ਅੱਜ ਦੀ ਗ੍ਰਹਿ ਸਥਿਤੀ : 24 ਮਾਰਚ, 2020 ਮੰਗਲਵਾਰ, ਚੇਤ ਮਹੀਨਾ, ਕ੍ਰਿਸ਼ਨ ਪੱਖ, ਮੱਸਿਆ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ : ਬਾਅਦ ਦੁਪਹਿਰ 03.00 ਵਜੇ ਤੋਂ ਸ਼ਾਮ 04.30 ਵਜੇ ਤਕ।

ਅੱਜ ਤੇ ਕੱਲ੍ਹ ਦਾ ਦਿਸ਼ਾਸ਼ੂਲ : ਉੱਤਰ।

ਵਿਸ਼ੇਸ਼ : ਮੱਸਿਆ।

25 ਮਾਰਚ, 2020 ਦਾ ਪੰਚਾਂਗ : ਬਿਕਰਮੀ ਸੰਮਤ 2077ਸ਼ੁਰੂ, ਸ਼ਕੇ 1942, ਉੱਤਰਾਇਨ, ਉੱਤਰ ਗੋਲ, ਬਸੰਤ ਰੁੱਤ, ਚੇਤ ਮਹੀਨਾ, ਸ਼ੁਕਲ ਪੱਖ ਪ੍ਰਤੀਪਦਾ 17 ਘੰਟੇ 27 ਮਿੰਟ ਉਪਰੰਤ ਦਿਵਤਿਆ, ਰੇਵਤੀ ਨਕਛਤਰ 30 ਘੰਟੇ ਤਕ, ਬ੍ਰਹਮਾ ਯੋਗ 15 ਘੰਟੇ 36 ਮਿੰਟ ਉਪਰੰਤ ਏਂਦਰ ਯੋਗ, ਮੀਨ 'ਚ ਚੰਦਰਮਾ।

ਮੇਖ : ਮੰਗਲਮਈ ਕੰਮ ਦੀ ਦਿਸ਼ਾ 'ਚ ਸਫਲਤਾ ਮਿਲੇਗੀ। ਸਿਹਤ ਪ੍ਰਤੀ ਸੁਚੇਤ ਰਹੋ। ਬੇਕਾਰ ਦੀ ਭੱਜਦੌੜ ਰਹੇਗੀ। ਆਰਿਥਕ ਮਾਮਲਿਆਂ 'ਚ ਜੋਖ਼ਮ ਨਾ ਚੁੱਕੋ।

ਬ੍ਰਿਖ : ਆਰਥਿਕ ਮਾਮਲਿਆਂ ਪ੍ਰਤੀ ਸੁਚੇਤ ਰਹੋ। ਦੂਜਿਆਂ ਦਾ ਸਹਿਯੋਗ ਮਿਲ ਸਕਦਾ ਹੈ। ਵਿਆਹੁਤਾ ਜੀਵਨ 'ਚ ਸੁਧਾਰ ਆਵੇਗਾ। ਪਰਿਵਾਰਕ ਸਨਮਾਨ 'ਚ ਵਾਧਾ ਹੋਵੇਗਾ।

ਮਿਥੁਨ : ਵਾਹਨ ਚਲਾਉਂਦੇ ਸਮੇਂ ਜਾਂ ਯਾਤਰਾ ਦੌਰਾਨ ਆਪਣੀਆਂ ਕੀਮਤੀ ਚੀਜ਼ਾਂ ਦੀ ਸੁਰੱਖਿਆ ਕਰੋ। ਸੱਟ ਜਾਂ ਕਿਸੇ ਕੀਮਤੀ ਵਸਤੂ ਦੇ ਗੁਆਚਣ ਦਾ ਖ਼ਦਸ਼ਾ ਹੈ।

ਕਰਕ : ਆਰਥਿਕ ਮਾਮਲਿਆਂ 'ਚ ਸੁਧਾਰ ਹੋਵੇਗਾ। ਦਿਮਾਗੀ ਹੁਨਰ ਨਾਲ ਕੀਤਾ ਗਿਆ ਕੰਮ ਮੁਕੰਮਲ ਹੋਵੇਗਾ। ਅਹੁਦੇ, ਸਨਮਾਨ 'ਚ ਸਫਲਤਾ ਮਿਲੇਗੀ।

