ਅੱਜ ਦੀ ਗ੍ਰਹਿ ਸਥਿਤੀ : 6 ਸਤੰਬਰ 2019, ਸ਼ੁੱਕਰਵਾਰ, ਭਾਦਰੋਂ ਮਹੀਨਾ, ਸ਼ੁਕਲ ਪੱਖ, ਅਸ਼ਟਮੀ ਦਾ ਰਾਸ਼ੀਫਲ਼।

ਅੱਜ ਦਾ ਦਿਸ਼ਾਸ਼ੂਲ : ਪੱਛਮ।

ਅੱਜ ਦਾ ਰਾਹੂਲਕਾਲ : ਦੁਪਹਿਰ ਤੋਂ ਪਹਿਲਾਂ 10:30 ਵਜੇ ਤੋਂ ਦੁਪਹਿਰ 12:00 ਵਜੇ ਤਕ।

ਪਰਵ ਤੇ ਤਿਉਹਾਰ : ਰਾਧਾਅਸ਼ਟਮੀ।

ਅੱਜ ਦੀ ਭੱਦਰਾ : ਸਵੇਰੇ 8:41 ਵਜੇ ਤਕ।

ਕੱਲ੍ਹ ਦਾ ਦਿਸ਼ਾਸ਼ੂਲ : ਪੂਰਬ।

ਪਰਵ ਅਤੇ ਤਿਉਹਾਰ : ਸ਼੍ਰੀ ਚੰਦਰ ਨੌਮੀ।

ਵਿਸ਼ੇਸ਼ : ਗ਼ੌਰੀ ਗਣਪਤੀ ਪੂਜਨ।

7 ਸਤੰਬਰ 2019 ਦਾ ਪੰਚਾਂਗ : ਬਿਕਰਮੀ ਸੰਮਤ 2076, ਸ਼ਕੇ 1941, ਦੱਖਣਾਇਣ, ਉੱਤਰ ਗੋਲ, ਵਰਖਾ ਰੁੱਤ, ਭਾਦੋਂ ਮਹੀਨਾ, ਸ਼ੁੱਕਲ ਪੱਖ, ਨੌਮੀ 21 ਘੰਟੇ 23 ਮਿੰਟ ਤਕ ਉਪਰੰਤ ਦਸਮੀ, ਮੂਲ ਨਛੱਤਰ 29 ਘੰਟੇ 43 ਮਿੰਟ ਤਕ, ਪ੍ਰੀਤੀ ਯੋਗ 16 ਘੰਟੇ 49 ਮਿੰਟ ਤਕ ਉਪਰੰਤ ਆਯੂਸ਼ਮਾਨ ਯੋਗ, ਧਨੁ 'ਚ ਚੰਦਰਮਾ।


ਮੇਖ : ਨਵੀਆਂ ਜ਼ਿੰਮੇਵਾਰੀਆਂ ਮਿਲਣ ਦੀ ਸੰਭਾਵਨਾ ਹੈ। ਔਲਾਦ ਦੇ ਸਬੰਧ 'ਚ ਸੁਖਦ ਸਮਾਚਾਰ ਮਿਲੇਗਾ। ਵਪਾਰ ਮਾਣ-ਸਨਮਾਨ ਵਧੇਗਾ। ਜੀਵਿਕਾ ਦੇ ਖੇਤਰ 'ਚ ਰੁਝੇਂਵਾਂ ਵਧੇਗਾ।


ਬ੍ਰਿਖ : ਅਧੀਨ ਕੰਮ ਕਰਦੇ ਕਰਮਚਾਰੀ ਜਾਂ ਕਿਸੇ ਰਿਸ਼ਤੇਦਾਰ ਤੋਂ ਤਣਾਅ ਮਿਲ ਸਕਦਾ ਹੈ। ਸਿੱਖਿਆ ਮੁਕਾਬਲੇ ਦੇ ਖੇਤਰ 'ਚ ਸਫਲਤਾ ਮਿਲੇਗੀ।ਪਰਿਵਾਰਿਕ ਜੀਵਨ ਸੁਖਮਈ ਹੋਵੇਗਾ।


ਮਿਥੁਨ : ਘਰ ਦੇ ਕੰਮਾਂ 'ਚ ਰੁਝੇ ਰਹਿ ਸਕਦੇ ਹੋ। ਵਿਆਹੁਤਾ ਜੀਵਨ ਸੁਖਦ ਰਹੇਗਾ। ਵਪਾਰਕ ਮਾਣ-ਸਨਮਾਨ ਵਧੇਗਾ। ਅਣਜਾਣ ਡਰ ਤੋਂ ਗ੍ਰਸਤ ਰਹੋਗੇ। ਕੀਤਾ ਗਿਆ ਪੁੰਨਦਾਨ ਸਫਲ ਹੋਵੇਗਾ।


ਕਰਕ : ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ। ਸਿੱਖਿਆ ਮੁਕਾਬਲੇ ਦੇ ਖੇਤਰ 'ਚ ਚੱਲ ਰਿਹਾ ਯਤਨ ਸਫਲ ਹੋਵੇਗਾ। ਰਚਨਾਤਮਕ ਯਤਨ ਸਫਲ ਹੋਣਗੇ।


