ਅੱਜ ਦੀ ਗ੍ਰਹਿ ਸਥਿਤੀ : 25 ਮਾਰਚ, 2020 ਬੁੱਧਵਾਰ, ਚੇਤ ਮਹੀਨਾ, ਕ੍ਰਿਸ਼ਨ ਪੱਖ, ਪ੍ਰਤੀਪਦਾ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ : ਦੁਪਹਿਰ 12.00 ਵਜੇ ਤੋਂ ਸ਼ਾਮ 01.30 ਵਜੇ ਤਕ।

ਅੱਜ ਤੇ ਕੱਲ੍ਹ ਦਾ ਦਿਸ਼ਾਸ਼ੂਲ : ਉੱਤਰ, ਦੱਖਣ।

ਵਿਸ਼ੇਸ਼ ਤੇ ਤਿਉਹਾਰ : ਨਰਾਤੇ ਸ਼ੁਰੂ।

26 ਮਾਰਚ, 2020 ਦਾ ਪੰਚਾਂਗ : ਬਿਕਰਮੀ ਸੰਮਤ 2077, ਸ਼ਕੇ 1942, ਉੱਤਰਾਇਨ, ਉੱਤਰ ਗੋਲ, ਬਸੰਤ ਰੁੱਤ, ਚੇਤ ਮਹੀਨਾ, ਸ਼ੁਕਲ ਪੱਖ ਦਿਵਿਤੀਆ 19 ਘੰਟੇ 54 ਮਿੰਟ ਤਕ ਉਪਰੰਤ ਤ੍ਰਤੀਆ, ਰੇਵਤੀ ਨਛਤਰ 07 ਘੰਟੇ 16 ਮਿੰਟ ਤਕ ਉਪਰੰਤ ਅਸ਼ਵਨੀ ਨਛਤਰ, ਏਂਦਰ ਯੋਗ 16 ਘੰਟੇ 28 ਮਿੰਟ ਉਪਰੰਤ ਵੈਧ੍ਰਤ ਯੋਗ, ਮੀਨ 'ਚ ਚੰਦਰਮਾ ਮਗਰੋਂ ਮੇਸ਼ 'ਚ

ਮੇਖ : ਭਾਵਨਾਵਾਂ 'ਤੇ ਕੰਟਰੋਲ ਰੱਖੋ। ਦੋਸਤਾਨਾ ਸਬੰਧਾਂ 'ਚ ਗਲਤਫਹਿਮੀ ਜਾਂ ਤਣਾਅ ਪੈਦਾ ਹੋ ਸਕਦਾ ਹੈ। ਧਾਰਮਿਕ ਰੁਝਾਨ ਸੁਖਦ ਹੋਵੇਗਾ।

ਬ੍ਰਿਖ : ਕਿਸੇ ਰਿਸ਼ਤੇਦਾਰ ਜਾਂ ਕਰਮਚਾਰੀ ਤੋਂ ਤਣਾਅ ਮਿਲਣ ਦੇ ਆਸਾਰ ਹਨ। ਜਦੋਂਕਿ ਸਹੁਰਾ ਪਰਿਵਾਰ ਦਾ ਸਹਿਯੋਗ ਰਹੇਗਾ। ਸਿਹਤ ਪ੍ਰਤੀ ਉਦਾਸੀਨ ਨਾ

ਰਹੋ।

ਮਿਥੁਨ : ਪਰਿਵਾਰਕ ਰੁਝੇਵਾਂ ਵਧੇਗਾ। ਦਿਮਾਗੀ ਹੁਨਰ ਨਾਲ ਕੀਤਾ ਗਿਆ ਕੰਮ ਮੁਕੰਮਲ ਹੋਵੇਗਾ। ਰਚਨਾਤਮਕ ਕੰਮਾਂ 'ਚ ਰੁੱਝੇ ਰਹੋਗੇ।

ਕਰਕ : ਸੱਭਿਆਚਾਰਕ ਜਾਂ ਧਾਰਮਿਕ ਕੰਮਾਂ 'ਚ ਰੁੱਝੇ ਰਹੋਗੇ। ਰੋਜ਼ੀ-ਰੋਟੀ ਦੇ ਖੇਤਰ 'ਚ ਤਰੱਕੀ ਹੋਵੇਗੀ। ਤੋਹਫਾ ਜਾਂ ਸਨਮਾਨ 'ਚ ਵਾਧਾ ਹੋਵੇਗਾ।

