ਅੱਜ ਦੀ ਗ੍ਰਹਿ ਸਥਿਤੀ : 9 ਫਰਵਰੀ 2020 ਐਤਵਾਰ, ਮਾਘ ਮਹੀਨਾ, ਸ਼ੁਕਲ ਪੱਖ, ਪੰਨਿਆ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ : ਸ਼ਾਮ 04.30 ਵਜੇ ਤੋਂ ਸ਼ਾਮ 06.00 ਵਜੇ ਤਕ।

ਅੱਜ ਦਾ ਦਿਸ਼ਾਸ਼ੂਲ : ਪੱਛਮ।

ਕੱਲ੍ਹ ਦਾ ਦਿਸ਼ਾਸ਼ੂਲ : ਪੂਰਬ।

ਦਿਨ ਤੇ ਤਿਉਹਾਰ : ਫੱਗਣ ਮਹੀਨਾ ਸ਼ੁਰੂ।

10 ਫਰਵਰੀ, 2020 ਦਾ ਪੰਚਾਂਗ : ਬਿਕਰਮੀ ਸੰਮਤ 2076, ਸ਼ਕੇ 1941, ਉੱਤਰਾਇਨ, ਦੱਖਣ ਗੋਲ, ਸਰਦ ਰੁੱਤ, ਮਾਗ ਮਹੀਨਾ, ਕ੍ਰਿਸ਼ਨ ਪੱਖ, ਪ੍ਰਤਿਪਦਾ 09 ਘੰਟੇ 45 ਮਿੰਟ ਉਪਰੰਤ ਦਿਵਤੀਆ, ਮਘਾ ਨਛੱਤਰ 17 ਘੰਟੇ 06 ਮਿੰਟ ਤਕ ਉਪਰੰਤ ਪੂਰਵਾਫਾਲਗੁਨੀ ਨਛੱਤਰ, ਸ਼ੋਭਨ ਯੋਗ 11 ਘੰਟੇ 32 ਮਿੰਟ ਉਪਰੰਤ ਅਤਿਗੰਡ ਯੋਗ ਸਿੰਘ ਵਿਚ ਚੰਦਰਮਾ।

ਮੇਖ : ਪਰਿਵਾਰਕ ਜ਼ਿੰਮੇਵੀਰੀ ਪੂਰੀ ਹੋਵੇਗੀ। ਸਿੱਖਿਆ 'ਚ ਕਾਮਯਾਬੀ ਮਿਲੇਗੀ। ਸੰਤਾਨ ਪ੍ਰਤੀ ਜ਼ਿੰਮੇਵਾਰੀ ਪੂਰੀ ਹੋਵੇਗੀ। ਪਿਤਾ ਦਾ ਸਹਿਯੋਗ ਮਿਲੇਗਾ।

ਬ੍ਰਿਖ : ਕਿਸੇ ਪਰਿਵਾਰਕ ਮੈਂਬਰ ਕਾਰਨ ਤਣਾਅ ਮਿਲ ਸਕਦਾ ਹੈ। ਯਾਤਰਾ 'ਚ ਆਪਣੀਆਂ ਚੀਜ਼ਾਂ ਦਾ ਧਿਆਨ ਰੱਖੋ। ਕਿਸੇ ਕੀਮਤੀ ਵਸਤੂ ਦੇ ਗੁੰਮ ਹੋਣ ਜਾਂ ਚੋਰੀ ਹੋਣ ਦਾ ਖ਼ਦਸ਼ਾ ਹੈ।

ਮਿਥੁਨ : ਦੋਸਤਾਨਾ ਸਬੰਧ ਮਜ਼ਬੂਤ ਹੋਣਗੇ। ਦੂਸਰਿਆਂ ਦਾ ਸਹਿਯੋਗ ਮਿਲੇਗਾ। ਮਹਿਲਾ ਅਧਿਕਾਰੀ ਦਾ ਸਹਿਯੋਗ ਮਿਲੇਗਾ। ਪਰਿਵਾਰਕ ਜ਼ਿੰਮੇਵਾਰੀ ਪੂਰੀ ਹੋਵੇਗੀ।

ਕਰਕ : ਤੋਹਫਾ ਜਾਂ ਸਨਮਾਨ 'ਚ ਵਾਧਾ ਹੋਵੇਗਾ। ਕਾਰੋਬਾਰੀ ਮਾਣ-ਸਨਮਾਨ ਵਧੇਗਾ। ਬੋਲੀ 'ਤੇ ਕੰਟਰੋਲ ਨਾ ਰੱਖਣ ਨਾਲ ਰਿਸ਼ਤਿਆਂ 'ਚ ਤਣਾਅ ਆ ਸਕਦਾ ਹੈ।

