ਅੱਜ ਦੀ ਗ੍ਰਹਿ ਸਥਿਤੀ : 25 ਨਵੰਬਰ, 2021 ਵੀਰਵਾਰ ਮੱਘਰ ਮਹੀਨਾ ਕਿ੍ਸ਼ਨ ਪੱਖ ਪੰਚਮੀ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ : ਦੁਪਹਿਰ 12.00 ਵਜੇ ਤੋਂ 01.30 ਵਜੇ ਤਕ।

ਅੱਜ ਦਾ ਦਿਸ਼ਾਸ਼ੂਲ : ਉੱਤਰ।

ਕੱਲ੍ਹ ਦਾ ਦਿਸ਼ਾਸ਼ੂਲ : ਦੱਖਣ।

26 ਨਵੰਬਰ ਦਾ ਪੰਚਾਂਗ : ਬਿਕ੍ਰਮੀ ਸੰਮਤ 2078 ਸ਼ਕੇ 1943 ਦੱਖਣਾਇਨ, ਦੱਖਣਗੋਲ, ਸਰਦ ਰੁੱਤ ਮੱਘਰ ਮਹੀਨਾ ਕ੍ਰਿਸ਼ਨ ਪੱਖ ਦੀ ਛੱਠੀ 28 ਘੰਟੇ 43 ਮਿੰਟ ਤਕ, ਮਗਰੋਂ ਸਪਤਮੀ ਪੁਸ਼ਯ ਨਕਛੱਤਰ 18 ਘੰਟੇ 50 ਮਿੰਟ ਤਕ, ਮਗਰੋਂ ਅਸ਼ਲੇਸ਼ਾ ਨਕਛਤਰ ਯੋਗ 07 ਘੰਟੇ 57 ਮਿੰਟ ਤਕ, ਮਗਰੋਂ ਬ੍ਰਹਮ ਯੋਗ ਕਰਕ ’ਚ ਚੰਦਰਮਾ।

ਮੇਖ

ਪਰਿਵਾਰਕ ਜਾਂ ਧਾਰਮਿਕ ਕੰਮਾਂ ’ਚ ਮਸਰੂਫ਼ ਹੋ ਸਕਦੇ ਹੋ। ਸੰਤਾਨ ਕਾਰਨ ਚਿੰਤਤ ਰਹੋਗੇ। ਸਿਹਤ ਪ੍ਰਤੀ ਧਿਆਨ ਰੱਖਣ ਦੀ ਲੋੜ ਹੈ।

ਬ੍ਰਿਖ

ਕਿਸੇ ਡਰ ਕਾਰਨ ਪਰੇਸ਼ਾਨ ਹੋ ਸਕਦੇ ਹੋ। ਬੁੱਧੀ ਕੌਸ਼ਲ ਨਾਲ ਕੀਤਾ ਗਿਆ ਕੰਮ ਸਫਲ ਹੋਵੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ।

ਮਿਥੁਨ

ਪਰਿਵਾਰਕ ਕੰਮ ’ਚ ਰੱਝੇ ਹੋ ਸਕਦੇ ਹੋ। ਸੰਤਾਨ ਕਾਰਨ ਤਣਾਅ ਮਿਲ ਸਕਦੈ। ਸਿੱਖਿਆ ਕਾਰਨ ਮਨ ਅਸ਼ਾਂਤ ਰਹੇਗਾ।

ਕਰਕ

ਕੀਤੀ ਗਈ ਕੋਸ਼ਿਸ਼ ਸਾਰਥਕ ਹੋਵੇਗੀ। ਮਿਤੱਰਤਾ ਦੇ ਸਬੰਧ ਦੁਖੀ ਕਰ ਸਕਦੇ ਹਨ। ਜੀਵਨ ਸਾਥੀ ਦਾ ਸਹਿਯੋਗ ਮਿਲੇਗਾ।

ਸਿੰਘ

ਪਰਿਵਾਰਕ ਕੰਮਾਂ ’ਚ ਮਸਰੂਫ਼ ਹੋ ਸਕਦੇ ਹੋ। ਭਾਵੁਕਤਾ ’ਚ ਲਿਆ ਗਿਆ ਫ਼ੈਸਲਾ ਕਸ਼ਟਕਾਰੀ ਹੋਵੇਗਾ।

ਕੰਨਿਆ

ਮੈਤਰੀ ਸਬੰਧਾਂ ’ਚ ਮਿਠਾਸ ਆਵੇਗੀ। ਰੋਜ਼ੀ-ਰੋਟੀ ਦੇ ਖੇਤਰ ’ਚ ਉਮੀਦ ਮੁਤਾਬਕ ਸਫਲਤਾ ਮਿਲੇਗੀ।

ਤੁਲਾ

ਸ਼ਾਸਨ ਸੱਤਾ ਦਾ ਸਹਿਯੋਗ ਮਿਲੇਗਾ। ਰਚਨਾਤਮਕ ਕੰਮਾਂ ਵਿਚ ਤਰੱਕੀ ਮਿਲੇਗੀ। ਕਿਸੇ ਕਾਰਨ ਮਨ ਉਦਾਸ ਰਹੇਗਾ।

ਬ੍ਰਿਸ਼ਚਕ

ਭਾਵੁਕਤਾ ’ਤੇ ਕੰਟਰੋਲ ਰੱਖੋ। ਪਰਿਵਾਰਕ ਵੱਕਾਰ ਵਧੇਗਾ। ਸੰਤਾ ਦੀਆਂ ਜ਼ਿੰਮੇਵਾਰੀਆਂ ਦੀ ਪੂਰਤੀ ਹੋਵੇਗੀ।

ਧਨੁ

ਸ਼ਾਸਨ ਸੱਤਾ ਤੋਂ ਸਹਿਯੋਗ ਮਿਲੇਗਾ। ਨਵੀਂ ਜ਼ਿੰਮੇਵਾਰੀ ਮਿਲ ਸਕਦੀ ਹੈ। ਨੇੜਲੇ ਵਿਅਕਤੀ ਤੋਂ ਤਣਾਅ ਮਿਲ ਸਕਦੈ।

ਮਕਰ

ਧਰਮ ਗੁਰੂ ਜਾਂ ਪਿਤਾ ਦਾ ਸਹਿਯੋਗ ਮਿਲੇਗਾ। ਰਚਨਾਤਮਕ ਕੋਸ਼ਿਸ਼ ਦਾ ਫਲ ਮਿਲੇਗਾ। ਸਨਮਾਨ ਵਿਚ ਵਾਧਾ ਹੋਵੇਗਾ।

ਕੁੰਭ

ਉੱਚ ਅਧਿਕਾਰੀ ਤੋਂ ਸਹਿਯੋਗ ਮਿਲ ਸਕਦਾ ਹੈ। ਕਾਰੋਬਾਰੀ ਵੱਕਾਰ ਵਧੇਗਾ, ਪਰ ਸਿਹਤ ਪ੍ਰਤੀ ਲਾਪਰਵਾਹੀ ਨਾ ਵਰਤੋ।

ਮੀਨ

ਪਰਿਵਾਰਕ ਤੇ ਕਾਰੋਬਾਰੀ ਮਾਮਲਿਆਂ ’ਚ ਸਫਲਤਾ ਮਿਲੇਗੀ। ਸਿੱਖਿਆ ਖੇਤਰ ’ਚ ਕੋਸ਼ਿਸ਼ਾਂ ਸਫਲ ਹੋਣਗੀਆਂ।

Posted By: Susheel Khanna