ਅੱਜ ਦੀ ਗ੍ਰਹਿ ਸਥਿਤੀ : 13 ਜੁਲਾਈ, 2020 ਸੋਮਵਾਰ, ਸਾਉਣ ਮਹੀਨਾ, ਕ੍ਰਿਸ਼ਨ ਪੱਖ, ਅਸ਼ਟਮੀ ਦਾ ਰਾਸ਼ੀਫਲ।

ਅੱਜ ਦਾ ਦਿਸ਼ਾਸ਼ੂਲ : ਪੂਰਬ।

ਅੱਜ ਦਾ ਰਾਹੂਕਾਲ : ਸਵੇਰੇ 7.30 ਤੋਂ 09.00 ਵਜੇ ਤਕ।

ਅੱਜ ਦੇ ਦਿਨ ਤੇ ਤਿਉਹਾਰ : ਸ਼੍ਰਾਵਨ ਸੋਮਵਾਰ ਵਰਤ।

ਕੱਲ੍ਹ ਦਾ ਦਿਸ਼ਾਸ਼ੂਲ : ਉੱਤਰ।

ਕੱਲ ਦੇ ਦਿਨ ਤੇ ਤਿਉਹਾਰ : ਮੰਗਲਾ ਗੌਰੀ ਵਰਤ।

ਵਿਕਰਮੀ ਸੰਮਤ 2027, ਸ਼ਕੇ, 1942, ਉਤਰਾਇਨ, ਉੱਤਰ ਗੋਲ, ਗਰਮੀਆਂ ਦੀ ਰੁੱਤ, ਸਾਉਣ ਮਹੀਨਾ, ਕ੍ਰਿਸ਼ਨ ਪੱਖ ਨੌਮੀ 20 ਘੰਟੇ 25 ਮਿੰਟ ਤਕ ਮਗਰੋਂ ਦਸ਼ਮੀ, ਅਸ਼ਵਨੀ ਨਕਛਤਰ, 14 ਘੰਟੇ 07 ਮਿੰਟ ਤਕ ਮਗਰੋਂ ਭਰਣੀ ਨਕਸ਼ਤਰ, ਧ੍ਰਿਤ ਯੋਗ 23 ਘੰਟੇ 36 ਮਿੰਟ ਤਕ ਮਗਰੋਂ ਸ਼ੂਲ ਯੋਗ, ਮੇਸ਼ 'ਚ ਚੰਦਰਮਾ।

ਮੇਖ : ਪਰਿਵਾਰਕ ਕੰਮਾਂ 'ਚ ਰੁੱਝੇ ਰਹਿ ਸਕਦੇ ਹੋ। ਵਿਆਹੁਤਾ ਜੀਵਨ ਸੁਖਦ ਹੋਵੇਗਾ। ਰਚਨਾਤਮਕ ਕੰਮਾਂ 'ਚ ਸਫਲਤਾ ਮਿਲੇਗੀ। ਕਾਰੋਬਾਰੀ ਕੋਸ਼ਿਸ਼ਾਂ 'ਚ ਫਾਇਦਾ ਹੋਵੇਗਾ।

ਬ੍ਰਿਖ : ਅਧੀਨ ਕਰਮਚਾਰੀ ਜਾਂ ਕਿਸੇ ਰਿਸ਼ਤੇਦਾਰ ਕਾਰਨ ਤਣਾਅ ਮਿਲ ਸਕਦਾ ਹੈ। ਰੋਜ਼ੀ-ਰੋਟੀ ਦੇ ਖੇਤਰ 'ਚ ਜੋਖਮ ਨਾ ਉਠਾਓ। ਪਰਿਵਾਰ ਸਹਿਯੋਗ ਮਿਲਦਾ ਰਹੇਗਾ।

ਮਿਥੁਨ : ਪਰਿਵਾਰਕ ਜੀਵਨ ਸੁਖਦ ਹੋਵੇਗਾ। ਕਾਰੋਬਾਰੀ ਕੰਮਾਂ 'ਚ ਖਰਚਾ ਰਹੇਗਾ। ਸਿਹਤ ਪ੍ਰਤੀ ਸੁਚੇਤ ਰਹਿਣ ਦੀ ਜ਼ਰੂਰਤ ਹੈ। ਰਚਨਾਤਮਕ ਕੰਮਾਂ 'ਚ ਮਨ ਲਗਾਓ।

ਕਰਕ : ਆਰਥਿਕ ਮਾਮਲਿਆਂ 'ਚ ਸੁਧਾਰ ਹੋਵੇਗਾ। ਮਹਿਲਾ ਅਧਿਕਾਰੀ ਤੋਂ ਸਹਿਯੋਗ ਮਿਲ ਸਕਦਾ ਹੈ। ਸੰਤਾਨ ਪ੍ਰਤੀ ਜ਼ਿੰਮੇਵਾਰੀ ਪੂਰੀ ਹੋਵੇਗੀ। ਸਿੱਖਿਆ ਦੇ ਖੇਤਰ 'ਚ ਕੋਸ਼ਿਸ਼ਾਂ ਕਾਮਯਾਬ ਹੋਣਗੀਆਂ।