ਸਿੰਘ : ਭਾਵਨਾਵਾਂ 'ਤੇ ਕੰਟਰੋਲ ਰੱਖੋ। ਸੰਤਾਨ ਪ੍ਰਤੀ ਜ਼ਿੰਮੇਵਾਰੀ ਪੂਰੀ ਹੋਵੇਗੀ। ਰੋਜ਼ੀ-ਰੋਟੀ ਦੇ ਖੇਤਰ 'ਚ ਤਰੱਕੀ ਹੋਵੇਗੀ ਪਰ ਦੁਸ਼ਮਣ ਤੋਂ ਤਣਾਅ ਮਿਲ ਸਕਦਾ ਹੈ।

ਕੰਨਿਆ : ਵਿਆਹੁਤਾ ਜੀਵਨ ਸੁਖਦ ਹੋਵੇਗਾ। ਪਰਿਵਾਰਕ ਸਨਮਾਨ ਵਧੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਕਿਸੇ ਕੀਮਤੀ ਵਸਤੂ ਦੇ ਚੋਰੀ ਹੋਣ ਦਾ ਡਰ ਹੈ।

ਤੁਲਾ : ਕਾਰੋਬਾਰੀ ਸਨਮਾਨ ਵਧੇਗਾ ਪਰ ਸਿਹਤ ਪ੍ਰਤੀ ਸੁਚੇਤ ਰਹੋ। ਕੋਸ਼ਿਸ਼ ਸਫਲ ਹੋਵੇਗੀ। ਸਨਮਾਨ ਮਿਲੇਗਾ। ਮਹਿਲਾ ਅਧਿਕਾਰੀ ਦਾ ਸਹਿਯੋਗ ਮਿਲੇਗਾ।

ਬ੍ਰਿਸ਼ਚਕ : ਸ਼ਾਸਨ-ਸੱਤਾ ਦਾ ਸਹਿਯੋਗ ਰਹੇਗਾ। ਰਚਨਾਤਮਕ ਕੰਮਾਂ 'ਚ ਤਰੱਕੀ ਹੋਵੇਗੀ। ਕਾਰੋਬਾਰੀ ਯੋਜਨਾ ਸਿਰੇ ਚੜ੍ਹੇਗੀ। ਰਿਸ਼ਤਿਆਂ 'ਚ ਮਿਠਾਸ ਆਵੇਗੀ।

ਧਨੁ : ਬੋਲੀ 'ਤੇ ਕੰਟਰੋਲ ਰੱਖੋ। ਸਿਹਤ ਪ੍ਰਤੀ ਸੁਚੇਤ ਰਹੋ ਨਹੀਂ ਤਾਂ ਕਸ਼ਟ ਮਿਲ ਸਕਦਾ ਹੈ। ਯਾਤਰਾ ਦੌਰਾਨ ਆਪਣੀਆਂ ਵਸਤਾਂ ਦਾ ਧਿਆਨ ਰੱਖੋ।

ਮਕਰ : ਸਾਹ ਜਾਂ ਚਮੜੀ ਦੇ ਰੋਗ ਪ੍ਰਤੀ ਸੁਚੇਤ ਰਹੋ। ਪਰਿਵਾਰਕ ਤੇ ਕਾਰੋਬਾਰੀ ਸਮੱਸਿਆ ਤੋਂ ਗ੍ਰਸਤ ਰਹੋਗੇ। ਬੋਲੀ 'ਤੇ ਕੰਟਰੋਲ ਰੱਖੋ।

ਕੁੰਭ : ਜੀਵਨਸਾਥੀ ਦਾ ਸਹਿਯੋਗ ਰਹੇਗਾ। ਯਾਤਰਾ ਦੀ ਸਥਿਤੀ ਸੁਖਦ ਰਹੇਗੀ। ਪਰਿਵਾਰਕ ਸਨਮਾਨ ਵਧੇਗਾ। ਸਿਹਤ ਪ੍ਰਤੀ ਸੁਚੇਤ ਰਹੋ।

ਮੀਨ : ਕਾਰੋਬਾਰੀ ਯੋਜਨਾ ਕਾਮਯਾਬ ਹੋਵੇਗੀ। ਜੀਵਨਸਾਥੀ ਦਾ ਸਹਿਯੋਗ ਤੇ ਪਿਆਰ ਮਿਲੇਗਾ ਪਰ ਪਰਿਵਾਰਕ ਮੈਂਬਰ ਕਾਰਨ ਤਣਾਅ ਮਿਲੇਗਾ।

Posted By: Jagjit Singh