ਅੱਜ ਦੀ ਗ੍ਰਹਿ ਸਥਿਤੀ : 15 ਅਗਸਤ 2019, ਵੀਰਵਾਰ, ਸਾਉਣ ਮਹੀਨਾ, ਸ਼ੁਕਲ ਪੱਖ, ਪੂਰਨਿਮਾ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ : ਦੁਪਹਿਰ 01.30 ਵਜੇ ਤੋਂ ਬਾਅਦ ਦੁਪਹਿਰ 3.00 ਵਜੇ ਤਕ।

ਅੱਜ ਤੇ ਕੱਲ੍ਹ ਦਾ ਦਿਸ਼ਾਸ਼ੂਲ : ਦੱਖਣ, ਪੱਛਮ।

ਪਰਵ ਤੇ ਤਿਉਹਾਰ : ਰੱਖੜੀ ਤੇ ਪੂਰਨਿਮਾ।

ਵਿਸ਼ੇਸ਼ : ਆਜ਼ਾਦੀ ਦਿਹਾੜਾ


16 ਅਗਸਤ, 2019 ਦਾ ਪੰਚਾਂਗ : ਵਿਕਰਮੀ ਸੰਮਤ 2076, ਸ਼ਕੇ 1941, ਉੱਤਰਾਇਨ, ਉੱਤਰ ਗੋਲ, ਬਰਸਾਤ ਰੁਤ, ਸਾਉਣ ਮਹੀਨਾ, ਕ੍ਰਿਸ਼ਨ ਪੱਖ, ਪ੍ਰਤੀਪਦਾ 20 ਘੰਟੇ 22 ਮਿੰਟ ਉਪਰੰਤ ਦੁੱਤੀਆ, ਧਨਿਸ਼ਠ ਨਛੱਤਰ 10 ਘੰਟੇ 56 ਮਿੰਟ ਉਪਰੰਤ ਸ਼ਤਭਿਸ਼ਾ ਨਛੱਤਰ, ਸ਼ੋਭਣ ਯੋਗ ਉਪਰੰਤ ਅਤੀਗੰਡ ਯੋਗ, ਕੁੰਭ 'ਚ ਚੰਦਰਮਾ।


ਮੇਖ : ਸ਼ੁਕਰ ਮੰਗਲ ਦੀ ਯੁਤੀ ਕਲਾ ਖੇਤਰ ਵਿਚ ਵਾਧਾ ਕਰਵਾਏਗੀ। ਦੋਸਤਾਂ ਨਾਲ ਸਬੰਧ ਦ੍ਰਿੜ ਹੋਣਗੇ ਪਰ ਅਧੀਨ ਕਰਮਚਾਰੀ ਤੋਂ ਤਣਾਅ ਮਿਲ ਸਕਦਾ ਹੈ।


ਬ੍ਰਿਖ : ਸ਼ੁਕਰ ਦੇ ਪਰਿਵਰਤਨ ਕਾਰਨ ਸਬੰਧ ਮਜ਼ਬੂਤ ਹੋਣਗੇ। ਪਰਿਵਾਰਕ ਜੀਵਨ ਸੁਖਮਈ ਹੋਵੇਗਾ। ਰਿਸ਼ਤਿਆਂ ਵਿਚ ਮਿਠਾਸ ਆਵੇਗੀ। ਯਾਤਰਾ 'ਤੇ ਜਾਣ ਦੀ ਸੰਭਾਵਨਾ ਹੈ।


ਮਿਥੁਨ : ਜੀਵਨਸਾਥੀ ਦਾ ਸਹਿਯੋਗ ਤੇ ਪਿਆਰ ਮਿਲੇਗਾ। ਮਨ ਵਿਚ ਇਕ ਡਰ ਰਹੇਗਾ। ਬੇਕਾਰ ਦੀਆਂ ਉਲਝਣਾਂ ਰਹਿਣਗੀਆਂ। ਸਿਹਤ ਪ੍ਰਤੀ ਸੁਚੇਤ ਰਹੋ।


ਕਰਕ : ਕਾਰੋਬਾਰ ਸਬੰਧੀ ਮਾਣ ਵਧੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਘਰੇਲੂ ਵਸਤੂਆਂ ਵਿਚ ਵਾਧਾ ਹੋਵੇਗਾ। ਸਾਸ਼ਨ ਸੱਤਾ ਦਾ ਸਹਿਯੋਗ ਮਿਲੇਗਾ।


