Chandra Grahan 2020 : ਨਈ ਦੁਨੀਆ, ਨਵੀਂ ਦਿੱਲੀ : ਇਸ ਸਾਲ ਦਾ ਤੀਸਰਾ ਚੰਦਰ ਗ੍ਰਹਿਣ 5 ਜੁਲਾਈ ਨੂੰ ਲੱਗੇਗਾ। ਇਸ ਗ੍ਰਹਿਣ ਕਾਲ 'ਚ ਸੂਤਕ ਕਾਲ ਨਹੀਂ ਮੰਨਿਆ ਜਾਵੇਗਾ। ਇਹ ਭਾਰਤ ਸਮੇਤ ਦੱਖਣੀ ਏਸ਼ੀਆ ਦੇ ਕੁਝ ਹਿੱਸੇ ਅਮਰੀਕਾ, ਯੂਰਪ ਤੇ ਆਸਟ੍ਰੇਲੀਆ 'ਚ ਦਿਖਾਈ ਦੇਵੇਗਾ। ਖਗੋਲਵਿਦ ਅਨਿਲ ਧੀਮਾਨ ਨੇ ਦੱਸਿਆ ਕਿ ਸਾਲ 2020 'ਚ ਕੁੱਲ 6 ਗ੍ਰਹਿਣ ਲੱਗਣਗੇ। ਇਨ੍ਹਾਂ ਵਿਚੋਂ ਦੋ ਚੰਦਰ ਗ੍ਰਹਿਣ (10 ਜਨਵਰੀ, 5 ਜੂਨ) ਤੇ ਇਕ ਸੂਰਜ ਗ੍ਰਹਿਣ (21 ਜੂਨ) ਲੱਗ ਚੁੱਕੇ ਹਨ। ਆਗਾਮੀ ਸਮੇਂ 'ਚ ਦੋ ਚੰਦਰ ਗ੍ਰਹਿਣ ਤੇ ਇਕ ਸੂਰਜ ਗ੍ਰਹਿਣ ਹੋਰ ਲੱਗੇਗਾ। 5 ਜੁਲਾਈ ਨੂੰ ਚੰਦਰ ਗ੍ਰਹਿਣ ਲੱਗੇਗਾ ਪਰ ਇਹ ਗ੍ਰਹਿਣ ਭਾਰਤ 'ਚ ਨਜ਼ਰ ਨਹੀਂ ਆਵੇਗਾ। ਲਾਸ ਏਂਜਲਸ 'ਚ 4 ਜੁਲਾਈ ਰਾਤ 8 ਵਜ ਕੇ 5 ਮਿੰਟ ਤੋਂ ਸ਼ੁਰੂ ਹੋ ਕੇ 10 ਵਜ ਕੇ 52 ਮਿੰਟ ਤਕ ਨਜ਼ਰ ਆਵੇਗਾ। ਇਹ ਪੌਣੇ ਤਿੰਨ ਘੰਟੇ ਤਕ ਦੇਖਿਆ ਜਾ ਸਕੇਗਾ। ਕੇਪਟਾਊਨ 'ਚ 5 ਜੁਲਾਈ ਨੂੰ ਸਵੇਰੇ 5 ਵਜੇ ਤਕ ਖ਼ਤਮ ਹੋਵੇਗਾ। ਇਸ ਤੋਂ ਬਾਅਦ 5 ਮਹੀਨੇ 25 ਦਿਨਾਂ ਬਾਅਦ 30 ਨਵੰਬਰ ਨੂੰ ਚੰਦਰ ਗ੍ਰਹਿਣ ਤੇ 14 ਦਸੰਬਰ ਨੂੰ ਮੁਕੰਮਲ ਸੂਰਜ ਗ੍ਰਹਿਣ ਲੱਗੇਗਾ। ਇਸ ਨੂੰ ਵੀ ਅਸੀਂ ਭਾਰਤ 'ਚ ਨਹੀਂ ਦੇਖ ਸਕਾਂਗੇ।

