ਨਵੀਂ ਦਿੱਲੀ : ਸਾਲ ਦਾ ਪਹਿਲਾ ਸੂਰਜ ਗ੍ਰਹਿਣ ਭਾਰਤੀ ਸਮੇਂ ਅਨੁਸਾਰ ਐਤਵਾਰ ਸਵੇਰੇ 5 ਵਜੇ ਤੋਂ ਲੱਗਿਆ। ਹਾਲਾਂਕਿ ਇਹ ਭਾਰਤ ਵਿਚ ਨਜ਼ਰ ਨਹੀਂ ਆਇਆ। ਲਗਪਗ 3 ਘੰਟੇ 18 ਮਿੰਟ ਦਾ ਇਹ ਅੰਸ਼ਕ ਸੂਰਜ ਗ੍ਰਹਿਣ ਸਵੇਰੇ 9.18 ਵਜੇ ਤਕ ਰਿਹਾ। ਇਹ ਗ੍ਰਹਿਣ ਚੀਨ, ਮੰਗੋਲੀਆ, ਜਾਪਾਨ, ਰੂਸ ਅਤੇ ਅਲਾਸਕਾ ਦੇ ਕੁਝ ਹਿੱਸਿਆਂ ਵਿਚ ਦਿਸਿਆ। ਭਾਰਤ ਵਿਚ ਇਹ ਦਿਖਾਈ ਨਹੀਂ ਦਿੱਤਾ ਪਰ ਇਸ ਦਾ ਸੂਤਕ ਕਾਲ ਮੰਨਿਆ ਜਾ ਰਿਹਾ ਹੈ।

ਰਾਸ਼ੀਆਂ 'ਤੇ ਇਸ ਲਈ ਅਸਰ ਨਹੀਂ ਹੋਇਆ

ਜੋਤਸ਼ੀਆਂ ਮੁਤਾਬਕ ਇਹ ਪਹਿਲਾ ਸੂਰਜ ਗ੍ਰਹਿਣ ਭਾਰਤ ਵਿਚ ਦਿਖਾਈ ਨਹੀਂ ਦਿੱਤਾ, ਇਸ ਲਈ ਇਸ ਦਾ ਰਾਸ਼ੀਆਂ 'ਤੇ ਕੋਈ ਅਸਰ ਨਹੀਂ ਪਵੇਗਾ। ਸਾਲ ਵਿਚ ਕੁੱਲ ਤਿੰਨ ਸੂਰਜ ਗ੍ਰਹਿਣ ਲੱਗਣਗੇ। ਇਨ੍ਹਾਂ ਵਿਚੋਂ 6 ਜਨਵਰੀ ਤੋਂ ਬਾਅਦ 3 ਜੁਲਾਈ ਨੂੰ ਦੂਸਰਾ ਅਤੇ ਤੀਸਰਾ ਸੂਰਜ ਗ੍ਰਹਿਣ ਸਾਲ ਦੇ ਆਖ਼ਰੀ ਹਫ਼ਤੇ 26 ਦਸੰਬਰ ਨੂੰ ਲੱਗੇਗਾ।

ਇਸ ਸਾਲ ਦਾ ਗਣਨਾ ਅਨੁਸਾਰ 2019 ਵਿਚ ਕੁੱਲ ਪੰਜ ਗ੍ਰਹਿਣ ਲੱਗਣਗੇ। ਇਨ੍ਹਾਂ ਵਿਚੋਂ ਤਿੰਨ ਸੂਰਜ ਗ੍ਰਹਿਣ ਹਨ ਅਤੇ ਦੋ ਚੰਦਰ ਗ੍ਰਹਿਣ ਹਨ। ਭਾਰਤ ਵਿਚ ਸਿਰਫ਼ ਦੋ ਹੀ ਗ੍ਰਹਿਣ ਦਿਖਾਈ ਦੇਣਗੇ ਜਿਸ ਵਿਚੋਂ ਪਹਿਲੇ ਸਾਲ ਦੇ ਪਹਿਲੇ ਹਫ਼ਤੇ ਵਿਚ 6 ਜਨਵਰੀ ਨੂੰ ਲੱਗਣ ਵਾਲੇ ਅੰਸ਼ਕ ਸੂਰਜ ਗ੍ਰਹਿਣ ਤੋਂ ਸ਼ੁਰੂ ਹੋ ਜਾਵੇਗਾ। ਨਾਲ ਹੀ ਜੋਤਿਸ਼ ਅਨੁਸਾਰ ਇਕ ਸਾਲ ਵਿਚ ਘੱਟੋ-ਘੱਟ 2 ਅਤੇ ਵੱਧ ਤੋਂ ਵੱਧ 7 ਗ੍ਰਹਿਣ ਹੋ ਸਕਦੇ ਹਨ ਜਿਨ੍ਹਾਂ ਵਿਚੋਂ ਜੇਕਰ ਦੋ ਹੀ ਗ੍ਰਹਿਣ ਲੱਗ ਰਹੇ ਹਨ ਤਾਂ ਇਕ ਸੂਰਜ ਅਤੇ ਇਕ ਚੰਦਰ ਹੀ ਹੋਵੇਗਾ। ਦੋ ਗ੍ਰਹਿਣ ਸਿਰਫ਼ ਚੰਦਰ ਜਾਂ ਸਿਰਫ਼ ਸੂਰਜ 'ਤੇ ਨਹੀਂ ਹੋ ਸਕਦੇ।

ਚੰਦਰ ਗ੍ਰਹਿਣ ਦੀਆਂ ਤਰੀਕਾਂ

ਇਸ ਸਾਲ ਦੋ ਚੰਦਰ ਗ੍ਰਹਿਣ ਹੋਣਗੇ ਜਿਨ੍ਹਾਂ ਵਿਚੋਂ ਪਹਿਲਾ 21 ਜਨਵਰੀ ਨੂੰ ਲੱਗਣ ਵਾਲਾ ਪੂਰਨ ਚੰਦਰ ਗ੍ਰਹਿਣ ਹੋਵੇਗਾ ਪਰ ਇਸ ਨੂੰ ਵੀ ਭਾਰਤ ਵਿਚ ਨਹੀਂ ਦੇਖਿਆ ਜਾ ਸਕੇਗਾ ਕਿਉਂਕਿ ਉਸ ਵੇਲੇ ਦਿਨ ਹੋਵੇਗਾ ਅਤੇ ਖਿੜੀ ਧੁੱਪ ਵਿਚ ਚੰਨ ਨਹੀਂ ਦਿਸ ਸਕਦਾ। ਇਸ ਤੋਂ ਬਾਅਦ ਦੂਸਰਾ 16 ਅਤੇ 17 ਜੁਲਾਈ ਦੀ ਅੱਧੀ ਰਾਤ ਨੂੰ ਲੱਗਣ ਵਾਲਾ ਅੰਸ਼ਕ ਚੰਦਰ ਗ੍ਰਹਿਣ ਹੈ ਅਤੇ ਇਹ ਭਾਰਤ ਵਿਚ ਦੇਖਿਆ ਜਾ ਸਕਦਾ ਹੈ।

Posted By: Seema Anand