ਅੱਜ ਦੀ ਗ੍ਰਹਿ ਸਥਿਤੀ : 18 ਜਨਵਰੀ 2021, ਸੋਮਵਾਰ, ਪੋਹ ਮਹੀਨਾ, ਸ਼ੁਕਲ ਪੱਖ, ਪੰਚਮੀ ਦਾ ਰਾਸ਼ੀਫਲ਼।

ਅੱਜ ਦਾ ਰਾਹੂਕਾਲ : ਸਵੇਰੇ 07:30 ਵਜੇ ਤੋਂ 09:00 ਵਜੇ ਤਕ।

ਅੱਜ ਤੇ ਕੱਲ੍ਹ ਦਾ ਦਿਸ਼ਾਸ਼ੂਲ : ਪੂਰਬ, ਉੱਤਰ।

ਵਿਸ਼ੇਸ਼ : ਪੰਚਕ, ਗੁਰੂ ਅਸਤ ਪੱਛਮ ’ਚ।

ਬਿਕਰਮੀ ਸੰਮਤ 2077, ਸ਼ਕੇ 1942, ਉਤਰਾਇਣ, ਦੱਖਣ ਗੋਲ, ਸਰਦ ਰੁੱਤ, ਪੋਹ ਮਹੀਨਾ, ਸ਼ੁਕਲ ਪੱਖ ਦੀ ਪਸ਼ਠੀ 10 ਘੰਟੇ 59 ਮਿੰਟ ਤਕ, ਉਪਰੰਤ ਸਪਤਮੀ ਉਤਰ ਭਾਦਰਪਦ ਨਛੱਤਰ 09 ਘੰਟੇ 55 ਮਿੰਟ ਤਕ, ਉਪਰੰਤ ਰੇਵਤੀ ਨਛੱਤਰ ਸ਼ਿਵ ਯੋਗ 18 ਘੰਟੇ 47 ਮਿੰਟ ਤਕ, ਉਪਰੰਤ ਸਿੱਧੀ ਯੋਗ ਮੀਨ ’ਚ ਚੰਦਰਮਾ।

ਮੇਖ : ਵਪਾਰਕ ਮਾਣ-ਸਨਮਾਨ ਵਧੇਗਾ। ਸਿਹਤ ਪ੍ਰਤੀ ਸੁਚੇਤ ਰਹੋ। ਕਿਸੇ ਕੰਮ ਦੇ ਸੰਪੰਨ ਹੋਣ ਨਾਲ ਤੁਹਾਡੇ ਪ੍ਰਭਾਵ ਤੇ ਦਬਦਬੇ ’ਚ ਵਾਧਾ ਹੋਵੇਗਾ।

ਬ੍ਰਿਖ : ਕਰਮ ਖੇਤਰ ’ਚ ਰੁਕਾਵਟ ਆਵੇਗੀ। ਸਿਹਤ ’ਚ ਸੁਧਾਰ ਹੋਵੇਗਾ। ਤੋਹਫ਼ੇ ਜਾਂ ਸਨਮਾਨ ’ਚ ਵਾਧਾ ਹੋਵੇਗਾ। ਵਿਆਹੁਤਾ ਜੀਵਨ ’ਚ ਤਣਾਅ ਆ ਸਕਦਾ ਹੈ। ਬੋਲੀ ’ਤੇ ਸੰਜਮ ਰੱਖੋ।

ਮਿਥੁਨ : ਘਰ ਦੇ ਮੁਖੀ ਦਾ ਸਹਿਯੋਗ ਮਿਲੇਗਾ, ਪਰ ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਰਚਨਾਤਮਕ ਕੰਮਾਂ ’ਚ ਸਫਲਤਾ ਮਿਲੇਗੀ।

ਕਰਕ : ਪਿਤਾ ਜਾਂ ਧਰਮ ਗੁਰੂ ਦਾ ਭਰਪੂਰ ਸਹਿਯੋਗ ਮਿਲੇਗਾ। ਵਪਾਰਕ ਯੋਜਨਾ ਸਫਲ ਹੋਵੇਗੀ। ਸਿੱਖਿਆ ਮੁਕਾਬਲੇ ਦੇ ਖੇਤਰ ’ਚ ਸਫਲਤਾ ਮਿਲੇਗੀ।

