ਅੱਜ ਦੀ ਗ੍ਰਹਿ ਸਥਿਤੀ : 01 ਮਾਰਚ 2021, ਸੋਮਵਾਰ, ਫੱਗਣ ਮਹੀਨਾ, ਕ੍ਰਿਸ਼ਨ ਪੱਖ, ਦੂਜ ਦਾ ਰਾਸ਼ੀਫਲ਼।

ਅੱਜ ਦਾ ਰਾਹੂਕਾਲ : ਸਵੇਰੇ 07:30 ਵਜੇ ਤੋਂ 09:00 ਵਜੇ ਤਕ।

ਅੱਜ ਦਾ ਦਿਸ਼ਾਸ਼ੂਲ : ਪੂਰਬ।

ਵਿਸ਼ੇਸ਼ : ਤੀਜ ਮਿਤੀ ਦਾ ਕਸ਼ੈ।

ਅੱਜ ਦੀ ਭੱਦਰਾ : ਸ਼ਾਮ 07:12 ਵਜੇ ਤੋਂ ਰਾਤ ਦੇ 05:47 ਵਜੇ ਤਕ।

ਕੱਲ੍ਹ ਦਾ ਦਿਸ਼ਾਸ਼ੂਲ : ਉੱਤਰ।

ਕੱਲ੍ਹ ਦਾ ਪਰਵ ਤੇ ਤਿਉਹਾਰ : ਗਣੇਸ਼ ਚਤੁਰਥੀ, ਭੌਮ ਅੰਗਾਰਕ ਪਰਵ।

ਬਿਕਰਮੀ ਸੰਮਤ 2077, ਸ਼ਕੇ 1942, ਉੱਤਰਾਇਣ, ਦੱਖਣਗੋਲ, ਸਰਦ ਰੁੱਤ, ਫੱਗਣ ਮਹੀਨਾ, ਕ੍ਰਿਸ਼ਨ ਪੱਖ ਦੀ ਚੌਥ 27 ਘੰਟੇ ਤਕ, ਉਪਰੰਤ ਪੰਚਮੀ ਚਿਤਰਾ ਨਤੱਤਰ ਉਪਰੰਤ ਸਵਾਤੀ ਨਛੱਤਰ ਗੰਡ ਯੋਗ ਉਪਰੰਤ ਵਿ੍ਧੀ ਯੋਗ ਕੰਨਿਆ ’ਚ ਚੰਦਰਮਾ 16 ਘੰਟੇ 30 ਮਿੰਟ ਤਕ ਉਪਰੰਤ ਤੁਲਾ ’ਚ।

ਮੇਖ : ਪਰਿਵਾਰਕ ਕੰਮਾਂ ’ਚ ਰੁੱਝੇ ਰਹੋਗੇ। ਸਿੱਖਿਆ ਮੁਕਾਬਲੇ ਦੇ ਖੇਤਰ ’ਚ ਚੱਲ ਰਿਹਾ ਯਤਨ ਸਫਲ ਹੋਵੇਗਾ। ਪਿਤਾ ਜਾਂ ਸਬੰਧਿਤ ਅਧਿਕਾਰੀ ਦਾ ਸਹਿਯੋਗ ਮਿਲੇਗਾ।

ਬ੍ਰਿਖ : ਤੋਹਫ਼ੇ ਜਾਂ ਸਨਮਾਨ ’ਚ ਵਾਧਾ ਹੋਵੇਗਾ। ਰਚਨਾਤਮਕ ਕੰਮਾਂ ’ਚ ਤਰੱਕੀ ਹੋਵੇਗੀ। ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ। ਜੀਵਿਕਾ ਦੇ ਖੇਤਰ ’ਚ ਤਰੱਕੀ ਹੋਵੇਗੀ।

ਮਿਥੁਨ : ਵਿਰੋਧੀ ਸਰਗਰਮ ਰਹਿਣਗੇ। ਕੋਈ ਅਜਿਹਾ ਕੰਮ ਨਾ ਕਰੋ ਕਿ ਅੰਗਾਰਕ ਯੋਗ ਤੁਹਾਡੇ ਲਈ ਸੰਕਟ ਪੈਦਾ ਕਰੇ, ਜਦੋਂਕਿ ਪਿਤਾ ਜਾਂ ਧਰਮ ਗੁਰੂ ਦਾ ਸਹਿਯੋਗ ਮਿਲੇਗਾ।

ਕਰਕ : ਆਰਥਿਕ ਮਾਮਲਿਆਂ ’ਚ ਸਫਲਤਾ ਮਿਲੇਗੀ। ਸਿੱਖਿਆ ਮੁਕਾਬਲੇ ਦੇ ਖੇਤਰ ’ਚ ਤਰੱਕੀ ਹੋਵੇਗੀ। ਆਰਥਿਕ, ਵਪਾਰਕ ਮਾਮਲਿਆਂ ’ਚ ਜੋਖ਼ਮ ਨਾ ਉਠਾਓ।

