ਅੱਜ ਦੀ ਗ੍ਰਹਿ ਸਥਿਤੀ : 29 ਦਸੰਬਰ 2019 ਐਤਵਾਰ, ਪੋਹ ਮਹੀਨਾ, ਸ਼ੁਕਲ ਪੱਖ, ਤ੍ਰਿਤੀਆ ਦਾ ਰਾਸ਼ੀਫਲ਼।

ਅੱਜ ਦਾ ਰਾਹੂਕਾਲ : ਸ਼ਾਮ 04.30 ਵਜੇ ਤੋਂ ਸ਼ਾਮ 6.00 ਵਜੇ ਤਕ।

ਅੱਜ ਤੇ ਕੱਲ੍ਹ ਦਾ ਦਿਸ਼ਾਸ਼ੂਲ : ਪੱਛਮ, ਪੂਰਬ।

ਅੱਜ ਦੀ ਭੱਦਰਾ : ਰਾਤ 01.06 ਵਜੇ ਤੋਂ 30 ਦਸੰਬਰ ਨੂੰ ਦੁਪਹਿਰ 1.55 ਵਜੇ ਤਕ।


30 ਦਸੰਬਰ, 2019 ਦਾ ਪੰਚਾਂਗ : ਵਿਕਰਮੀ ਸੰਮਤ 2076, ਸ਼ਕੇ 1941, ਉੱਤਰਾਇਨ, ਉੱਤਰ ਗੋਲ, ਬਸੰਤ ਰੁੱਤ, ਪੋਹ ਮਹੀਨਾ, ਸ਼ੁਕਲ ਪੱਖ, ਚਤੁਰਥੀ 13 ਘੰਟੇ 55 ਮਿੰਟ ਉਪਰੰਤ ਪੰਚਮੀ, ਧਨਿਸ਼ਠਾ ਨਛੱਤਰ ਉਪਰੰਤ ਸ਼ਤਭਿਸ਼ਾ ਨਛੱਤਰ, ਬਰਜ ਯੋਗ ਉਪਰੰਤ ਸਿਧੀ ਯੋਗ, ਮਕਰ ਵਿਚ ਚੰਦਰਮਾ 09 ਘੰਟੇ 35 ਮਿੰਟ ਉਪਰੰਤ ਕੁੰਭ ਵਿਚ।


ਮੇਖ : ਖੱਟੀਆਂ-ਮਿੱਠੀਆਂ ਯਾਦਾਂ ਮਿਲਣਗੀਆਂ। ਔਲਾਦ ਪ੍ਰਤੀ ਜ਼ਿੰਮੇਵਾਰੀ ਹੋਵੇਗੀ। ਸਿਹਤ ਪ੍ਰਤੀ ਸੁਚੇਤ ਰਹੋ। ਪੁਰਾਣੇ ਮਿੱਤਰਾਂ ਨਾਲ ਭੇਟ ਹੋਵੇਗੀ।


ਬ੍ਰਿਖ : ਮਹਿਲਾ ਅਧਿਕਾਰੀ ਦਾ ਸਹਿਯੋਗ ਮਿਲੇਗਾ। ਸਿਆਸੀ ਇੱਛਾਵਾਂ ਦੀ ਪੂਰਤੀ ਹੋਵੇਗੀ। ਧਨ ਤੇ ਸਨਮਾਨ ਦੀ ਦਿਸ਼ਾ ਵਿਚ ਤਰੱਕੀ ਹੋਵੇਗੀ। ਪਰਿਵਾਰਕ ਜੀਵਨ ਸੁਖਮਈ ਹੋਵੇਗਾ।


ਮਿਥੁਨ : ਮਾਲੀ ਪੱਖ ਮਜ਼ਬੂਤ ਹੋਵੇਗਾ। ਰਿਸ਼ਤਿਆਂ 'ਚ ਮਿਠਾਸ ਆਵੇਗੀ। ਸਨਮਾਨ ਵਿਚ ਵਾਧਾ ਹੋਵੇਗਾ ਪਰ ਕਿਸੇ ਕੀਮਤੀ ਚੀਜ਼ ਗੁਆਚਣ ਦਾ ਖ਼ਦਸ਼ਾ ਹੈ।


ਕਰਕ : ਪਰਿਵਾਰ 'ਚ ਸਨਮਾਨ ਵਧੇਗਾ। ਯਾਤਰਾ ਦੀ ਸਥਿਤੀ ਸੁਖਦ ਰਹੇਗੀ। ਜੀਵਨਸਾਥੀ ਦਾ ਸਹਿਯੋਗ ਤੇ ਸਨਮਾਨ ਮਿਲੇਗਾ।


