿਲ ਸਕਦਾ ਹੈ।

ਕੁੰਭ : ਆਰਥਿਕ ਸਥਿਤੀ 'ਚ ਸੁਧਾਰ ਹੋਵੇਗਾ। ਮੰਗਲਮਈ ਕਾਰਜ ਜਾਂ ਸੱਭਿਆਚਾਰਕ ਉਤਸਵ 'ਚ ਹਿੱਸੇਦਾਰੀ ਰਹੇਗੀ। ਵਪਾਰਕ ਯੋਜਨਾਵਾਂ ਸਫਲ ਹੋਣਗੀਆਂ। ਰਿਸ਼ਤਿਆਂ 'ਚ ਮਧੁਰਤਾ ਆਵੇਗੀ।

ਮੀਨ : ਕਿਸੇ ਕਾਰਜ ਦੇ ਮੁਕੰਮਲ ਹੋਣ ਨਾਲ ਆਤਮ ਵਿਸ਼ਵਾਸ਼ ਵਧੇਗਾ। ਵਪਾਰਕ ਯੋਜਨਾਵਾਂ ਨੂੰ ਬੂਰ ਪਵੇਗਾ। ਸਨਮਾਨ ਵਧੇਗਾ।

ਦੋਸਤੋ ਇਹ ਰਿਹਾ ਅੱਜ ਦਾ ਤੁਹਾਡਾ ਆਪਣਾ ਰਾਸ਼ੀਫਲ। ਤੁਹਾਡਾ ਦਿਨ ਸ਼ੁੱਭ ਹੋਵੇ। ਧੰਨਵਾਦ।

Posted By: Seema Anand