ਅੱਜ ਦੀ ਗ੍ਰਹਿ ਸਥਿਤੀ : 19 ਫਰਵਰੀ 2020 ਬੁੱਧਵਾਰ, ਫੱਗਣ ਮਹੀਨਾ, ਕ੍ਰਿਸ਼ਨ ਪੱਖ, ਇਕਾਦਸ਼ੀ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ : ਦੁਪਹਿਰ 12.00 ਵਜੇ ਤੋਂ ਦੁਪਹਿਰ 01.30 ਵਜੇ ਤਕ।

ਅੱਜ ਤੇ ਕੱਲ੍ਹ ਦਾ ਦਿਸ਼ਾਸ਼ੂਲ : ਉੱਤਰ, ਦੱਖਣ।

ਦਿਨ ਤੇ ਤਿਉਹਾਰ : ਵਿਜੈ ਇਕਾਦਸ਼ੀ।

20 ਫਰਵਰੀ, 2020 ਦਾ ਪੰਚਾਂਗ : ਬਿਕਰਮੀ ਸੰਮਤ 2076, ਸ਼ਕੇ 1941, ਉੱਤਰਾਇਨ, ਦੱਖਣ ਗੋਲ, ਸਰਦ ਰੁੱਤ, ਫੱਗਣ ਮਹੀਨਾ, ਕ੍ਰਿਸ਼ਨ ਪੱਖ, ਦਵਾਦਸ਼ੀ 16 ਘੰਟੇ ਤਕ ਉਪਰੰਤ ਤ੍ਰਿਓਦਸ਼ੀ, ਪੂਰਵਾਛਾੜਾ ਨਛੱਤਰ 07 ਘੰਟੇ 28 ਮਿੰਟ ਤਕ ਉਪਰੰਤ ਉੱਤਰਾਛਾੜਾ ਨਛਤਰ, ਸਿੱਧੀ ਯੋਗ 07 ਘੰਟੇ 19ਮਿੰਟ ਉਪਰੰਤ ਵਿਅਤੀਪਾਤ ਯੋਗ, ਧਨੁ 'ਚ ਚੰਦਰਮਾ ਮਗਰੋਂ ਮਕਰ 'ਚ।

ਮੇਖ : ਉੱਚ ਅਧਿਕਾਰੀ ਜਾਂ ਰਾਜਨੇਤਾ ਦਾ ਸਹਿਯੋਗ ਮਿਲ ਸਕਦਾ ਹੈ। ਚੱਲ ਜਾਂ ਅਚੱਲ ਜਾਇਦਾਦ ਦੀ ਦਿਸ਼ਾ 'ਚ ਚੱਲ ਰਹੀਆਂ ਕੋਸ਼ਿਸ਼ਾਂ ਕਾਮਯਾਬ ਹੋਣਗੀਆਂ।

ਬ੍ਰਿਖ : ਕਾਰੋਬਾਰੀ ਯੋਜਨਾ ਸਫਲ ਹੋਵੇਗੀ। ਸਮਾਜਿਕ ਮਾਣ-ਸਨਮਾਨ ਵਧੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਘਰੇਲੂ ਵਸਤਾਂ 'ਚ ਵਾਧਾ ਹੋਵੇਗਾ।

ਮਿਥੁਨ : ਸ਼ਾਸਨ ਸੱਤਾ ਤੋਂ ਸਹਿਯੋਗ ਲੈਣ 'ਚ ਕਾਮਯਾਬੀ ਮਿਲੇਗੀ। ਲੰਬੀ ਯਾਤਰਾ ਜਾਂ ਮੰਗਲਮਈ ਕੰਮ 'ਚ ਹਿੱਸੇਦਾਰੀ ਦਾ ਯੋਗ ਬਣ ਰਿਹਾ ਹੈ।

ਕਰਕ : ਵਿਸ਼ ਯੋਗ ਤੁਹਾਨੂੰ ਤਣਾਅ ਦੇਵੇਗਾ। ਖਾਣ-ਪੀਣ 'ਚ ਸਾਵਧਾਨੀ ਰੱਖੋ। ਤੁਹਾਡਾ ਜਾਂ ਜੀਵਨਸਾਥੀ ਦੀ ਸਿਹਤ ਪ੍ਰਭਾਵਿਤ ਹੋ ਸਕਦੀ ਹੈ।

