ਅੱਜ ਦੀ ਗ੍ਰਹਿ ਸਥਿਤੀ : 4 ਫਰਵਰੀ 2020 ਮੰਗਲਵਾਰ, ਮਾਘ ਮਹੀਨਾ, ਸ਼ੁਕਲ ਪੱਖ, ਦਸ਼ਮੀ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ : ਬਾਅਦ ਦੁਪਹਿਰ 03.00 ਵਜੇ ਤੋਂ ਸ਼ਾਮ 04.30 ਵਜੇ ਤਕ।

ਅੱਜ ਦਾ ਦਿਸ਼ਾਸ਼ੂਲ : ਉੱਤਰ।

ਕੱਲ੍ਹ ਦੀ ਭੱਦਰਾ : ਸਵੇਰੇ 09.45 ਵਜੇ ਤੋਂ ਰਾਤ 09.31 ਵਜੇ ਤਕ।

5 ਫਰਵਰੀ , 2020 ਦਾ ਪੰਚਾਂਗ : ਬਿਕਰਮੀ ਸੰਮਤ 2076, ਸ਼ਕੇ 1941, ਉੱਤਰਾਇਨ, ਦੱਖਣ ਗੋਲ, ਸਰਦ ਰੁੱਤ, ਮਾਗ ਮਹੀਨਾ, ਸ਼ੁਕਲ ਪੱਖ, ਪੂਰਨਿਮਾ 21 ਘੰਟੇ 31 ਮਿੰਟ ਉਪਰੰਤ ਦਵਾਦਸ਼ੀ, ਮਰਗਸ਼ਿਰਾ ਨਛੱਤਰ 25 ਘੰਟੇ 59 ਮਿੰਟ ਉਪਰੰਤ ਆਰਦਰਾ ਨਛੱਤਰ, ਵੈਧ੍ਰਤ ਯੋਗ 27 ਘੰਟੇ 35 ਮਿੰਟ ਉਪਰੰਤ ਵਿਸ਼ਕੁੰਭ ਯੋਗ, ਬ੍ਰਿਖ ਵਿਚ ਚੰਦਰਮਾ 14 ਘੰਟੇ ਤਕ ਉਪਰੰਤ ਮਿਥੁਨ 'ਚ।

ਮੇਖ : ਮਾਲਵ ਯੋਗ ਨਾਲ ਅੱਜ ਤੁਸੀਂ ਪ੍ਰਭਾਵਿਤ ਹੋ। ਇਸ ਕਾਰਨ ਕੰਮਕਾਜ 'ਚ ਅੜਿੱਕਾ ਪਵੇਗਾ। ਭਗਵਾਨ ਸ਼ਿਵ ਦੀ ਉਪਾਸਨਾ ਕਰੋ।

ਬ੍ਰਿਖ : ਆਰਥਿਕ ਪੱਖ ਮਜ਼ਬੂਤ ਹੋਵੇਗਾ। ਰਿਸ਼ਤਿਆਂ 'ਚ ਮਿਠਾਸ ਆਵੇਗੀ। ਕਾਰੋਬਾਰੀ ਯੋਜਨਾ ਟੀਚੇ ਤੋਂ ਭਟਕ ਸਕਦੇ ਹੈ। ਇਸ ਕਾਰੋਬਾਰੀ ਯੋਜਨਾ ਪ੍ਰਤੀ ਸੁਚੇਤ ਰਹੋ।

ਮਿਥੁਨ : ਨਵਾਂ ਰੁਜ਼ਗਾਰ ਜਾਂ ਨਵੇ ਸਮਝੌਤੇ ਦੀ ਦਿਸ਼ਾ 'ਚ ਚੱਲ ਰਹੀ ਕੋਸ਼ਿਸ਼ 'ਚ ਕਾਮਯਾਬੀ ਮਿਲੇਗੀ। ਅਣਜਾਣ ਵਿਅਕਤੀ ਤੁਹਾਡੇ ਲਈ ਸਹਾਇਕ ਹੋਵੇਗਾ।

ਕਰਕ : ਸਿੱਖਿਆ ਦੇ ਖੇਤਰ 'ਚ ਕੋਸ਼ਿਸ਼ਾਂ ਕਾਮਯਾਬੀ ਹੋਣਗੀਆਂ। ਰਚਨਾਤਮ ਕੋਸ਼ਿਸ਼ਾਂ ਵੀ ਕਾਮਯਾਬ ਹੋਣਗੀਆਂ। ਆਰਥਿਕ ਮਾਮਲਿਆਂ 'ਚ ਤਰੱਕੀ ਹੋਵੇਗੀ।

