ਅੱਜ ਦੀ ਗ੍ਰਹਿ ਸਥਿਤੀ : 23 ਮਈ 2019, ਵੀਰਵਾਰ, ਜੇਠ ਮਹੀਨਾ, ਕਿ੍ਸ਼ਨ ਪੱਖ, ਪੰਚਮੀ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ : ਦੁਪਹਿਰ 01.30 ਵਜੇ ਤੋਂ ਦੁਪਹਿਰ 03.00 ਵਜੇ ਤਕ।

ਅੱਜ ਦਾ ਦਿਸ਼ਾਸ਼ੂਲ : ਦੱਖਣ।

ਕੱਲ੍ਹ ਦਾ ਦਿਸ਼ਾਸ਼ੂਲ : ਪੱਛਮ।

ਵਿਸ਼ੇਸ਼ : ਸ਼ਸ਼ਠੀ ਮਿਤੀ ਵਾਧਾ।

ਕੱਲ੍ਹ 24 ਮਈ, 2019 ਦਾ ਪੰਚਾਂਗ : ਵਿਕਰਮ ਸੰਮਤ 2076, ਸ਼ਕੇ 1941, ਉੱਤਰਾਇਨ, ਉੱਤਰ ਗੋਲ, ਗਰਮ ਰੁਤ, ਜੇਠ ਮਹੀਨਾ, ਕਿ੍ਸ਼ਨ ਪੱਖ ਸ਼ਸ਼ਠੀ 29 ਘੰਟੇ 13 ਮਿੰਟ ਤਕ, ਉੱਤਰਾਸ਼ਾੜਾ ਨਛੱਤਰ 07 ਘੰਟੇ 30 ਮਿੰਟ ਤਕ, ਸ਼ੁਕਲ ਯੋਗ 10 ਘੰਟੇ 14 ਮਿੰਟ ਤਕ ਮਗਰੋਂ ਬ੍ਰਹਮਾ ਯੋਗ, ਮਕਰ 'ਚ ਚੰਦਰਮਾ।

ਮੇਖ : ਮਹਿਲਾ ਅਧਿਕਾਰੀ ਦਾ ਸਹਿਯੋਗ ਮਿਲੇਗਾ। ਸਿਆਸੀ ਇੱਛਾਵਾਂ ਦੀ ਪੂਰਤੀ ਹੋਵੇਗੀ। ਸਿੱਖਿਆ ਮੁਕਾਬਲੇ ਦੇ ਖੇਤਰ 'ਚ ਸਫਲਤਾ ਮਿਲ ਸਕਦੀ ਹੈ। ਕੋਸ਼ਿਸ਼ ਕਰੋ।

ਬਿ੍ਖ : ਤੋਹਫ਼ੇ ਜਾਂ ਸਨਮਾਨ ਦਾ ਫਾਇਦਾ ਮਿਲੇਗਾ। ਕਿਸੇ ਕੰਮ ਦੇ ਸਮਾਪਤ ਹੋਣ ਨਾਲ ਤੁਹਾਡੇ ਪ੍ਰਭਾਵ 'ਚ ਵਾਧਾ ਹੋਵੇਗਾ, ਪਰ ਹੰਕਾਰ 'ਤੇ ਕੰਟਰੋਲ ਜ਼ਰੂਰ ਰੱਖੋ। ਵਪਾਰਕ ਸਨਮਾਨ 'ਚ ਵਾਧਾ ਹੋਵੇਗਾ।

ਮਿਥੁਨ : ਵਿਰੋਧੀ ਸ਼ਾਂਤ ਹੋਣਗੇ। ਧਨ ਤੇ ਸਨਮਾਨ 'ਚ ਵਾਧਾ ਹੋਵੇਗਾ। ਸਮਾਜਿਕ ਸਨਮਾਨ ਵਧੇਗਾ। ਪਰਿਵਾਰਕ ਜੀਵਨ ਸੁਖਮਈ ਹੋਵੇਗਾ।

ਕਰਕ : ਆਰਥਿਕ ਪੱਖ ਮਜ਼ਬੂਤ ਹੋਵੇਗਾ। ਧਨ, ਸਨਮਾਨ, ਯਸ਼ ਤੇ ਕੀਰਤੀ 'ਚ ਵਾਧਾ ਹੋਵੇਗਾ। ਵਿਦੇਸ਼ ਯਾਤਰਾ ਦੀ ਸਥਿਤੀ ਸੁਖਦ ਹੋਵੇਗੀ, ਲਾਦ ਕਾਰਨ ਚਿੰਤਤ ਹੋਵੋਗੇ।

