ਅੱਜ ਦੀ ਗ੍ਰਹਿ ਸਥਿਤੀ : 21 ਮਈ 2019, ਮੰਗਲਵਾਰ, ਜੇਠ ਮਹੀਨਾ, ਕਿ੍ਸ਼ਨ ਪੱਖ, ਤਿ੍ਤਿਆ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ : ਦੁਪਹਿਰ 3.00 ਤੋਂ ਸ਼ਾਮ 4.30 ਵਜੇ ਤਕ।

ਅੱਜ ਤੇ ਕੱਲ੍ਹ ਦਾ ਦਿਸ਼ਾਸ਼ੂਲ : ਉੱਤਰ।

ਅੱਜ ਦੀ ਭੱਦਰਾ : ਦੁਪਹਿਰ 1.26 ਵਜੇ ਤੋਂ ਰਾਤ 01.41 ਵਜੇ ਤਕ।

ਕੱਲ੍ਹ ਦਾ ਪੁਰਬ : ਸ਼੍ਰੀ ਗਣੇਸ਼ ਚਤੁਰਥੀ ਵਰਤ।

ਕੱਲ੍ਹ 22 ਮਈ, 2019 ਦਾ ਪੰਚਾਂਗ : ਵਿਕਰਮ ਸੰਮਤ 2076, ਸ਼ਕੇ 1941, ਉੱਤਰਾਇਨ, ਉੱਤਰ ਗੋਲ, ਗਰਮ ਰੁਤ, ਜੇਠ ਮਹੀਨਾ, ਕਿ੍ਸ਼ਨ ਪੱਖ, ਚਤੁਰਥੀ 26 ਘੰਟੇ 41 ਮਿੰਟ ਤਕ ਮਗਰੋਂ ਪੰਚਮੀ, ਪੂਰਵਾਸ਼ਾੜਾ ਨਛੱਤਰ 29 ਘੰਟੇ 12 ਮਿੰਟ ਤਕ ਮਗਰੋਂ ਉੱਤਰਾਸ਼ਾੜਾ ਨਛੱਤਰ, ਸਾਧਯ ਯੋਗ 09 ਘੰਟੇ 50 ਮਿੰਟ ਤਕ ਮਗਰੋਂ ਸ਼ੁਭ ਯੋਗ, ਧਨੁ 'ਚ ਚੰਦਰਮਾ।

ਮੇਖ : ਧਰਮ ਗੁਰੂ ਜਾਂ ਪਿਤਾ ਦਾ ਸਹਿਯੋਗ ਮਿਲੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਰਿਸ਼ਤਿਆਂ 'ਚ ਮਿਠਾਸ ਆਵੇਗੀ। ਜੀਵਿਕਾ ਖੇਤਰ 'ਚ ਤਰੱਕੀ ਹੋਵੇਗੀ।

ਬਿ੍ਖ : ਅਧੀਨ ਕੰਮ ਕਰਦੇ ਕਰਮਚਾਰੀ, ਗੁਆਂਢੀ ਜਾਂ ਭਰਾ ਕਾਰਨ ਤਣਾਅ ਮਿਲੇਗਾ। ਸ਼ਾਸਨ ਸੱਤਾ ਤੋਂ ਸਹਿਯੋਗ ਲੈਣ 'ਚ ਸਫਲਤਾ ਮਿਲੇਗੀ। ਪਹਾੜੀ ਯਾਤਰਾ 'ਤੇ ਜਾਣ ਦੀ ਸੰਭਾਵਨਾ ਹੈ।

ਮਿਥੁਨ : ਆਰਥਿਕ ਮਾਮਲਿਆਂ 'ਚ ਤਰੱਕੀ ਹੋਵੇਗੀ। ਧਨ, ਸਨਮਾਨ, ਯਸ਼ ਤੇ ਕੀਰਤੀ 'ਚ ਵਾਧਾ ਹੋਵੇਗਾ। ਜੀਵਿਕਾ 'ਚ ਤਰੱਕੀ ਹੋਵੇਗੀ। ਸਮਾਜਿਕ ਸਨਮਾਨ ਵਧੇਗਾ।

ਕਰਕ : ਆਰਥਿਕ ਮਾਮਲਿਆਂ 'ਚ ਤਰੱਕੀ ਹੋਵੇਗੀ। ਯਾਤਰਾ ਦੀ ਸਥਿਤੀ ਸੁਖਦ ਹੋਵੇਗੀ। ਸਮਾਜਿਕ ਸਨਮਾਨ ਵਧੇਗਾ। ਰਿਸ਼ਤਿਆਂ 'ਚ ਨੇੜਤਾ ਆਵੇਗੀ।