ਸਿੰਘ : ਪਿਤਾ ਤੋਂ ਸਹਿਯੋਗ ਮਿਲੇਗਾ। ਉੱਚ ਅਧਿਕਾਰੀ ਦਾ ਵੀ ਸਹਿਯੋਗ ਰਹੇਗਾ। ਰੋਜ਼ੀ-ਰੋਟੀ ਦੇ ਖੇਤਰ 'ਚ ਸਫਲਤਾ ਮਿਲੇਗਾ, ਪਰ ਵਿਆਹੁਤਾ ਜੀਵਨ 'ਚ ਕੁਝ ਤਣਾਅ ਮਿਲ ਸਕਦਾ ਹੈ।

ਕੰਨਿਆ : ਪਰਿਵਾਰਕ ਜ਼ਿੰਮੇਵਾਰੀ ਦੀ ਪੂਰਤੀ ਹੋਵੇਗੀ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਸਿਹਤ ਪ੍ਰਤੀ ਸੁਚੇਤ ਰਹੋ। ਜੀਵਨਸਾਥੀ ਦਾ ਸਹਿਯੋਗ ਤੇ ਪਿਆਰ ਮਿਲੇਗਾ। ਸਬੰਧਾਂ 'ਚ ਮਿਠਾਸ ਆਵੇਗੀ।

ਤੁਲਾ : ਸਬੰਧਾਂ 'ਚ ਨੇੜਤਾ ਆਵੇਗੀ। ਕਾਰੋਬਾਰੀ ਮਾਣ-ਸਨਮਾਨ ਵਧੇਗਾ। ਤੋਹਫਾ ਜਾਂ ਸਨਮਾਨ 'ਚ ਵਾਧਾ ਹੋਵੇਗਾ। ਯਾਤਰਾ ਦੀ ਸਥਿਤੀ ਸੁਖਦ ਹੋਵੇਗੀ।

ਬ੍ਰਿਸ਼ਚਕ : ਮਾਤਾ-ਪਿਤਾ ਤੋਂ ਸਹਿਯੋਗ ਮਿਲੇਗਾ। ਰਚਨਾਤਮਕ ਕੰਮਾਂ 'ਚ ਸਫਲਤਾ ਮਿਲੇਗੀ। ਪਰਿਵਾਰਕ ਜੀਵਨ ਸੁਖਦ ਹੋਵੇਗਾ। ਤੋਹਫਾ ਜਾਂ ਸਨਮਾਨ 'ਚ ਵਾਧਾ ਹੋਵੇਗਾ।

ਧਨੁ : ਰੋਜ਼ੀ-ਰੋਟੀ ਤੇ ਕਾਰੋਬਾਰੀ ਦੇ ਖੇਤਰ 'ਚ ਕੋਸ਼ਿਸ਼ਾਂ ਕਿਸੇ ਹੱਦ ਤਕ ਸਫਲ ਹੋਣਗੀਆਂ। ਬੇਕਾਰ ਦੀਆਂ ਉਲਝਣਾਂ ਰਹਿਣਗੀਆਂ। ਸਿਹਤ ਪ੍ਰਤੀ ਸੁਚੇਤ ਰਹਿਣ ਦੀ ਜ਼ਰੂਰਤ ਹੈ।

ਮਕਰ : ਨਿੱਜੀ ਸਬੰਧ ਮਜ਼ਬੂਤ ਹੋਣਗੇ। ਪਰਿਵਾਰਕ ਸਨਮਾਨ ਵਧੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਘਰੇਲੂ ਵਸਤਾਂ 'ਚ ਵਾਧਾ ਹੋਵੇਗਾ। ਰਚਨਾਤਮਕ ਕੋਸ਼ਿਸ਼ਾਂ ਕਾਮਯਾਬ ਹੋਣਗੀਆਂ।

ਕੁੰਭ : ਪਹਿਲਾਂ ਕੀਤਾ ਗਿਆ ਕੰਮ ਸਾਰਥਕ ਸਾਬਤ ਹੋਵੇਗਾ। ਧਨ, ਮਾਣ-ਸਨਮਾਨ 'ਚ ਵਾਧਾ ਹੋਵੇਗਾ। ਸ਼ਾਸਨ ਸੱਤਾ ਦਾ ਸਹਿਯੋਗ ਮਿਲੇਗਾ। ਬੁੱਧੀ ਤੇ ਹੁਨਰ ਨਾਲ ਰੁਕਿਆ ਹੋਇਆ ਕੰਮ ਮੁਕੰਮਲ ਹੋਵੇਗਾ।

ਮੀਨ : ਆਰਥਿਕ ਮਾਮਲਿਆਂ 'ਚ ਸਫਲਤਾ ਮਿਲੇਗੀ। ਯਾਤਾਰ ਦੀ ਸਥਿਤੀ ਸੁਖਦ ਹੋਵੇਗੀ। ਕਾਰੋਬਾਰੀ ਮਾਣ-ਸਨਮਾਨ ਵਧੇਗਾ। ਰਚਨਾਤਮਕ ਕੋਸ਼ਿਸ਼ਾਂ 'ਚ ਕਾਮਯਾਬੀ ਮਿਲੇਗੀ।

Posted By: Jagjit Singh