ਅੱਜ ਦੀ ਗ੍ਰਹਿ ਸਥਿਤੀ : 20 ਅਕਤੂਬਰ 2019, ਐਤਵਾਰ ਕੱਤਕ ਮਹੀਨਾ, ਕ੍ਰਿਸ਼ਨ ਪੱਖ, ਪਾਸ਼ਠੀ ਦਾ ਰਾਸ਼ੀਫਲ

ਅੱਜ ਦਾ ਰਾਹੂਕਾਲ : ਸ਼ਾਮ 04.30 ਵਜੇ ਤੋਂ ਸ਼ਾਮ 06.00 ਵਜੇ ਤਕ।

ਅੱਜ ਤੇ ਕੱਲ੍ਹ ਦਾ ਦਿਸ਼ਾਸ਼ੂਲ : ਪੱਛਮੀ, ਪੂਰਬ।

ਅੱਜ ਦੀ ਭੱਦਰਾ: ਸਵੇਰੇ 7.30 ਵਜੇ ਤੋਂ ਸ਼ਾਮ 7.08 ਵਜੇ ਤਕ।


21 ਅਕਤੂਬਰ, 2019 ਦਾ ਪੰਚਾਂਗ : ਵਿਕਰਮ ਸੰਵਤ 2076, ਸ਼ਕੇ 1941, ਉਤਰਾਨਰਾਇਣ, ਉੱਤਰ ਗੋਲ, ਸਰਦ ਰੁੱਤ, ਕੱਤਕ ਮਹੀਨਾ, ਕ੍ਰਿਸ਼ਨ ਪੱਖ, ਸਪਤਮੀ 06 ਘੰਟੇ 54 ਮਿੰਟ ਉਪਰੰਤ ਅਸ਼ਟਮੀ, ਪੁਨਰਵਸੂ ਨਛੱਤਰ 17 ਘੰਟੇ 32 ਮਿੰਟ ਉਪਰੰਤ ਪੁਸ਼ਯ ਨਛੱਤਰ, ਸਿੱਧੀ ਯੋਗ ਉਪਰੰਤ ਸਾਧਿਆ ਯੋਗ, ਮਿਥੁਨ 'ਚ ਚੰਦਰਮਾ 11 ਘੰਟੇ 40 ਮਿੰਟ ਉਪਰੰਤ ਕਰਕ 'ਚ।


ਮੇਖ : ਮਿਹਨਤ ਨਾਲ ਕੀਤੇ ਗਏ ਕੰਮਾਂ 'ਚ ਕਾਮਯਾਬੀ ਮਿਲੇਗੀ। ਧਾਰਮਿਕ ਰੁਚੀ 'ਚ ਵਾਧਾ ਹੋਵੇਗਾ। ਪਤੀ-ਪਤਨੀ ਦੀ ਜੀਵਨ ਸੁਖਮਈ ਰਹੇਗਾ।


ਬ੍ਰਿਖ : ਸਾਸ਼ਨ ਸੱਤਾ ਦਾ ਸਹਿਯੋਗ ਮਿਲੇਗਾ। ਆਰਥਿਕ ਮਾਮਲਿਆਂ 'ਚ ਪ੍ਰਗਤੀ ਹੋਵੇਗੀ। ਸਮਾਜਿਕ ਸਨਮਾਨ ਵਧੇਗਾ। ਔਲਾਦ ਪ੍ਰਤੀ ਜ਼ਿੰਮੇਵਾਰੀ ਪੂਰੀ ਹੋਵੇਗੀ।


ਮਿਥੁਨ : ਕਾਰੋਬਾਰ 'ਚ ਕੋਸ਼ਿਸ਼ਾਂ ਸਫਲ ਹੋਣਗੀਆਂ ਪਰ ਮਨ ਅਣਪਛਾਤੇ ਡਰ ਦੀ ਲਪੇਟ 'ਚ ਰਹੇਗਾ। ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ।


ਕਰਕ : ਕੋਈ ਅਜਿਹਾ ਕੰਮ ਨਾ ਕਰੋ ਜਿਸ ਨਾਲ ਸਨਮਾਨ ਪ੍ਰਭਾਵਤ ਨਾ ਹੋਵੇ। ਸਰੀਰਕ ਤੇ ਮਾਨਸਿਕ ਪੀੜਾ ਦਾ ਯੋਗ ਹੈ। ਜਦਕਿ ਸੰਤਾਨ ਪ੍ਰਤੀ ਜ਼ਿੰਮੇਵਾਰੀ ਪੂਰੀ ਹੋਵੇਗੀ।


