ਨਵੀਂ ਦਿੱਲੀ : ਮਰਿਆਦਾ ਪੁਰਸ਼ੋਤਮ ਰਾਮ ਭਗਤ ਸ੍ਰੀ ਹਨੂੰਮਾਨ ਜੈਅੰਤੀ ਸ਼ੁੱਕਰਵਾਰ 19 ਅਪ੍ਰੈਲ ਨੂੰ ਹਰ ਸਾਲ ਮਨਾਈ ਜਾਂਦੀ ਹੈ। ਮਾਨਤਾ ਹੈ ਕਿ ਹਨੂੰਮਾਨ ਹੀ ਅਜਿਹੇ ਭਗਵਾਨ ਹਨ ਜੋ ਕਲਯੁਗ 'ਚ ਵੀ ਪ੍ਰਿਥਵੀ 'ਤੇ ਮੌਜੂਦ ਹਨ। ਹਨੂੰਮਾਨ ਨੂੰ ਬਜਰੰਗਬਲੀ, ਪਵਨ ਪੁੱਤਰ, ਅੰਜਨੀ ਪੁੱਤਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਚੈਤ ਮਹੀਨੇ ਦੀ ਪੂਰਨਮਾਛੀ ਨੂੰ ਹਨੂੰਮਾਨ ਜੀ ਦੀ ਜੈਅੰਤੀ ਮਨਾਈ ਜਾਂਦੀ ਹੈ। ਕਈ ਲੋਕ ਭਗਵਾਨ ਬਜਰੰਗ ਬਲੀ ਨੂੰ ਖੁਸ਼ ਕਰਨ ਲਈ ਵਰਤ ਵੀ ਰੱਖਦੇ ਹਨ। ਬਜਰੰਗ ਬਲੀ ਆਪਣੇ ਭਗਤਾਂ ਦੀ ਹਰ ਮਨੋਕਾਮਨਾ ਪੂਰੀ ਜ਼ਰੂਰ ਕਰਦੇ ਹਨ। ਭਗਵਾਨ ਹਨੂੰਮਾਨ ਜੈਅੰਤੀ ਮੌਕੇ ਆਪਣੇ ਰਿਸ਼ਤੇਦਾਰਾਂ ਤੇ ਦੋਸਤਾਂ ਨੂੰ ਇਹ ਸ਼ੁਭਕਾਮਨਾਵਾਂ ਦੇ ਸੰਦੇਸ਼ ਭੇਜ ਕੇ ਵਧਾਈ ਦਿਓ।1. ਭੂਤ ਪਿਸ਼ਾਚ ਨਿਕਟ ਨਹੀਂ ਆਵੇ