ਸਿੰਘ : ਵਪਾਰਕ ਮਾਮਲਿਆਂ 'ਚ ਤਰੱਕੀ ਹੋਵੇਗੀ। ਰਚਨਾਤਮਕ ਕੋਸ਼ਿਸ ਸਫਲ ਹੋਵੇਗੀ। ਸ਼ਾਸਨ ਸੱਤਾ ਦਾ ਸਹਿਯੋਗ ਮਿਲੇਗਾ। ਜੀਵਿਕਾ 'ਚ ਤਰੱਕੀ ਹੋਵੇਗੀ।

ਕੰਨਿਆ : ਧਨ, ਅਹੁਦੇ ਤੇ ਸਨਮਾਨ ਦੀ ਦਿਸ਼ਾ 'ਚ ਤਰੱਕੀ ਹੋਵੇਗੀ। ਰਿਸ਼ਤਿਆਂ 'ਚ ਮਿਠਾਸ ਆਵੇਗੀ। ਪਰਿਵਾਰਕ ਜੀਵਨ ਸੁਖਮਈ ਹੋਵੇਗਾ। ਸਿੱਖਿਆ ਮੁਕਾਬਲੇ ਦੇ ਖੇਤਰ 'ਚ ਤਰੱਕੀ ਹੋਵੇਗੀ।

ਤੁਲਾ : ਵਿਆਹੁਤਾ ਜੀਵਨ ਸੁਖਮਈ ਹੋਵੇਗਾ। ਵਪਾਰਕ ਰੁਝੇਵਾਂ ਵਧੇਗਾ। ਸਿੱਖਿਆ ਮੁਕਾਬਲੇ ਦੇ ਖੇਤਰ 'ਚ ਕੀਤੀ ਗਈ ਕਿਰਤ ਸਾਰਥਕ ਹੋਵੇਗੀ।

ਬਿ੍ਸ਼ਚਕ : ਪਰਿਵਾਰਕ ਜੀਵਨ ਸੁਖਮਈ ਹੋਵੇਗਾ। ਦੂਜੇ ਤੋਂ ਸਹਿਯੋਗ ਲੈਣ 'ਚ ਸਫਲਤਾ ਮਿਲੇਗੀ। ਧਾਰਮਿਕ ਕੰਮਾਂ 'ਚ ਮਨ ਲਗਾਓ। ਰੁਕਿ ਹੋਇਆ ਕੰਮ ਪੂਰਾ ਹੋਣ ਦੀ ਸੰਭਾਵਨਾ ਹੈ।

ਧਨੁ : ਵਿਆਹੁਤਾ ਜੀਵਨ 'ਚ ਤਣਾਅ ਆ ਸਕਦਾ ਹੈ। ਵਿਰੋਧੀ ਸ਼ਾਂਤ ਹੋਣਗੇ। ਰਚਨਾਤਮਕ ਕੋਸ਼ਿਸ਼ ਸਫਲ ਹੋਵੇਗੀ। ਰਿਸ਼ਤਿਆਂ 'ਚ ਨੇੜਤਾ ਆਵੇਗੀ।

ਮਕਰ : ਕਿਸੇ ਕੰਮ ਦੇ ਸਮਾਪਤ ਹੋਣ ਨਾਲ ਤੁਹਾਡੇ ਪ੍ਰਭਾਵ ਤੇ ਵੱਕਾਰ 'ਚ ਵਾਧਾ ਹੋਵੇਗਾ। ਸਿਹਤ 'ਚ ਸੁਧਾਰ ਹੋਵੇਗਾ। ਵਪਾਰਕ ਮਾਮਲਿਆਂ 'ਚ ਤਰੱਕੀ ਹੋਵੇਗੀ।

ਕੁੰਭ : ਸ਼ਾਸਨ ਸੱਤਾ ਦਾ ਸਹਿਯੋਗ ਮਿਲੇਗਾ। ਜੀਵਨ ਸਾਥੀ ਦਾ ਸਨੇਹ ਮਿਲੇਗਾ। ਸਿੱਖਿਆ ਖੇਤਰ 'ਚ ਆਸਵੰਦ ਸਫਲਤਾ ਮਿਲੇਗੀ।

ਮੀਨ : ਪਰਿਵਾਰਕ ਜੀਵਨ ਸੁਖਮਈ ਹੋਵੇਗਾ। ਸਮਾਜਿਕ ਸਨਮਾਨ ਵਧੇਗਾ। ਧਾਰਮਿਕ ਕੰਮਾਂ 'ਚ ਰੂਚੀ ਲਓ। ਵਪਾਰਕ ਕੋਸ਼ਿਸ਼ ਸਫਲ ਹੋਵੇਗੀ। ਵਿਦੇਸ਼ੀ ਯਾਤਰਾ ਦੀ ਸਥਿਤੀ ਸੁਖਦ ਹੋਵੇਗੀ।