ਅੱਜ ਦੀ ਗ੍ਰਹਿ ਸਥਿਤੀ : 11 ਅਗਸਤ 2019, ਐਤਵਾਰ, ਸਾਵਣ ਮਹੀਨਾ, ਸ਼ੁਕਲ ਪੱਖ, ਇਕਾਦਸ਼ੀ ਦਾ ਰਾਸ਼ੀਫਲ।

ਅੱਜ ਦਾ ਦਿਸ਼ਾਸ਼ੂਲ : ਪੱਛਮ

ਅੱਜ ਦਾ ਰਾਹੂਕਾਲ : ਸਵੇਰੇ 04.30 ਵਜੇ ਤੋਂ ਸ਼ਾਮ 06.00 ਵਜੇ ਤਕ।

ਕੱਲ੍ਹ ਦਾ ਦਿਸ਼ਾਸ਼ੂਲ : ਪੂਰਬ

ਵਿਸ਼ੇਸ਼ ਤਿਉਹਾਰ : ਪੁਤਰਦਾ ਇਕਾਦਸ਼ੀ

ਕੱਲ੍ਹ ਦੀ ਭਦਰਾ : ਸਵੇਰੇ 10.30 ਵਜੇ ਤੋਂ ਬਾਅਦ ਦੁਪਹਿਰ 12.30 ਵਜੇ ਤਕ

12 ਅਗਸਤ, 2019 ਦਾ ਪੰਚਾਂਗ : ਵਿਕਰਮ ਸੰਵਤ 2076, ਸ਼ਕੇ 1941, ਦੱਖਣਾਇਨ, ਉੱਤਰ ਗੋਲ, ਵਰਖਾ ਰੁੱਤ, ਸਾਵਣ ਮਹੀਨਾ, ਸ਼ੁਕਲ ਪੱਖ, ਇਕਾਦਸ਼ੀ 12 ਘੰਟੇ 07 ਮਿੰਟ ਤਕ ਉਸ ਤੋਂ ਬਾਅਦ ਤਿ੍ਦਸ਼ੀ, ਪੂਰਵਆਸ਼ਾੜ ਨਛੱਤਰ 26 ਘੰਟੇ 51 ਮਿੰਟ ਤਕ ਉਸ ਤੋਂ ਬਾਅਦ ਉੱਤਰਾਆਸ਼ਾੜ ਨਛੱਤਰ, ਵਿਸ਼ਕੁੰਭ ਯੋਗ 10 ਘੰਟੇ 29 ਮਿੰਟ ਤਕ ਉਸ ਤੋਂ ਬਾਅਦ ਪ੍ਰਰੀਤੀ ਯੋਗ, ਧਨੁ 'ਚ ਚੰਦਰਮਾ।

ਮੇਖ : ਧਾਰਮਿਕ ਕੰਮਾਂ 'ਚ ਰੁਝੇ ਰਹੋਗੇ। ਪਰਿਵਾਰਕ ਵੱਕਾਰ ਵਧੇਗਾ। ਸਿੱਖਿਆ ਦੇ ਖੇਤਰ 'ਚ ਸਫਲਤਾ ਮਿਲੇਗੀ। ਪੁਰਾਣੇ ਦੋਸਤਾਂ ਨਾਲ ਮੁਲਾਕਾਤ ਹੋਵੇਗੀ।

ਬਿ੍ਖ : ਚੱਲ-ਅਚੱਲ ਜਾਇਦਾਦ 'ਚ ਵਾਧਾ ਹੋਵੇਗਾ। ਸਿਹਤ ਤੇ ਸਨਮਾਨ ਪ੍ਰਤੀ ਸੁਚੇਤ ਰਹੋ। ਆਰਥਿਕ ਮਾਮਲਿਆਂ 'ਚ ਤਰੱਕੀ ਹੋਵੇਗੀ। ਯਾਤਰਾ 'ਤੇ ਜਾਣ ਦੀ ਸੰਭਾਵਨਾ ਹੈ।

ਮਿਥੁਨ : ਵਿਆਹੁਤਾ ਜੀਵਨ ਸੁਖੀ ਹੋਵੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਘਰੇਲੂ ਵਰਤੋਂ ਦੀਆਂ ਚੀਜ਼ਾਂ 'ਚ ਵਾਧਾ ਹੋਵੇਗਾ।

ਕਰਕ : ਸਿੱਖਿਆ ਮੁਕਾਬਲੇ 'ਚ ਚੱਲ ਰਹੀਆਂ ਕੋਸ਼ਿਸ਼ਾਂ ਸਫਲ ਹੋਣਗੀਆਂ। ਧਾਰਮਿਕ ਤੇ ਸੱਭਿਆਚਾਰਕ ਕੰਮ ਦੀ ਦਿਸ਼ਾ 'ਚ ਸਫਲਤਾ ਮਿਲੇਗੀ।

