ਅੱਜ ਦੀ ਗ੍ਰਹਿ ਸਥਿਤੀ : 08 ਅਪ੍ਰੈਲ, 2020 ਬੁੱਧਵਾਰ, ਚੇਤ ਮਹੀਨਾ, ਸ਼ੁੱਕਲ ਪੱਖ, ਚਤੁਰਦਸ਼ੀ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ : ਦੁਪਹਿਰ 12.00 ਵਜੇ ਤੋਂ 13.30 ਵਜੇ ਤਕ।

ਅੱਜ ਤੇ ਕੱਲ੍ਹ ਦਾ ਦਿਸ਼ਾਸ਼ੂਲ : ਉੱਤਰ, ਦੱਖਣ।

ਤਿਉਹਾਰ : ਹਨੂੰਮਾਨ ਜੈਅੰਤੀ।

9 ਅਪ੍ਰੈਲ, 2020 ਦਾ ਪੰਚਾਂਗ : ਬਿਕਰਮੀ ਸੰਮਤ 2076, ਸ਼ਕੇ 1942, ਉੱਤਰਾਇਨ, ਉੱਤਰ ਗੋਲ, ਬਸੰਤ ਰੁੱਤ, ਵੇਸਾਖ ਮਹੀਨਾ, ਕ੍ਰਿਸ਼ਨ ਪੱਖ ਦੀ ਦਿਵਿਤੀਆ 24 ਘੰਟੇ 39 ਤਕ ਮਗਰੋਂ ਤ੍ਰਿਤੀਆ ਸਵਾਤੀ ਨਕਛਤਰ 24 ਘੰਟੇ 15 ਮਿੰਟ ਤਕ, ਮਗਰੋਂ ਵਿਸ਼ਾਖਾ ਨਕਛਤਰ ਹਰਸ਼ਣ ਯੋਗ 09 ਘੰਟੇ 56 ਮਿੰਟ ਤਕ ਮਗਰੋਂ ਵਜਰ ਯੋਗ, ਤੁਲਾ 'ਚ ਚੰਦਰਮਾ।

ਮੇਖ : ਜੀਵਨਸਾਥੀ ਦਾ ਸਹਿਯੋਗ ਮਿਲੇਗਾ। ਪਰਿਵਾਰਕ ਸਨਮਾਨ ਵਧੇਗਾ। ਪਰਿਵਾਰ ਨਾਲ ਸਮਾਂ ਬਤੀਤ ਹੋਵੇਗਾ ਪਰ ਕੁਝ ਆਰਥਿਕ ਤਣਾਅ ਰਹੇਗਾ।

ਬ੍ਰਿਖ : ਸ਼ਾਸਨ ਸੱਤਾ ਤੋਂ ਮਾਮੂਲੀ ਸਹਿਯੋਗ ਮਿਲ ਸਕਦਾ ਹੈ। ਪਿਤਾ ਦਾ ਉਤਸ਼ਾਹ ਰਹੇਗਾ ਪਰ ਕਿਸੇ ਕਰਮਚਾਰੀ ਕਾਰਨ ਤਣਾਅ ਮਿਲ ਸਕਦਾ ਹੈ ਇਸ ਲਈ ਸੁਚੇਤ ਰਹੋ।

ਮਿਥੁਨ : ਗੁਰੂ ਮੰਗਲ ਸ਼ਨੀ ਦਾ ਰਾਹੂ ਨਾਲ ਸ਼ਣਾਸ਼ਟਕ ਯੋਗ ਹੈ। ਇਸ ਕਾਰਨ ਕੋਈ ਅਜਿਹੀ ਘਟਨਾ ਹੋ ਸਕਦੀ ਹੈ ਜੋ ਹਿੱਤ 'ਚ ਨਾ ਹੋਵੇ। ਸਿਹਤ ਪ੍ਰਤੀ ਉਦਾਸੀਨ ਨਾ ਹੋਵੋ।

ਕਰਕ : ਜੀਵਨਸਾਥੀ ਦਾ ਸਹਿਯੋਗ ਮਿਲੇਗਾ ਪਰ ਕਿਸੇ ਪਰਿਵਾਰਕ ਮੈਂਬਰ ਕਾਰਨ ਤਣਾਅ ਵੀ ਮਿਲੇਗਾ। ਆਰਥਿਕ ਮਾਮਲਿਆਂ 'ਚ ਜੋਖ਼ਮ ਨਾ ਉਠਾਓ।

