ਅੱਜ ਦੀ ਗ੍ਰਹਿ ਸਥਿਤੀ : 10 ਜੁਲਾਈ 2019, ਬੁੱਧਵਾਰ, ਹਾੜ੍ਹ ਮਹੀਨਾ, ਸ਼ੁਕਲ ਪੱਖ, ਨੌਮੀ ਦਾ ਰਾਸ਼ੀਫਲ।

ਅੱਜ ਦਾ ਦਿਸ਼ਾਸ਼ੂਲ : ਉੱਤਰ

ਅੱਜ ਦਾ ਰਾਹੂਕਾਲ : ਦੁਪਹਿਰ 12 ਵਜੇ ਤੋਂ ਦੁਪਹਿਰ ਡੇਢ ਵਜੇ ਤਾਈਂ।

ਅੱਜ ਦਾ ਪੁਰਬ ਤੇ ਤਿਓਹਾਰ : ਕੰਦਰਪ ਨੌਮੀ।

ਖ਼ਾਸ : ਬੁੱਧ ਅਸਤ

ਕਲ੍ਹ ਦਾ ਦਿਸ਼ਾਸ਼ੂਲ : ਦੱਖਣ

ਕਲ੍ਹ ਦਾ ਪੁਰਬ ਤੇ ਤਿਓਹਾਰ : ਗਿਰਜਾ ਪੂਜਾ

ਬਿਕਰਮ ਸੰਮਤ 2076, ਸ਼ਕੇ 1941, ਉੱਤਰਾਇਣ, ਉੱਤਰ ਗੋਲ, ਗਰਮੀ ਰੁੱਤ, ਹਾੜ੍ਹ ਮਹੀਨਾ, ਸ਼ੁਕਲ ਪੱਖ ਦਸਮੀ 25 ਘੰਟੇ 03 ਮਿੰਟ ਤਕ ਤੇ ਫੇਰ ਏਕਾਦਸ਼ੀ, ਸਵਾਤੀ ਨੱਛਤਰ 15 ਘੰਟੇ 55 ਮਿੰਟ ਤਕ ਫੇਰ ਵਿਸ਼ਾਖਾ ਨਛੱਤਰ, ਸਿੱਧੀ ਯੋਗ 08 ਘੰਟੇ 04 ਮਿੰਟ ਤਕ ਤੇ ਫੇਰ ਸਾਧਿਆ ਯੋਗ, ਤੁਲਾ 'ਚ ਚੰਦਰਮਾ।

ਇਹ ਵੀ ਪੜ੍ਹੋ : Lunar Eclipse or Chandra Grahan 2019 : ਚੰਦਰ ਗ੍ਰਹਿਣ ਵੇਲੇ ਕੀ ਕਰੀਏ ਤੇ ਕੀ ਨਾ ਕਰੀਏ...

ਮੇਖ : ਪਰਿਵਾਰਕ ਵੱਕਾਰ ਵਧ ਸਕਦਾ ਹੈ। ਵਿੱਤੀ ਮਾਮਲਿਆਂ 'ਚ ਤਰੱਕੀ ਸੰਭਵ। ਵਿੱਦਿਅਕ ਮੁਕਾਬਲੇ 'ਚ ਕਾਮਯਾਬੀ ਮਿਲੇਗੀ। ਔਲਾਦ ਦੇ ਫ਼ਰਜ਼ ਦੀ ਪੂਰਤੀ ਹੋਵੇਗੀ।

ਬਿ੍ਖ : ਰਿਸ਼ਤਿਆਂ 'ਚ ਮਿਠਾਸ ਪਰਤੇਗੀ। ਆਪਸੀ ਰਿਸ਼ਤੇ ਗੂੜ੍ਹੇ ਹੋਣਗੇ। ਮਾਤਹਿਤ ਮੁਲਾਜ਼ਮਾਂ ਕਾਰਨ ਤਣਾਅ ਮਿਲ ਸਕਦੈ। ਸਿਹਤ ਪ੍ਰਤੀ ਚੌਕੰਨੇ ਰਹਿਣ ਦੀ ਜ਼ਰੂਰਤ।

ਮਿਥੁਨ : ਪ੍ਰਸ਼ਾਸਨ ਤੇ ਰਾਜਭਾਗ ਤੋਂ ਸਹਿਯੋਗ ਮਿਲ ਸਕਦੈ। ਪਰਿਵਾਰਕ ਵੱਕਾਰ ਵਧੇਗਾ। ਵਾਹਨ ਚਲਾਉਣ ਵੇਲੇ ਸਾਵਧਾਨ ਰਹਿਣਾ। ਸਿਹਤ ਪ੍ਰਤੀ ਧਿਆਨ ਦੇਣ ਦੀ ਲੋੜ।

ਕਰਕ : ਯਾਤਰਾ ਕੀਤੀ ਤਾਂ ਨਤੀਜਾ ਚੰਗਾ ਰਹੇਗਾ। ਅਫਸਰਸ਼ਾਹੀ ਤੋਂ ਸਹਿਯੋਗ ਲੈਣ 'ਚ ਕਾਮਯਾਬ ਰਹੋਗੇ। ਵਿੱਦਿਅਕ ਮੁਕਾਬਲੇ ਪੱਖੋਂ ਕਾਮਯਾਬੀ ਮਿਲੇਗੀ।

