ਅੱਜ ਦੀ ਗ੍ਰਹਿ ਸਥਿਤੀ : 13 ਅਗਸਤ 2019, ਮੰਗਲਵਾਰ, ਸਾਉਣ ਮਹੀਨਾ, ਸ਼ੁਕਲ ਪੱਖ, ਤਿ੍ਓਦਸ਼ੀ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ : ਬਾਅਦ ਦੁਪਹਿਰ 3.00 ਵਜੇ ਤੋਂ ਸ਼ਾਮ 4.30 ਵਜੇ ਤਕ।

ਅੱਜ ਤੇ ਕੱਲ੍ਹ ਦਾ ਦਿਸ਼ਾਸ਼ੂਲ : ਉੱਤਰ, ਉੱਤਰ।

ਪਰਵ ਤੇ ਤਿਉਹਾਰ : ਮੰਗਲਾ ਗੌਰੀ ਵਰਤ।

14 ਅਗਸਤ, 2019 ਦਾ ਪੰਚਾਂਗ : ਵਿਕਰਮੀ ਸੰਮਤ 2076, ਸ਼ਕੇ 1941, ਉੱਤਰਾਇਨ, ਉੱਤਰ ਗੋਲ, ਬਰਸਾਤ ਰੁਤ, ਸਾਉਣ ਮਹੀਨਾ, ਸ਼ੁਕਲ ਪੱਖ, ਚਤੁਰਥੀ 15 ਘੰਟੇ 46 ਮਿੰਟ ਉਪਰੰਤ ਪੂਰਨਿਮਾ, ਸਰਵਣ ਨਛੱਤਰ 29 ਘੰਟੇ 34 ਮਿੰਟ ਤਕ, ਆਯੂਸ਼ਮਾਨ ਯੋਗ 11 ਘੰਟੇ 13 ਮਿੰਟ ਉਪਰੰਤ ਸੌਭਾਗਿਆ ਯੋਗ, ਮਕਰ ਵਿਚ ਚੰਦਰਮਾ।

ਮੇਖ : ਕਾਰੋਬਾਰੀ ਸਬੰਧੀ ਮਾਣ ਵਿਚ ਵਾਧਾ ਹੋਵੇਗਾ। ਉੱਚ ਅਧਿਕਾਰੀ ਤੋਂ ਸਹਿਯੋਗ ਲੈਣ ਵਿਚ ਸਫਲਤਾ ਮਿਲੇਗੀ। ਪਰਿਵਾਰਕ ਸਮੱਸਿਆ ਆ ਸਕਦੀ ਹੈ।

ਬਿ੍ਖ : ਅਧਿਕਾਰੀ ਕਰਮਚਾਰੀ, ਗੁਆਂਢੀ ਆਦਿ ਕਾਰਨ ਤਣਾਅ ਮਿਲੇਗਾ। ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਧਾਰਮਿਕ ਰੁਝਾਨ ਵਧੇਗਾ। ਨਿੱਜੀ ਸਬੰਧਾਂ ਵਿਚ ਦਿ੍ੜਤਾ ਆਵੇਗੀ।

ਮਿਥੁਨ : ਕਾਰੋਬਾਰ ਵਿਚ ਫਾਇਦਾ ਹੋਵੇਗਾ। ਆਰਥਿਕ ਯੋਜਨਾ ਸਫਲ ਹੋਵੇਗੀ। ਸਾਸ਼ਨ ਸੱਤਾ ਦਾ ਸਹਿਯੋਗ ਰਹੇਗਾ। ਜੀਵਨਸਾਥੀ ਦਾ ਸਹਿਯੋਗ ਮਿਲੇਗਾ।

ਕਰਕ : ਜੀਵਿਕਾ ਦੇ ਖੇਤਰ ਵਿਚ ਪ੍ਰਗਤੀ ਹੋਵੇਗੀ। ਸਮਾਜਿਕ ਮਾਣ ਵਧੇਗਾ। ਯਾਤਰਾ ਸੁਖਮਈ ਤੇ ਉਤਸ਼ਾਹਪੂਰਵਕ ਰਹੇਗੀ। ਪਰਿਵਾਰਕ ਮਾਣ ਵਧੇਗਾ।

ਸਿੰਘ : ਗੁੱਸੇ 'ਤੇ ਕੰਟਰੋਲ ਰੱਖੋ। ਗੁੱਸਾ ਤੁਹਾਡੇ ਲਈ ਨੁਕਸਾਨਦਾਇਕ ਹੋ ਸਕਦਾ ਹੈ। ਸ਼ਾਹੀ ਖ਼ਰਚ ਤੋਂ ਬਚਣਾ ਹੋਵੇਗਾ। ਪੈਸੇ ਦਾ ਨੁਕਸਾਨ ਹੋਣ ਦਾ ਖ਼ਦਸ਼ਾ ਹੈ।