ਸਿੰਘ : ਵਪਾਰਕ ਸਨਮਾਨ ਵਧੇਗਾ, ਪਰ ਅਧੀਨ ਕੰਮ ਕਰਦੇ ਕਰਮਚਾਰੀ ਜਾਂ ਵਿਅਕਤੀ ਵਿਸ਼ੇਸ਼ ਕਾਰਨ ਤਣਾਅ ਮਿਲ ਸਕਦਾ ਹੈ। ਸਬੰਧਾਂ 'ਚ ਮਿਠਾਸ ਰਹੇਗੀ।

ਕੰਨਿਆ : ਘਰੇਲੂ ਕੰਮਾਂ 'ਚ ਮਸਰੂਫ਼ ਰਹੋਗੇ। ਸਬੰਧਾਂ 'ਚ ਨੇੜਤਾ ਆਵੇਗੀ। ਰੋਜ਼ੀ-ਰੋਟੀ ਦੇ ਖੇਤਰ ਵਿਚ ਤਰੱਕੀ ਮਿਲੇਗੀ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਗੁੱਸੇ 'ਤੇ ਕਾਬੂ ਰੱਖਣ ਨਾਲ ਸਫਲਤਾ ਮਿਲੇਗੀ।

ਤੁਲਾ : ਹੇਠਲੇ ਮੁਲਾਜ਼ਮ ਜਾਂ ਗੁਆਂਢੀ ਆਦਿ ਤੋਂ ਤਣਾਅ ਮਿਲ ਸਕਦਾ ਹੈ। ਰੋਜ਼ੀ-ਰੋਟੀ ਦੇ ਖੇਤਰ ਵਿਚ ਤਰੱਕੀ ਮਿਲੇਗੀ। ਰਿਸ਼ਤਿਆਂ 'ਚ ਨੇੜਤਾ ਆਵੇਗੀ।

ਬਿ੍ਸ਼ਚਕ : ਰੋਜ਼ੀ-ਰੋਟੀ ਦੇ ਖੇਤਰ 'ਚ ਸਫਲਤਾ ਮਿਲੇਗੀ। ਧਨ, ਸਨਮਾਨ, ਯਸ਼ 'ਚ ਵਾਧਾ ਹੋਵੇਗਾ। ਸਿਹਤ ਤੇ ਸਨਮਾਨ ਪ੍ਰਤੀ ਸੁਚੇਤ ਰਹੋ। ਰੁਕਿਆ ਹੋਇਆ ਧਨ ਵਾਪਸ ਮਿਲੇਗਾ।

ਧਨੁ : ਆਰਥਿਕ ਮਾਮਲਿਆਂ 'ਚ ਤਰੱਕੀ ਹੋਵੇਗੀ। ਉੱਚ ਅਧਿਕਾਰੀ ਦਾ ਸਹਿਯੋਗ ਤੇ ਸਨੇਹ ਮਿਲੇਗਾ। ਯਾਤਰਾ ਦੀ ਸਥਿਤੀ ਸੁਖਦ ਰਹੇਗੀ। ਦੂਜਿਆਂ ਤੋਂ ਸਹਿਯੋਗ ਮਿਲੇਗਾ।

ਮਕਰ : ਮਹਿਲਾ ਅਧਿਕਾਰੀ ਦਾ ਸਹਿਯੋਗ ਮਿਲੇਗਾ। ਨਿੱਜੀ ਸਬੰਧ ਮਜ਼ਬੂਤ ਹੋਣਗੇ। ਸ਼ਾਸਨ ਸੱਤਾਂ ਦਾ ਸਹਿਯੋਗ ਮਿਲੇਗਾ। ਸਮਾਜਿਕ ਸਨਮਾਨ ਵਧੇਗਾ।

ਕੁੰਭ : ਤੋਹਫ਼ੇ ਜਾਂ ਸਨਮਾਨ 'ਚ ਵਾਧਾ ਹੋਵੇਗਾ। ਸਮਾਜਿਕ ਕੰਮਾਂ 'ਚ ਰੁਝਾਨ ਵਧੇਗਾ। ਪਰਿਵਾਰਕ ਜੀਵਨ ਸੁਖਮਈ ਹੋਵੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ।

ਮੀਨ : ਮਹਿਲਾ ਅਧਿਕਾਰੀ ਤੋਂ ਸਹਿਯੋਗ ਮਿਲ ਸਕਦਾ ਹੈ। ਪਰਿਵਾਰਕ ਵੱਕਾਰ ਵਧੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਜੀਵਨ ਸਾਥੀ ਦਾ ਸਹਿਯੋਗ ਤੇ ਪਿਆਰ ਮਿਲੇਗਾ।