ਗ੍ਰਹਿਣ ਦੀ ਖਗੋਲੀ ਘਟਨਾ ਤੋਂ ਸਿੱਖਣ ਦੀ ਚੀਜ਼

ਧੀਮਾਨ ਨੇ ਦੱਸਿਆ ਕਿ ਧਰਤੀ 'ਤੇ ਹਰ ਸਾਲ ਗ੍ਰਹਿਣ ਲੱਗਦੇ ਹਨ। ਇਨ੍ਹਾਂ ਦੀ ਗਿਣਤੀ ਘੱਟੋ-ਘੱਟ ਚਾਰ ਤੇ ਵੱਧ ਤੋਂ ਵੱਧ 6 ਹੁੰਦੀ ਹੈ। ਗ੍ਰਹਿਣ ਖਗੋਲੀ ਘਟਨਾ ਹੈ। ਇਹ ਸਿੱਖਣ ਦੀ ਚੀਜ਼ ਹੈ ਕਿ ਧਰਤੀ, ਚੰਦਰਮਾ ਤੇ ਸੂਰਜ ਵੀ ਘੁੰਮਦੇ ਹਨ। ਗ੍ਰਹਿਣ ਲੱਗਣ ਨਾਲ ਕਿਸੇ ਵਿਅਕਤੀ ਦੀ ਰਾਸ਼ੀ 'ਤੇ ਕੋਈ ਅਸਰ ਨਹੀਂ ਪੈਂਦਾ। ਗ੍ਰਹਿਣ ਦਾ ਹੋਣਾ ਆਸਾਧਾਰਨ ਖਗੋਲੀ ਘਟਨਾ ਹੈ। ਗ੍ਰਹਿਣ ਨੂੰ ਇੰਝ ਸਮਝ ਸਕਦੇ ਹਾਂ ਕਿ 'ਚੰਦਰ ਗ੍ਰਹਿਣ' ਜਦੋਂ ਚੰਦਰਮਾ ਤੇ ਸੂਰਜ ਦੇ ਵਿਚਕਾਰ ਧਰਤੀ ਆ ਜਾਂਦੀ ਹੈ, ਉੱਥੇ ਹੀ ਧਰਤੀ ਤੇ ਸੂਰਜ ਵਿਚਕਾਰ ਚੰਦਰਮਾ ਆਉਣ ਨਾਲ ਸੂਰਜ ਗ੍ਰਹਿਣ ਲੱਗਦਾ ਹੈ। ਸੂਰਜ ਗ੍ਰਹਿਣ ਹਮੇਸ਼ਾ ਮੱਸਿਆ ਤੇ ਚੰਨ ਗ੍ਰਹਿਣ ਪੁੰਨਿਆ ਵਾਲੇ ਦਿਨ ਲਗਦਾ ਹੈ। ਫਿਲਹਾਲ ਧਰਤੀ ਤੇ ਚੰਦਰਮਾ ਵਿਚਕਾਰ 4 ਲੱਖ ਕਿਲੋਮੀਟਰ ਦੀ ਦੂਰੀ ਹੈ ਤੇ ਆਪੋ-ਆਪਣੇ ਪੰਧ 'ਚ ਗਤੀਮਾਨ ਹਨ। ਚੰਦਰਮਾ ਤਿੰਨ ਲੱਖ ਕਿੱਲੋਮੀਟਰ ਦੀ ਦੂਰੀ 'ਤੇ ਪਰਿਕਰਮਾ ਕਰਦਾ ਹੈ।

ਪੂਰਨ ਚੰਦਰ ਗ੍ਰਹਿਣ 2025 'ਚ ਦਿਸੇਗਾ

ਮੁਕੰਮਲ ਚੰਦਰ ਗ੍ਰਹਿਣ 7 ਸਤੰਬਰ 2025 'ਚ ਦੇਖਣ ਨੂੰ ਮਿਲੇਗਾ। ਉਂਝ ਆਮ ਤੌਰ 'ਤੇ ਇਕ ਸਾਲ ਵਿਚ 4 ਗ੍ਰਹਿਮ ਲੱਗਦੇ ਹਨ। ਇਸ ਵਿਚ ਦੋ ਸੂਰਜ ਗ੍ਰਹਿਣ ਤੇ ਦੋ ਚੰਦਰ ਗ੍ਰਹਿਣ, ਪਰ ਕਦੀ-ਕਦਾਈਂ ਇਸ ਤੋਂ ਜ਼ਿਆਦਾ ਵੀ ਗ੍ਰਹਿਣ ਪੈ ਜਾਂਦੇ ਹਨ। 2024 'ਚ 3 ਚੰਦਰ ਗ੍ਰਹਿਣ ਤੇ ਦੋ ਸੂਰਜ ਗ੍ਰਹਿਣ ਲੱਗਣਗੇ। ਇਸੇ ਤਰ੍ਹਾਂ 2027 'ਚ ਵੀ ਗ੍ਰਹਿਣ ਲੱਗਣਗੇ। 2029 ਸਾਡੇ ਲਈ ਖਾਸ ਹੋਵੇਗਾ, ਉਦੋਂ ਇੱਥੇ 4 ਸੂਰਜ ਗ੍ਰਹਿਣ ਤੇ ਦੋ ਚੰਦਰ ਗ੍ਰਹਿਣ ਦੇਖਣ ਦਾ ਮੌਕਾ ਮਿਲੇਗਾ।

ਚੰਦਰ ਗ੍ਰਹਿਣ ਦਾ ਸੂਤਕ ਕਾਲ

ਪੰਡਤ ਜਗਦੀਸ਼ ਸ਼ਰਮਾ ਨੇ ਦੱਸਿਆ ਕਿ ਸਾਲ ਦੇ ਤੀਸਰੇ ਚੰਦਰ ਗ੍ਰਹਿਣ 'ਚ ਸੂਤਕ ਕਾਲ ਨਹੀਂ ਮੰਨਿਆ ਜਾਵੇਗਾ। ਅਸਲ ਵਿਚ ਗ੍ਰਹਿਣ 'ਚ ਲੱਗਣ ਵਾਲਾ ਸੂਤਕ ਕਾਲ ਇਕ ਅਸ਼ੁੱਭ ਸਮਾਂ ਹੁੰਦਾ ਹੈ। ਇਹ ਸੂਤਕ ਕਾਲ ਚੰਦਰ ਗ੍ਰਹਿਣ ਲੱਗਣ ਤੋਂ ਤਿੰਨ ਪਹਿਰ (ਇਕ ਪਹਿਰ 3 ਘੰਟੇ ਦਾ) ਭਾਵ 9 ਘੰਟੇ ਪਹਿਲਾਂ ਹੀ ਸ਼ੁਰੂ ਹੋ ਜਾਂਦਾ ਹੈ ਜੋ ਗ੍ਰਹਿਣ ਸਮਾਪਤੀ ਦੇ ਨਾਲ ਹੀ ਖ਼ਤਮ ਹੁੰਦਾ ਹੈ। ਇਸ ਦੌਰਾਨ ਕਈ ਸ਼ੁੱਭ ਕਾਰਜਾਂ ਨੂੰ ਵਰਜਿਦ ਮੰਨਿਆ ਜਾਂਦਾ ਹੈ।

Posted By: Seema Anand