ਸਿੰਘ : ਰਾਜਨੀਤਕ ਸਹਿਯੋਗ ਮਿਲ ਸਕਦਾ ਹੈ। ਚੱਲ ਜਾਂ ਅਚੱਲ ਜਾਇਦਾਦ ਦੀ ਦਿਸ਼ਾ ’ਚ ਚੱਲ ਰਿਹਾ ਯਤਨ ਸਫਲ ਹੋਵੇਗਾ। ਬੁੱਧੀ ਕੌਸ਼ਲ ਨਾਲ ਕੀਤਾ ਗਿਆ ਕੰਮ ਪੂਰਨ ਹੋਵੇਗਾ।

ਕੰਨਿਆ : ਵਪਾਰਕ ਮਾਮਲਿਆਂ ’ਚ ਤਰੱਕੀ ਮਿਲੇਗੀ। ਬੁੱਧੀ ਕੌਸ਼ਲ ਨਾਲ ਕੀਤਾ ਗਿਆ ਕੰਮ ਪੂਰਨ ਹੋਵੇਗਾ। ਧਨ, ਹਾਨੀ ਦਾ ਡਰ ਹੈ। ਸੰਜਮ ਤੋਂ ਕੰਮ ਲਓ। ਸਿਹਤ ਪ੍ਰਤੀ ਸੁਚੇਤ ਰਹੋ।

ਤੁਲਾ : ਵਿਆਹੁਤਾ ਜੀਵਨ ’ਚ ਤਣਾਅ ਆ ਸਕਦਾ ਹੈ। ਵਾਹਨ ਚਲਾਉਂਦੇ ਸਮੇਂ ਸਾਵਧਾਨੀ ਰੱਖੋ। ਸਿਹਤ ਤੇ ਸਨਮਾਨ ਪ੍ਰਤੀ ਸੁਚੇਤ ਰਹੋ। ਰਚਨਾਤਮਕ ਕੰਮਾਂ ’ਚ ਮਨ ਲਗਾਓ।

ਬ੍ਰਿਸ਼ਚਕ : ਆਰਥਿਕ ਮਾਮਲਿਆਂ ’ਚ ਸਫਲਤਾ ਮਿਲੇਗੀ। ਜੀਵਿਕਾ ਦੇ ਖੇਤਰ ’ਚ ਤਰੱਕੀ ਹੋਵੇਗੀ। ਸ਼ਾਸਨ-ਸੱਤਾ ਦਾ ਸਹਿਯੋਗ ਰਹੇਗਾ। ਪਰਿਵਾਰਕ ਜੀਵਨ ਸੁਖਮਈ ਹੋਵੇਗਾ।

ਧਨੁ : ਤੋਹਫ਼ੇ ਜਾਂ ਸਨਮਾਨ ’ਚ ਵਾਧਾ ਹੋਵੇਗਾ। ਔਲਾਦ ਜਾਂ ਸਿੱਖਿਆ ਕਾਰਨ ਤਣਾਅ ਮਿਲੇਗਾ। ਦੋਸਤਾਨਾ ਸਬੰਧੀ ਮਧੁਰ ਹੋਣਗੇ। ਯਾਤਰਾ ਦੇਸ਼ਾਟਨ ਦੀ ਸਥਿਤੀ ਸੁਖਦ ਹੋਵੇਗੀ।

ਮਕਰ : ਸਮਾਜਿਕ ਮਾਣ-ਸਨਮਾਨ ਵਧੇਗਾ। ਤੋਹਫ਼ੇ ਜਾਂ ਸਨਮਾਨ ’ਚ ਵਾਧਾ ਹੋਵੇਗਾ। ਕਿਸੇ ਕੰਮ ਦੇ ਹੋਣ ਨਾਲ ਤੁਹਾਡਾ ਪ੍ਰਭਾਵ ਵਧੇਗਾ। ਕਿਸੇ ਪਿਆਰੇ ਨਾਲ ਭੇਂਟ ਹੋਵੇਗੀ।

ਕੁੰਭ : ਚੱਲ ਜਾਂ ਅਚੱਲ ਜਾਇਦਾਦ ’ਚ ਵਾਧਾ ਹੋਵੇਗਾ। ਪਰਿਵਾਰਕ ਸਮੱਸਿਆ ਪ੍ਰਤੀ ਸੁਚੇਤ ਰਹੋ। ਆਰਥਿਕ ਮਾਮਲਿਆਂ ’ਚ ਜੋਖ਼ਮ ਨਾਲ ਉਠਾਓ। ਤੋਹਫ਼ੇ ਜਾਂ ਸਨਮਾਨ ’ਚ ਵਾਧਾ ਹੋਵੇਗਾ। ਮਧੁਰ ਸਬੰਧ ਬਣਨਗੇ।

ਮੀਨ : ਦੋਸਤਾਨਾ ਰਿਸ਼ਤਿਆਂ ’ਚ ਤਣਾਅ ਆ ਸਕਦਾ ਹੈ। ਅਧੀਨ ਕੰਮ ਕਰਦੇ ਕਰਮਚਾਰੀ, ਭਾਈ-ਭੈਣ ਨਾਲ ਵੀ ਮਤਭੇਦ ਹੋ ਸਕਦੇ ਹਨ, ਜਦੋਂਕਿ ਸਿੱਖਿਆ ਮੁਕਾਬਲੇ ਦੇ ਖੇਤਰ ’ਚ ਸਫਲਤਾ ਮਿਲੇਗੀ।

Posted By: Jagjit Singh