ਸਿੰਘ : ਪਰਿਵਾਰਕ ਜੀਵਨ ਸੁਖਮਈ ਹੋਵੇਗਾ। ਬੁੱਧੀ ਕਸ਼ਲ ਨਾਲ ਕੀਤਾ ਗਿਆ ਕੰਮ ਸਫਲ ਹੋਵੇਗਾ। ਨਿੱਜੀ ਸਬੰਧ ਮਜ਼ਬੂਤ ਹੋਣਗੇ। ਗੁੱਸੇ ਨੂੰ ਕਾਬੂ 'ਚ ਰੱਖੋ।

ਕੰਨਿਆ : ਸਿਆਸੀ ਕੰਮ 'ਚ ਰੁਝੇ ਰਹੋਗੇ। ਪਰਿਵਾਰਕ ਸਨਮਾਨ ਵਧੇਗਾ। ਆਰਥਿਕ ਮਾਮਲਿਆਂ 'ਚ ਤਰੱਕੀ ਹੋਵੇਗੀ। ਤੋਹਫ਼ੇ ਜਾਂ ਸਨਮਾਨ 'ਚ ਵਾਧਾ ਹਵੇਗਾ। ਅਚਾਨਕ ਕਿਸੇ ਪੁਰਾਣੇ ਦੋਸਤ ਨਾਲ ਮੁਲਾਕਾਤ ਹੋਵੇਗੀ।

ਤੁਲਾ : ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ। ਜੀਵਨ ਸਾਥੀ ਦਾ ਸਹਿਯੋਗ ਮਿਲੇਗਾ। ਪਰਿਵਾਰਕ ਸਨਮਾਨ ਵਧੇਗਾ। ਰਚਨਾਤਮਕ ਕੋਸ਼ਿਸ਼ ਸਫਲ ਹੋਵੇਗੀ।

ਬਿ੍ਸ਼ਚਕ : ਨਿੱਜੀ ਸਬੰਧ ਮਜ਼ਬੂਤ ਹੋਣਗੇ। ਵਿਰੋਧੀ ਚੌਕਸ ਰਹੇਗਾ। ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਵਾਹਨ ਨੂੰ ਚਲਾਉਂਦੇ ਸਮੇਂ ਸਾਵਧਾਨੀ ਰੱਖੋ। ਗੁੱਸੇ ਨੂੰ ਕੰਟਰੋਲ 'ਚ ਰੱਖੋ।

ਧਨੁ : ਬੁੱਧੀ ਕੌਸ਼ਲ ਨਾਲ ਕੀਤਾ ਗਿਆ ਕੰਮ ਸਫਲ ਹੋਵੇਗਾ। ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਆਰਥਿਕ ਮਾਮਲਿਆਂ 'ਚ ਤਰੱਕੀ ਹੋਵੇਗੀ। ਨਿਵੇਸ਼ ਫਾਇਦੇਮੰਦ।

ਮਕਰ : ਪਰਿਵਾਰਕ ਜੀਵਨ ਸੁਖਮਈ ਹੋਵੇਗਾ। ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ। ਵਪਾਰਕ ਕੋਸ਼ਿਸ਼ ਸਫਲ ਹੋਵੇਗੀ, ਪਰ ਵਿਰੋਧੀ ਤਣਾਅ ਦੇ ਸਕਦਾ ਹੈ।

ਕੁੰਭ : ਆਰਥਿਕ ਪੱਖ ਮਜ਼ਬੂਤ ਹੋਵੇਗਾ। ਰਿਸ਼ਤਿਆਂ 'ਚ ਮਿਠਾਸ ਆਵੇਗੀ। ਪਰਿਵਾਰਕ ਜੀਵਨ ਸੁਖਮਈ ਹੋਵੇਗਾ। ਸਮਾਜਿਕ ਸਨਮਾਨ ਵਧੇਗਾ।

ਮੀਨ : ਕਿਸੇ ਕੰਮ ਦੇ ਪੂਰਾ ਹੋਣ ਨਾਲ ਤੁਹਾਡੇ ਪ੍ਰਭਾਵ ਤੇ ਵੱਕਾਰ 'ਚ ਵਾਧਾ ਹੋਵੇਗਾ। ਤੋਹਫ਼ੇ ਜਾਂ ਸਨਮਾਨ 'ਚ ਵਾਧਾ ਹੋਵੇਗਾ। ਪਹਾੜੀ ਯਾਤਰਾ 'ਤੇ ਜਾਣ ਦੀ ਸੰਭਾਵਨਾ ਹੈ।