ਅੱਜ ਦੀ ਗ੍ਰਹਿ ਸਥਿਤੀ : 24 ਨਵੰਬਰ 2019, ਐਤਵਾਰ, ਮੱਘਰ ਮਹੀਨਾ, ਕ੍ਰਿਸ਼ਨ ਪੱਖ, ਤ੍ਰਿਓਦੀ ਦਾ ਰਾਸ਼ੀਫਲ

ਅੱਜ ਦਾ ਰਾਹੂਕਾਲ : ਸ਼ਾਮ 04.30 ਵਜੇ ਤੋਂ ਸ਼ਾਮ 06.00 ਵਜੇ ਤਕ।

ਅੱਜ ਤੇ ਕੱਲ੍ਹ ਦਾ ਦਿਸ਼ਾਸ਼ੂਲ : ਪੱਛਮੀ, ਪੂਰਬ।

ਅੱਜ ਦੀ ਭੱਦਰਾ : ਰਾਤ 1.06 ਤੋਂ 25 ਨਵੰਬਰ ਨੂੰ ਸਵੇਰੇ 11.52 ਵਜੇ ਤਕ।


25 ਨਵੰਬਰ, 2019 ਦਾ ਪੰਚਾਂਗ : ਬਿਕਰਮੀ ਸੰਮਤ 2076, ਸ਼ਕੇ 1941, ਉਤਰਾਨਰਾਇਣ, ਉੱਤਰ ਗੋਲ, ਸਰਦ ਰੁੱਤ, ਮੱਘਰ ਮਹੀਨਾ, ਕ੍ਰਿਸ਼ਨ ਪੱਖ ਚਤੁਰਥੀ 22 ਘੰਟੇ 41 ਮਿੰਟ ਉਪਰੰਤ ਮੱਸਿਆ, ਸਵਾਤੀ ਨਛੱਤਰ 10 ਘੰਟੇ 57 ਮਿੰਟ ਉਪਰੰਤ ਵਿਸ਼ਾਖਾ ਨਛੱਤਰ, ਸ਼ੋਭਨ ਯੋਗ ਉਪਰੰਤ ਅਤੀਗੰਡ ਯੋਗ, ਤੁਲਾ 'ਚ ਚੰਦਰਮਾ ਉਪਰੰਤ ਬ੍ਰਿਸ਼ਚਕ 'ਚ।


ਮੇਖ : ਭਾਵੁਕਤਾ 'ਤੇ ਕੰਟਰੋਲ ਰੱਖੋ। ਕਿਸੇ ਪਰਿਵਾਰਕ ਸਮੱਸਿਆ ਦੀ ਲਪੇਟ 'ਚ ਆ ਸਕਦੇ ਹੋ। ਆਰਥਿਕ ਪੱਖ ਕਮਜ਼ੋਰ ਹੋਵੇਗਾ। ਰਿਸ਼ਤਿਆਂ 'ਚ ਮਿਠਾਸ ਆਵੇਗੀ।


ਬ੍ਰਿਖ : ਆਲਸ ਕਾਰਨ ਸਮਾਂ ਖ਼ਰਾਬ ਕਰੋਗੇ। ਲੰਬੀ ਯਾਤਰਾ ਦੀ ਯੋਜਨਾ ਸਫਲ ਹੋਵੇਗੀ। ਕਿਸੇ ਉਤਸਵ ਵਿਚ ਹਿੱਸੇਦਾਰੀ ਰਹੇ। ਆਰਥਿਕ ਪੱਖ ਮਜ਼ਬੂਤ ਹੋਵੇਗਾ।


ਮਿਥੁਨ : ਜੀਵਿਕਾ ਦੇ ਖੇਤਰ 'ਚ ਤਰੱਕੀ ਹੋਵੇਗੀ। ਸਾਸ਼ਨ ਸੱਤਾ ਦਾ ਸਹਿਯੋਗ ਰਹੇਗਾ। ਕਾਰੋਬਾਰ 'ਚ ਕੋਸ਼ਿਸ਼ਾਂ ਕਾਮਯਾਬ ਹੋਣਗੀਆਂ। ਮਾਲੀ ਤੌਰ 'ਤੇ ਚੌਕਸ ਰਹੋ।


ਕਰਕ : ਸਿੱਖਿਆ ਮੁਕਾਬਲੇ ਦੇ ਖੇਤਰ 'ਚ ਹੋਰ ਮਿਹਨਤ ਦੀ ਲੋੜ ਹੈ। ਵਿਰੋਧੀ ਸਰਗਰਮ ਰਹਿਣਗੇ। ਸਿਹਤ ਪ੍ਰਤੀ ਸੁਚੇਤ ਰਹਿਣ ਦੀ ਜ਼ਰੂਰਤ ਹੈ।


