ਅੱਜ ਦੀ ਗ੍ਰਹਿ ਸਥਿਤੀ: 12 ਅਕਤੂਬਰ 2020, ਸੋਮਵਾਰ, ਅੱਸੂ ਮਹੀਨਾ, ਕ੍ਰਿਸ਼ਨ ਪੱਖ, ਦਸਮੀ ਦਾ ਰਾਸ਼ੀਫਲ਼

ਅੱਜ ਦਾ ਰਾਹੂਕਾਲ: ਸਵੇਰੇ 07:30 ਵਜੇ ਤੋਂ 09:00 ਵਜੇ ਤਕ।

ਅੱਜ ਦਾ ਦਿਸ਼ਾਸ਼ੂਲ: ਪੂਰਬ।

ਅੱਜ ਦੀ ਭੱਦਰਾ: ਸਵੇਰੇ 05:17 ਵਜੇ ਤੋਂ ਸ਼ਾਮ 04:38 ਵਜੇ ਤਕ।

ਕੱਲ੍ਹ ਦਾ ਦਿਸ਼ਾਸ਼ੂਲ: ਉੱਤਰ।

ਪਰਵ ਤੇ ਤਿਉਹਾਰ : ਪੁਰਸ਼ੋਤਮੀ ਏਕਾਦਸ਼ੀ।

ਵਿਸ਼ੇਸ਼ : ਬੁੱਧ ਅਸਤ।

ਬਿਕਰਮੀ ਸੰਮਤ 2077, ਸ਼ਕੇ 1942, ਦੱਖਣਾਇਣ, ਦੱਖਣ ਗੋਲ, ਸਰਦ ਰੁੱਤ, ਅੱਸੂ ਮਹੀਨਾ, ਕ੍ਰਿਸ਼ਨ ਪੱਖ ਦੀ ਇਕਾਦਸ਼ੀ 14 ਘੰਟੇ 36 ਮਿੰਟ ਤਕ , ਉਪਰੰਤ ਦਵਾਦਸ਼ੀ ਮਘਾ ਨਛੱਤਰ ਉਪਰੰਤ ਪੂਰਵਾਫਾਲਗੁਣੀ ਨਛੱਤਰ ਸ਼ੁੱਭ ਯੋਗ 1 ਉਪਰੰਤ ਸ਼ੁਕਲ ਯੋਗ ਸਿੰਘ 'ਚ ਚੰਦਰਮਾ।

ਮੇਖ: ਸਿੱਖਿਆ ਮੁਕਾਬਲੇ ਦੇ ਖੇਤਰ 'ਚ ਕੀਤੀ ਗਈ ਮਿਹਨਤ ਸਫਲ ਹੋਵੇਗੀ। ਜੀਵਨਸਾਥੀ ਦਾ ਲਗਾਤਾਰ ਸਹਿਯੋਗ ਰਹੇਗਾ, ਪਰ ਸਿਹਤ ਪ੍ਰਤੀ ਵੀ ਸੁਚੇਤ ਰਹੋ।

ਬ੍ਰਿਖ: ਗ੍ਰਹਿ ਕੰਮਾਂ 'ਚ ਰੁੱਝੇ ਰਹੋਗੇ। ਕਿਸੇ ਪਰਿਵਾਰਕ ਮੀਬਰ ਤੋਂ ਤਣਾਅ ਮਿਲ ਸਕਦਾ ਹੈ। ਮਾਨਸਿਕ ਅਤੇ ਸਰੀਰਕ ਦੁੱਖਾਂ ਪ੍ਰਤੀ ਸੁਚੇਤ ਰਹੋ। ਕੋਈ ਜੋਖ਼ਮ ਨਾ ਉਠਾਓ।

ਮਿਥੁਨ: ਬੁੱਧ ਦੇ ਅਸਤ ਹੋਣ ਨਾਲ ਸਿਹਤ ਪ੍ਰਭਾਵਿਤ ਹੋ ਸਕਦੀ ਹੈ। ਆਰਥਿਕ ਮਾਮਲਿਆਂ 'ਚ ਕਦੇ ਜੋਖ਼ਮ ਨਾ ਚੁੱਕੋ। ਸਿੱਖਿਆ ਮੁਕਾਬਲੇ ਦੇ ਖੇਤਰ 'ਚ ਤਰੱਕੀ ਮਿਲੇਗੀ।

ਕਰਕ: ਆਰਥਿਕ ਪੱਖ 'ਚ ਸੁਧਾਰ ਹੋਵੇਗਾ। ਕੀਤਾ ਗਿਆ ਪੁੰਨਦਾਨ ਸਾਰਥਕ ਹੋਵੇਗਾ। ਰਿਸ਼ਤਿਆਂ 'ਚ ਮਿਠਾਸ ਆਵੇਗੀ। ਸਨਮਾਨ 'ਚ ਵਾਧਾ ਹੋਵੇਗਾ। ਰਚਨਾਤਮਕ ਯਤਨ ਸਫਲ ਹੋਣਗੇ।

