ਅੱਜ ਦੀ ਗ੍ਰਹਿ ਸਥਿਤੀ : 24 ਦਸੰਬਰ 2019 ਮੰਗਲਵਾਰ, ਪੋਹ ਮਹੀਨਾ, ਕ੍ਰਿਸ਼ਨ ਪੱਖ, ਤ੍ਰਿਓਦਸ਼ੀ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ : ਦੁਪਹਿਰ 03.00 ਵਜੇ ਤੋਂ ਸ਼ਾਮ 4.30 ਵਜੇ ਤਕ।

ਅੱਜ ਤੇ ਕੱਲ੍ਹ ਦਾ ਦਿਸ਼ਾਸ਼ੂਲ : ਉੱਤਰ

ਅੱਜ ਦੀ ਭੱਦਰਾ : 12.19 ਵਜੇ ਤੋਂ ਰਾਤ 11.49 ਵਜੇ ਤਕ

ਕੱਲ੍ਹ ਦਾ ਦਿਸ਼ਾਸ਼ੂਲ : ਉੱਤਰ।

ਪੁਰਬ ਤੇ ਤਿਉਹਾਰ : ਸ਼ਰਾਧ ਦੀ ਮੱਸਿਆ।

ਵਿਸ਼ੇਸ਼ : ਮੰਗਲ ਬ੍ਰਿਖ ਰਾਸ਼ੀ 'ਚ, ਬੁੱਧ ਧਨੂ ਰਾਸ਼ੀ 'ਚ, ਖੰਡਗ੍ਰਾਸ ਸੂਰਜ ਗ੍ਰਹਿਣ ਦਾ ਸੂਤਕ ਰਾਤ 08.15 ਤੋਂ ਸ਼ੁਰੂ।


ਬਿਕਰਮੀ ਸੰਮਤ 2076, ਸ਼ਕੇ 1941, ਦੱਖਣ ਗੋਲ, ਹੇਮੰਤ ਰਿੱਤੂ, ਪੋਹ ਮਹੀਨਾ, ਕ੍ਰਿਸ਼ਨ ਪੱਖ, ਚਤੁਰਦਰਸ਼ੀ, ਉਸ ਤੋਂ ਬਾਅਦ ਮੱਸਿਆ, ਜੇਸ਼ਠਾ ਨਕਸ਼ਤਰ ਉਸ ਤੋਂ ਬਾਅਦ ਮੂਲ ਨਕਸ਼ਤਰ।


ਮੇਖ : ਸਿਹਤ ਤੇ ਸਨਮਾਨ ਪ੍ਰਤੀ ਸੁਚੇਤ ਰਹੋ। ਆਰਥਿਕ ਮਾਮਲਿਆਂ 'ਚ ਤਰੱਕੀ ਹੋਵੇਗੀ। ਨਿਵੇਸ਼ ਫਾਇਦੇਮੰਦ ਰਹੇਗਾ ਤੇ ਸੱਤਾ ਦਾ ਸਹਿਯੋਗ ਮਿਲ ਸਕਦਾ ਹੈ।


ਬ੍ਰਿਖ : ਪਰਿਵਾਰਕ ਸਹਿਯੋਗ ਮਿਲੇਗਾ। ਵਪਾਰਕ ਯੋਜਨਾ 'ਚ ਸਫਲਤਾ ਮਿਲੇਗੀ। ਜੀਵਿਕਾ ਦੇ ਖੇਤਰ 'ਚ ਤਰੱਕੀ ਮਿਲੇਗੀ। ਵਪਾਰਕਰ ਮਾਮਲਿਆਂ 'ਚ ਲਾਭ ਮਿਲੇਗਾ।


ਮਿਥੁਨ : ਰੁਪਏ-ਪੈਸੇ ਦੇ ਮਾਮਲਿਆਂ 'ਚ ਸਾਵਧਾਨੀ ਵਰਤੋ। ਪੈਸੇ, ਮਾਣ-ਸਨਮਾਨ 'ਚ ਵਾਧਾ ਹੋਵੇਗਾ। ਰਚਨਾਤਮਕ ਕਾਰਜਾਂ 'ਚ ਤਰੱਕੀ ਹੋਵੇਗੀ।


ਕਰਕ : ਬਾਣੀ 'ਤੇ ਕੰਟਰੋਲ ਰੱਖਣ ਦੀ ਲੋੜ ਹੈ। ਝਗੜਾ ਜਾਂ ਵਿਵਾਦ ਦੀ ਸਥਿਤੀ ਦੁਖਦਾਈ ਹੋ ਸਕਦੀ ਹੈ। ਅਣਚਾਹੀ ਯਾਤਰਾ ਵੀ ਕਰਨੀ ਪੈ ਸਕਦੀ ਹੈ।


