ਨਈ ਦੁਨੀਆ : Ganesh Chaturthi 2020 Date: ਗਣਪਤੀ ਬੱਪਾ ਦਾ ਜਨਮਦਿਨ ਗਣੇਸ਼ ਚਤੁਰਥੀ ਦੇ ਰੂਪ 'ਚ ਮਨਾਇਆ ਜਾਂਦਾ ਹੈ। ਹਰ ਸਾਲ ਭਾਦੋਂ ਮਹੀਨੇ ਦੇ ਸ਼ੁਕਲ ਪੱਖ ਦੀ ਚਤੁਰਥੀ ਤਰੀਕ ਨੂੰ ਗਣੇਸ਼ ਚਤੁਰਥੀ ਮਨਾਈ ਜਾਂਦੀ ਹੈ। ਇਸ ਨੂੰ ਵਿਨਾਇਕ ਚਤੁਰਥੀ ਵੀ ਕਿਹਾ ਜਾਂਦਾ ਹੈ। ਇਸ ਸਾਲ ਗਣੇਸ਼ ਚਤੁਰਥੀ 22 ਅਗਸਤ ਸ਼ਨਿਚਰਵਾਰ ਨੂੰ ਹੈ। ਇਸ ਦਿਨ ਘਰ-ਘਰ 'ਚ ਭਗਵਾਨ ਗਣੇਸ਼ ਦੀ ਮੂਰਤੀ ਸਥਾਪਨਾ ਕੀਤੀ ਜਾਵੇਗੀ ਤੇ ਅਗਲੇ ਦਿਨ ਤਕ ਭਗਵਾਨ ਗਣੇਸ਼ ਦੀ ਪੂਜਾ ਕੀਤੀ ਜਾਵੇਗੀ। ਕੋਰੋਨਾ ਕਾਲ ਕਾਰਨ ਇਸ ਵਾਰ ਜਨਤਕ ਪ੍ਰੋਗਰਾਮ ਜਾਂ ਸਮਾਗਮ ਨਹੀਂ ਹੋਣਗੇ, ਮੰਦਰਾਂ 'ਚ ਵੀ ਸੀਮਤ ਗਿਣਤੀ 'ਚ ਭਗਤਾਂ ਨੂੰ ਸੋਸ਼ਲ ਡਿਸਟੈਂਸਿੰਗ ਦਾ ਪਾਲਨ ਕਰਦੇ ਹੋਏ ਦਰਸ਼ਨ ਦੀ ਆਗਿਆ ਹੋਵੇਗੀ।

10 ਦਿਨਾਂ ਤਕ ਗਣਪਤੀ ਜੀ ਦੀ ਆਰਾਧਨਾ ਕਰਨ ਦੇ ਪਿੱਛੋਂ 1 ਸਤੰਬਰ ਦਿਨ ਮੰਗਲਵਾਰ ਨੂੰ ਗਣਪਤੀ ਬੱਪਾ ਦੀ ਮੂਰਤੀ ਵਿਸਰਜਿਤ ਕਰ ਦਿੱਤਾ ਜਾਵੇਗਾ। ਉਸ ਦਿਨ ਅਨੰਤ ਚਤੁਰੰਦਸ਼ੀ ਹੈ। ਕੋਰੋਨਾ ਮਹਾਮਾਰੀ ਕਾਰਨ ਇਸ ਵਾਰ ਦਾ ਗਣੇਸ਼ ਉਤਵਸ ਬਿਲਕੁਲ ਵੱਖ ਹੋਣ ਜਾਂ ਰਿਹਾ ਹੈ। ਭਗਤਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਜਨਤਕ ਪ੍ਰੋਗਰਾਮ ਕਰਨ ਦੀ ਬਜਾਏ ਆਪਣੇ ਘਰਾਂ 'ਚ ਹੀ ਗਣੇਸ਼ ਉਤਸਵ ਮਨਾਉਣ।


Ganesh Chaturthi 2020 Guideline:


ਗਣੇਸ਼ ਚਤੁਰਥੀ ਨੂੰ ਲੈ ਕੇ ਸੂਬਾ ਸਰਕਾਰਾਂ ਨੇ ਗਾਈਡਲਾਈਨ ਜਾਰੀ ਕਰਨਾ ਸ਼ੁਰੂ ਕਰ ਦਿੱਤਾ ਹੈ। ਤਾਮਿਲਨਾਡੂ ਸਰਕਾਰ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਫ਼ੈਲਣ ਤੋਂ ਰੋਕਣ ਲਈ ਲੋਕਾਂ ਨੂੰ ਆਪਣੇ ਘਰ 'ਚ ਰਹਿ ਕੇ ਵਿਨਾਇਕ ਚਤੁਰਥੀ ਮਨਾਉਣ ਦੀ ਸਲਾਹ ਦਿੱਤੀ ਹੈ। ਇਸ ਨਾਲ ਹੀ ਸੂਬਾ ਸਰਕਾਰ ਨੇ ਕਿਹਾ ਹੈ ਕਿ ਜਨਤਕ ਸਥਾਨਾਂ 'ਚ ਮੂਰਤੀਆਂ ਦੀ ਸਥਾਪਨਾ ਤੇ ਪਾਣੀ 'ਚ ਮੂਰਤੀਆਂ ਨੂੰ ਵਿਸਰਜਿਤ ਕਰਨ ਲਈ ਰੈਲੀ ਦੀ ਆਗਿਆ ਨਹੀਂ ਹੈ।

Posted By: Rajnish Kaur