ਸਿੰਘ : ਬੁੱਧਦਿਤਿਆ ਯੋਗ ਕਾਰੋਬਾਰੀ ਸਨਮਾਨ ਦੇਵੇਗਾ। ਧਨ, ਮਾਣ-ਸਨਮਾਨ 'ਚ ਵਾਧਾ ਹੋਵੇਗਾ। ਸੱਭਿਆਚਾਰਕ ਤਿਉਹਾਰ 'ਚ ਹਿੱਸੇਦਾਰੀ ਰਹੇਗੀ।

ਕੰਨਿਆ : ਮਾਲਵਯ ਯੋਗ ਸਹੁਰਾ ਪੱਖ ਤੋਂ ਸਹਿਯੋਗ ਦੇਵੇਗਾ। ਸਿਹਤ ਪ੍ਰਤੀ ਸੁਚੇਤ ਰਹੋ। ਧਨ ਮਾਣ-ਸਨਮਾਨ 'ਚ ਵਾਧਾ ਹੋਵੇਗ। ਸਮਾਜਿਕ ਸਨਮਾਨ ਵਧੇਗਾ।

ਤੁਲਾ : ਆਰਥਿਕ ਪੱਖ ਮਜ਼ਬੂਤ ਹੋਵੇਗਾ। ਘਰੇਲੂ ਵਸਤਾਂ 'ਚ ਵਾਧਾ ਹੋਵੇਗਾ। ਰਿਸ਼ਤਿਆਂ 'ਚ ਮਿਠਾਸ ਆਵੇਗੀ। ਪਰਿਵਾਰਕ ਜੀਵਨ ਸੁਖਦ ਹੋਵੇਗਾ।

ਬ੍ਰਿਸ਼ਚਕ : ਆਰਥਿਕ ਪੱਖ ਮਜ਼ਬੂਤ ਹੋਵੇਗਾ। ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ। ਤੋਹਫਾ ਜਾਂ ਸਨਮਾਨ 'ਚ ਵਾਧਾ ਹੋਵੇਗਾ। ਰਚਨਾਤਮਕ ਕੋਸ਼ਿਸ਼ਾਂ 'ਚ ਸਫਲਤਾ ਮਿਲੇਗੀ।

ਧਨੁ : ਆਰਥਿਕ ਮਾਮਲਿਆਂ 'ਚ ਸਫਲਤਾ ਮਿਲੇਗੀ ਪਰ ਖਰਚਾ ਜ਼ਿਆਦਾ ਹੋਣ ਕਾਰਨ ਤਣਾਅ ਮਿਲੇਗਾ। ਧਾਰਮਿਕ ਰੁਝਾਨ 'ਚ ਵਾਧਾ ਹੋਵੇਗਾ। ਮਾਣ-ਸਨਮਾਨ ਵਧੇਗਾ।

ਮਕਰ : ਸ਼ਾਸਨ ਸੱਤਾ ਦਾ ਸਹਿਯੋਗ ਮਿਲੇਗਾ। ਜੀਵਨਸਾਥੀ ਦਾ ਸਹਿਯੋਗ ਤੇ ਪਿਆਰ ਮਿਲੇਗਾ ਪਰ ਸੰਤਾਨ ਕਾਰਨ ਚਿੰਤਾ ਰਹੇਗੀ।

ਕੁੰਭ : ਪਿਤਾ ਜਾਂ ਉੱਚ ਅਧਿਕਾਰੀ ਦਾ ਸਹਿਯੋਗ ਰਹੇਗਾ। ਪਰਿਵਾਰਕ ਸਨਮਾਨ ਵਧੇਗਾ। ਮਾਲੀ ਹਾਲਤ ਮਜ਼ਬੂਤ ਹੋਵੇਗੀ। ਸੰਤਾਨ ਦੇ ਵਤੀਰੇ ਤੋਂ ਚਿੰਤਾ ਹੋਵੇਗੀ।

ਮੀਨ : ਪਰਿਵਾਰਕ ਸਨਮਾਨ ਵਧੇਗਾ। ਕਾਰੋਬਾਰੀ ਕੋਸ਼ਿਸ਼ਾਂ ਸਫਲ ਹੋਣਗੀਆਂ। ਸ਼ਾਸਨ-ਸੱਤਾ ਦਾ ਸਹਿਯੋਗ ਰਹੇਗਾ। ਜੀਵਨਸਾਥੀ ਕਾਰਨ ਤਣਾਅ ਮਿਲੇਗਾ।

Posted By: Jagjit Singh