ਸਿੰਘ : ਆਰਥਿਕ ਪੱਖ ਮਜ਼ਬੂਤ ਹੋਵੇਗਾ। ਰਿਸ਼ਤਿਆਂ 'ਚ ਮਿਠਾਸ ਆਵੇਗੀ। ਯਾਤਰਾ ਦੀ ਸਥਿਤੀ ਸੁਖਦ ਰਹੇਗੀ। ਵਿਗੜੇ ਕੰਮ ਬਣਨਗੇ।


ਕੰਨਿਆ : ਨਿੱਜੀ ਸਬੰਧ ਮਜ਼ਬੂਤ ਹੋਣਗੇ। ਸਿਆਸੀ ਇੱਛਾਵਾਂ ਦੀ ਪੂਰੀ ਹੋਵੇਗੀ। ਘਰੇਲੂ ਕੰਮਾਂ ਵਿਚ ਰੁੱਝੇ ਰਹੋਗੇ। ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਆਰਥਿਕ ਮਾਮਲਿਆਂ 'ਚ ਜ਼ੋਖ਼ਮਨ ਨਾ ਚੁੱਕੋ।


ਤੁਲਾ : ਆਰਥਿਕ ਪੱਖ ਮਜ਼ਬੂਤ ਹੋਵੇਗਾ। ਪਰਿਵਾਰਕ ਜੀਵਨ ਸੁਖਮਈ ਹੋਵੇਗਾ। ਸਾਸ਼ਨ ਸੱਤਾ ਤੋਂ ਸਹਿਯੋਗ ਮਿਲੇਗਾ। ਉਪਹਾਰ ਜਾਂ ਸਨਮਾਨ 'ਚ ਵਾਧਾ ਹੋਵੇਗਾ।


ਬ੍ਰਿਸ਼ਚਕ : ਜੀਵਿਕਾ ਦੇ ਖੇਤਰ 'ਚ ਤਰੱਕੀ ਹੋਵੇਗੀ। ਕਿਸੇ ਕੰਮ ਦੇ ਸੰਪੰਨ ਹੋਣ ਨਾਲ ਆਤਮਵਿਸ਼ਵਾਸ ਵਧੇਗਾ। ਸਾਸ਼ਨ ਸੱਤਾ ਦਾ ਸਹਿਯੋਗ ਰਹੇਗਾ। ਕਾਰੋਬਾਰ ਕੋਸ਼ਿਸ਼ਾਂ ਸਫਲ ਹੋਣਗੀਆਂ।


ਧਨੁ : ਜੀਵਨਸਾਥੀ ਦਾ ਸਹਿਯੋਗ ਮਿਲੇਗਾ। ਰਚਨਾਤਮਕ ਕੋਸ਼ਿਸ਼ਾਂ ਕਾਮਯਾਬ ਹੋਣਗੀਆਂ। ਸਾਸ਼ਨ ਸੱਤਾ ਦਾ ਸਹਿਯੋਗ ਮਿਲੇਗਾ। ਸਨਮਾਨ ਵਧੇਗਾ।


ਮਕਰ : ਸਿਹਤ ਪ੍ਰਤੀ ਸੁਚੇਤ ਰਹੋ। ਮਨ-ਅਸ਼ਾਂਤ ਰਹੇਗਾ। ਵਿਰੋਧੀ ਸਰਗਰਮ ਹੋ ਸਕਦੇ ਹਨ। ਤੁਲਸੀ ਦਾ ਪੂਜਨ ਕਰੋ। ਸਬੰਧਤ ਅਧਿਕਾਰੀ ਤੋਂ ਸਹਿਯੋਗ ਮਿਲੇਗਾ।


ਕੁੰਭ : ਕਾਰੋਬਾਰ ਮਾਮਲਿਆਂ 'ਚ ਤਰੱਕੀ ਹੋਵੇਗੀ। ਆਰਥਿਕ ਮਾਮਲਿਆਂ 'ਚ ਜੋਖ਼ਮ ਨਾ ਚੁੱਕੋ। ਸਿਹਤ ਤੇ ਸਨਮਾਨ ਪ੍ਰਤੀ ਸੁਚੇਤ ਰਹੋ।


ਮੀਨ : ਘਰੇਲੂ ਚੀਜ਼ਾਂ 'ਚ ਵਾਧਾ ਹੋਵੇਗਾ। ਪਰਿਵਾਰਕ ਜ਼ਿੰਮੇਵਾਰੀ ਦੀ ਪੂਰਤੀ ਹੋਵੇਗੀ। ਸਿਹਤ ਯੋਜਨਾ ਸਫਲ ਹੋਵੇਗੀ। ਜ਼ਮੀਨ-ਜਾਇਦਾਦ ਵਿਚ ਨਿਵੇਸ਼ ਕਰਨਾ ਲਾਭਦਾਇਕ ਰਹੇਗਾ।

Posted By: Jagjit Singh