ਅੱਜ ਦੀ ਗ੍ਰਹਿ ਸਥਿਤੀ : 19 ਅਗਸਤ 2019, ਸੋਮਵਾਰ, ਭਾਦੋਂ ਮਹੀਨਾ, ਕ੍ਰਿਸ਼ਨ ਪੱਖ, ਚਤੁਰਥੀ ਦਾ ਰਾਸ਼ੀਫਲ

ਅੱਜ ਦਾ ਰਾਹੂਕਾਲ : ਸ਼ਾਮ 07.30 ਵਜੇ ਤੋਂ ਬਾਅਦ ਸ਼ਾਮ 9.00 ਵਜੇ ਤਕ।

ਅੱਜ ਤੇ ਕੱਲ੍ਹ ਦਾ ਦਿਸ਼ਾਸ਼ੂਲ : ਪੂਰਬ, ਉੱਤਰ।

ਪਰਵ ਤੇ ਤਿਉਹਾਰ : ਗਣੇਸ਼ ਚਤੁਰਥੀ, ਬਹੁਲਾ ਚਤੁਰਥੀ


20 ਅਗਸਤ, 2019 ਦਾ ਪੰਚਾਂਗ : ਬਿਕਰਮੀ ਸੰਮਤ 2076, ਸ਼ਕੇ 1941, ਉੱਤਰਾਇਨ, ਉੱਤਰ ਗੋਲ, ਬਰਸਾਤ ਰੁਤ, ਭਾਦੋਂ ਮਹੀਨਾ, ਕ੍ਰਿਸ਼ਨ ਪੱਖ ਪੰਚਮੀ 29 ਘੰਟੇ 31 ਮਿੰਟ ਉਪਰੰਤ ਪਾਸ਼ਠੀ, ਰੇਵਤੀ ਨਛੱਤਰ 22 ਘੰਟੇ 28 ਮਿੰਟ ਉਪਰੰਤ ਅਸ਼ਵਨੀ ਨਛੱਤਰ, ਸ਼ੂਲ ਯੋਗ 16 ਘੰਟੇ 27 ਮਿੰਟ ਉਪਰੰਤ ਗੰਡ ਯੋਗ, ਮੀਨ ਚੰਦਰਮਾ 22 ਘੰਟੇ 28 ਮਿੰਟ ਉਪਰੰਤ ਮੇਖ ਵਿਚ।


ਮੇਖ : ਪਰਿਵਾਰਕ ਸਮੱਸਿਆ ਆ ਸਕਦੀ ਹੈ। ਸਿੱਖਿਆ ਮੁਕਾਬਲੇ ਦੇ ਖੇਤਰ ਵਿਚ ਉਮੀਦ ਅਨੁਸਾਰ ਸਫਲਤਾ ਮਿਲੇਗੀ। ਕਾਰੋਬਾਰ ਯੋਜਨਾ ਸਫਲ ਹੋਵੇਗੀ।


ਬ੍ਰਿਖ : ਉਪਹਾਰ ਜਾਂ ਸਨਮਾਨ ਵਿਚ ਵਾਧਾ ਹੋਵੇਗਾ। ਸੰਤਾਨ ਪ੍ਰਤੀ ਜ਼ਿੰਮੇਵਾਰੀਆਂ ਪੂਰੀਆਂ ਹੋਣਗੀਆਂ। ਘਰੇਲੂ ਚੀਜ਼ਾਂ ਵਿਚ ਵਾਧਾ ਹੋਵੇਗਾ। ਯਾਤਰਾ ਸੁਖਦ ਰਹੇਗੀ।


ਮਿਥੁਨ : ਜੀਵਨਸਾਥੀ ਦਾ ਸਹਿਯੋਗ ਤੇ ਪਿਆਰ ਮਿਲੇਗਾ। ਮਨ ਵਿਚ ਇਕ ਡਰ ਰਹੇਗਾ। ਬੇਕਾਰ ਦੀਆਂ ਉਲਝਣਾਂ ਰਹਿਣਗੀਆਂ। ਸਿਹਤ ਪ੍ਰਤੀ ਸੁਚੇਤ ਰਹੋ।


ਕਰਕ : ਕਾਰੋਬਾਰ ਸਬੰਧੀ ਮਾਣ ਵਧੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਘਰੇਲੂ ਵਸਤੂਆਂ ਵਿਚ ਵਾਧਾ ਹੋਵੇਗਾ। ਸਾਸ਼ਨ ਸੱਤਾ ਦਾ ਸਹਿਯੋਗ ਮਿਲੇਗਾ।


