ਅੱਜ ਦੀ ਗ੍ਰਹਿ ਸਥਿਤੀ : 26 ਨਵੰਬਰ 2019 ਮੰਗਲਵਾਰ, ਮੱਘਰ ਮਹੀਨਾ, ਕ੍ਰਿਸ਼ਨ ਪੱਖ, ਮੱਸਿਆ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ : ਦੁਪਹਿਰ 03.00 ਵਜੇ ਤੋਂ ਬਾਅਦ ਦੁਪਹਿਰ 04.30 ਵਜੇ ਤਕ।

ਅੱਜ ਤੇ ਕੱਲ੍ਹ ਦਾ ਦਿਸ਼ਾਸ਼ੂਲ : ਉੱਤਰ।

ਅੱਜ ਦਾ ਤਿਉਹਾਰ : ਇਸ਼ਨਾਨ ਦਾਨ ਦੀ ਮੱਸਿਆ, ਕਮਲਾ ਜੈਅੰਤੀ।


27 ਨਵੰਬਰ, 2019 ਦਾ ਪੰਚਾਂਗ : ਬਿਕਰਮੀ ਸੰਮਤ 2076, ਸ਼ਕੇ 1941, ਉੱਤਰਾਇਨ, ਉੱਤਰ ਗੋਲ, ਸਰਦ ਰੁੱਤ, ਮੱਘਰ ਮਹੀਨਾ, ਸ਼ੁਕਲ ਪੱਖ ਪ੍ਰਤੀਪਦਾ 18 ਘੰਟੇ 59 ਮਿੰਟ ਉਪਰੰਤ ਦੁੱਤੀਆ, ਅਨੁਰਾਧਾ ਨਛੱਤਰ 08 ਘੰਟੇ 12 ਮਿੰਟ ਉਪਰੰਤ ਜੇਸ਼ਠਾ ਨਛੱਤਰ, ਸੁਕਕਰਮਾ ਯੋਗ 20 ਘੰਟੇ 21 ਮਿੰਟ ਉਪਰੰਤ ਧ੍ਰਤੀ ਯੋਗ, ਬ੍ਰਿਸ਼ਚਕ 'ਚ ਚੰਦਰਮਾ।


ਮੇਖ : ਔਲਾਦ ਦੇ ਸਲੂਕ ਤੋਂ ਚਿੰਤਤ ਹੋ ਸਕਦੇ ਹੋ। ਸਿੱਖਿਆ ਦੇ ਖੇਤਰ 'ਚ ਮਿਹਨਤ ਕਰਨ ਦੀ ਲੋੜ ਹੈ। ਭਾਵੁਕਤਾ ਕਾਰਨ ਤਣਾਅ ਮਿਲ ਸਕਦਾ ਹੈ।


ਬ੍ਰਿਖ : ਪਰਿਵਾਰਕ ਉਤਸਵ 'ਚ ਹਿੱਸੇਦਾਰੀ ਰਹੇਗੀ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਵਿਰੋਧੀ ਹਾਰਨਗੇ ਪਰ ਸਿਹਤ ਪ੍ਰਤੀ ਸੁਚੇਤ ਰਹਿਣ ਲੋੜ ਹੈ। ਕਾਰੋਬਾਰ 'ਚ ਤਰੱਕੀ ਹੋਵੇਗੀ।


ਮਿਥੁਨ : ਭੱਜ-ਦੌੜ ਰਹੇਗੀ। ਯਾਤਰਾ ਦੀ ਸਥਿਤੀ ਵਿਚ ਆਪਣੀਆਂ ਚੀਜ਼ਾਂ ਸੁਰੱਖਿਆ ਰੱਖੋ। ਚੋਰੀ ਜਾਂ ਧਨ ਹਾਨੀ ਦਾ ਖ਼ਦਸ਼ਾ ਹੈ। ਚੌਕਸ ਰਹਿਣ ਦੀ ਲੋੜ ਹੈ।


ਕਰਕ : ਵਿਰੋਧੀ ਤਣਾਅ ਦੇਵੇਗਾ ਪਰ ਮੁਹਾਰਤ ਨਾਲ ਸਮੱਸਿਆ ਦਾ ਹੱਲ ਕਰਨ ਵਿਚ ਸਮਰਥ ਹੋਵਾਂਗੇ। ਉਪਹਾਰ ਜਾਂ ਸਨਮਾਨ ਵਿਚ ਵਾਧਾ ਹੋਵੇਗਾ।


