ਅੱਜ ਦੀ ਗ੍ਰਹਿ ਸਥਿਤੀ : 18 ਅਕਤੂਬਰ 2019, ਸ਼ੁੱਕਰਵਾਰ, ਕੱਤਕ ਮਹੀਨਾ,ਕ੍ਰਿਸ਼ਨ ਪੱਖ, ਚੌਥ ਦਾ ਰਾਸ਼ੀਫਲ਼।

ਅੱਜ ਦਾ ਦਿਸ਼ਾਸ਼ੂਲ: ਪੱਛਮ।

ਅੱਜ ਦਾ ਰਾਹੂਕਾਲ : ਦਪਹਿਰ 10:30 ਵਜੇ ਤੋਂ 12:00 ਵਜੇ ਤਕ।

ਕੱਲ੍ਹ ਦਾ ਦਿਸ਼ਾਸ਼ੂਲ: ਪੂਰਬ।

ਪਰਵ ਤੇ ਤਿਉਹਾਰ :ਸਕੰਦ ਸ਼ਸ਼ਠੀ।

19 ਅਕਤੂਬਰ 2019 ਦਾ ਪੰਚਾਂਗ: ਬਿਕਰਮੀ ਸੰਮਤ 2076,ਸ਼ਕੇ 1941, ਦੱਖਣਾਇਣ, ਦੱਖਣ ਗੋਲ, ਸਰਦ ਰੁੱਤ, ਕੱਤਕ ਮਹੀਨਾ, ਕ੍ਰਿਸ਼ਨ ਪੱਖ, ਪੰਚਮੀ 07 ਘੰਟੇ 44 ਮਿੰਟ ਤਕ ਉਪਰੰਤ ਸ਼ਸ਼ਠੀ, ਮ੍ਰਿਗਸ਼ਿਰਾ ਨਛੱਤਰ 17 ਘੰਟੇ 40 ਮਿੰਟ ਤਕ ਉਪਰੰਤ ਆਰਦਰਾ ਨਛੱਤਰ, ਪਰਿਘ ਯੋਗ 26 ਘੰਟੇ 09 ਮਿੰਟ ਤਕ ਉਪਰੰਤ ਸ਼ਿਵ ਯੋਗ, ਮਿਥੁਨ 'ਚ ਚੰਦਰਮਾ।


ਮੇਖ : ਕੀਤਾ ਗਿਆ ਪੁੰਨਦਾਨ ਸਫਲ ਹੋਵੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਗ੍ਰਹਿ ਉਪਯੋਗੀ ਵਸਤਾਂ 'ਚ ਵਾਧਾ ਹੋਵੇਗਾ। ਜੀਵਨਸਾਥੀ ਦਾ ਸਹਿਯੋਗ ਅਤੇ ਸਨੇਹ ਮਿਲੇਗਾ।


ਬ੍ਰਿਖ : ਗ੍ਰਹਿ ਕੰਮਾਂ 'ਚ ਰੁੱਝੇ ਰਹੋਗੇ। ਧਨ, ਸਨਮਾਨ,ਯਸ਼,ਕੀਰਤੀ 'ਚ ਵਾਧਾ ਹੋਵੇਗਾ। ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ। ਜੀਵਿਕਾ ਦੇ ਖੇਤਰ 'ਚ ਤਰੱਕੀ ਮਿਲੇਗੀ। ਪੁਰਾਣੇ ਦੋਸਤਾਂ ਨਾਲ ਮੁਲਾਕਾਤ ਹੋਵੇਗੀ।


ਮਿਥੁਨ : ਸ਼ਾਸਨ ਸੱਤਾ ਤੋਂ ਜਾਂ ਅਣਜਾਣੇ ਡਰ ਤੋਂ ਗ੍ਰਸਤ ਰਹਿ ਸਕਦੇ ਹੋ। ਬੁੱਧੀ ਕੌਸ਼ਲ ਨਾਲ ਕੀਤਾ ਗਿਆ ਕੰਮ ਮੁਕੰਮਲ ਹੋਵੇਗਾ। ਵਪਾਰਕ ਮਾਣ-ਸਨਮਾਨ ਵਧੇਗਾ। ਯਾਤਰਾ 'ਤੇ ਜਾਣ ਦੀ ਸੰਭਾਵਨਾ ਹੈ।


ਕਰਕ : ਜੀਵਨਸਾਥੀ ਦਾ ਸਹਿਯੋਗ ਅਤੇ ਸਨੇਹ ਮਿਲੇਗਾ। ਵਪਾਰਕ ਯਤਨ ਸਫਲ ਹੋਣਗੇ। ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ। ਯਾਤਰਾ ਦੇਸ਼ਾਟਨ ਦੀ ਸਥਿਤੀ ਸੁਖਦ ਰਹੇਗੀ।


ਸਿੰਘ : ਰਚਨਾਤਮਕ ਯਤਨ ਸਫਲ ਹੋਣਗੇ। ਰਾਹੂ ਚੰਦਰ ਦੀ ਯੁਤੀ ਤਣਾਅ ਦੇ ਸਕਦੀ ਹੈ। ਕੰਮ ਦੇ ਖੇਤਰ 'ਚ ਰੁਕਾਵਾਂ ਆ ਸਕਦੀਆਂ ਹਨ, ਜਦੋਂਕਿ ਸਿੱਖਿਆ ਦੇ ਖੇਤਰ 'ਚ ਸਫਲਤਾ ਮਿਲੇਗੀ।