ਸਿੰਘ : ਧਾਰਮਿਕ ਜਾਂ ਪਰਿਵਾਰਕ ਕੰਮਾਂ 'ਚ ਰੁੱਝੇਵਾਂ ਰਹੇਗਾ। ਜੀਵਨਸਾਥੀ ਦਾ ਸਹਿਯੋਗ ਮਿਲੇਗਾ ਪਰ ਵਿਰੋਧੀ ਸਰਗਰਮ ਰਹਿਣਗੇ। ਸੰਤਾਨ ਪ੍ਰਤੀ ਜ਼ਿੰਮੇਵਾਰੀ ਪੂਰੀ ਹੋਵੇਗੀ।

ਕੰਨਿਆ : ਪਰਿਵਾਰਕ ਸਨਮਾਨ ਵਧੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਸਿਆਸੀ ਉਮੀਦਾਂ ਪੂਰੀਆਂ ਹੋਣਗੀਆਂ। ਕਾਰੋਬਾਰੀ ਮਾਮਲਿਆਂ 'ਚ ਜੋਖਮ ਨਾਲ ਉਠਾਓ।

ਤੁਲਾ : ਵਿਆਹੁਤਾ ਜੀਵਨ 'ਚ ਸੁਧਾਰ ਹੋਵੇਗਾ। ਧਾਰਮਿਕ ਰੁਝਾਨ ਵਧੇਗਾ। ਪਰਿਵਾਰਕ ਜਾਂ ਕਾਰੋਬਾਰੀ ਕੰਮ 'ਚ ਰੁੱਝੇ ਰਹੋਗੇ। ਸਿਹਤ ਪ੍ਰਤੀ ਸੁਚੇਤ ਰਹੋ।

ਬ੍ਰਿਸ਼ਚਕ : ਰੋਗ ਜਾਂ ਵਿਰੋਧੀ ਤਣਾਅ ਦਾ ਕਾਰਨ ਹੋ ਸਕਦਾ ਹੈ। ਕੁਝ ਅਜਿਹੀ ਘਟਨਾ ਹੋ ਸਕਦੀ ਹੈ ਜੋ ਤੁਹਾਡੇ ਹਿੱਤ 'ਚ ਨਾ ਹੋਵੇ। ਦੂਜਿਆਂ ਦੇ ਮਾਮਲਿਆਂ 'ਚ ਦਖਲ ਨਾਲ ਦਿਓ।

ਧਨੁ : ਸੰਤਾਨ ਪ੍ਰਤੀ ਜ਼ਿੰਮੇਵਾਰੀ ਪੂਰੀ ਹੋਵੇਗੀ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਤੋਹਫਾ ਜਾਂ ਸਨਮਾਨ 'ਚ ਵਾਧਾ ਹੋਵੇਗਾ। ਸਨਮਾਨ 'ਚ ਵਾਧੇ ਦੇ ਯੋਗ ਹਨ।

ਮਕਰ : ਘਰੇਲੂ ਕੰਮ 'ਚ ਰੁਝੇਵਾਂ ਰਹੇਗਾ। ਬੁਰੀ ਖ਼ਬਰ ਵੀ ਮਿਲੇਗੀ। ਸਿਹਤ ਪ੍ਰਤੀ ਸੁਚੇਤ ਰਹਿਣ ਦੀ ਜ਼ਰੂਰਤ ਹੈ। ਰੋਜ਼ੀ-ਰੋਟੀ ਦੇ ਖੇਤਰ 'ਚ ਤਰੱਕੀ ਹੋਵੇਗੀ।

ਕੁੰਭ : ਆਰਥਿਕ ਮਾਮਲਿਆਂ 'ਚ ਸੁਚੇਤ ਰਹੋ। ਕੀਤਾ ਗਿਆ ਕੰਮ ਸਾਰਥਕ ਹੋਵੇਗਾ। ਪਰਿਵਾਰਕ ਜੀਵਨ ਸੁਖਦ ਹੋਵੇਗਾ। ਸਨਮਾਨ ਦਾ ਵੀ ਯੋਗ ਹੈ।

ਮੀਨ : ਧਾਰਮਿਕ ਰੁਝਾਨ 'ਚ ਵਾਧਾ ਹੋਵੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਘਰੇਲੂ ਕੰਮਾਂ 'ਚ ਅੜਿੱਕਾ ਵੀ ਆਵੇਗਾ। ਧਾਰਮਿਕ ਪ੍ਰੋਗਰਾਮ 'ਚ ਹਿੱਸੇਦਾਰੀ ਹੋਵੇਗੀ।

Posted By: Jagjit Singh