ਸਿੰਘ : ਕਾਰੋਬਾਰੀ ਯੋਜਨਾ ਕਾਮਯਾਬ ਹੋਣਗੀਆਂ। ਧਨ ਤੇ ਸਨਮਾਨ ਦੀ ਦਿਸ਼ਾ ਵਿਚ ਲਾਭ ਮਿਲੇਗਾ। ਉਪਹਾਰ ਜਾਂ ਸਨਮਾਨ 'ਚ ਵਾਧਾ ਹੋਵੇਗਾ।


ਕੰਨਿਆ : ਯਾਤਰਾ ਦੀ ਸਥਿਤੀ ਸੁਖਦ ਹੋਵੇਗੀ। ਬੇਕਾਰ ਦੀ ਪਰੇਸ਼ਾਨੀ ਰਹੇਗੀ। ਰੋਗ ਤੇ ਦੁਸ਼ਮਣ ਤਣਾਅ ਦੇਵੇਗਾ। ਘਰੇਲੂ ਵਰਤੋਂ ਵਾਲੀਆਂ ਚੀਜ਼ਾਂ 'ਚ ਵਾਧਾ ਹੋਵੇਗਾ। ਮਿੱਤਰਾਂ ਨਾਲ ਮੁਲਾਕਾਤ ਹੋਵੇਗੀ।


ਤੁਲਾ : ਸਾਸ਼ਨ ਸੱਤਾ ਤੋਂ ਸਹਿਯੋਗ ਲੈਣ 'ਚ ਸਫਲ ਹੋਵੋਗੇ। ਸਿੱਖਿਆ ਮੁਕਾਬਲੇ ਦੇ ਖੇਤਰ ਵਿਚ ਸਫਲਤਾ ਮਿਲੇਗੀ। ਪਰਿਵਾਰਕ ਜ਼ਿੰਮੇਵਾਰੀ ਪੂਰੀ ਹੋਵੇਗੀ।


ਬ੍ਰਿਸ਼ਚਕ : ਪਰਿਵਾਰਕ ਮਹਿਲਾ ਕਾਰਨ ਤਣਾਅ ਮਿਲ ਸਕਦਾ ਹੈ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਕਾਰੋਬਾਰ ਵਿਚ ਨਿਵੇਸ਼ ਕਰਨਾ ਲਾਭਦਾਇਕ ਹੋਵੇਗਾ। ਘਰੇਲੂ ਚੀਜ਼ਾਂ 'ਚ ਵਾਧਾ ਹੋਵੇਗਾ।


ਧਨੁ : ਨਿੱਜੀ ਸਬੰਧ ਦ੍ਰਿੜ ਹੋਣਗੇ। ਔਲਾਦ ਕਾਰਨ ਚਿੰਤਤ ਹੋ ਸਕਦੇ ਹੋ। ਸਿੱਖਿਆ ਮੁਕਾਬਲੇ ਵਿਚ ਜ਼ਿਆਦਾ ਮਿਹਨਤ ਕਰਨੀ ਹੋਵੇਗੀ।


ਮਕਰ : ਕਾਰੋਬਾਰ ਕੋਸ਼ਿਸ਼ਾਂ ਸਫਲ ਹੋਣਗੀਆਂ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਉਪਹਾਰ ਜਾਂ ਸਨਮਾਨ 'ਚ ਵਾਧਾ ਹੋਵੇਗਾ।


ਕੁੰਭ : ਪਰਿਵਾਰਕ ਜੀਵਨ ਸੁਖਮਈ ਹੋਵੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਕਾਰੋਬਾਰ ਕੋਸ਼ਿਸ਼ਾਂ ਸਫਲ ਹੋਣਗੀਆਂ।


ਮੀਨ : ਪਰਿਵਾਰਕ ਜ਼ਿੰਮੇਵਾਰੀਆਂ ਪੂਰੀਆਂ ਹੋਣਗੀਆਂ। ਔਲਾਦ ਦੇ ਸਲੂਕ ਤੋਂ ਚਿੰਤਤ ਹੋ ਸਕਦੇ ਹੋ। ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਗੁੱਸੇ ਦੀ ਸਥਿਤੀ ਤੋਂ ਬਚੋ। ਯਾਤਰਾ ਦੀ ਸਥਿਤੀ ਹੈ।

Posted By: Jagjit Singh