ਅੱਜ ਦੀ ਗ੍ਰਹਿ ਸਥਿਤੀ : 28 ਸਤੰਬਰ 2020, ਸੋਮਵਾਰ, ਅੱਸੂ ਮਹੀਨਾ, ਸ਼ੁਕਲ ਪੱਖ, ਦ੍ਵਾਦਸ਼ੀ ਦਾ ਰਾਸ਼ੀਫਲ਼।

ਅੱਜ ਦਾ ਰਾਹੂਕਾਲ : ਸਵੇਰੇ 07:30 ਵਜੇ ਤੋਂ 09:00 ਵਜੇ ਤਕ।

ਅੱਜ ਤੇ ਕੱਲ੍ਹ ਦਾ ਦਿਸ਼ਾਸ਼ੂਲ: ਪੂਰਬ, ਉੱਤਰ।

ਵਿਸ਼ੇਸ਼ : ਪੈਂਚਕਾਂ ਸ਼ੁਰੂ ਸਵੇਰੇ 09:41 ਵਜੇਤੋਂ 03 ਅਕਤੂਬਰ ਨੂੰ ਸਵੇਰੇ 08:51 ਵਜੇ ਸਮਾਪਤ।

ਕੱਲ੍ਹ ਦਾ ਤਿਉਹਾਰ: ਭੂਮੀ ਪ੍ਰਦੋਸ਼।

ਬਿਕਰਮੀ ਸੰਮਤ 2077, ਸ਼ਕੇ 1942, ਦੱਖਣਾਇਣ, ਦੱਖਣ ਗੋਲ, ਸਰਦ ਰੁੱਤ, ਅੱਸੂ ਮਹੀਨਾ, ਸ਼ਕੁਲ ਪੱਖ ਦੀ ਤ੍ਰਿਓਦਸ਼ੀ ਉਪਰੰਤ ਚਤੁਰਥੀ, ਸ਼ਤਭਿਸ਼ਾ ਨਛੱਤਰ ਉਪਰੰਤ ਪੂਰਵਭਾਦ੍ਰਪਦ ਨਛੱਤਰ ਸੂਲ ਯੋਗ ਉਪਰੰਤ ਗੰਡ ਯੋਗ, ਕੁੰਭ 'ਚ ਚੰਦਰਮਾ।

ਮੇਖ: ਸ਼ਨੀ ਦੇ ਮਾਰਗੀ ਹੋਣ ਨਾਲ ਵਪਾਰਕ ਸਫਲਤਾ ਮਿਲੇਗੀ। ਉੱਚ ਅਧਿਕਾਰੀ ਜਾਂ ਘਰ ਦੇ ਮੁਖੀ ਤੋਂ ਸਹਿਯੋਗ ਮਿਲੇਗਾ। ਪਰਿਵਾਰਿਕ ਜੀਵਨ ਸੁਖਮਈ ਹੋਵੇਗਾ।

ਬ੍ਰਿਖ: ਸ਼ਨੀ ਦੇ ਮਾਰਗੀ ਹੋਣ ਨਾਲ ਚੱਲੀ ਆ ਰਹੀ ਸਮੱਸਿਆ ਦਾ ਹੱਲ ਹੋਵੇਗਾ। ਸਿਹਤ 'ਚ ਸੁਧਾਰ ਹੋਵੇਗਾ। ਰਚਨਾਤਮਕ ਕੰਮਾਂ 'ਚ ਸਫਲਤਾ ਮਿਲੇਗੀ।

ਮਿਥੁਨ: ਸ਼ਨੀ ਦੇ ਮਾਰਗੀ ਹੋਣ ਨਾਲ ਟਰਾਂਸਫਰ, ਨਵਾਂ ਸਮਝੌਤਾ ਜਾਂ ਲੰਬੀ ਯਾਤਰਾ ਦਾ ਯਤਨ ਸਫਲ ਹੋਵੇਗਾ। ਵਿਆਹੁਤਾ ਜੀਵਨ ਸੁਖਮਈ ਹੋਵੇਗਾ। ਆਰਥਿਕ ਮਾਮਲਿਆਂ ਤਰੱਕੀ ਮਿਲੇਗੀ।

ਕਰਕ : ਸ਼ਨੀ ਦੇ ਮਾਰਗੀ ਹੋਣ ਨਾਲ ਵਿਆਹੁਤਾ ਜੀਵਨ ਦੀਆਂ ਸਮੱਸਿਆਵਾਂ ਦਾ ਹੱਲ ਹੋਵੇਗਾ। ਪਿਤਾ ਜਾਂ ਉੱਚ ਅਧਿਕਾਰੀ ਅਤੇ ਜੀਵਨਸਾਥੀ ਦਾ ਸਹਿਯੋਗ ਮਿਲੇਗਾ।

