ਅੱਜ ਦੀ ਗ੍ਰਹਿ ਸਥਿਤੀ : 27 ਮਾਰਚ 2020, ਸ਼ੁੱਕਰਵਾਰ, ਚੇਤ ਮਹੀਨਾ, ਸ਼ੁਕਲ ਪੱਖ, ਤੀਜ ਦਾ ਰਾਸ਼ੀਫਲ਼।

ਅੱਜ ਤੇ ਕੱਲ੍ਹ ਦਾ ਦਿਸ਼ਾਸ਼ੂਲ : ਪੱਛਮ, ਪੂਰਬ।

ਅੱਜ ਦਾ ਰਾਹੂਕਾਲ : ਸਵੇਰੇ 10:30 ਵਜੇ ਤੋਂ ਦੁਪਹਿਰ 12:00 ਵਜੇ ਤਕ।

ਪਰਵ-ਤਿਉਹਾਰ : ਗਣਗੌਰੀ ਵਰਤ।

ਕੱਲ੍ਹ ਦੀ ਭੱਦਰਾ: ਸਵੇਰੇ 11:18 ਵਜੇ ਤੋਂ ਰਾਤ 12:18 ਵਜੇ ਤਕ।

28 ਮਾਰਚ ਦਾ ਪੰਚਾਂਗ : ਬਿਕਰਮੀ ਸੰਮਤ 2077, ਸ਼ਕੇ 1942, ਉਤਰਾਇਣ, ਉੱਤਰ ਗੋਲ, ਬਸੰਤ ਰੁੱਤ, ਚੇਤ ਮਹੀਨਾ, ਸ਼ੁਕਲ ਪੱਖ, ਚੌਥ 24 ਘੰਟੇ 19 ਮਿੰਟ ਤਕ ਉਪਰੰਤ ਪੰਚਮੀ, ਭਰਣੀ ਨਛੱਤਰ ਉਪਰੰਤ ਕ੍ਰਤਿਕਾ ਨਛੱਤਰ, ਵਿਸ਼ਕੁੰਭ ਯੋਗ ਉਪਰੰਤ ਪ੍ਰੀਤੀ ਯੋਗ, ਮੇਖ 'ਚ ਚੰਦਰਮਾ ਉਪਰੰਤ ਬ੍ਰਿਖ 'ਚ।

ਮੇਖ : ਆਰਥਿਕ ਸਥਿਤੀ 'ਚ ਸੁਧਾਰ ਹੋਵੇਗਾ। ਯਾਤਰਾ ਦੇਸ਼ਟਨ ਦੀ ਸਥਿਤੀ ਸੁਖਦ ਹੋਵੇਗੀ। ਵਪਾਰਕ ਮਾਣ-ਸਨਮਾਨ ਵਧੇਗਾ।

ਬ੍ਰਿਖ : ਭਾਵੁਕਤਾ 'ਤੇ ਕੰਟਰੋਲ ਰੱਖੋ। ਸਿਹਤ 'ਚ ਸੁਧਾਰ ਹੋਵੇਗਾ। ਵਿਰੋਧੀ ਹਾਰਨਗੇ। ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ। ਪਰਿਵਾਰਕ ਜੀਵਨ ਸੁਖਮਈ ਹੋਵੇਗਾ।

ਮਿਥੁਨ : ਔਲਾਦ ਕਾਰਨ ਚਿੰਤਤ ਹੋਵੋਗੇ। ਅਣਜਾਣੇ ਡਰ ਤੋਂ ਗ੍ਰਸਤ ਰਹੋਗੇ। ਵਾਹਨ ਚਲਾਉਂਦੇ ਸਮੇਂ ਸਾਵਧਾਨੀ ਰੱਖੋ।

ਕਰਕ : ਔਲਾਦ ਦੇ ਫ਼ਰਜ਼ਾਂ ਦੀ ਪੂਰਤੀ ਹੋਵੇਗੀ। ਸਿੱਖਿਆ ਮੁਕਾਬਲੇ ਦੇ ਖੇਤਰ 'ਚ ਚੱਲ ਰਿਹਾ ਯਤਨ ਸਫਲ ਹੋਵੇਗਾ। ਸਮਾਜਿਕ ਮਾਣ-ਸਨਮਾਨ 'ਚ ਵਾਧਾ ਹੋਵੇਗਾ।

