ਅੱਜ ਦੀ ਗ੍ਰਹਿ ਸਥਿਤੀ : 29 ਮਈ 2020, ਸ਼ੁੱਕਰਵਾਰ, ਜੇਠ ਮਹੀਨਾ, ਸ਼ੁਕਲ ਪੱਖ, ਸਪਤਮੀ ਦਾ ਰਾਸ਼ੀਫਲ਼।

ਅੱਜ ਦਾ ਦਿਸ਼ਾਸ਼ੂਲ: ਪੱਛਮ।

ਕੱਲ੍ਹ ਦੀ ਭੱਦਰਾ : ਰਾਤ 09:58 ਵਜੇ ਤੋਂ 30 ਮਈ ਨੂੰ ਸਵੇਰੇ 09:00 ਵਜੇ ਤਕ।

ਕੱਲ੍ਹ ਦਾ ਦਿਸ਼ਾਸ਼ੂ: ਪੂਰਬ।

ਪਰਵ-ਤਿਉਹਾਰ: ਸ਼ੁਕਲਾ ਅਸ਼ਟਮੀ।

ਵਿਸ਼ੇਸ਼: ਧੂਮਾਵਤੀ ਜੈਅੰਤੀ।

ਭੱਦਰਾ: ਸਵੇਰੇ 09:00 ਵਜੇ ਤਕ।

ਬਿਕਰਮੀ ਸੰਮਤ 2077, ਸ਼ਕੇ 1942, ਉੱਤਰਾਇਣ, ਉੱਤਰ ਗੋਲ, ਗਰਮੀ ਰੁੱਤ, ਜੇਠ ਮਹੀਨਾ, ਸ਼ੁਕਲ ਪੱਖ ਅਸ਼ਟਮੀ 19 ਘੰਟੇ 58 ਮਿੰਟ ਤਕ ਉਪਰੰਤ ਨੌਮੀ, ਮਘਾ ਨਛੱਤਰ 06 ਘੰਟੇ 03 ਮਿੰਟ ਤਕ ਉਪਰੰਤ ਪੂਰਵਾਫਾਲਗੁਣੀ ਨਛੱਤਰ, ਹਰਸ਼ਣ ਯੋਗ 19 ਘੰਟੇ 27 ਮਿੰਟ ਤਕ ਉਪਰੰਤ ਵਜਰ ਯੋਗ, ਸਿੰਘ 'ਚ ਚੰਦਰਮਾ।

ਮੇਖ : ਪਰਿਵਾਰਕ ਮੈਂਬਰ ਤੋਂ ਤਣਾਅ ਮਿਲ ਸਕਦਾ ਹੈ। ਮੁਹਾਰਤ ਨਾਲ ਕੀਤਾ ਗਿਆ ਕੰਮ ਸੰਪੰਨ ਹੋਵੇਗਾ। ਕਾਰੋਬਾਰ 'ਚ ਕਾਮਯਾਬੀ ਮਿਲੇਗੀ। ਸਨਮਾਨ ਵਧੇਗਾ।

ਬ੍ਰਿਖ : ਸਿਹਤ ਤੇ ਸਨਮਾਨ ਪ੍ਰਤੀ ਸੁਚੇਤ ਰਹੋ। ਆਰਥਿਕ ਮਾਮਲਿਆਂ 'ਚ ਤਰੱਕੀ ਹੋਵੇਗੀ। ਸਿਆਸੀ ਇੱਛਾਵਾਂ ਦੀ ਪੂਰਤੀ ਹੋਵੇਗੀ। ਸਿੱਖਿਆ ਮੁਕਾਬਲੇ ਦੇ ਖੇਤਰ 'ਚ ਸਫਲਤਾ ਮਿਲੇਗੀ।

ਮਿਥੁਨ : ਇਹ ਸਮਾਂ ਕਾਰੋਬਾਰ ਨਜ਼ਰੀਏ ਤੋਂ ਉੱਤਮ ਹੈ। ਬੇਕਾਰ ਦੀ ਪਰੇਸ਼ਾਨੀ ਅਤੇ ਤਣਾਅ ਰਹੇਗਾ। ਔਲਾਦ ਕਾਰਨ ਚਿੰਤਾ ਮਿਲ ਸਕਦੀ ਹੈ।

ਕਰਕ : ਵਿਰੋਧੀ ਸਰਗਰਮ ਰਹੇਗਾ। ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਰੁਪਏ-ਪੈਸੇ ਦੇ ਲੈਣ-ਦੇਣ ਵਿਚ ਸਾਵਧਾਨੀ ਰੱਖੋ। ਸਮਾਜਿਕ ਕੰਮਾਂ ਵਿਚ ਸਹਿਯੋਗ ਮਿਲੇਗਾ।