ਕੰਨਿਆ : ਵਪਾਰਕ ਯਤਨ ਸਫਲ ਹੋਵੇਗਾ। ਆਰਥਿਕ ਮਾਮਲਿਆਂ 'ਚ ਤਰੱਕੀ ਮਿਲੇਗੀ। ਸ਼ਾਸਨ ਸੱਤਾ ਤੋਂ ਸਹਿਯੋਗ ਮਿਲੇਗਾ। ਮਹਿਲਾ ਰਾਜਨੇਤਾ ਕਾਰਨ ਤਣਾਅ ਵੀ ਮਿਲ ਸਕਦਾ ਹੈ।


ਤੁਲਾ :ਕਿਸੇ ਕੰਮ ਦੇ ਮੁਕੰਮਲ ਹੋਣ ਨਾਲ ਤੁਹਾਡਾ ਪ੍ਰਭਾਵ ਵਧੇਗਾ। ਰਚਨਾਤਮਕ ਯਤਨ ਸਫਲ ਹੋਣਗੇ। ਫਿਰ ਵੀ ਅਣਜਾਣ ਡਰ ਕਾਰਨ ਚਿੰਤਤ ਰਹਿ ਸਕਦੇ ਹੋ।


ਬ੍ਰਿਸ਼ਚਕ : ਰੁਪਏ ਪੈਸੇ ਦੇ ਲੈਣ-ਦੇਣ 'ਚ ਸਾਵਧਾਨੀ ਵਰਤੋ। ਧਨ ਨੁਕਸਾਨ ਦਾ ਡਰ ਹੈ। ਯਾਤਰਾ 'ਚ ਆਪਣੀਆਂ ਚੀਜ਼ਾਂ ਦੀ ਸੁਰੱਖਿਆ ਰੱਖੋ। ਦੂਜਿਆਂ 'ਤੇ ਜ਼ਿਆਦਾ ਭਰੋਸਾ ਨਾ ਕਰੋ।


ਧਨੁ : ਵਿਆਹੁਤਾ ਜੀਵਨ 'ਚ ਤਣਾਅ ਆ ਸਕਦਾ ਹੈ। ਗਲਤਫਹਿਮੀ ਤੋਂ ਬਚੋ। ਸਿੱਖਿਆ ਮੁਕਾਬਲੇ ਦੇ ਖੇਤਰ 'ਚ ਚੱਲ ਰਿਹਾ ਯਤਨ ਸਫਲ ਹੋਵੇਗਾ। ਪੁਰਾਣੇ ਦੋਸਤਾਂ ਨਾਲ ਮੁਲਾਕਾਤ ਹੋਵੇਗੀ।


ਮਕਰ : ਯਾਤਰਾ ਦੇਸ਼ਾਟਨ ਦੀ ਸਥਿਤ ਸੁਖਦ ਰਹੇਗੀ। ਪਰਿਵਾਰਿਕ ਜੀਵਨ ਸੁਖਮਈ ਹੋਵੇਗਾ। ਗ੍ਰਹਿ ਉਪਯੋਗੀ ਵਰਤਾਂ 'ਚ ਵਾਧਾ ਹੋਵੇਗਾ। ਤੋਹਫ਼ੇ ਜਾਂ ਸਨਮਾਨ 'ਚ ਵੀ ਵਾਧਾ ਹੋਵੇਗਾ।


ਕੁੰਭ : ਔਲਾਦ ਕਾਰਨ ਚਿੰਤਤ ਰਹਿ ਸਕਦੇ ਹੋ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਗ੍ਰਹਿ ਉਪਯੋਗੀ ਵਸਤਾਂ 'ਚ ਵਾਧਾ ਹੋਵੇਗਾ। ਧਨ, ਸਨਮਾਨ, ਯਸ਼, ਕੀਰਤੀ 'ਚ ਵਾਧਾ ਹੋਵੇਗਾ। ਯਾਤਰਾ ਦੇਸ਼ਾਟਨ ਦੀ ਸਥਿਤੀ ਸੁਖਦ ਹੋਵੇਗੀ।


ਮੀਨ : ਜੀਵਨਸਾਥੀ ਦਾ ਸਹਿਯੋਗ ਅਤੇ ਸਨੇਹ ਮਿਲੇਗਾ। ਵਪਾਰਕ ਮਾਣ-ਸਨਮਾਨ ਵਧੇਗਾ। ਪਰਿਵਾਰਿਕ ਮੈਂਬਰ ਤੋਂ ਤਣਾਅ ਮਿਲ ਸਕਦਾ ਹੈ। ਜੋਖ਼ਮ ਨਾ ਉਠਾਓ। ਪੁਰਾਣੇ ਦੋਸਤਾਂ ਨਾਲ ਮੁਲਾਕਾਤ ਹੋਵੇਗੀ।

Posted By: Jagjit Singh