ਸਿੰਘ : ਆਰਥਿਕ ਪੱਖ ਮਜ਼ਬੂਤ ਹੋਵੇਗਾ। ਗ੍ਰਹਿ ਉਪਯੋਗੀ ਵਸਤਾਂ 'ਚ ਵਾਧਾ ਹੋਵੇਗਾ। ਵਪਾਰਕ ਯਤਨ ਸਫਲ ਹੋਣਗੇ।

ਕੰਨਿਆ : ਧਾਰਮਿਕ ਪ੍ਰਵਿਰਤੀ 'ਚ ਵਾਧਾ ਹੋਵੇਗਾ। ਪਿਤਾ ਜਾਂ ਧਰਮ ਗੁਰੂ ਦਾ ਸਾਥ ਮਿਲੇਗਾ। ਰਾਜਨੀਤਕ ਇੱਛਾ ਦੀ ਪੂਰਤੀ ਹੋਵੇਗੀ।

ਤੁਲਾ : ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਆਰਕਿਕ ਮਾਮਲਿਆਂ 'ਚ ਸੁਚੇਤ ਰਹੋ। ਵਪਾਰਕ ਯੋਜਨਾ ਸਫਲ ਹੋਵੇਗੀ।

ਬ੍ਰਿਸ਼ਚਕ : ਜੀਵਨਸਾਥੀ ਦਾ ਸਹਿਯੋਗ ਮਿਲੇਗਾ। ਤੋਹਫ਼ੇ ਜਾਂ ਸਨਮਾਨ 'ਚ ਵਾਧਾ ਹੋਵੇਗਾ। ਵਿਆਹੁਤਾ ਜੀਵਨ ਸੁਖਮਈ ਹੋਵੇਗਾ। ਰਿਸ਼ਤਿਆਂ 'ਚ ਮਿਠਾਸ ਆਵੇਗੀ।

ਧਨੁ : ਪਰਿਵਾਰਕ ਮਾਣ-ਸਨਮਾਨ ਵਧੇਗਾ। ਵਿਰੋਧੀ ਸਰਗਰਮ ਰਹਿਣਗੇ। ਸਿਹਤ ਪ੍ਰਤੀ ਸੁਚੇਤ ਰਹੋ। ਕਿਸੇ ਕੰਮ ਦੇ ਮੁਕੰਮਲ ਹੋਣ ਨਾਲ ਆਤਮਵਿਸ਼ਵਾਸ 'ਚ ਵਾਧਾ ਹੋਵੇਗਾ।

ਮਕਰ : ਆਰਥਿਕ ਪੱਖ ਮਜ਼ਬੂਤ ਹੋਵੇਗਾ। ਪਰਿਵਾਰਕ ਸੁਖਤ 'ਚ ਵਾਧਾ ਹੋਵੇਗਾ। ਬੁੱਧੀ ਕੌਸ਼ਲ ਨਾਲ ਕੀਤਾ ਗਿਆ ਸੰਪੰਨ ਹੋਵੇਗਾ। ਜੀਵਿਕਾ ਦੇ ਖੇਤਰ 'ਚ ਤਰੱਕੀ ਹੋਵੇਗੀ।

ਕੁੰਭ : ਪਰਿਵਾਰਕ ਕੰਮਾਂ 'ਚ ਰੁੱਝੇ ਰਹਿ ਸਕਦੇ ਹੋ। ਸ਼ਨੀ ਮੰਗਲ ਦੀ ਯੁਤੀ ਨਾਲ ਅਧੀਨ ਕਰਮਚਾਰੀ ਜਾਂ ਕਿਸੇ ਅਧਿਕਾਰੀ ਕਾਰਨ ਤਣਾਅ ਮਿਲ ਸਕਦਾ ਹੈ।

ਮੀਨ : ਵਪਾਰਕ ਮਾਣ-ਸਨਮਾਨ ਵਧੇਗਾ। ਤੋਹਫੇ ਜਾਂ ਸਨਮਾਨ 'ਚ ਵਾਧਾ ਹੋਵੇਗਾ। ਰਚਨਾਤਮਕ ਕੰਮਾਂ 'ਚ ਤਰੱਕੀ ਮਿਲੇਗੀ। ਯਾਤਰਾ ਦੇਸ਼ਾਟਨ ਦੀ ਸਥਿਤੀ ਵੀ ਆ ਸਕਦੀ ਹੈ।

Posted By: Jagjit Singh