ਅੱਜ ਦੀ ਗ੍ਰਹਿ ਸਥਿਤੀ : 22 ਫਰਵਰੀ 2021, ਸੋਮਵਾਰ, ਮਾਘ ਮਹੀਨਾ, ਸ਼ੁਕਲ ਪੱਖ, ਦਸਮੀ ਦਾ ਰਾਸ਼ੀਫਲ਼।

ਅੱਜ ਦਾ ਰਾਹੂਕਾਲ : ਸਵੇਰੇ 07:30 ਵਜੇ ਤੋਂ 09:00 ਵਜੇ ਤਕ।

ਅੱਜ ਤੇ ਕੱਲ੍ਹ ਦਾ ਦਿਸ਼ਾਸ਼ੂਲ : ਪੂਰਬ, ਉੱਤਰ।

ਪਰਵ ਤੇ ਤਿਉਹਾਰ : ਜਯਾ ਇਕਾਦਸ਼ੀ।

ਕੱਲ੍ਹ ਦੀ ਭੱਦਰਾ : ਸਵੇਰੇ 05:42 ਵਜੇ ਤੋਂ ਸ਼ਾਮ 06:06 ਵਜੇ ਤਕ।

ਬਿਕਰਮੀ ਸੰਮਤ 2077, ਸ਼ਕੇ 1942, ਉੱਤਰਾਇਣ, ਦੱਖਣ ਗੋਲ, ਸਰਦ ਰੁੱਤ, ਮਾਘ ਮਹੀਨਾ ਸ਼ੁਕਲ ਪੱਖ ਦੀ ਇਕਾਦਸ਼ੀ 18 ਘੰਟੇ 06 ਮਿੰਟ ਤਕ, ਉਪਰੰਤ ਦ੍ਵਾਦਸ਼ੀ ਆਦਰਾ ਨਛੱਤਰ ਉਪਰੰਤ ਪੁਰਨਵਾਸਨੂੰ ਨਛੱਤਰ ਆਯੂਸ਼ਮਾਨ ਯੋਗ 28 ਘੰਟੇ 34 ਮਿੰਟ ਤਕ, ਉਪਰੰਤ ਸੌਭਾਗਿਆ ਯੋਗ ਮਿਥੁਨ ’ਚ ਚੰਦਰਮਾ।

ਮੇਖ : ਪਿਤਾ ਜਾਂ ਉੱਚ ਅਧਿਕਾਰੀ ਦੇ ਸਹਿਯੋਗ ਨਾਲ ਰੁਕਿਆ ਹੋਇਆ ਕੰਮ ਸੰਪੰਨ ਹੋਵੇਗਾ। ਧਾਰਮਿਕ ਸੋਚ ’ਚ ਵਾਧਾ ਹੋਵੇਗਾ। ਰਚਨਾਤਮਕ ਕੰਮਾਂ ’ਚ ਸਫਲਤਾ ਮਿਲੇਗੀ।

ਬ੍ਰਿਖ : ਯਾਤਰਾ ਦੇਸ਼ਾਟਨ ਦੀ ਸਥਿਤੀ ਸੁਖਦ ਰਹੇਗੀ। ਬੋਲੀ ’ਤੇ ਸੰਜਮ ਨਾ ਰੱਖਣ ਨਾਲ ਰਿਸ਼ਤਿਆਂ ’ਚ ਤਣਾਅ ਆ ਸਕਦਾ ਹੈ। ਇਕ ਅਣਜਾਣਾ ਡਰ ਮਨ ਨੂੰ ਪ੍ਰਭਾਵਿਤ ਕਰੇਗਾ। ਈਸ਼ਵਰ ਦੀ ਭਗਤੀ ਕਰੋ।

ਮਿਥੁਨ : ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਪਰਿਵਾਰਕ ਜੀਵਨ ਸੁਖਮਈ ਹੋਵੇਗਾ। ਕਿਸੇ ਕੰਮ ਦੇ ਮੁਕੰਮ ਹੋਣ ਨਾਲ ਆਤਮਵਿਸ਼ਵਾਸ ’ਚ ਵਾਧਾ ਹੋਵੇਗਾ।

ਕਰਕ : ਵਪਾਰਕ ਮਾਣ-ਸਨਮਾਨ ਵਧੇਗਾ। ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ। ਆਰਥਿਕ ਮਾਮਲਿਆਂ ’ਚ ਲਾਭ ਮਿਲ ਸਕਦਾ ਹੈ, ਪਰ ਸਿਹਤ ਪ੍ਰਤੀ ਸੁਚੇਤ ਰਹੋ।