ਸਿੰਘ : ਤੁਹਾਡੀ ਰਾਸ਼ੀ ਤੋਂ ਅੱਠਵੇਂ ਘਰ 'ਚ ਸੂਰਜ ਹੋਵੇਗਾ ਜੋ ਸਿਹਤ ਲਈ ਉੱਤਮ ਨਹੀਂ ਹੈ। ਸਿਹਤ 'ਤੇ ਜ਼ਿਆਦਾ ਤੋਂ ਜ਼ਿਆਦਾ ਧਿਆਨ ਰੱਖੋ।

ਕੰਨਿਆ : ਸ਼ਾਸਨ ਸੱਤਾ ਦਾ ਸਹਿਯੋਗ ਜਾਂ ਪਿਤਾ ਦਾ ਸਹਿਯੋਗ ਮਿਲੇਗਾ। ਆਰਥਿਕ ਮਾਮਲਿਆਂ 'ਚ ਤਣਾਅ ਆ ਸਕਦਾ ਹੈ। ਜੀਵਨਸਾਥੀ ਦਾ ਸਹਿਯੋਗ ਮਿਲੇਗਾ।

ਤੁਲਾ : ਮਾਤਾ-ਪਿਤਾ ਕਾਰਨ ਤਣਾਅ ਹੋ ਸਕਦਾ ਹੈ। ਸਿਹਤ ਪ੍ਰਤੀ ਉਦਾਸੀਨ ਨਾ ਹੋਵੋ। ਬੁੱਧੀ ਹੁਨਰ ਨਾਲ ਪੁਰਾਣੀ ਸਮੱਸਿਆ ਨੂੰ ਕੰਟਰੋਲ ਕਰਨ 'ਚ ਸਮਰਥ ਹੋਵੋਗੇ।

ਬ੍ਰਿਸ਼ਚਕ : ਗੁੱਸੇ ਨੂੰ ਕਾਬੂ 'ਚ ਰੱਖੋ। ਭੱਜਦੌੜ ਦੀ ਹਾਲਾਤ 'ਚ ਕੰਟਰੋਲ ਹੋਵੇਗਾ ਪਰ ਮਨ ਅਸ਼ਾਂਤ ਰਹੇਗਾ। ਪਹਿਲਾਂ ਕੀਤਾ ਗਿਆ ਚੰਗਾ ਕੰਮ ਸਾਰਥਕ ਸਾਬਤ ਹੋਵੇਗਾ।

ਧਨੁ : ਪਰਿਵਾਰਕ ਸਨਮਾਨ ਵਧੇਗਾ। ਪਰਿਵਾਰਕ ਕੰਮਾਂ 'ਚ ਰੁੱਝੇ ਰਹੋਗੇ। ਸਿਹਤ ਪ੍ਰਤੀ ਮਨ ਚਿੰਤਤ ਰਹੇਗਾ। ਕੀਤਾ ਗਿਆ ਚੰਗਾ ਕੰਮ ਸਾਰਥਕ ਹੋਵੇਗਾ।

ਮਕਰ : ਬਿਨਾਂ ਕਿਸੇ ਡਰ ਦੇ ਕੰਮ ਵਾਲੀ ਥਾਂ 'ਤੇ ਲੱਗੇ ਰਹੋ। ਪਰਿਵਾਰਕ ਜ਼ਿੰਮੇਵਾਰੀ ਲਈ ਅੱਜ ਦਾ ਦਿਨ ਉੱਤਮ ਹੈ। ਪਰਿਵਾਰ ਨਾਲ ਮੇਲ-ਮਿਲਾਪ ਦਾ ਵਾਤਾਵਰਨ ਮਿਲੇਗਾ।

ਕੁੰਭ : ਕੁਝ ਸਿੱਖਣ ਦਾ ਮੌਕਾ ਮਿਲੇਗਾ। ਧਾਰਮਿਕ ਗ੍ਰੰਥ ਦੀ ਜਾਣਕਾਰੀ ਸਹਾਇਕ ਹੋਵੇਗਾ। ਸ਼ਾਸਨ ਸੱਤਾ ਤੋਂ ਕਿਸੇ ਹੱਦ ਤਕ ਹੀ ਸਹਿਯੋਗ ਮਿਲੇਗਾ।

ਮੀਨ : ਪਰਿਵਾਰਕ ਰਿਸ਼ਤਿਆਂ 'ਚ ਮਿਠਾਸ ਆਵੇਗੀ ਤੇ ਸਹਿਯੋਗ ਮਿਲੇਗਾ। ਰਚਨਾਤਮਕ ਕੋਸ਼ਿਸ਼ਾਂ ਕਾਮਯਾਬ ਹੋਣਗੀਆਂ। ਸਿਹਤ ਪ੍ਰਤੀ ਸੁਚੇਤ ਰਹੋ।

Posted By: Jagjit Singh