ਕੰਨਿਆ : ਜੀਵਿਕਾ ਦੇ ਖੇਤਰ ਵਿਚ ਪ੍ਰਗਤੀ ਹੋਵੇਗੀ। ਪਰਿਵਾਰਕ ਕੰਮ ਸਫਲ ਹੋਣਗੇ ਪਰ ਕਿਸੇ ਰਿਸ਼ਤੇਦਾਰ ਜਾਂ ਮਿੱਤਰ ਤੋਂ ਤਣਾਅ ਮਿਲ ਸਕਦਾ ਹੈ। ਪੁਰਾਣੇ ਮਿੱਤਰ ਨਾਲ ਭੇਟ ਹੋ ਸਕਦੀ ਹੈ।

ਤੁਲਾ : ਰਿਸ਼ਤਿਆਂ 'ਚ ਮਿਠਾਸ ਆਵੇਗੀ। ਆਰਥਿਕ ਸਥਿਤੀ ਵਿਚ ਸੁਧਾਰ ਹੋਵੇਗਾ। ਯਾਤਰਾ ਦੀ ਸਥਿਤੀ ਸੁਖਮਈ ਹੋਵੇਗੀ। ਦੋਸਤਾਂ ਨਾਲ ਮੁਲਾਕਾਤ ਹੋਵੇਗੀ।

ਬਿ੍ਸ਼ਚਕ : ਉਪਹਾਰ ਜਾਂ ਸਨਮਾਨ ਵਿਚ ਵਾਧਾ ਹੋਵੇਗਾ। ਸਾਸ਼ਨ ਸੱਤਾ ਦਾ ਸਹਿਯੋਗ ਰਹੇਗਾ। ਜੀਵਿਕਾ ਦੇ ਖੇਤਰ ਵਿਚ ਪ੍ਰਗਤੀ ਹੋਵੇਗੀ। ਸਮਾਜਿਕ ਮਾਣ ਵਧੇਗਾ। ਅਚਾਨਕ ਕਿਸੇ ਨਾਲ ਭੇਟ ਹੋਵੇਗੀ।

ਧਨੁ : ਪਰਿਵਾਰਕ ਜ਼ਿੰਮੇਵਾਰੀਆਂ ਪੂਰੀਆਂ ਹੋਣਗੀਆਂ ਪਰ ਭੱਜ ਦੌੜ ਵੀ ਰਹੇਗੀ। ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਆਰਥਿਕ ਜ਼ੋਖ਼ਮ ਨਾ ਚੁੱਕੋ।

ਮਕਰ : ਯਾਤਰਾ ਦੀ ਸਥਿਤੀ ਸੁਖਮਈ ਤੇ ਉਤਸ਼ਾਹਪੂਰਨ ਰਹੇਗੀ। ਦੂਜਿਆਂ ਤੋਂ ਸਹਿਯੋਗ ਲੈਣ 'ਚ ਸਫਲਤਾ ਮਿਲੇਗੀ। ਸਬੰਧਾਂ ਵਿਚ ਨੇੜਤਾ ਆਵੇਗੀ।

ਕੁੰਭ : ਕਾਰੋਬਾਰੀਆਂ ਕੋਸ਼ਿਸ਼ਾਂ ਸਫਲ ਹੋਣਗੀਆਂ। ਜੀਵਨਸਾਥੀ ਦਾ ਸਹਿਯੋਗ ਮਿਲੇਗਾ। ਯਾਤਰਾ ਦੀ ਸਥਿਤੀ ਸੁਖਦ ਰਹੇਗੀ। ਨਿੱਜੀ ਸਬੰਧ ਦਿ੍ੜ ਹੋਣਗੇ।

ਮੀਨ : ਚੱਲੀ ਆ ਰਹੀ ਸਮੱਸਿਆ ਦਾ ਹੱਲ ਹੋਵੇਗਾ। ਜੀਵਨਸਾਥੀ ਦਾ ਸਹਿਯੋਗ ਅਤੇ ਮਾਣ ਮਿਲੇਗਾ। ਸਬੰਧਾਂ ਵਿਚ ਨੇੜਤਾ ਆਵੇਗੀ। ਕਾਰੋਬਾਰ ਵਿਚ ਫਾਇਦਾ ਹੋਣ ਦੀ ਸੰਭਾਵਨਾ ਹੈ।