ਅੱਜ ਦੀ ਗ੍ਰਹਿ ਸਥਿਤੀ : 25 ਦਸੰਬਰ 2019, ਬੁੱਧਵਾਰ, ਪੋਹ ਮਹੀਨਾ, ਕ੍ਰਿਸ਼ਨ ਪੱਖ, ਚਤੁਦਰਸ਼ੀ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ : ਮੱਧ ਰਾਤ 12:00 ਵਜੇ ਤੋਂ ਦੁਪਹਿਰ 01:30 ਵਜੇ ਤਕ।

ਅੱਜ ਦਾ ਦਿਸ਼ਾਸ਼ੂਲ : ਉੱਤਰ।

ਤਿਉਹਾਰ : ਕ੍ਰਿਸਮਸ।

ਵਿਸ਼ੇਸ਼ : ਮੰਗਲ ਬ੍ਰਿਸ਼ਚਕ ਰਾਸ਼ੀ 'ਚ, ਬੁੱਧ ਧਨੁ ਰਾਸ਼ੀ 'ਚ ਖੰਡਗ੍ਰਾਸ ਸੂਰਜ ਗ੍ਰਹਿਣ ਦਾ ਸੂਤਕ ਰਾਤ 08:15 ਵਜੇ ਤੋਂ ਸ਼ੁਰੂ।

ਤਿਉਹਾਰ : ਇਸ਼ਨਾਨ ਦਾਨ ਦੀ ਮੱਸਿਆ।

ਵਿਸ਼ੇਸ਼ : ਖੰਡਗ੍ਰਾਸ ਸੂਰਜ ਗ੍ਰਹਿਣ ਦਾ ਸੂਤਕ ਸਵੇਰੇ 08:01 ਤੋਂ ਦੁਪਹਿਰ 1.36 ਵਜੇ ਤਕ, ਪੰਚਗ੍ਰਹੀ ਯੋਗ।

ਬਿਕਰਮੀ ਸੰਮਤ 2076, ਸ਼ਕੇ 1941, ਦੱਖਣਨਾਰਾਇਣ, ਦੱਖਣ ਗੋਲ, ਬਸੰਤ ਰੁੱਤ, ਪੋਹ ਮਹੀਨਾ, ਕ੍ਰਿਸ਼ਨ ਪਖ, ਮੱਸਿਆ 10 ਘੰਟੇ 43 ਮਿੰਟ ਤਕ, ਧਨੁ 'ਚ ਚੰਦਰਮਾ।


ਮੇਖ : ਭਾਵੁਕਤਾ 'ਤੇ ਕਾਬੂ ਰੱਖੋ। ਧਨ ਤੇ ਕਮਾਈ 'ਚ ਵਾਧਾ ਹੋਵੇਗਾ। ਵਾਹਨ ਚਲਾਉਂਦੇ ਸਮੇਂ ਸਾਵਧਾਨ ਰਹੋ। ਕੀਮਤੀ ਚੀਜ਼ ਦੇ ਚੋਰੀ ਹੋਣ ਦੀ ਸੰਭਾਵਨਾ ਹੈ।


ਬ੍ਰਿਖ : ਰੁਪਏ ਪੇਸੇ ਦਾ ਲੈਣ-ਦੇਣ 'ਚ ਸਾਵਧਾਨ ਰਹੋ। ਕਿਸੇ ਕੀਮਤੀ ਚੀਜ਼ ਦੇ ਚੋਰੀ ਜਾਂ ਗੁਆਚਣ ਦੀ ਸੰਭਾਵਨਾ ਹੈ। ਪੁਰਾਣੇ ਮਿੱਤਰ ਨਾਲ ਮੁਲਾਕਾਤ ਹੋਣ ਦੀ ਸੰਭਾਵਨਾ। ਵਾਹਨ ਚਲਾਉਂਦਿਆਂ ਸਾਵਧਾਨ ਰਹੋ।


ਮਿਥੁਨ : ਪਰਿਵਾਰਕ ਜੀਵਨ ਸੁਖਮਈ ਹੋਵੇਗਾ। ਪੰਚਗ੍ਰਹੀ ਯੋਗ ਨਵੇਂ ਇਕਰਾਰਨਾਮੇ ਦੀ ਦਿਸ਼ਾ 'ਚ ਸਫਲਤਾ ਦੇਵੇਗਾ ਪਰ ਸਿਹਤ ਪ੍ਰਤੀ ਸੁਚੇਤ ਰਹੋ।

ਕਰਕ : ਅਣਜਾਣ ਦੁਸ਼ਮਣ ਤੋਂ ਸਾਵਧਾਨ ਰਹੋ। ਆਰਥਿਕ ਮਾਮਲਿਆਂ 'ਚ ਜੋਖ਼ਮ ਨਾ ਉਠਾਓ। ਵਿਆਹੁਤਾ ਜੀਵਨ ਸੁਖਮਈ ਹੋਵੇਗਾ। ਵਿਗੜੇ ਕੰਮ ਬਣਨਗੇ।