ਸਿੰਘ : ਚੱਲ ਜਾਂ ਅਚੱਲ ਜਾਇਦਾਦ ਦੀ ਦਿਸ਼ਾ 'ਚ ਸਫਲਤਾ ਮਿਲੇਗੀ। ਮਨੋਰੰਜਨ ਦਾ ਅਵਸਰ ਮਿਲੇਗਾ। ਜੀਵਿਕਾ ਦੇ ਖੇਤਰ 'ਚ ਵਾਧਾ ਹੋਵੇਗਾ।


ਕੰਨਿਆ : ਜੀਵਨਸਾਥੀ ਦਾ ਸਹਿਯੋਗ ਤੇ ਪਿਆਰ ਮਿਲੇਗਾ। ਵਪਾਰਕ ਮਾਮਲਿਆਂ 'ਚ ਲਾਭ ਹੋਵੇਗਾ। ਯਾਤਰਾ ਦੀ ਸਥਿਤੀ ਸੁਖਦ ਹੋਵੇਗੀ। ਵਿਗੜੇ ਕਾਰਜ ਬਣਨ ਦੀ ਸੰਭਾਵਨਾ ਹੈ।


ਤੁਲਾ : ਆਰਥਿਕ ਪੱਖ ਮਜ਼ਬੂਤ ਹੋਵੇਗਾ। ਘਰੇਲੂ ਉਪਯੋਗੀ ਵਸਤਾਂ 'ਚ ਵਾਧਾ ਹੋਵੇਗਾ। ਮਨੋਰੰਜਨ ਦਾ ਅਵਸਰ ਪ੍ਰਾਪਤ ਹੋਵੇਗਾ।


ਬ੍ਰਿਸ਼ਚਕ : ਵਪਾਰਕ ਯਾਤਰਾ ਸਫਲ ਹੋਵੇਗੀ। ਮੰਗਲ ਬੁੱਧ ਦਾ ਪਰਿਵਰਕ ਆਰਥਿਕ ਦ੍ਰਿਸ਼ਟੀ ਨਾਲ ਫਾਇਦੇਮੰਦ ਹੋਵੇਗਾ। ਜੀਵਿਕਾ ਦੇ ਖੇਤਰ 'ਚ ਵੀ ਲਾਭ ਹੋਵੇਗਾ।


ਧਨੁ : ਯਾਤਰਾ ਦੀ ਸਥਿਤੀ ਸੁਖਦ ਹੋਵੇਗੀ ਪਰ ਸੰਤਾਨ ਦੇ ਕਾਰਨ ਚਿੰਤਤ ਰਹਿਣਾ ਪੈ ਸਕਦਾ ਹੈ। ਸਿੱਖਿਆ ਦੇ ਖੇਤਰ 'ਚ ਮਿਹਨਤ ਕਰਨੀ ਪਵੇਗੀ।


ਮਕਰ : ਆਰਥਿਕ ਪੱਖ ਮਜ਼ਬੂਤ ਹੋਵੇਗਾ। ਕਾਰੋਬਾਰ 'ਚ ਨਿਵੇਸ਼ ਕਰਨਾ ਫਾਇਦੇਮੰਦ ਰਹੇਗਾ। ਘਰੇਲੂ ਵਸਤਾਂ 'ਚ ਵਾਧਾ ਹੋਵੇਗਾ। ਮਾਣ-ਸਨਮਾਨ ਵਧੇਗਾ।


ਕੁੰਭ : ਉੱਚ ਅਧਿਕਾਰੀ ਦਾ ਸਹਿਯੋਗ ਮਿਲ ਸਕਦਾ ਹੈ। ਤੋਹਫੇ ਜਾਂ ਸਨਮਾਨ 'ਚ ਵਾਧਾ ਹੋਵੇਗਾ। ਸਮਾਜਿਕ ਮਾਣ-ਸਨਮਾਨ ਵਧੇਗਾ।


ਮੀਨ : ਆਰਥਿਕ ਪੱਖ ਮਜ਼ਬੂਤ ਹੋਵੇਗਾ। ਰਚਨਾਤਮਕ ਕਾਰਜਾਂ 'ਚ ਸਫਲਤਾ ਮਿਲੇਗੀ। ਉੱਚ ਅਧਿਕਾਰੀ ਦਾ ਸਹਿਯੋਗ ਤੇ ਉਤਸ਼ਾਹ ਮਿਲੇਗਾ। ਚੱਲ ਤੇ ਅਚੱਲ ਜਾਇਦਾਦ 'ਚ ਵਾਧਾ ਹੋਵੇਗਾ।

Posted By: Jagjit Singh