ਸਿੰਘ : ਔਲਾਦ ਪ੍ਰਤੀ ਜ਼ਿੰਮੇਵਾਰੀਆਂ ਪੂਰੀਆਂ ਹੋਣਗੀਆਂ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਘਰੇਲੂ ਵਰਤੋਂ ਵਾਲੀਆਂ ਚੀਜ਼ਾਂ 'ਚ ਵਾਧਾ ਹੋਵੇਗਾ।


ਕੰਨਿਆ : ਸਿਆਸੀ ਇੱਛਾਵਾਂ ਦੀ ਪੂਰਤੀ ਹੋਵੇਗੀ। ਦੂਜਿਆਂ ਤੋਂ ਸਹਿਯੋਗ ਲੈਣ 'ਚ ਸਫਲਤਾ ਮਿਲੇਗੀ ਪਰ ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਕੋਈ ਵੀ ਕੰਮ ਸਮਝ ਕੇ ਕਰੋ।


ਤੁਲਾ : ਸੱਭਿਆਚਾਰਕ ਉਤਸਵ 'ਚ ਹਿੱਸੇਦਾਰੀ ਰਹੇਗੀ। ਸਿਹਤ ਪ੍ਰਤੀ ਸੁਚੇਤ ਰਹਿਣ ਦੀ ਜ਼ਰੂਰਤ ਹੈ। ਜ਼ੁਬਾਨ 'ਤੇ ਕੰਟਰੋਲ ਰੱਖੋ। ਯਾਤਰਾ ਦੀ ਸਥਿਤੀ ਬਣ ਸਕਦੀ ਹੈ।


ਬ੍ਰਿਸ਼ਚਕ : ਕਿਸੇ ਕੰਮ ਦੇ ਸੰਪੰਨ ਹੋਣ ਨਾਲ ਆਤਮਵਿਸ਼ਵਾਸ 'ਚ ਵਾਧਾ ਹੋਵੇਗਾ। ਆਰਥਿਕ ਮਾਮਲਿਆਂ 'ਚ ਸਫਲਤਾ ਮਿਲੇਗੀ। ਧਨ ਤੇ ਸਨਮਾਨ 'ਚ ਵਾਧਾ ਹੋਵੇਗਾ। ਕਾਰੋਬਾਰ ਸਫਲ ਹੋਵੇਗਾ।


ਧਨੁ : ਰਚਨਾਤਮਕ ਕੰਮਾਂ ਪ੍ਰਤੀ ਸੁਚੇਤ ਰਹੋ। ਦੂਜਿਆਂ ਤੋਂ ਸਹਿਯੋਗ ਲੈਣ 'ਚ ਸਫਲਤਾ ਮਿਲੇਗੀ ਪਰ ਯਾਤਰਾ 'ਚ ਦੂਜਿਆਂ 'ਤੇ ਭਰੋਸਾ ਨਾ ਕਰੋ।


ਮਕਰ : ਆਰਥਿਕ ਪੱਖ ਮਜ਼ਬੂਤ ਹੋਵੇਗਾ। ਮੁਹਾਰਤ ਨਾਲ ਕੀਤਾ ਗਿਆ ਕੰਮ ਸਫਲ ਹੋਵੇਗਾ। ਰਚਨਾਤਮਕ ਕੰਮਾਂ 'ਚ ਸਫਲਤਾ ਮਿਲੇਗੀ।


ਕੁੰਭ : ਆਰਥਿਕ ਤਣਾਅ ਦਾ ਪ੍ਰਭਾਵ ਮਨ ਤੇ ਸਲੂਕ 'ਤੇ ਹੋਵਾ। ਸਾਸ਼ਨ ਸੱਤਾ ਦਾ ਸਹਿਯੋਗ ਲੈਣ 'ਚ ਸਫਲ ਹੋਵੋਗੇ। ਉੱਚ ਅਧਿਕਾਰੀ ਦਾ ਸਹਿਯੋਗ ਮਿਲੇਗਾ।


ਮੀਨ : ਪਰਿਵਾਰਕ ਜ਼ਿੰਮੇਵਾਰੀਆਂ ਪੂਰੀਆਂ ਹੋਣਗੀਆਂ। ਰਿਸ਼ਤਿਆਂ 'ਚ ਮਿਠਾਸ ਆਵੇਗੀ। ਕਿਸੇ ਕੰਮ ਦੇ ਸੰਪੰਨ ਹੋਣ ਨਾਲ ਤੁਹਾਡਾ ਪ੍ਰਭਾਵ ਤੇ ਸਨਮਾਨ ਵਿਚ ਵਾਧਾ ਹੋਵੇਗਾ।

Posted By: Jagjit Singh