ਸਿੰਘ : ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਅਣਚਾਹੀ ਯਾਤਰਾ ਜਾਂ ਵਿਅਕਤੀ ਨਾਲ ਮੁਲਾਕਾਤ ਹੋ ਸਕਦੀ ਹੈ। ਕਿਸੇ ਕੰਮ ਦੇ ਸੰਪੰਨ ਹੋਣ ਨਾਲ ਪ੍ਰਭਾਵ ਵਧੇਗਾ।

ਕੰਨਿਆ : ਆਰਥਿਕ ਮਾਮਲਿਆਂ ’ਚ ਸੁਧਾਰ ਹੋਵੇਗਾ। ਜੀਵਿਕਾ ਦੇ ਖੇਤਰ ’ਚ ਤਰੱਕੀ ਹੋਵੇਗੀ। ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ। ਰਚਨਾਤਮਕ ਯਤਨ ਸਫਲ ਹੋਣਗੇ।

ਤੁਲਾ : ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਧਨ ਖਰਚ ਹੋਵੇਗਾ। ਵਿਆਹੁਤਾ ਜੀਵਨ ਸੁਖਮਈ ਹੋਵੇਗਾ। ਗ੍ਰਹਿ ਉਪਯੋਗੀ ਵਸਤਾਂ ’ਚ ਵਾਧਾ ਹੋਵੇਗਾ।

ਬ੍ਰਿਸ਼ਚਕ : ਰਾਜਨੀਤਕ ਇੱਛਾ ਦੀ ਪੂਰਤੀ ਹੋ ਸਕਦੀ ਹੈ। ਵਪਾਰਕ ਯਤਨ ਸਫਲ ਹੋਵੇਗਾ। ਜੀਵਨਸਾਥੀ ਦਾ ਸਹਿਯੋਗ ਤੇ ਸਨੇਹ ਮਿਲੇਗਾ।

ਧਨੁ : ਬੁੱਧੀ ਕੌਸ਼ਲ ਨਾਲ ਕੀਤਾ ਗਿਆ ਕੰਮ ਸੰਪੰਨ ਹੋਵੇਗਾ। ਸਾਜ਼ਿਸ਼ ਤੋਂ ਬਚੋ। ਸੰਭਵ ਹੋਵੇ ਤਾਂ ਮੱਛੀਆਂ ਨੂੰ ਜੀਵਨ ਦਾਨ ਦਿਓ ਅਤੇ ਈਸ਼ਵਰ ਦੀ ਪੂਜਾ ਕਰੋ।

ਮਕਰ : ਵਿਅਰਥ ਦੀਆਂ ਉਲਝਣਾਂ ਵਧਣਗੀਆਂ, ਪਰ ਔਲਾਦ ਦੇ ਫ਼ਰਜ਼ਾਂ ਦੀ ਪੂਰਤੀ ਹੋਵੇਗੀ। ਸਨਮਾਨ ’ਚ ਵਾਧਾ ਹੋਵੇਗਾ। ਕਿਸੇ ਪਰਿਵਾਰਕ ਕੰਮ ’ਚ ਰੁੱਝੇ ਰਹਿ ਸਕਦੇ ਹੋ।

ਕੁੰਭ : ਔਲਾਦ ਕਾਰਨ ਚਿੰਤਤ ਰਹੋਗੇ। ਕੁਝ ਪਰਿਵਾਰਕ, ਕੁਝ ਵਪਾਰਕ ਤਣਾਅ ਮਿਲ ਸਕਦਾ ਹੈ। ਕਿਸੇ ਤਰ੍ਹਾਂ ਦਾ ਜੋਖ਼ਮ ਨਾਲ ਉਠਾਓ। ਜੀਵਨਸਾਥੀ ਦਾ ਸਹਿਯੋਗ ਮਿਲੇਗਾ।

ਮੀਨ : ਭੱਜਦੌੜ ਰਹੇਗੀ। ਭਾਵੁਕਤਾ ’ਚ ਲਿਆ ਗਿਆ ਫ਼ੈਸਲਾ ਦੁਖਦਾਈ ਹੋ ਸਕਦਾ ਹੈ। ਉੱਚ ਅਧਿਕਾਰੀ ਦਾ ਸਹਿਯੋਗ ਮਿਲੇਗਾ। ਰਚਨਾਤਮਕ ਯਤਨ ਸਫਲ ਹੋਣਗੇ।

Posted By: Jagjit Singh