ਅੱਜ ਦੀ ਗ੍ਰਹਿ ਸਥਿਤੀ : 8 ਦਸੰਬਰ 2019 ਐਤਵਾਰ ਮੱਘਰ ਮਹੀਨਾ, ਸ਼ੁਕਲ ਪੱਖ, ਇਕਾਦਸ਼ੀ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ : ਸ਼ਾਮ 04.30 ਵਜੇ ਤੋਂ ਸ਼ਾਮ 6.00 ਵਜੇ ਤਕ।

ਅੱਜ ਤੇ ਕੱਲ੍ਹ ਦਾ ਦਿਸ਼ਾਸ਼ੂਲ : ਪੱਛਮੀ, ਪੂਰਬ।

ਅੱਜ ਦਾ ਪਰਵ ਤੇ ਤਿਉਹਾਰ : ਮੋਸ਼ਦਾ ਇਕਾਦਸ਼ੀ, ਗੀਤਾ ਜੈਅੰਤੀ।


9 ਦਸੰਬਰ, 2019 ਦਾ ਪੰਚਾਂਗ : ਬਿਕਰਮੀ ਸੰਮਤ 2076, ਸ਼ਕੇ 1941, ਉਤਰਾਨਰਾਇਣ, ਉੱਤਰ ਗੋਲ, ਬਸੰਤ ਰੁੱਤ, ਮੱਘਰ ਮਹੀਨਾ, ਸ਼ੁਕਲ ਪੱਖ ਦੁਆਦਸ਼ੀ 09 ਘੰਟੇ 54 ਮਿੰਟ ਉਪਰੰਤ ਤ੍ਰਿਓਦਸ਼ੀ, ਭਰਣੀ ਨਛੱਤਰ 29 ਘੰਟੇ 01 ਮਿੰਟ ਉਪਰੰਤ ਕ੍ਰਤਿਕਾ ਨਛੱਤਰ, ਪਰਿਘਿ ਯੋਗ 17 ਘੰਟੇ 03 ਮਿੰਟ ਉਪਰੰਤ ਸ਼ਿਵ ਯੋਗ, ਮੇਖ ਵਿਚ ਚੰਦਰਮਾ।


ਮੇਖ : ਵਾਹਨ ਚਲਾਉਂਦੇ ਸਮੇਂ ਸਾਵਧਾਨੀ ਰੱਖੋ। ਬੇਕਾਰ ਦੀ ਭੱਜ-ਦੌੜ ਰਹੇਗੀ। ਸਿਹਤ ਤੇ ਸਨਮਾਨ ਪ੍ਰਤੀ ਸੁਚੇਤ ਰਹੋ। ਔਲਾਦ ਤੋਂ ਚਿੰਤਤ ਰਹੋਗੇ।


ਬ੍ਰਿਖ : ਪਰਿਵਾਰਕ ਸਮੱਸਿਆ ਦੀ ਲਪੇਟ 'ਚ ਆ ਸਕਦੇ ਹੋ। ਯਾਤਰਾ ਦੀ ਵੀ ਸਥਿਤੀ ਬਣੇਗੀ। ਵਾਦ-ਵਿਵਾਦ ਤੋਂ ਬਚੋ। ਜ਼ੁਬਾਨ 'ਤੇ ਕੰਟਰੋਲ ਨਾ ਰੱਖਣ 'ਤੇ ਸਮੱਸਿਆ ਆ ਸਕਦੀ ਹੈ।


ਮਿਥੁਨ : ਜੀਵਿਕਾ ਦੇ ਖੇਤਰ ਵਿਚ ਤਰੱਕੀ ਹੋਵੇਗੀ। ਉਪਹਾਰ ਜ ਸਨਮਾਨ ਵਿਚ ਵਾਧਾ ਹੋਵੇਗਾ। ਰਿਸ਼ਤਿਆਂ ਵਿਚ ਮਿਠਾਸ ਆਵੇਗੀ। ਪਤਨੀ ਦਾ ਸਹਿਯੋਗ ਰਹੇਗਾ।


ਕਰਕ : ਮਹਿਲਾ ਅਧਿਕਾਰੀ ਦਾ ਸਹਿਯੋਗ ਮਿਲੇਗਾ। ਕਾਰੋਬਾਰ ਕੋਸ਼ਿਸ਼ਾਂ ਕਾਮਯਾਬ ਹੋਣਗੀਆਂ। ਔਲਾਦ ਪ੍ਰਤੀ ਜ਼ਿੰਮੇਵਾਰੀਆਂ ਪੂਰੀਆਂ ਹੋਣਗੀਆਂ।