ਸਿੰਘ : ਕਮਾਈ ਪੱਖੋਂ ਤਰੱਕੀ ਹੋਵੇਗੀ। ਪਰਿਵਾਰਕ ਜੀਵਨ ਸੁਖਮਈ ਰਹੇਗਾ। ਕੋਸ਼ਿਸ਼ਾਂ ਸਫਲ ਰਹਿਣਗੀਆਂ। ਮਿਹਨਤ ਨਾਲ ਕੀਤਾ ਗਿਆ ਕੰਮ ਸੰਪੰਨ ਹੋਵੇਗਾ।


ਕੰਨਿਆ : ਯਾਤਰਾ ਸੁਖਮਈ ਰਹੇਗੀ। ਪਰਿਵਾਰਕ ਜੀਵਨ ਸੁਖਮਈ ਰਹੇਗਾ। ਆਰਥਿਕ ਪੱਖੋ ਮਜ਼ਬੂਤੀ ਮਿਲੇਗੀ। ਪੁਰਾਣੇ ਮਿੱਤਰਾਂ ਨਾਲ ਮੁਲਾਕਾਤ ਹੋਣ ਦੀ ਸੰਭਾਵਨਾ ਹੈ।


ਤੁਲਾ : ਕਮਾਈ ਪੱਖੋਂ ਤਰੱਕੀ ਹੋਵੇਗੀ। ਨਿਵੇਸ਼ ਕਰਨ ਲਈ ਸਮਾਂ ਸਹੀ ਨਹੀਂ। ਗ੍ਰਹਿਣ ਦਾ ਪ੍ਰਭਾਵ ਆਰਥਿਕ ਪੱਖੋਂ ਮਹੱਤਵਪੂਰਨ ਹੋਵੇਗਾ।


ਬ੍ਰਿਸ਼ਚਕ : ਪਰਿਵਾਰਕ ਜੀਵਨ ਸੁਖਦਾਈ ਹੋਵੇਗਾ। ਆਰਥਿਕ ਪੱਖੋਂ ਮਜ਼ਬੂਤ ਹੋਵੇਗਾ। ਗ੍ਰਹਿਣ ਦਾ ਪ੍ਰਭਾਵ ਧਨ ਦੀ ਹਾਨੀ ਕਰਵਾਏਗਾ। ਦਾਨ ਕਰਨ ਨਾਲ ਲਾਭ ਮਿਲੇਗਾ।


ਧਨੁ : ਤੁਹਾਡੀ ਰਾਸ਼ੀ 'ਤੇ ਗ੍ਰਹਿਣ ਪੈ ਰਿਹਾ ਹੈ। ਸਿਹਤ ਪ੍ਰਤੀ ਸੁਚੇਤ ਰਹਿਣ ਦੀ ਜ਼ਰੂਰਤ ਹੈ। ਵਾਹਨ ਚਲਾਉਂਦੇ ਸਮੇਂ ਸੁਚੇਤ ਰਹੋ। ਪੁਰਾਣੇ ਮਿੱਤਰ ਮਿਲਣ ਦੀ ਸੰਭਾਵਨਾ ਹੈ।


ਮਕਰ : ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਪਰਿਵਾਰਕ ਜ਼ਿੰਮੇਵਾਰੀ ਦੀ ਪੂਰਤੀ ਹੋਵੇਗੀ। ਵਪਾਰ ਵਧੀਆ ਰਹੇਗਾ। ਸ਼ਾਹੀ ਖਰਚ ਤੋਂ ਬਚਣਾ ਹੋਵੇਗਾ।


ਕੁੰਭ : ਗ੍ਰਹਿਣ ਦਾ ਪ੍ਰਭਾਵ ਤੁਹਾਡੇ ਲਈ ਲਾਭਦਾਈ ਹੋਵੇਗਾ ਮਨੋਰੰਜਨ ਦੇ ਮੌਕੇ ਹਾਸਲ ਹੋਣਗੇ। ਵਪਾਰਕ ਮਾਮਲਿਆਂ 'ਚ ਤਰੱਕੀ ਮਿਲੇਗੀ। ਵਿਗੜੇ ਕੰਮ ਬਣਨਗੇ।


ਮੀਨ : ਗ੍ਰਹਿਣ ਨਿੱਜੀ ਸੁੱਖ 'ਚ ਵਾਧਾ ਕਰਵਾਏਗਾ। ਯਾਤਰਾ ਕਰਨ ਦੀ ਸੰਭਾਵਨਾ ਹੈ। ਪਰਿਵਾਰਕ ਜੀਵਨ ਸੁਖਦਾਈ ਰਹੇਗਾ। ਕਾਰੋਬਾਰ 'ਚ ਨਿਵੇਸ਼ ਕਰਨਾ ਲਾਭਦਾਇਕ ਰਹੇਗਾ।

Posted By: Jagjit Singh