ਸਿੰਘ : ਸ਼ੁਕਰ ਮੰਗਲ ਦੀ ਯੁਤੀ ਪਤੀ-ਪਤਨੀ ਲਈ ਉੱਤਮ ਹੈ। ਪਰਿਵਾਰਕ ਮਾਣ ਵਧੇਗਾ। ਰਚਨਾਤਮਕ ਕੰਮਾਂ ਵਿਚ ਪ੍ਰਗਤੀ ਹੋਵੇਗੀ।


ਕੰਨਿਆ : ਤੁਹਾਡੀ ਰਾਸ਼ੀ ਤੋਂ 12ਵੇਂ ਸਥਾਨ 'ਤੇ ਹੋਵੇਗਾ ਸ਼ੁਕਰ ਤੇ ਮੰਗਲ। ਇਸ ਕਾਰਨ ਕੁਝ ਪਰਿਵਾਰਕ ਪਰੇਸ਼ਾਨੀਆਂ ਰਹਿਣਗੀਆਂ। ਸਿਹਤ ਪ੍ਰਤੀ ਸੁਚੇਤ ਰਹਿਣ ਦੀ ਜ਼ਰੂਰਤ ਹੈ।


ਤੁਲਾ : ਸਿੱਖਿਆ ਮੁਕਾਬਲੇ ਲਈ ਸ਼ੁਕਰ ਮੰਗਲ ਦੀ ਯੁਤੀ ਉੱਤਮ ਹੈ। ਪਤੀ-ਪਤਨੀ ਜੀਵਨ ਵਿਚ ਸੁਧਾਰ ਹੋਵੇਗਾ। ਕਾਰੋਬਾਰ ਵਿਚ ਫਾਇਦਾ ਹੋਵੇਗਾ।


ਬ੍ਰਿਸ਼ਚਕ : ਉੱਚ ਅਧਿਕਾਰੀਆਂ ਦਾ ਸਹਿਯੋਗ ਮਿਲੇਗਾ। ਕਾਰੋਬਾਰ ਮਾਮਲਿਆਂ ਵਿਚ ਪ੍ਰਗਤੀ ਹੋਵੇਗੀ। ਸਾਸ਼ਨ ਸੱਤਾ ਦਾ ਸਹਿਯੋਗ ਰਹੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਮਾਣ ਵਧੇਗਾ।


ਧਨੁ : ਪਰਿਵਾਰਕ ਜ਼ਿੰਮੇਵਾਰੀਆਂ ਦੀ ਪੂਰਤੀ ਹੋਵੇਗੀ। ਯਾਤਰਾ ਦੀ ਸਥਿਤੀ ਸੁਖਦ ਰਹੇਗੀ। ਸਮਾਜਿਕ ਸਨਮਾਨ ਵਧੇਗਾ। ਦੁਜਿਆਂ ਦਾ ਸਹਿਯੋਗ ਮਿਲੇਗਾ।


ਮਕਰ : ਯਾਤਰਾ ਦੀ ਸਥਿਤੀ ਸੁਖਦ ਤੇ ਉਤਸ਼ਾਹਪੂਰਵਕ ਰਹੇਗੀ। ਜੀਵਨਸਾਥੀ ਦਾ ਸਹਿਯੋਗ ਮਿਲੇਗਾ ਪਰ ਸੰਤਾਨ ਕਾਰਨ ਤਣਾਅ ਮਿਲ ਸਕਦਾ ਹੈ।


ਕੁੰਭ : ਚੱਲੀਆਂ ਆ ਰਹੀਆਂ ਪਰੇਸ਼ਾਨੀਆਂ ਦੂਰ ਹੋਣਗੀਆਂ। ਕਾਰੋਬਾਰ ਸਨਮਾਨ ਵਧੇਗਾ। ਧਨ ਤੇ ਕੀਰਤੀ ਵਿਚ ਵਾਧਾ ਹੋਵੇਗਾ। ਮਿੱਤਰਾਂ ਨਾਲ ਭੇਂਟ ਹੋਵੇਗੀ।


ਮੀਨ : ਵਿਰੋਧੀ ਸਰਗਰਮ ਰਹਿਣਗੇ। ਕਿਸੇ ਨੇੜੇ ਦੇ ਵਿਅਕਤੀ ਤੋਂ ਤਣਾਅ ਮਿਲੇਗਾ। ਉੱਚ ਅਧਿਕਾਰੀ ਦਾ ਸਹਿਯੋਗ ਰਹੇਗਾ। ਸੰਤਾਨ ਦੀ ਜ਼ਿੰਮੇਵਾਰੀ ਦੀ ਪੂਰਤੀ ਹੋਵੇਗੀ। ਮਹਿਮਾਨ ਆਵੇਗਾ।

Posted By: Jagjit Singh