ਸਿੰਘ : ਕਾਰੋਬਾਰ 'ਚ ਕਾਮਯਾਬੀ ਮਿਲੇਗੀ। ਪਿਤਾ ਜਾਂ ਧਰਮ ਗੁਰੂ ਦਾ ਸਹਿਯੋਗ ਮਿਲੇਗਾ। ਕੋਸ਼ਿਸ਼ਾਂ ਵਿਚ ਸਫਲਤਾ ਹੋਵੇਗੀ। ਯਾਤਰਾ ਦੀ ਸਥਿਤੀ ਬਣੇਗੀ।


ਕੰਨਿਆ : ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਖ਼ਾਸ ਤੌਰ 'ਤੇ ਵਾਹਨ ਚਲਾਉਂਦੇ ਸਮੇਂ ਸਾਵਧਾਨੀ ਰੱਖੋ। ਯਾਤਰਾ 'ਚ ਆਪਣੀਆਂ ਚੀਜ਼ਾਂ ਦੀ ਸੁਰੱਖਿਆ ਕਰੋ।


ਤੁਲਾ : ਸੱਭਿਆਚਾਰਕ ਉਤਸਵ 'ਚ ਹਿੱਸੇਦਾਰੀ ਰਹੇਗੀ। ਕਾਰੋਬਾਰ 'ਚ ਸਨਮਾਨ ਵਧੇਗਾ। ਆਰਥਿਕ ਮਾਮਲਿਆਂ ਵਿਚ ਤਰੱਕੀ ਹੋਵੇਗੀ।


ਬ੍ਰਿਸ਼ਚਕ : ਹੰਕਾਰ ਕਾਰਨ ਰਿਸ਼ਤਿਆਂ 'ਚ ਤਣਾਅ ਆ ਸਕਦਾ ਹੈ। ਆਰਥਿਕ ਯੋਜਨਾ ਸਫਲ ਹੋਵੇਗੀ। ਨਵੀਂ ਨੌਕਰੀ ਜਾਂ ਨਵੇਂ ਸਾਧਾਨ ਦੀ ਦਿਸ਼ਾ ਵਿਚ ਉਮੀਦ ਅਨੁਸਾਰ ਸਫਲਤਾ ਮਿਲੇਗੀ।


ਧਨੁ : ਔਲਾਦ ਪ੍ਰਤੀ ਜ਼ਿੰਮੇਵਾਰੀਆਂ ਦੀ ਪੂਰਤੀ ਹੋਵੇਗੀ। ਪਰਿਵਾਰ 'ਚ ਸਨਮਾਨ ਵਧੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਘਰੇਲੂ ਚੀਜ਼ਾਂ 'ਚ ਵਾਧਾ ਹੋਵੇਗਾ।


ਮਕਰ : ਜੀਵਨਸਾਥੀ ਦਾ ਸਹਿਯੋਗ ਮਿਲੇਗਾ। ਆਪਸੀ ਸਬੰਧਾਂ 'ਚ ਨੇੜਤਾ ਆਵੇਗੀ। ਪਰਿਵਾਰ 'ਚ ਜੀਵਨ ਸੁਖਮਈ ਹੋਵੇਗਾ।


ਕੁੰਭ : ਉਪਹਾਰ ਜਾਂ ਸਨਮਾਨ 'ਚ ਵਾਧਾ ਹੋਵੇਗਾ। ਦੂਜਿਆਂ ਤੋਂ ਸਹਿਯੋਗ ਲੈਣ 'ਚ ਸਫਲਤਾ ਮਿਲੇਗੀ। ਉੱਚ ਅਧਿਕਾਰੀ ਤੋਂ ਵੀ ਸਹਿਯੋਗ ਮਿਲ ਸਕਦਾ ਹੈ।


ਮੀਨ : ਯਾਤਰਾ ਦੀ ਸੰਭਾਵਨਾ ਹੈ। ਸੱਭਿਆਚਾਰਕ ਉਤਸਵ ਵਿਚ ਹਿੱਸੇਦਾਰੀ ਰਹੇਗੀ। ਕਾਰੋਬਾਰ 'ਚ ਸਨਮਾਨ ਵਧੇਗਾ। ਆਰਥਿਕ ਮਾਮਲਿਆਂ ਵਿਚ ਤਰੱਕੀ ਹੋਵੇਗੀ।

Posted By: Jagjit Singh