ਸਿੰਘ : ਜੀਵਿਕਾ ਦੇ ਖੇਤਰ 'ਚ ਤਰੱਕੀ ਮਿਲੇਗੀ। ਕਿਸੇ ਪੁਰਾਣੇ ਕੰਮ ਦੇ ਮੁਕੰਮਲ ਹੋਣ ਨਾਲ ਆਤਮਵਿਸ਼ਵਾਸ 'ਚ ਵਾਧਾ ਹੋਵੇਗਾ। ਸ਼ਾਸਨ ਸੱਤਾ ਤੋਂ ਸਹਿਯੋਗ ਲੈਣ 'ਚ ਸਫਲ ਹੋਵੋਗੇ।

ਕੰਨਿਆ : ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਜੀਵਨਸਾਥੀ ਦਾ ਸਹਿਯੋਗ ਰਹੇਗਾ। ਵਪਾਰਕ ਯਤਨ ਸਫਲ ਹੋਵੇਗਾ। ਸਿੱਖਿਆ ਦੇ ਖੇਤਰ 'ਚ ਸਫਲਤਾ ਮਿਲੇਗੀ।

ਤੁਲਾ: ਰਚਨਾਤਮਕ ਯਤਨ ਸਫਲ ਹੋਣਗੇ। ਸਮਾਜਿਕ ਕੰਮਾਂ 'ਚ ਰੁਚੀ ਲਵੋਗੇ। ਆਰਥਿਕ ਮਾਮਲਿਆਂ 'ਚ ਸੁਧਾਰ ਹੋਵੇਗਾ। ਕਿਸੇ ਕੰਮ ਦੇ ਸੰਪੰਨ ਹੋਣ ਨਾਲ ਆਤਮ ਵਿਸ਼ਵਾਸ 'ਚ ਵਾਧਾ ਹੋਵੇਗਾ।

ਬ੍ਰਿਸ਼ਚਕ: ਪਰਿਵਾਰਿਕ ਫ਼ਰਜ਼ਾਂ ਦੀ ਪੂਰਤੀ ਹੋਵੇਗੀ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਗ੍ਰਹਿ Àਪੁਯੋਗੀ ਵਸਤਾਂ 'ਚ ਵਾਧਾ ਹੋਵੇਗਾ। ਤੋਹਫ਼ੇ ਜਾਂ ਸਨਮਾਨ 'ਚ ਵਾਧਾ ਹੋਵੇਗਾ।

ਧਨੁ: ਸਿਹਤ ਪ੍ਰਤੀ ਉਦਾਸ ਨਾ ਰਹੋ। ਕੁਝ ਪਰਿਵਾਰਕ ਤੇ ਕੁਝ ਵਪਾਰਕ ਤਣਾਅ ਮਿਲ ਸਕਦਾ ਹੈ। ਜੀਵਿਕਾ ਦੇ ਖੇਤਰ 'ਚ ਸਫਲਤਾ ਮਿਲੇਗੀ।

ਮਕਰ: ਵਿਆਹੁਤਾ ਜੀਵਨ 'ਚ ਤਣਾਅ ਆ ਸਕਦਾ ਹੈ। ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਕੀਤਾ ਗਿਆ ਪੁੰਨਦਾਨ ਸਫਲ ਹੋਵੇਗਾ।

ਕੁੰਭ: ਪਰਿਵਾਰਕ ਫ਼ਰਜ਼ਾਂ ਦੀ ਪੂਰਤੀ ਹੋਵੇਗੀ। ਜੀਵਨਸਾਥੀ ਦਾ ਸਹਿਯੋਗ ਮਿਲੇਗਾ। ਰਿਸ਼ਤਿਆਂ 'ਚ ਨੇੜਤਾ ਆਵੇਗੀ। ਵਪਾਰਕ ਮਾਣ-ਸਨਮਾਨ ਵਧੇਗਾ। ਰਚਨਾਤਮਕ ਯਤਨ ਸਫਲ ਹੋਣਗੇ।

ਮੀਨ: ਬੁੱਧ ਦੇ ਅਸਤ ਹੋਣ ਨਾਲ ਕੁਝ ਵਪਾਰਕ ਤਣਾਅ ਮਿਲ ਸਕਦਾ ਹੈ। ਆਰਥਿਕ ਸਥਿਤੀ 'ਚ ਸੁਧਾਰ ਹੋਵੇਗਾ। ਕੀਤਾ ਗਿਆ ਪੁੰਨਦਾਨ ਸਫਲ ਹੋਵੇਗਾ। ਪਰਿਵਾਰਕ ਰਿਸ਼ਤੇ ਮਧੁਰ ਹੋਣਗੇ।

Posted By: Jagjit Singh