ਸਿੰਘ: ਸ਼ਨੀ ਦੇ ਮਾਰਗੀ ਹੋਣ ਨਾਲ ਯੋਗ ਜਾਂ ਦੁਸ਼ਮਣ ਪ੍ਰਭਾਵੀ ਹੋਣਗੇ ਅਤੇ ਹਾਰਨਗੇ। ਸਿਆਸੀ ਇੱਛਾ ਦੀ ਪੂਰਤੀ ਹੋਵੇਗੀ। ਰਿਸ਼ਤੇਦਾਰ ਕਾਰਨ ਤਣਾਅ ਮਿਲ ਸਕਦਾ ਹੈ।

ਕੰਨਿਆ: ਸਿੱਖਿਆ ਮੁਕਾਬਲੇ ਦੇ ਖੇਤਰ 'ਚ ਸਫਲਤਾ ਮਿਲੇਗੀ। ਪਰਿਵਾਰਕ ਫ਼ਰਜ਼ਾਂ ਦੀ ਪੂਰਤੀ ਹੋਵੇਗੀ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਵਪਾਰਕ ਸਫਲਤਾ ਮਿਲੇਗੀ।

ਤੁਲਾ: ਸ਼ਨੀ ਦੇ ਮਾਰਗੀ ਹੋਣ ਨਾਲ ਚੱਲੀ ਆ ਰਹੀ ਸਮੱਸਿਆ ਦਾ ਹੱਲ ਹੋਵੇਗਾ। ਰਿਸ਼ਤਿਆਂ 'ਚ ਮਿਠਾਸ ਆਵੇਗੀ। ਸਿਹਤ 'ਚ ਸੁਧਾਰ ਹੋਵੇਗਾ। ਸਿੱਖਿਆ ਦੇ ਖੇਤਰ 'ਚ ਸਫਲਤਾ ਮਿਲੇਗੀ।

ਬ੍ਰਿਸ਼ਚਕ: ਕੀਤਾ ਗਿਆ ਪੁੰਨਦਾਨ ਸਫਲ ਹੋਵੇਗਾ। ਅਧਿਕਾਰੀ ਦਾ ਸਹਿਯੋਗ ਮਿਲੇਗਾ। ਪਰਿਵਾਰਕ ਜੀਵਨ ਸੁਖਮਈ ਹੋਵੇਗਾ। ਰਚਨਾਤਮਕ ਕੰਮਾਂ 'ਚ ਸਫਲਤਾ ਮਿਲੇਗੀ।

ਧਨੁ: ਸ਼ਨੀ ਦੇ ਮਾਰਗੀ ਹੋਣ ਨਾਲ ਆਰਥਿਕ ਸਥਿਤੀ 'ਚ ਸੁਧਾਰ ਹੋਵੇਗਾ। ਚੱਲ ਜਾਂ ਅਚੱਲ ਜਾਇਦਾਦ 'ਚ ਵਾਧਾ ਹੋਵੇਗਾ। ਵਪਾਰਕ ਮਾਣ-ਸਨਮਾਨ ਵਧੇਗਾ। ਪਰਿਵਾਰਕ ਫ਼ਰਜ਼ਾਂ ਦੀ ਪੂਰਤੀ ਹੋਵੇਗੀ।

ਮਕਰ: ਸ਼ਨੀ ਦੇ ਮਾਰਗੀ ਹੋਣ ਨਾਲ ਵਿਆਹੁਤਾ ਜੀਵਨ 'ਚ ਸੁਧਾਰ ਹੋਵੇਗਾ। ਆਰਥਿਕ ਸਥਿਤੀ 'ਚ ਤਰੱਕੀ ਹੋਵੇਗੀ। ਵਪਾਰਕ ਮਾਣ-ਸਨਮਾਨ ਵਧੇਗਾ। ਚੱਲੀ ਆ ਰਹੀ ਸਮੱਸਿਆ ਦਾ ਹੱਲ ਹੋਵੇਗਾ।

ਕੁੰਭ: ਸ਼ਨੀ ਦੇ ਮਾਰਗੀ ਹੋਣ ਕਾਰਨ ਸਿਹਤ 'ਚ ਸੁਧਾਰ ਹੋਵੇਗਾ। ਚੱਲੀ ਆ ਰਹੀ ਸਮੱਸਿਆ ਦਾ ਹੱਲ ਹੋਵੇਗਾ। ਫਿਰ ਵੀ ਛਾਇਆ ਦਾਨ ਜ਼ਰੂਰ ਕਰੋ। ਰਚਨਾਤਮਕ ਯਤਨ ਸਫਲ ਹੋਣਗੇ।

ਮੀਨ: ਸ਼ਨੀ ਦੇ ਮਾਰਗੀ ਹੋਣ ਨਾਲ ਚੱਲੀ ਆ ਰਹੀ ਸਮੱਸਿਆ ਦਾ ਹੱਲ ਹੋਵੇਗਾ। ਰਿਸ਼ਤਿਆਂ 'ਚ ਮਿਠਾਸ ਆਵੇਗੀ। ਸਿਹਤ 'ਚ ਸੁਧਾਰ ਹੋਵੇਗਾ। ਸਿੱਖਿਆ ਦੇ ਖੇਤਰ 'ਚ ਸਫਲਤਾ ਮਿਲੇਗੀ।

Posted By: Jagjit Singh