ਸਿੰਘ : ਆਰਥਿਕ ਪੱਖ ਮਜ਼ਬੂਤ ਹੋਵੇਗਾ। ਉੱਚ ਅਧਿਕਾਰੀ ਜਾਂ ਪਿਤਾ ਤੋਂ ਤਣਾਅ ਮਿਲ ਸਕਦਾ ਹੈ। ਪਰਿਵਾਰ 'ਚ ਸਨਮਾਨ ਵਧੇਗਾ।

ਕੰਨਿਆ : ਘਰੇਲੂ ਕੰਮ ਵਿਚ ਰੁਝੇਵੇਂ ਰਹਿ ਸਕਦੇ ਹਨ। ਕਾਰੋਬਾਰ 'ਚ ਸਨਮਾਨ ਵਧੇਗਾ। ਧਨ ਤੇ ਸਨਮਾਨ ਵਿਚ ਵਾਧਾ ਹੋਵੇਗਾ। ਸ਼ਾਸਨ ਸੱਤਾ ਦਾ ਸਹਿਯੋਗ ਮਿਲੇਗਾ।

ਤੁਲਾ : ਯਾਤਰਾ ਦੀ ਸਥਿਤੀ ਸੁਖਦ ਰਹੇਗੀ। ਜੀਵਨਸਾਥੀ ਦਾ ਸਹਿਯੋਗ ਮਿਲੇਗਾ। ਅਧੀਨ ਕਰਮਚਾਰੀ ਜਾਂ ਗੁਆਂਢੀ ਦਾ ਸਹਿਯੋਗ ਰਹੇਗਾ।

ਬ੍ਰਿਸ਼ਚਕ : ਸਮਾਜ 'ਚ ਸਨਮਾਨ ਵਧੇਗਾ। ਧਨ ਤੇ ਕੀਰਤੀ ਵਿਚ ਵਾਧਾ ਹੋਵੇਗਾ। ਕਾਰੋਬਾਰ ਯੋਜਨਾ ਕਾਮਯਾਬ ਹੋਵੇਗੀ। ਉੱਚ ਅਧਿਕਾਰੀ ਦਾ ਸਹਿਯੋਗ ਮਿਲੇਗਾ। ਯਾਤਰਾ ਦੀ ਸਥਿਤੀ ਬਣ ਰਹੀ ਹੈ।

ਧਨੁ : ਵਾਹਨ ਚਲਾਉਂਦੇ ਸਮੇਂ ਸਾਵਧਾਨੀ ਰੱਖੋ। ਕਾਰੋਬਾਰ ਮਾਮਲਿਆਂ 'ਚ ਜੋਖ਼ਮ ਨਾ ਚੁੱਕੋ। ਸਾਜ਼ਿਸ਼ ਤੋਂ ਬਚੋ। ਵੱਧ ਗੱਲਬਾਤ ਤੁਹਾਡੇ ਲਈ ਖ਼ਤਰਨਾਕ ਹੋ ਸਕਦੀ ਹੈ।

ਮਕਰ : ਪਰਿਵਾਰਕ ਜੀਵਨ ਸੁਖਮਈ ਹੋਵੇਗਾ। ਯਾਤਰਾ ਦੀ ਸਥਿਤੀ ਸੁਖਦ ਰਹੇਗੀ। ਸਬੰਧਾਂ ਵਿਚ ਨੇੜਤਾ ਆਵੇਗੀ। ਭੱਜ ਦੌੜ ਰਹੇਗੀ।

ਕੁੰਭ : ਉੱਚ ਅਧਿਕਾਰੀ ਦਾ ਸਹਿਯੋਗ ਮਿਲੇਗਾ। ਪਰਿਵਾਰਕ ਜ਼ਿੰਮਾਰੀ ਪੂਰੀ ਹੋਵੇਗੀ। ਆਰਥਿਕ ਪੱਖ ਮਜ਼ਬੂਤ ਹੋਵੇਗਾ।

ਮੀਨ : ਕਿਸੇ ਕੰਮ ਦੇ ਸੰਪੰਨ ਹੋਣ ਨਾਲ ਤੁਹਾਡੇ ਪ੍ਰਭਾਵ ਵਿਚ ਵਾਧਾ ਹੋਵੇਗਾ। ਸਬੰਧਾਂ ਵਿਚ ਨੇੜਤਾ ਆਵੇਗੀ। ਪਰਿਵਾਰ 'ਚ ਸਨਮਾਨ ਵਧੇਗਾ। ਧਨ ਤੇ ਸਨਮਾਨ ਵਿਚ ਵਾਧਾ ਹੋਵੇਗਾ।

Posted By: Jagjit Singh