ਸਿੰਘ : ਪਰਿਵਾਰਕ ਫ਼ਰਜ਼ ਦੀ ਪੂਰਤੀ ਹੋਵੇਗੀ। ਦੂਜਿਆਂ ਤੋਂ ਸਹਿਯੋਗ ਲੈ ਸਕੋਗੇ। ਰਚਨਾਤਮਕ ਯਤਨ ਫ਼ਾਇਦਾ ਦੇਣਗੇ। ਜੀਵਨ ਸਾਥੀ ਦਾ ਸਹਿਯੋਗ ਮਿਲੇਗਾ।

ਕੰਨਿਆ : ਨਿੱਜੀ ਸਬੰਧ ਮਜ਼ਬੂਤ ਹੋਣਗੇ। ਯਾਤਰਾ ਦੀ ਸਥਿਤੀ ਚੰਗੀ ਰਹੇਗੀ। ਪਰਿਵਾਰਕ ਜ਼ਿੰਦਗੀ ਅਨੰਦਮਈ ਰਹੇਗੀ। ਸਮਾਜਕ ਤੇ ਰਚਨਾਤਮਕ ਕੰਮਾਂ 'ਚ ਮਸਰੂਫ਼ੀਅਤ ਵਧੇਗੀ।

ਤੁਲਾ : ਵਿੱਤੀ ਪੱਖ ਮਜ਼ਬੂਤ ਹੋਵੇਗਾ। ਵਰਤੋਂ ਦੀਆਂ ਵਸਤਾਂ ਵਿਚ ਵਾਧਾ ਹੋਵੇਗਾ। ਪਰਿਵਾਰਕ ਇੱਜ਼ਤ ਵਧੇਗੀ। ਵਪਾਰਕ ਮਾਮਲਿਆਂ 'ਚ ਲਾਭ। ਪੈਸਾ, ਇੱਜ਼ਤ ਤੇ ਜੱਸ ਵਧੇਗਾ।

ਬਿ੍ਸ਼ਚਕ : ਸਬੰਧਾਂ ਵਿਚ ਨੇੜਤਾ ਆਵੇਗੀ। ਸਿਹਤ ਪ੍ਰਤੀ ਸੁਚੇਤ ਰਹਿਣ ਦੀ ਜ਼ਰੂਰਤ ਹੈ। ਵਿੱਦਿਅਕ ਮੁਕਾਬਲੇ ਵਿਚ ਅਗਾਂਹ ਵਧੋਗੇ। ਅਫਸਰਸ਼ਾਹੀ ਦਾ ਸਹਿਯੋਗ ਮਿਲੇਗਾ।

ਧਨ : ਜੀਵਨ ਸਾਥੀ ਦਾ ਸਹਿਯੋਗ ਮਿਲੇਗਾ। ਸਿੱਖਿਆ ਤੇ ਔਲਾਦ ਕਾਰਨ ਚਿੰਤਤ ਰਹੋਗੇ। ਨਿੱਜੀ ਸਬੰਧ ਮਜ਼ਬੂਤ ਹੋਣਗੇ। ਸਫ਼ਰ 'ਤੇ ਜਾਣ ਦੇ ਆਸਾਰ।

ਮਕਰ : ਔਲਾਦ ਕਾਰਨ ਫਿਕਰਮੰਦ ਰਹਿ ਸਕਦੇ ਹੋ। ਤਬਾਦਲੇ ਜਾਂ ਵਿਭਾਗੀ ਤਬਦੀਲੀ ਦੀ ਦਿਸ਼ਾ ਵਿਚ ਕਾਮਯਾਬੀ ਸੰਭਵ। ਸਫ਼ਰ 'ਤੇ ਜਾਣ ਦੀ ਸੰਭਾਵਨਾ।

ਕੁੰਭ : ਵਿੱਤੀ ਕਾਰਨ ਕਰਕੇ ਤਣਾਅ ਰਹਿ ਸਕਦਾ ਹੈ। ਸਿਹਤ ਪ੍ਰਤੀ ਧਿਆਨ ਦੇਣ ਦੀ ਲੋੜ ਹੈ। ਜੀਵਨ ਸਾਥੀ ਦਾ ਸਹਿਯੋਗ ਤੇ ਨੇੜਤਾ ਮਿਲੇਗੀ। ਵਪਾਰਕ ਮਾਮਲਿਆਂ 'ਚ ਪ੍ਰਗਤੀ।

ਮੀਨ : ਆਪਸੀ ਸਬੰਧਾਂ ਵਿਚ ਮਿਠਾਸ ਆਵੇਗੀ। ਕਿਸੇ ਕੰਮ ਦੇ ਮੁਕੰਮਲ ਹੋਣ 'ਤੇ ਤੁਹਾਡਾ ਅਸਰ ਵਧੇਗਾ। ਅਫਸਰਾਂ ਤੋਂ ਸਹਿਯੋਗ ਲੈਣ 'ਚ ਕਾਮਯਾਬ ਰਹੋਗੇ।