ਸਿੰਘ : ਸਾਸ਼ਨ ਸੱਤਾ ਤੋਂ ਸਹਿਯੋਗ ਲੈਣ 'ਚ ਕਾਮਯਾਬੀ ਮਿਲੇਗੀ। ਕਾਰੋਬਾਰ ਕੋਸ਼ਿਸ਼ ਸਫਲ ਹੋਵੇਗੀ। ਰਚਨਾਤਮਕ ਕੰਮਾਂ ਵਿਚ ਮਨ ਲਗਾਓ।


ਕੰਨਿਆ : ਆਰਥਿਕ ਮਾਮਲਿਆਂ 'ਚ ਜੋਖ਼ਮ ਨਾ ਚੁੱਕੋ। ਜੀਵਨਸਾਥੀ ਦਾ ਸਹਿਯੋਗ ਮਿਲੇਗਾ ਪਰ ਕਿਸੇ ਹੋਰ ਪਰਿਵਾਰਕ ਮੈਂਬਰ ਤੋਂ ਤਣਾਅ ਵੀ ਮਿਲੇਗਾ। ਯਾਤਰਾ ਦੀ ਸਥਿਤੀ ਬਣ ਰਹੀ ਹੈ।


ਤੁਲਾ : ਆਰਥਿਕ ਸਥਿਤੀ 'ਚ ਸੁਧਾਰ ਹੋਵੇਗਾ। ਸੱਭਿਆਚਾਰ ਉਤਸਵ 'ਚ ਹਿੱਸੇਦਾਰੀ ਰਹੇਗੀ। ਦੂਜਿਆਂ ਤੋਂ ਸਹਿਯੋਗ ਲੈਣ 'ਚ ਸਫਲਤਾ ਮਿਲੇਗੀ।


ਬ੍ਰਿਸ਼ਚਕ : ਕਾਰੋਬਾਰ 'ਚ ਰੁਝੇਵੇਂ ਵਧਣਗੇ। ਸਿਹਤ ਪ੍ਰਤੀ ਲਾਪਰਵਾ ਨਾ ਹੋਵੇ ਖਾਸ ਤੌਰ 'ਤੇ ਵਾਹਨ ਚਲਾਉਂਦੇ ਸਮੇਂ। ਆਰਥਿਕ ਮਾਮਲਿਆਂ ਵਿਚ ਜ਼ੋਖਮ ਨਾ ਚੁੱਕੋ। ਰਚਨਾਤਮਕ ਕੰਮਾਂ 'ਚ ਮਨ ਲਗਾਓ।


ਧਨੁ : ਕੋਈ ਅਜਿਹਾ ਕੰਮ ਨਾ ਕਰੋ, ਜਿਸ ਨਾਲ ਸਨਮਾਨ ਪ੍ਰਭਾਵਤ ਹੋਵੇ। ਔਲਾਦ ਪ੍ਰਤੀ ਜ਼ਿੰਮੇਵਾਰੀਆਂ ਪੂਰੀਆਂ ਹੋਣਗੀਆਂ। ਮੁਹਾਰਤ ਨਾਲ ਕੀਤਾ ਕੰਮ ਸਫਲ ਹੋਵੇਗਾ।


ਮਕਰ : ਰਚਨਾਤਮਕ ਕੋਸ਼ਿਸ਼ ਸਫਲ ਹੋਵੇਗੀ। ਸਿੱਖਿਆ ਮੁਕਾਬਲੇ ਦੇ ਖੇਤਰ 'ਚ ਜ਼ਿਆਦਾ ਮਿਹਨਤ ਕਰਨੀ ਹੋਵੇਗੀ। ਕਾਰੋਬਾਰ ਮਾਮਲਿਆਂ 'ਚ ਜ਼ੋਖ਼ਮ ਨਾ ਚੁੱਕੋ।


ਕੁੰਭ : ਪਰਿਵਾਰਕ ਜੀਵਨ ਸੁਖਮਈ ਹੋਵੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਘਰੇਲੂ ਚੀਜ਼ਾਂ 'ਚ ਵਾਧਾ ਹੋਵੇਗਾ।


ਮੀਨ : ਮਹਿਲਾ ਅਧਿਕਾਰੀ ਦਾ ਸਹਿਯੋਗ ਮਿਲੇਗਾ। ਔਲਾਦ ਦੇ ਸਲੂਕ ਨੂੰ ਲੈ ਕੇ ਚਿੰਤਤ ਹੋ ਸਕਦੇ ਹੋ। ਵਾਹਨ ਚਲਾਉਂਦੇ ਸਮੇਂ ਸਾਵਧਾਨੀ ਰੱਖੋ। ਯਾਤਰਾ ਦੀ ਸਥਿਤੀ ਸੁਖਦ ਰਹੇਗੀ।

Posted By: Jagjit Singh