ਸਿੰਘ : ਬੁੱਧੀ ਕੌਸ਼ਲ ਨਾਲਕੀਤਾ ਗਿਆ ਕੰਮ ਮੁਕੰਮਲ ਹੋਵੇਗਾ। ਵਪਾਰਕ ਮਾਣ-ਸਨਮਾਨ ਵਧੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਸਿੱਖਿਆ ਮੁਕਾਬਲੇ ਦੇ ਖੇਤਰ 'ਚ ਚੱਲ ਰਿਹਾ ਯਤਨ ਸਫਲ ਹੋਵੇਗਾ।


ਕੰਨਿਆ : ਗ੍ਰਹਿ ਕੰਮਾਂ 'ਚ ਰੁਝੇਂਵਾਂ ਵਧੇਗਾ। ਵਪਾਰਕ ਮਾਮਲਿਆਂ 'ਚ ਭੱਜਦੌੜ ਰਹੇਗੀ। ਆਰਥਿਕ ਮਾਮਲਿਆਂ 'ਚ ਜੋਖ਼ਮ ਨਾ ਉਠਾਓ। ਸਿਆਸੀ ਇੱਛਾ ਦੀ ਪੂਰਤੀ ਹੋਵੇਗੀ।


ਤੁਲਾ : ਕੀਤਾ ਗਿਆ ਪੁੰਨਦਾਨ ਸਫਲ ਹੋਵੇਗਾ। ਧਨ, ਯਸ਼,ਕੀਰਤੀ 'ਚ ਵਾਧਾ ਹੋਵੇਗਾ। ਵਪਾਰਕ ਮਾਮਲਿਆਂ 'ਚ ਤਰੱਕੀ ਮਿਲੇਗੀ। ਸਮਾਜਿਕ ਮਾਣ-ਸਨਮਾਨ ਵਧੇਗਾ। ਇਸਤਰੀ ਅਧਿਕਾਰੀ ਦਾ ਸਹਿਯੋਗ ਮਿਲੇਗਾ।


ਬ੍ਰਿਸ਼ਚਕ : ਆਰਥਿਕ ਪੱਖ ਮਜ਼ਬੂਤ ਹੋਵੇਗਾ। ਰਚਨਾਤਮਕ ਯਤਨ ਸਫਲ ਹੋਣਗੇ। ਜੀਵਨਸਾਥੀ ਦਾ ਸਹਿਯੋਗ ਅਤੇ ਸਨੇਹ ਮਿਲੇਗਾ। ਸ਼ਾਸਨ ਸੱਤਾ ਦਾ ਸਹਿਯੋਗ ਲੈਣ 'ਚ ਸਫਲ ਹੋਵੋਗੇ।


ਧਨੁ : ਯਾਤਰਾ ਦੇਸ਼ਾਟਨ ਦੀ ਸਥਿਤੀ ਸੁਖਦ ਰਹੇਗੀ। ਪਰਿਵਾਰਿਕ ਜੀਵਨ ਸੁਖਮਈ ਹੋਵੇਗਾ। ਔਲਾਦ ਪ੍ਰਤੀ ਜ਼ਿੰਮੇਵਾਰੀਆਂ ਦੀ ਪੂਰਤੀ ਹੋਵੇਗੀ। ਦੂਰ-ਦੁਰਾਡੇ ਸਥਾਨ ਦੀ ਯਾਤਰਾ 'ਤੇ ਜਾਣ ਦੀ ਸੰਭਾਵਨਾ ਹੈ।


ਮਕਰ : ਨਿੱਜੀ ਰਿਸ਼ਤੇ ਗੂੜ੍ਹੇ ਹੋਣਗੇ, ਪਰ ਵਿਆਹੁਦ ਜੀਵਨ 'ਚ ਤਣਾਅ ਆ ਸਕਦਾ ਹੈ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਰੁਪਏ-ਪੈਸੇ ਦੇ ਲੈਣ-ਦੇਣ 'ਚ ਸਾਵਧਾਨੀ ਵਰਤੋ।


ਕੁੰਭ : ਜੀਵਿਕਾ ਦੇ ਖੇਤਰ 'ਚ ਤਰੱਕੀ ਹੋਵੇਗੀ। ਬੁੱਧੀ ਕੌਸ਼ਲ ਨਾਲ ਕੀਤਾ ਗਿਆ ਕੰਮ ਸਫਲ ਹੋਵੇਗਾ। ਜੀਵਨਸਾਥੀ ਦਾ ਸਹਿਯੋਗ ਅਤੇ ਸਨੇਹ ਮਿਲੇਗਾ। ਕਾਰੋਬਾਰ 'ਚ ਨਿਵੇਸ਼ ਕਰਨਾ ਲਾਭਕਾਰੀ ਹੋਵੇਗਾ।


ਮੀਨ : ਔਲਾਦ ਪ੍ਰਤੀ ਫ਼ਰਜ਼ਾਂ ਦੀ ਪੂਰਤੀ ਹੋਵੇਗੀ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਰਚਨਾਤਮਕ ਯਤਨ ਸਫਲ ਹੋਣਗੇ। ਰਿਸ਼ਤਿਆਂ 'ਚ ਮਧੁਰਤਾ ਆਵੇਗੀ। ਕਿਸੇ ਪਿਆਰੇ ਨਾਲ ਅਚਾਨਕ ਮੁਲਾਕਾਤ ਹੋ ਸਕਦੀ ਹੈ।

Posted By: Jagjit Singh