ਸਿੰਘ : ਆਪਣੇ ਸੁਭਾਅ ਪ੍ਰਤੀ ਸੁਚੇਤ ਰਹੋ। ਸਫਲਤਾ ਤੁਹਾਨੂੰ ਹੰਕਾਰੀ ਬਣਾ ਸਕਦੀ ਹੈ। ਹੰਕਾਰ 'ਤੇ ਕੰਟਰੋਲ ਰੱਖੋ। ਪੁਰਾਣੇ ਮਿੱਤਰਾਂ ਨਾਲ ਮੁਲਾਕਾਤ ਹੋਵੇਗੀ।


ਕੰਨਿਆ : ਆਰਥਿਕ ਪੱਖ ਮਜ਼ਬੂਤ ਹੋਵੇਗਾ। ਧਨ ਤੇ ਸਨਮਾਨ 'ਚ ਵਾਧਾ ਹੋਵੇਗਾ। ਰਿਸ਼ਤਿਆਂ ਵਿਚ ਮਿਠਾਸ ਆਵੇਗੀ। ਯਾਤਰਾ ਉਤਸ਼ਾਹਪੂਰਵਕ ਤੇ ਸੁਖਦ ਹੋਣ ਦੀ ਸੰਭਾਵਨਾ ਹੈ।


ਤੁਲਾ : ਸਿੱਖਿਆ ਮੁਕਾਬਲੇ ਲਈ ਸ਼ੁਕਰ ਮੰਗਲ ਦੀ ਯੁਤੀ ਉੱਤਮ ਹੈ। ਪਤੀ-ਪਤਨੀ ਜੀਵਨ ਵਿਚ ਸੁਧਾਰ ਹੋਵੇਗਾ। ਕਾਰੋਬਾਰ ਵਿਚ ਫਾਇਦਾ ਹੋਵੇਗਾ।


ਬ੍ਰਿਸ਼ਚਕ : ਉੱਚ ਅਧਿਕਾਰੀਆਂ ਦਾ ਸਹਿਯੋਗ ਮਿਲੇਗਾ। ਕਾਰੋਬਾਰ ਮਾਮਲਿਆਂ ਵਿਚ ਪ੍ਰਗਤੀ ਹੋਵੇਗੀ। ਸਾਸ਼ਨ ਸੱਤਾ ਦਾ ਸਹਿਯੋਗ ਰਹੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਮਾਣ ਵਧੇਗਾ।


ਧਨੁ : ਪਰਿਵਾਰਕ ਜ਼ਿੰਮੇਵਾਰੀਆਂ ਦੀ ਪੂਰਤੀ ਹੋਵੇਗੀ। ਯਾਤਰਾ ਦੀ ਸਥਿਤੀ ਸੁਖਦ ਰਹੇਗੀ। ਸਮਾਜਿਕ ਸਨਮਾਨ ਵਧੇਗਾ। ਦੁਜਿਆਂ ਦਾ ਸਹਿਯੋਗ ਮਿਲੇਗਾ।


ਮਕਰ : ਯਾਤਰਾ ਦੀ ਸਥਿਤੀ ਸੁਖਦ ਤੇ ਉਤਸ਼ਾਹਪੂਰਵਕ ਰਹੇਗੀ। ਜੀਵਨਸਾਥੀ ਦਾ ਸਹਿਯੋਗ ਮਿਲੇਗਾ ਪਰ ਸੰਤਾਨ ਦੇ ਕਾਰਨ ਤਣਾਅ ਮਿਲ ਸਕਦਾ ਹੈ।


ਕੁੰਭ : ਚੱਲੀਆਂ ਆ ਰਹੀਆਂ ਪਰੇਸ਼ਾਨੀਆਂ ਦੂਰ ਹੋਣਗੀਆਂ। ਕਾਰੋਬਾਰ ਸਨਮਾਨ ਵਧੇਗਾ। ਧਨ ਤੇ ਕੀਰਤੀ ਵਿਚ ਵਾਧਾ ਹੋਵੇਗਾ। ਮਿੱਤਰਾਂ ਨਾਲ ਭੇਟ ਹੋਵੇਗੀ।


ਮੀਨ : ਵਿਰੋਧੀ ਸਰਗਰਮ ਰਹਿਣਗੇ। ਕਿਸੇ ਨੇੜੇ ਦੇ ਵਿਅਕਤੀ ਤੋਂ ਤਣਾਅ ਮਿਲੇਗਾ। ਉੱਚ ਅਧਿਕਾਰੀ ਦਾ ਸਹਿਯੋਗ ਰਹੇਗਾ। ਸੰਤਾਨ ਦੀ ਜ਼ਿੰਮੇਵਾਰੀ ਦੀ ਪੂਰਤੀ ਹੋਵੇਗੀ। ਮਹਿਮਾਨ ਆਵੇਗਾ।

Posted By: Jagjit Singh