ਅੱਜ ਦੀ ਗ੍ਰਹਿ ਸਥਿਤੀ : 23 ਜਨਵਰੀ 2020, ਵੀਰਵਾਰ, ਮਾਘ ਮਹੀਨਾ, ਕ੍ਰਿਸ਼ਨ ਪੱਖ, ਚਤੁਰਥੀ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ : ਦੁਪਹਿਰ 01.30 ਵਜੇ ਤੋਂ ਬਾਅਦ ਦੁਪਹਿਰ 03.00 ਵਜੇ ਤਕ।

ਅੱਜ ਤੇ ਕੱਲ੍ਹ ਦਾ ਦਿਸ਼ਾਸ਼ੂਲ : ਦੱਖਣ, ਪੂਰਬ।

ਪਰਵ ਤੇ ਤਿਉਹਾਰ : ਰਟੰਤੀ ਕਾਲਿਕਾ ਪੂਜਾ।


24 ਜਨਵਰੀ 2020 ਦਾ ਪੰਚਾਂਗ : ਬਿਕਰਮੀ ਸੰਮਤ 2076, ਸ਼ਕੇ 1941, ਉੱਤਰਾਇਨ, ਉੱਤਰ ਗੋਲ, ਬਸੰਤ ਰੁੱਤ, ਮਾਘ ਮਹੀਨਾ, ਕ੍ਰਿਸ਼ਨ ਪੱਖ ਮੱਸਿਆ 27 ਘੰਟੇ 12 ਮਿੰਟ ਉਪਰੰਤ ਸ਼ਰਵਣ ਨਛੱਤਰ, ਬਜ੍ਰ ਯੋਗ 26 ਘੰਟੇ 24 ਮਿੰਟ ਉਪਰੰਤ ਸਿਧੀ ਯੋਗ, ਧਨੂ ਵਿਚ ਚੰਦਰਮਾ 07 ਘੰਟੇ 39 ਉਪਰੰਤ ਮਕਰ ਵਿਚ।


ਮੇਖ : ਸ਼ਨੀ ਦਾ ਪਰਿਵਰਤਨ ਤੁਹਾਡੇ ਲਈ ਕਸ਼ਟਦਾਇਕ ਹੈ। ਟਰਾਂਸਫਰ ਵੀ ਹੋ ਸਕਦਾ ਹੈ। ਪਰਿਵਾਰਕ ਤਣਾਅ ਦੇਵੇਗਾ ਪਰ ਸਿਆਸੀ ਖੇਤਰ 'ਚ ਸਫਲਤਾ ਮਿਲੇਗੀ।


ਬ੍ਰਿਖ : ਸ਼ਨੀ ਤੁਹਾਡੇ ਲਈ ਲਾਭਦਾਇਕ ਹੋਵੇਗਾ। ਪਰਿਵਾਰ 'ਚ ਮਾਣ ਵਧੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਸਮਾਜਿਕ ਸਨਮਾਨ ਵਧੇਗਾ। ਸਫ਼ਰ ਦੀ ਸਥਿਤੀ ਬਣ ਰਹੀ ਹੈ।


ਮਿਥੁਨ : ਅਸ਼ਟਮ ਸ਼ਨੀ ਕਸ਼ਟਦਾਇਕ ਹੈ। ਬੇਕਾਰ ਦਾ ਤਣਾਅ ਦੇਵੇਗਾ। ਕੁਝ ਪਰਿਵਾਰਕ ਤੇ ਕਾਰੋਬਾਰੀ ਪਰੇਸ਼ਾਨੀਆਂ ਵੀ ਦੇਵੇਗਾ। ਮਾਲੀ ਤੌਰ 'ਤੇ ਸੁਚੇਤ ਰਹੋ।


ਕਰਕ : ਤੁਹਾਡੀ ਰਾਸ਼ੀ ਤੋਂ ਸੱਤਵਾਂ ਸ਼ਨੀ ਹੋਵੇਗਾ। ਕੁਝ ਪਰਿਵਾਰਕ ਤੇ ਕੁਝ ਕਾਰੋਬਾਰੀ ਪਰੇਸ਼ਾਨੀਆਂ ਵੀ ਦੇਵੇਗਾ। ਆਰਥਿਕ ਮਾਮਲਿਆਂ 'ਚ ਸਾਵਧਾਨੀ ਰੱਖੋ।