ਮਹਾਵੀਰ ਜਬ ਨਾਮ ਸੁਣਾਵੇ

ਨਾਸਾਯੇ ਰੋਗ ਹਰੇ ਸਬ ਪੀਰਾ

ਜਪਤ ਨਿਰੰਤਰ ਹਨੁਮਤ ਵੀਰਾ

ਹਨੂੰਮਾਨ ਜੀ ਦੇ ਜਨਮਦਿਨ ਦੀ ਵਧਾਈ ਹੋਵੇ।

2. ਸੱਭ ਸੁੱਖ ਲਹੈ ਤੁਮਾਰੀ ਸਰਨਾ

ਤੁਮ ਰੱਖਿਅਕ ਕਾਹੂ ਕੋ ਡਰਨਾ

ਹਨੂੰਮਾਨ ਜੈਅੰਤੀ ਦੀਆਂ ਬਹੁਤ ਬਹੁਤ ਵਧਾਈ

3. ਅਰਜ਼ ਮੇਰੀ ਸੁਣੋ ਅੰਜਨੀ ਕੇ ਲਾਲ

ਕਾਟ ਦੋ ਮੇਰੇ ਘੋਰ ਦੁੱਖੋਂ ਕਾ ਜਾਲ

ਤੁਮ ਹੋ ਮਾਰੁਤੀ-ਨੰਦਨ

ਦੁਖ-ਭੰਜਨ ਤੇ ਨਿਰੰਜਨ

ਕਰੂੰ ਮੈਂ ਆਪਕੀ ਦਿਨ ਰਾਤ ਵੰਦਨਾ।

4. ਕਰੋ ਕ੍ਰਿਪਾ ਮੁਝ ਪਰ ਹੇ ਹਨੂੰਮਾਨ

ਜੀਵਨ-ਭਰ ਕਰੂੰ ਮੈਂ ਤੁਮ੍ਹੇਂ ਪ੍ਰਨਾਮ

ਜਗ ਮੇਂ ਸੱਭ ਤੇਰੇ ਹੀ ਗੁਣ ਗਾਤੇ ਹੈ।

ਹਰਦਮ ਚਰਨਾਂ 'ਚ ਤੇਰੇ ਸੀਸ ਨਿਵਾਉਂਦੇ ਹਾਂ।ਭਗਵਾਨ ਸ਼ਿਵ ਜੀ ਦਾ 11ਵਾਂ ਅਵਤਾਰ ਹੈ ਹਨੂੰਮਾਨ

ਹਨੂੰਮਾਨ ਜੀ ਭਗਵਾਨ ਸ਼ਿਵ ਦੇ 11ਵੇਂ ਅਵਤਾਰ ਹਨ। ਉਨ੍ਹਾਂ ਨੂੰ ਭਗਤਾਂ ਨੂੰ ਮੰਗਲ ਕਰਨ ਤੇ ਸ੍ਰੀ ਰਾਮ ਦੀ ਮਦਦ ਕਰਨ ਲਈ ਧਰਤੀ 'ਤੇ ਜਨਮ ਲੈਣਾ ਪਿਆ। ਕਿਹਾ ਜਾਂਦਾ ਹੈ ਕਿ ਸਮੁੰਦਰ ਮੰਥਨ ਤੋਂ ਬਾਅਦ ਅੰਮ੍ਰਿਤ ਨੂੰ ਅਸੁਰਾਂ ਤੋਂ ਬਚਾਉਣ ਲਈ ਭਗਵਾਨ ਵਿਸ਼ਣੂ ਨੇ ਮੋਹਿਨੀ ਰੂਪ ਧਾਰਨ ਕੀਤਾ ਸੀ। ਭਗਵਾਨ ਵਿਸ਼ਣੂ ਦੇ ਇਸ ਰੂਪ ਨੂੰ ਦਿਖਾ ਕੇ ਭਗਵਾਨ ਸ਼ਿਵ ਖੁਸ਼ ਹੋ ਕਾਮਾਤੁਰ ਹੋ ਗਏ। ਉਦੋਂ ਸ਼ਿਵਜੀ ਦੇ ਅੰਸ਼ ਨੂੰ ਪਵਨਦੇਵ ਨੇ ਵਾਨਰ ਰਾਜ ਕੇਸਰੀ ਦੀ ਪਤਨੀ ਅੰਜਨਾ ਦੇ ਗਰਭ 'ਚ ਪਾ ਦਿੱਤਾ। ਇਸ ਦੇ ਨਤੀਜੇ ਵਜੋਂ ਹਨੂੰਮਾਨ ਨੇ ਵਾਨਰ ਰੂਪ 'ਚ ਜਨਮ ਲਿਆ। ਇਸ ਲਈ ਹਨੂੰਮਾਨ ਨੂੰ ਸ਼ਿਵ ਦਾ 11ਵਾਂ ਰੁਦਰ ਅਵਤਾਰ ਕਿਹਾ ਜਾਂਦਾ ਹੈ। ਸ੍ਰੀ ਰਾਮ ਜੀ ਨੂੰ ਕਲਯੁਗ ਦੇ ਅੰਤ ਤਕ ਧਰਮ ਦੀ ਰੱਖਿਆ ਕਰਨ ਲਈ ਪ੍ਰਿਥਵੀ 'ਤੇ ਰਹਿਣ ਦਾ ਹੁਕਮ ਦਿੱਤਾ ਹੈ। ਇਸ ਲਈ ਕਿਹਾ ਜਾਂਦਾ ਹੈ ਕਿ ਹਨੂੰਮਾਨ ਕਲਯੁਗ 'ਚ ਵੀ ਸਸ਼ਰੀਰ ਮੌਜੂਦ ਹੈ।

ਵਰਤ ਤੇ ਪੂਜਾ ਨਾਲ ਹੋਵੇਗਾ ਧਨ ਦਾ ਲਾਭ

ਪੰਡਤ ਦੀਪਕ ਪਾਂਡੇ ਅਨੁਸਾਰ ਹਨੂੰਮਾਨ ਜੈਅੰਤੀ ਦੇ ਦਿਨ ਤੜਕੇ ਸਾਰੇ ਰੁਝੇਵਿਆਂ ਤੋਂ ਮੁਕਤ ਹੋ ਕੇ ਹਨੂੰਮਾਨ ਜੀ ਦੀ ਪੂਜਾ ਕਰਨੀ ਚਾਹੀਦੀ ਹੈ। ਇਸ ਦਿਨ ਵਰਤ ਰੱਖਣ ਨਾਲ ਧਨ ਲਕਸ਼ਮੀ ਦਾ ਲਾਭ ਹੁੰਦਾ ਹੈ। ਇਸ ਤੋਂ ਬਾਅਦ ਕਿਸੇ ਹਨੂੰਮਾਨ ਜੀ ਦੇ ਮੰਦਰ 'ਚ ਜਾ ਕੇ ਚਮੇਲੀ ਦਾ ਤੇਲ ਜਾਂ ਘਿਓ ਚੜ੍ਹਾਓ ਕੇ ਜੋਤ ਜਗਾਓ ਤੇ ਹਨੂੰਮਾਨ ਜੀ ਦਾ ਸ਼ਿੰਗਾਰ ਕਰਕੇ ਚੋਲਾ ਚੜ੍ਹਾਓ। ਮਿੱਟੀ ਦੇ ਦੀਵੇ ਨਾਲ ਆਰਤੀ ਕਰਕੇ ਤੇ ਉਸ ਮਿੱਟੀ ਦੇ ਦੀਵੇ 'ਤੇ ਚਾਰ ਦਾਣੇ ਉੜਦ ਦੀ ਦਾਲ ਦੇ ਪਾ ਕੇ ਸ਼ੁੱਭ ਮੰਗਲ ਦੀ ਕਾਮਨਾ ਕਰੋ।

Posted By: Jaskamal