ਸਿੰਘ : ਕਾਰੋਬਾਰੀ ਯੋਜਨਾ ਸਫਲ ਹੋਵੇਗੀ ਪਰ ਪਰਿਵਾਰਕ ਸਮੱਸਿਆ ਤਣਾਅ ਦੇ ਸਕਦੀ ਹੈ। ਵਿਆਹੁਤਾ ਜੀਵਨ 'ਚ ਵਿਚਾਰਕ ਮਤਭੇਦ ਹੋ ਸਕਦੇ ਹਨ।

ਕੰਨਿਆ : ਦਿਮਾਗੀ ਹੁਨਰ ਨਾਲ ਕੀਤਾ ਗਿਆ ਕੰਮ ਮੁਕੰਮਲ ਹੋਵੇਗਾ। ਰਚਨਾਤਮਕ ਕੋਸ਼ਿਸ਼ ਸਫਲ ਹੋਵੇਗੀ। ਸ਼ਾਸਨ ਸੱਤਾ ਦਾ ਸਹਿਯੋਗ ਮਿਲੇਗਾ।

ਤੁਲਾ : ਤੋਹਫਾ ਜਾਂ ਸਨਮਾਨ 'ਚ ਵਾਧਾ ਹੋਵੇਗਾ। ਧਾਰਮਿਕ ਰੁਝਾਨ ਵਧੇਗਾ। ਮਨ ਅਣਜਾਣ ਡਰ ਤੋਂ ਗ੍ਰਸਤ ਹੋ ਸਕਦਾ ਹੈ। ਸਿਹਤ ਪ੍ਰਤੀ ਸੁਚੇਤ ਰਹੋ।

ਬ੍ਰਿਸ਼ਚਕ : ਕੀਤਾ ਗਿਆ ਕੰਮ ਸਾਰਥਕ ਹੋਵੇਗਾ। ਪਰਿਵਾਰਕ ਤੇ ਕਾਰੋਬਾਰੀ ਮਾਮਲਿਆਂ 'ਚ ਤਰੱਕੀ ਹੋਵੇਗੀ। ਰਿਸ਼ਤਿਆਂ 'ਚ ਤਣਾਅ ਆ ਸਕਦਾ ਹੈ ਸੰਜਮ ਰੱਖੋ।

ਧਨੁ : ਘਰੇਲੂ ਵਰਤੋਂ ਦੀਆਂ ਚੀਜ਼ਾਂ 'ਚ ਵਾਧਾ ਹੋਵੇਗਾ। ਆਰਥਿਕ ਯੋਜਨਾ ਸਫਲ ਹੋਵੇਗੀ। ਰਚਨਾਤਮਕ ਕੋਸ਼ਿਸ਼ਾਂ ਸਾਰਥਕ ਹੋਣਗੀਆਂ।

ਕੁੰਭ : ਜਿੱਥੇ ਆਰਥਿਕ ਹਾਲਤ 'ਚ ਤਰੱਕੀ ਹੋਵੇਗੀ ਉੱਥੇ ਕੁਝ ਪਰਿਵਾਰਕ ਤੇ ਕਾਰੋਬਾਰੀ ਤਣਾਅ ਵੀ ਮਿਲੇਗਾ। ਪਰਿਵਾਰਕ ਮਾਮਲਿਆਂ 'ਚ ਸੰਜਮ ਰੱਖੋ।

ਮੀਨ : ਭਾਵਨਾਵਾਂ 'ਤੇ ਕੰਟਰੋਲ ਰੱਖੋ। ਵਿਅਕਤੀ ਵਿਸ਼ੇਸ਼ ਦਾ ਸਹਿਯੋਗ ਮਿਲੇਗਾ। ਸੰਤਾਨ ਦੀ ਜ਼ਿੰਮੇਵਾਰ ਦੀ ਪੂਰਤੀ ਹੋਵੇਗੀ। ਵਿਚਾਰਕ ਮਤਭੇਦ ਹੋ ਸਕਦੇ ਹਨ।

Posted By: Jagjit Singh