ਸਿੰਘ : ਤੁਹਾਡੀ ਰਾਸ਼ੀ ਤੋਂ ਸ਼ਨੀ 6ਵਾਂ ਹੋਵੇਗਾ। ਵਿਰੋਧੀ ਨਾਕਾਮ ਹੋਣਗੇ ਪਰ ਸਿਹਤ ਪ੍ਰਤੀ ਸੁਚੇਤ ਰਹੋ। ਸਮਾਜਿਕ ਮਾਣ-ਸਨਮਾਨ ਵਧੇਗਾ।


ਕੰਨਿਆ : ਪੰਚਮ ਸ਼ਨੀ ਪੂਜਣ ਯੋਗ ਹੈ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਪਿਤਾ ਨਾਲ ਵਿਚਾਰਕ ਮਤਭੇਦ ਹੋ ਸਕਦੇ ਹਨ। ਕਾਰੋਬਾਰ ਮਾਮਲਿਆਂ 'ਚ ਸਫਲਤਾ ਮਿਲੇਗੀ।


ਤੁਲਾ : ਚਤੁਰਥ ਸ਼ਨੀ ਕਸ਼ਟਦਾਇਕ ਹੁੰਦੇ ਹਨ, ਜਿਸ ਕਾਰਨ ਪਰਿਵਾਰਕ ਸਮੱਸਿਆਵਾਂ ਵਧਣਗੀਆਂ ਪਰ ਧਾਰਮਿਕ ਕੰਮਾਂ 'ਚ ਰੁਚੀ ਵਧੇਗੀ।


ਬ੍ਰਿਸ਼ਚਕ : ਤੁਹਾਡੀ ਰਾਸ਼ੀ ਤੋਂ ਤੀਜੇ ਹੋਣਗੇ ਸ਼ਨੀ ਜੋ ਉੱਤਮ ਹੋਣਗੇ। ਕਾਰੋਬਾਰ ਦ੍ਰਿਸ਼ਟੀ ਨਾਲ ਉੱਤਮ ਹੋਣਗੇ। ਕੰਮ ਵਿਚ ਸਫਲਤਾ ਮਿਲੇਗੀ। ਆਰਥਿਕ ਮਾਮਲਿਆਂ ਵਿਚ ਸਾਵਧਾਨੀ ਰੱਖੋ।


ਧਨੁ : ਇਸ ਰਾਸ਼ੀ ਲਈ ਸ਼ਨੀ ਦੂਜੇ ਹੋਣਗੇ। ਰੁਕਿਆ ਹੋਇਆ ਕੰਮ ਸੰਪੰਨ ਕਰਵਾਏ ਜਾਣਗੇ ਪਰ ਨੇੜੇ ਦੇ ਸਬੰਧੀ ਤਣਾਅ ਦੇਣਗੇ। ਯਾਤਰਾ ਦੀ ਸੰਭਾਵਨਾ ਹੈ।


ਮਕਰ : ਤੁਹਾਡੀ ਰਾਸ਼ੀ 'ਤੇ ਸ਼ਨੀ ਰਹੇਗਾ। ਸਰੀਰਕ ਤੇ ਮਾਨਸਿਕ ਕਸ਼ਟ ਦੇਵੇਗਾ ਪਰ ਜੇ ਤੁਸੀਂ ਆਪਣੇ ਗੁਰੂ ਦੀ ਉਪਾਸਨਾ ਕਰਦੇ ਹੋ ਤਾਂ ਪਰੇਸ਼ਾਨੀਆਂ ਭੱਜਣਗੀਆਂ।


ਕੁੰਭ : ਸਮਾਜਿਕ ਜੀਵਨ ਵਿਚ ਤੁਹਾਡਾ ਮਾਣ ਵਧੇਗਾ। ਪਰਿਵਾਰਕ ਜ਼ਿੰਮੇਵਾਰੀ ਦੀ ਪੂਰਤੀ ਹੋਵੇਗੀ। ਧਾਰਮਿਕ ਕੰਮਾਂ 'ਚ ਰੁਚੀ ਵਧੇਗੀ।


ਮੀਨ : ਤੁਹਾਡੇ ਲਈ ਸ਼ਨੀ ਚੱਲ ਜਾਂ ਅਚੱਲ ਜਾਇਦਾਦ 'ਚ ਵਾਧਾ ਕਰਵਾਏਗਾ। ਧਨ ਤੇ ਸਨਮਾਨ ਵਿਚ ਵਾਧਾ ਕਰਵਾਏਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਕਾਰੋਬਾਰ ਵਿਚ ਨਿਵੇਸ਼ ਲਾਭਾਇਦ ਰਹੇਗਾ।

Posted By: Jagjit Singh