ਸਿੰਘ : ਸਿੱਖਿਆ ਮੁਕਾਬਲੇ 'ਚ ਹੋਰ ਜ਼ਿਆਦਾ ਮਿਹਨਤ ਕਰਨ ਦੀ ਲੋੜ ਹੈ। ਮੁਕਾਬਲੇ ਦੀ ਪ੍ਰੀਖਿਆ ਲਈ ਵਿਧੀ ਯੋਗ ਬਣ ਰਿਹਾ ਹੈ, ਜੋ ਤੱਰਕੀ 'ਚ ਸਹਾਇਕ ਹੈ।

ਕੰਨਿਆ : ਆਰਿਥਕ ਯੋਜਨਾ ਸਾਰਥਕ ਹੋਵੇਗੀ। ਧਨ, ਅਹੁਦੇ 'ਚ ਵਾਧਾ ਹੋਵੇਗਾ। ਸਿਹਤ ਪ੍ਰਤੀ ਸੁਚੇਤ ਰਹੋ। ਬਦਲਾਅ ਦੀ ਸਥਿਤੀ ਸੁਖਦ ਹੋਵੇਗੀ। ਵਿਰੋਧੀ ਤੋਂ ਦੁੱਖ ਮਿਲ ਸਕਦਾ ਹੈ।

ਤੁਲਾ : ਕਾਰੋਬਾਰੀ ਯੋਜਨਾ ਸਾਰਥਕ ਹੋਵੇਗੀ। ਯਾਤਰਾ ਸੁਖਦ ਹੋਵੇਗੀ। ਜੀਵਨਸਾਥੀ ਦਾ ਸਹਿਯੋਗ ਮਿਲੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ।

ਬ੍ਰਿਸ਼ਚਕ : ਸਿਹਤ ਪ੍ਰਤੀ ਸੁਚੇਤ ਰਹੋ। ਯਾਤਰਾ ਦੀ ਸਥਿਤ ਸੁਖਦ ਹੋਵੇਗੀ। ਜੀਵਨ ਸਾਥੀ ਦਾ ਸਹਿਯੋਗ ਤੇ ਪਿਆਰ ਮਿਲੇਗਾ। ਧਨ, ਮਾਣ ਸਨਮਾਨ 'ਚ ਵਾਧਾ ਹੋਵੇਗਾ।

ਧਨੁ : ਯਾਤਰਾ ਦੀ ਸਥਿਤੀ ਸੁਖਦ ਹੋਵੇਗੀ। ਸਿਹਤ ਪ੍ਰਤੀ ਸੁਚੇਤ ਰਹੋ। ਵਿਰੋਧੀ ਤੋਂ ਦੁੱਖ ਮਿਲ ਸਕਦਾ ਹੈ। ਆਰਥਿਕ ਮਾਮਲਿਆਂ 'ਚ ਜੋਖ਼ਮ ਨਾ ਉਠਾਓ।

ਮਕਰ : ਰਚਨਾਤਮਕ ਕੋਸ਼ਿਸ਼ਾਂ 'ਚ ਕਾਮਯਾਬੀ ਮਿਲੇਗੀ। ਯਾਤਰਾ ਦੀ ਸਥਿਤੀ ਸੁਖਦ ਹੋਵੇਗੀ। ਧਨ, ਸਨਮਾਨ ਵਧੇਗਾ। ਯਾਤਰਾ 'ਤੇ ਜਾਣ ਦੀ ਸੰਭਾਵਨਾ ਹੈ।

ਕੁੰਭ : ਸਿਹਤ ਪ੍ਰਤੀ ਸੁਚੇਤ ਰਹੋ। ਘਰੇਲੂ ਕੰਮਾਂ 'ਚ ਰੁੱਝੇ ਰਹੋਗੇ। ਕੁਝ ਪਰਿਵਾਰਕ, ਆਰਥਿਕ ਮਾਮਲਿਆਂ 'ਚ ਸੁਚੇਤ ਰਹੋ। ਕਾਰੋਬਾਰੀ ਯੋਜਨਾ ਕਾਮਯਾਬ ਹੋਵੇਗੀ।

ਮੀਨ : ਜੀਵਨਸਾਥੀ ਦਾ ਸਹਿਯੋਗ ਰਹੇਗਾ। ਤੋਹਫਾ ਜਾਂ ਸਨਮਾਨ 'ਚ ਵਾਧਾ। ਰਚਨਾਤਮਕ ਕੰਮਾਂ 'ਚ ਸਫਲਤਾ ਮਿਲੇਗੀ ਪਰ ਵਿਆਹੁਤਾ ਜੀਵਨ 'ਚ ਕੁਝ ਤਣਾਅ ਵੀ ਮਿਲ ਸਕਦਾ ਹੈ।

Posted By: Jagjit Singh