ਅੱਜ ਦੀ ਗ੍ਰਹਿ ਸਥਿਤੀ : 1 ਅਕਤੂਬਰ, 2021 ਸ਼ੁੱਕਰਵਾਰ ਅੱਸੂ ਮਹੀਨਾ ਕ੍ਰਿਸ਼ਨ ਪੱਖ ਦਸ਼ਮੀ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ : ਸਵੇਰੇ 10.30 ਵਜੇ ਤੋਂ 12.00 ਵਜੇ ਤਕ।

ਅੱਜ ਦਾ ਦਿਸ਼ਾਸ਼ੂਲ : ਪੱਛਮ।

ਕੱਲ੍ਹ ਦਾ ਦਿਸ਼ਾਸ਼ੂਲ : ਪੂਰਬ।

2 ਅਕਤੂਬਰ ਦਾ ਪੰਚਾਂਗ : ਬਿਕ੍ਰਮੀ ਸੰਮਤ 2078 ਸ਼ਕੇ 1943 ਦਕਸ਼ਿਣਾਇਨ, ਉੱਤਰਗੋਲ, ਬਰਖਾ ਰੁੱਤ ਅੱਸੂ ਮਹੀਨਾ ਕ੍ਰਿਸ਼ਨ ਪੱਖ ਦੀ ਇਕਾਦਸ਼ੀ ਬਾਅਦ ਦੁਆਦਸ਼ੀ ਆਸ਼ਲੇਸ਼ਾ ਨਕਸ਼ੱਤਰ ਬਾਅਦ ਮਘਾ ਨਕਸ਼ੱਤਰ ਸਿੱਧੀ ਯੋਗ ਬਾਅਦ ਸਾਧਿਆ ਯੋਗ ਕਰਕ ’ਚ ਚੰਦਰਮਾ ਬਾਅਦ ਸਿੰਘ ’ਚ।

ਮੇਖ

ਸ਼ੁੱਕਰ ਦੀ ਤਬਦੀਲੀ ਆਰਥਕ ਦਿਸ਼ਾ ’ਚ ਸਹਾਇਕ ਹੋਵੇਗੀ। ਕਿਸੇ ਪਰਿਵਾਰਕ ਮੈਂਬਰ ਤੋਂ ਤਣਾਅ ਮਿਲ ਸਕਦਾ ਹੈ।

ਬ੍ਰਿਖ

ਸ਼ੁੱਕਰ ਦੀ ਤਬਦੀਲੀ ਵਿਆਹੁਤਾ ਜੀਵਨ ਲਈ ਚੰਗੀ ਹੋਵੇਗੀ। ਬੁੱਧੀ ਯੋਗਤਾ ਨਾਲ ਕੀਤੇ ਕੰਮ ’ਚ ਤਰੱਕੀ ਹੋਵੇਗੀ।

ਮਿਥੁਨ

ਸ਼ੁੱਕਰ ਦੀ ਤਬਦੀਲੀ ਸਿਹਤ ’ਤੇ ਅਸਰ ਪਾ ਸਕਦੀ ਹੈ। ਰੋਗ ਜਾਂ ਵਿਰੋਧੀ ਤਣਾਅ ਦਾ ਕਾਰਨ ਹੋਵੇਗਾ।

ਕਰਕ

ਕੇਤੂ ਦੀ ਸ਼ੁੱਕਰ ਯੁਤੀ ਉਤਸ਼ਾਹ ਪੈਦਾ ਕਰੇਗੀ, ਮਨ ’ਤੇ ਕਾਬੂ ਰੱਖੋ। ਕੀਤੀ ਗਈ ਕੋਸ਼ਿਸ਼ ਸਾਰਥਕ ਹੋਵੇਗੀ।

ਸਿੰਘ

ਚੱਲ ਜਾਂ ਅਚੱਲ ਸੰਪਤੀ ਦੇ ਮਾਮਲੇ ’ਚ ਸਫ਼ਲਤਾ ਮਿਲੇਗੀ। ਪਰਿਵਾਰਕ ਜੀਵਨ ਸੁਖੀ ਹੋਵੇਗਾ।

ਕੰਨਿਆ

ਸ਼ੁੱਕਰ ਤੇ ਕੇਤੂ ਦੀ ਯੁਤੀ ਕੋਸ਼ਿਸ਼ ਨੂੰ ਅਸਰਦਾਰ ਬਣਾਏਗੀ। ਝਗੜੇ, ਵਿਵਾਦ ਤੋਂ ਬਚੋ। ਧੀਰਜ ਨਾਲ ਕੰਮ ਲਵੋ।

ਤੁਲਾ

ਸ਼ੁੱਕਰ ਦੀ ਤਬਦੀਲੀ ਤੁਹਾਡੇ ਲਈ ਚੰਗੀ ਹੋਵੇਗੀ। ਵਿਰੋਧੀ ਹਾਰਨਗੇ। ਯਾਤਰਾ ਦੀ ਸੰਭਾਵਨਾ ਹੈ।

ਬ੍ਰਿਸ਼ਚਕ

ਸ਼ੁੱਕਰ ਤੇ ਕੇਤੂ ਦੀ ਯੁਤੀ ਵਿਆਹੁਤਾ ਜੀਵਨ ਲਈ ਚੰਗੀ ਹੋਵੇਗੀ। ਵਪਾਰਕ ਵੱਕਾਰ ਵਧੇਗਾ।

ਧਨੁ

ਸ਼ੁੱਕਰ ਦਾ ਬਾਰ੍ਹਵਾਂ ਹੋਣਾ ਧਨ ਦਾ ਖ਼ਰਚ ਕਰਵਾਏਗਾ। ਬੇਕਾਰ ਦੀ ਨੱਠ-ਭੱਜ ਰਹੇਗੀ। ਸਿਹਤ ਪ੍ਰਤੀ ਚੌਕਸ ਰਹੋ।

ਮਕਰ

ਕਰਮ ਖੇਤਰ ’ਚ ਅੜਿੱਕਾ ਆਵੇਗਾ। ਉਪਹਾਰ ਜਾਂ ਸਨਮਾਨ ਵਿਚ ਵਾਧਾ ਹੋਵੇਗਾ ਪਰ ਮਨ ਅਸ਼ਾਂਤ ਰਹੇਗਾ।

ਕੁੰਭ

ਸ਼ੁੱਕਰ ਜਾਂ ਕੇਤੂ ਦੀ ਯੁਤੀ ਆਰਥਕ ਪੱਖ ਮਜ਼ਬੂਤ ਕਰੇਗੀ। ਸਮਾਜਿਕ ਕੰਮਾਂ ’ਚ ਦਿਲਚਸਪੀ ਲਵੋਗੇ।

ਮੀਨ

ਸ਼ੁੱਕਰ ਦੀ ਤਬਦੀਲੀ ਤੁਹਾਡੇ ਲਈ ਚੰਗੀ ਹੋਵੇਗੀ। ਪਿਤਾ ਜਾਂ ਧਰਮ ਗੁਰੂ ਦਾ ਸਾਥ ਮਿਲੇਗਾ।

Posted By: Jagjit Singh