ਸਿੰਘ : ਰਾਜਨੀਤਕ ਇੱਛਾ ਦੀ ਪੂਰਤੀ ਹੋਵੇਗੀ। ਪ੍ਰਭਾਵੀ ਰਾਜਨੇਤਾ ਤੋਂ ਸਹਿਯੋਗ ਮਿਲ ਸਕਦਾ ਹੈ। ਰੋਗ ਅਤੇ ਦੁਸ਼ਮਣ ਸਮੱਸਿਆ ਪੈਦਾ ਕਰਨਗੇ ਪਰ ਹਾਰਨਗੇ।

ਕੰਨਿਆ : ਔਲਾਦ ਦੇ ਫ਼ਰਜ਼ਾਂ ਦੀ ਪੂਰਤੀ ਹੋਵੇਗੀ। ਸਿੱਖਿਆ ਮੁਕਾਬਲੇ ਦੇ ਖੇਤਰ ’ਚ ਸਫਲਤਾ ਮਿਲੇਗੀ। ਰਚਨਾਤਮਕ ਕੰਮਾਂ ’ਚ ਸਫਲਤਾ ਮਿਲੇਗੀ।

ਤੁਲਾ : ਔਲਾਦ ਦੇ ਫ਼ਰਜ਼ਾਂ ਦੀ ਪੂਰਤੀ ਹੋਵੇਗੀ। ਸਿੱਖਿਆ ਮੁਕਾਬਲੇ ਦੇ ਖੇਤਰ ’ਚ ਕੀਤੀ ਗਈ ਮਿਹਨਤ ਸਫਲ ਹੋਵੇਗੀ। ਜੀਵਿਕਾ ਦੇ ਖੇਤਰ ’ਚ ਤਰੱਕੀ ਮਿਲੇਗੀ।

ਬ੍ਰਿਸ਼ਚਕ : ਵਪਾਰਕ ਮਾਣ-ਸਨਮਾਨ ਵਧੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਗ੍ਰਹਿ ਉਪਯੋਗੀ ਵਸਤਾਂ ’ਚ ਵਾਧਾ ਹੋਵੇਗਾ। ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ। ਜੀਵਨਸਾਥੀ ਦਾ ਸਹਿਯੋਗ ਮਿਲੇਗਾ।

ਧਨੁ : ਯਾਤਰਾ ਦੇਸ਼ਾਟਨ ਦੀ ਸਥਿਤੀ ਸੁਖਦ ਰਹੇਗੀ। ਕਿਸੇ ਰਿਸ਼ਤੇਦਾਰ ਕਾਰਨ ਤਣਾਅ ਮਿਲ ਸਕਦਾ ਹੈ। ਨਵਾਂ ਕਰਾਰ ਜਾਂ ਨਵੀਂ ਨੌਕਰੀ ਦਾ ਯਤਨ ਸਫਲ ਹੋਵੇਗਾ।

ਮਕਰ : ਸਿਹਤ ’ਚ ਸੁਧਾਰ ਹੋਵੇਗਾ। ਵਪਾਰਕ ਮਾਣ-ਸਨਮਾਨ ਵਧੇਗਾ। ਧਨ, ਯਸ਼, ਕੀਰਤੀ ’ਚ ਵਾਧਾ ਹੋਵੇਗਾ। ਕਿਸੇ ਕੰਮ ਦੇ ਹੋਣ ਨਾਲ ਆਤਮਵਿਸ਼ਵਾਸ ’ਚ ਵਾਧਾ ਹੋਵੇਗਾ।

ਕੁੰਭ : ਰਚਨਾਤਮਕ ਯਤਨ ਸਫਲ ਹੋਣਗੇ। ਦੂਜਿਆਂ ਤੋਂ ਸਹਿਯੋਗ ਲੈਣ ’ਚ ਸਫਲਤਾ ਮਿਲੇਗੀ। ਪਰਿਵਾਰਕ ਸਨਮਾਨ ਵਧੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ।

ਮੀਨ : ਅਧੀਨ ਕੰਮ ਕਰਦੇ ਕਰਮਚਾਰੀ ਗੁਆਂਢੀ, ਮਿੱਤਰ ਜਾਂ ਭਰਾ ਕਾਰਨ ਤਣਾਅ ਮਿਲ ਸਕਦਾ ਹੈ। ਵਪਾਰਕ ਮਾਮਲਿਆਂ ’ਚ ਰੁਝੇਵਾਂ ਵਧੇਗਾ। ਸਿਹਤ ਪ੍ਰਤੀ ਸੁਚੇਤ ਰਹੋ।

Posted By: Jagjit Singh